ਇੰਟਰਨੈੱਟ ਰੇਡੀਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਕ ਇੰਟਰਨੈੱਟ ਰੇਡੀਓ ਸਟੂਡੀਓ

ਇੰਟਰਨੈੱਟ ਰੇਡੀਓ (ਨੈੱਟ ਰੇਡੀਓ, ਵੈੱਬ ਰੇਡੀਓ, ਆਨਲਾਇਨ ਰੇਡੀਓ, ਈ-ਰੇਡੀਓ, ਸਟ੍ਰੀਮਿੰਗ ਰੇਡੀਓ ਜਾਂ ਵੈੱਬਕਾਸਟਿੰਗ) ਇੱਕ ਅਵਾਜ਼ ਸੇਵਾ ਹੈ ਜੋ ਇੰਟਰਨੈੱਟ ਜ਼ਰੀਏ ਪ੍ਰਸਾਰਿਤ ਕੀਤੀ ਜਾਂਦੀ ਹੈ। ਇਸ ਦੁਆਰਾ ਖ਼ਬਰਾਂ, ਗੱਲਬਾਤ ਪ੍ਰੋਗਰਾਮ ਅਤੇ ਵੱਖ-ਵੱਖ ਵੰਨਗੀਆਂ ਦੇ ਗੀਤ ਆਦਿ ਪੇਸ਼ ਕੀਤੇ ਜਾਂਦੇ ਹਨ। ਕਾਫ਼ੀ ਇੰਟਰਨੈੱਟ ਰੇਡੀਓ ਸੇਵਾਵਾਂ ਪਹਿਲਾਂ ਤੋਂ ਸਥਾਪਤ ਰਿਵਾਈਤੀ ਰੇਡੀਓ ਸਟੇਸ਼ਨਾਂ ਜਾਂ ਰੇਡੀਓ ਨੈੱਟਵਰਕਾਂ ਨਾਲ਼ ਵੀ ਸਬੰਧਤ ਹਨ।

ਇੰਟਰਨੈੱਟ ਉੱਪਰ ਪ੍ਰਸਾਰਨ ਨੂੰ ਵੈੱਬਕਾਸਟਿੰਗ ਕਿਹਾ ਜਾਂਦਾ ਹੈ ਕਿਉਂਕਿ ਇਹ ਪ੍ਰਸਾਰਨ ਬੇਤਾਰ ਸਾਧਨਾਂ ਜ਼ਰੀਏ ਨਹੀਂ ਕੀਤਾ ਜਾਂਦਾ। ਇੰਟਰਨੈੱਟ ਰੇਡੀਓ ਉੱਪਰ ਅਵਾਜ਼ ਦੀ ਇੱਕ ਵਗਦੀ ਲੜੀ ਪੇਸ਼ ਕੀਤੀ ਜਾਂਦੀ ਹੈ ਜਿਸ ਨੂੰ ਰੋਕਿਆ ਜਾਂ ਮੋੜ ਕੇ ਦੁਬਾਰਾ ਨਹੀਂ ਚਲਾਇਆ ਜਾ ਸਕਦਾ।

ਟੈਕਨਾਲਜੀ[ਸੋਧੋ]

ਇੰਟਰਨੈੱਟ ਰੇਡੀਓ ਸਟੇਸ਼ਨਾਂ ਆਮ ਤੌਰ 'ਤੇ ਇੰਟਰਨੈੱਟ ਕੁਨੈਕਸ਼ਨ ਦੀ ਮਦਦ ਨਾਲ਼ ਦੁਨੀਆ ਵਿੱਚ ਕਿਤੇ ਵੀ ਸੁਣਿਆ ਜਾ ਸਕਦਾ ਹੈ। ਮਿਸਾਲ ਲਈ ਕੋਈ ਯੂਰਪ ਵਿੱਚ ਬੈਠਾ ਕਿਸੇ ਅਮਰੀਕੀ ਸਟੇਸ਼ਨ ਨੂੰ ਸੁਣ ਸਕਦਾ ਹੈ ਜਾਂ ਭਾਰਤ ਵਿੱਚ ਬੈਠਾ ਕਿਸੇ ਆਸਟ੍ਰੇਲੀਅਨ ਸਟੇਸ਼ਨ ਨੂੰ ਸੁਣ ਸਕਦਾ ਹੈ। ਪਰ ਕੁਝ ਰੇਡੀਓ ਨੈੱਟਵਰਕਾਂ ਜਿਵੇਂ ਕਿ ਅਮਰੀਕਾ ਦੇ ਪੈਂਡੋਰਾ ਰੇਡੀਓ ਨੇ ਲਾਇਸੰਸ, ਇਸ਼ਤਿਹਾਰਬਾਜ਼ੀ ਆਦਿ ਕਾਰਨਾਂ ਕਰ ਕੇ ਸੇਵਾਵਾਂ (ਖ਼ਬਰਾਂ, ਗੱਲਬਾਤ ਅਤੇ ਖੇਡਾਂ ਵਾਲ਼ੇ ਸਟੇਸ਼ਨਾਂ ਤੋਂ ਬਿਨਾਂ) ਦੇਸ਼ ਤੱਕ ਮਹਿਦੂਦ ਰੱਖੀਆਂ ਹਨ।

ਸੁਣਨਾ[ਸੋਧੋ]

ਇੰਟਰਨੈੱਟ ਰੇਡੀਓ ਨੂੰ ਆਮ ਤੌਰ 'ਤੇ ਨਿੱਜੀ ਕੰਪਿਊਟਰ ਤੇ ਸਟੇਸ਼ਨ ਦੀ ਵੈੱਬਸਾਈਟ ਤੇ ਬਣੇ ਇੱਕ ਰੇਡੀਓ ਪਲੇਅਰ ਪ੍ਰੋਗਰਾਮ ਦੀ ਮਦਦ ਨਾਲ਼ ਸੁਣਿਆ ਜਾ ਸਕਦਾ ਹੈ।

ਇਤਿਹਾਸ[ਸੋਧੋ]

ਇੰਟਰਨੈੱਟ ਰੇਡੀਓ ਦੇ ਮੋਢੀ ਕਾਰਲ ਮਾਲਾਮਡ ਹਨ। 1993 ਵਿੱਚ ਕਾਰਲ ਨੇ "ਇੰਟਰਨੈੱਟ ਟਾਕ ਰੇਡੀਓ" ਲਾਂਚ ਕੀਤਾ ਜੋ ਕਿ ਪਹਿਲਾ ਕੰਪਿਊਟਰ-ਰੇਡੀਓ ਟਾਕ ਸ਼ੋ ਸੀ ਜਿਸ ਵਿੱਚ ਹਰ ਹਫ਼ਤੇ ਕਿਸੇ ਕੰਪਿਊਟਰ ਮਾਹਿਰ ਨਾਲ ਇੰਟਰਵਿਊ ਹੁੰਦੀ ਸੀ।

ਮਸ਼ਹੂਰੀ[ਸੋਧੋ]

2003 ਵਿੱਚ ਆਨਲਾਈਨ ਸੰਗੀਤ ਰੇਡੀਓ ਦੀ ਕਮਾਈ 49 ਮਿਲੀਅਨ ਅਮਰੀਕੀ ਡਾਲਰ ਸੀ ਜੋ 20060 ਵਿੱਚ ਵਧ ਕੇ 500 ਮਿਲੀਅਨ ਅਮਰੀਕੀ ਡਾਲਰ ਹੋ ਗਈ। ਅਪਰੈਲ 2008 ਦੇ ਇੱਕ ਆਰਬਿਟਰੋਨ ਸਰਵੇ ਵਿੱਚ ਪਾਇਆ ਗਿਆ ਕਿ ਅਮਰੀਕਾ ਵਿੱਚ ਹਰ ਸੱਤ ਵਿੱਚੋਂ ਇੱਕ ਤੋਂ ਜ਼ਿਆਦਾ ਲੋਕ, 25 ਤੋਂ 54 ਸਾਲ ਦੀ ਉਮਰ ਦੇ, ਹਰ ਹਫ਼ਤੇ ਇੰਟਰਨੈੱਟ ਰੇਡੀਓ ਸੁਣਦੇ ਹਨ। 2007 ਵਿੱਚ 11 ਫ਼ੀਸਦੀ ਅਤੇ 2008 ਵਿੱਚ 13 ਫ਼ੀਸਦਾ ਅਮਰੀਕਾ ਅਬਾਦੀ ਆਨਲਾਈਨ ਰੇਡੀਓ ਸੁਣਦੀ ਸੀ।