ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ (ਆਈ.ਟੀ.ਆਈ.) ਨੁਮਾਇਸ਼ੀ ਕਲਾਵਾਂ (ਪਰਫ਼ਾਰਮਿੰਗ ਆਰਟਸ) ਦੀ ਸੰਸਾਰ ਦੀ ਸਭ ਤੋਂ ਵੱਡੀ ਸੰਸਥਾ ਹੈ ਜਿਸਦੀ ਸਥਾਪਨਾ ਥੀਏਟਰ ਅਤੇ ਨਾਚ ਮਾਹਿਰਾਂ ਅਤੇ ਯੂਨੈਸਕੋ ਨੇ 1948 ਵਿੱਚ ਕੀਤੀ ਸੀ। ਇਸ ਦਾ ਮੁੱਖ ਮੰਤਵ ਆਪਸੀ ਸੂਝਬੂਝ ਤੇ ਇਸ ਵਿਧਾ ਰਾਹੀਂ ਵਿਸ਼ਵ ਸ਼ਾਂਤੀ ਅਤੇ ਭਾਈਚਾਰੇ ਨੂੰ ਮਜ਼ਬੂਤ ਕਰ ਕੇ ਯੂਨੈਸਕੋ ਦੇ ਨਿਸ਼ਾਨਿਆਂ ਨੂੰ ਵਿਸ਼ਵ ਭਰ ਦੇ ਲੋਕਾਂ ਤੱਕ ਪਹੁੰਚਾਉਣਾ ਅਤੇ ਉਮਰ, ਲਿੰਗ, ਧਰਮ ਜਾਂ ਜਾਤ ਦੇ ਕਿਸੇ ਵਿਤਕਰੇ ਤੋਂ ਉੱਪਰ ਉੱਠ ਕੇ ਸੱਭਿਆਚਾਰਕ ਪ੍ਰਗਟਾਉ ਦੀ ਰਾਖੀ ਅਤੇ ਤਰੱਕੀ ਲਈ ਕੰਮ ਕਰਨਾ ਹੈ।

ਆਈ.ਟੀ.ਆਈ. ਯੂਨੈਸਕੋ, ਪੈਰਿਸ ਵਿਖੇ ਹਰ ਸਾਲ ਅੰਤਰਰਾਸ਼ਟਰੀ ਨਾਚ ਦਿਵਸ ਅਤੇ ਵਿਸ਼ਵ ਥੀਏਟਰ ਦਿਵਸ ਦਾ ਆਯੋਜਨ ਕਰਦੀ ਹੈ।[1][2]

ਹਵਾਲੇ[ਸੋਧੋ]