ਇੰਡੀਅਨ ਨੈਸ਼ਨਲ ਲੋਕਦਲ ( ਇਨੈਲੋ )

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇੰਡੀਅਨ ਨੈਸ਼ਨਲ ਲੋਕਦਲ ( ਇਨੈਲੋ ) ਭਾਰਤ ਦੇ ਸੂਬੇ ਹਰਿਆਣਾ ਵਿੱਚ ਇੱਕ ਸਿਆਸੀ ਪਾਰਟੀ ਹੈ ਜਿਸ ਦੀ ਵਾਗਡੋਰ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ ਦੇ ਹੱਥ ਵਿੱਚ ਹੈ। ਉਹ ਪਾਰਟੀ ਦੇ ਕੌਮੀ ਪ੍ਰਧਾਨ ਹਨ।[1] ਇਹ ਇੱਕ ਪਰਿਵਾਰ ਦੀ ਪਾਰਟੀ ਹੈ ਹਾਲਾਂਕਿ ਲੋਕਾਂ ਵਿੱਚ ਪਿਛਲੇ ਸਮੇਂ ਇਸ ਦਾ ਕਾਫੀ ਆਧਾਰ ਰਿਹਾ ਹੈ। ਇਹ ਪਾਰਟੀ ਚੌਧਰੀ ਦੇਵੀ ਲਾਲ ਨੂੰ ਆਪਣਾ ਆਦਰਸ਼ ਮੰਨਦੀ ਹੈ ਜੋ ਕਿ ਭਾਰਤ ਵਿੱਚ ਦੇਸ਼ ਦੇ ਉਪ-ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਰਹੇ ਸਨ ਤੇ ਕਿਸਾਨਾਂ ਦੇ ਹਿਤੈਸ਼ੀ ਵਜੋਂ ਜਾਣੇ ਜਾਂਦੇ ਸਨ।[2][3] ਪਿਛਲੇ ਸਮੇਂ ਵਿੱਚ ਇਹ ਪਾਰਟੀ ਸ਼੍ਰੀ ਚੌਟਾਲਾ ਅਤੇ ਉਸ ਦੇ ਦੋਵੇਂ ਪੁੱਤਰਾਂ ਦੀ ਨਿੱਜੀ ਪਾਰਟੀ ਮੰਨੀ ਜਾਂਦੀ ਸੀ ਪਰ ਸਾਲ 2018 ਦੇ ਅਖੀਰ ਵਿੱਚ ਇਹ ਪਾਰਟੀ ਦੋਫਾੜ ਹੋ ਗਈ।ਮਰਹੂਮ ਚੌਧਰੀ ਦੇਵੀ ਲਾਲ ਦੇ ਫਰਜ਼ੰਦ ਓਮ ਪ੍ਰਕਾਸ਼ ਚੌਟਾਲਾ ਦੇ ਦੋਵੇਂ ਪੁੱਤਰ ਅਤੇ ਅੱਗੋਂ ਪੋਤਰਿਆਂ ਦਰਮਿਆਨ ਸਿਆਸੀ ਤਕਰਾਰ ਦੀ ਲਕੀਰ ਗੂੜ੍ਹੀ ਹੋ ਗਈ ਹੈ। ਚੌਟਾਲਾ ਅਤੇ ਉਹਨਾਂ ਦਾ ਵੱਡਾ ਬੇਟਾ ਅਜੈ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਹਨ। ਸਿਆਸੀ ਵਾਰਸ ਦੀ ਜੰਗ ਵਿੱਚ ਚੌਟਾਲਾ ਨੇ ਆਪਣੇ ਛੋਟੇ ਪੁੱਤਰ ਅਭੈ ਚੌਟਾਲਾ ਨਾਲ ਖੜ੍ਹਨ ਦਾ ਫ਼ੈਸਲਾ ਲਿਆ ਹੈ।[4][5] ਤੇ ਵੱਡੇ ਪੁੱਤਰ ਅਜੈ ਸਿੰਘ ਚੌਟਾਲਾ ਅਤੇ ਪੋਤਰਿਆਂ ਦੁਸ਼ਿਅੰਤ ਤੇ ਦਿਗਵਿਜੈ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਵਿਚੋਂ ਬਰਖ਼ਾਸਤ ਕਰ ਦਿੱਤਾ। ਦੁਸ਼ਿਅੰਤ ਦੀ ਅਗਵਾਈ ਵਿੱਚ ਜੀਂਦ ਵਿਖੇ ਕੀਤੀ ਵਿਸ਼ਾਲ ਰੈਲੀ ਦੌਰਾਨ ਨਵੀਂ ਪਾਰਟੀ ਦਾ ਆਗਾਜ਼ ਹੋ ਗਿਆ। ਚੌਧਰੀ ਦੇਵੀ ਲਾਲ ਦੀ ਵਿਰਾਸਤ ਦੇ ਵਾਰਸ ਬਣਨ ਦੀ ਰਣਨੀਤੀ ਉੱਤੇ ਚੱਲਦਿਆਂ ਨਵੀਂ ਪਾਰਟੀ ਦਾ ਨਾਮ ਜਨਨਾਇਕ ਜਨਤਾ ਪਾਰਟੀ ਰੱਖਿਆ ਗਿਆ।[6]

ਹਵਾਲੇ[ਸੋਧੋ]

  1. "ਚੌਟਾਲਾ ਪਰਿਵਾਰ ਦੋਫ਼ਾੜ, ਅਜੈ ਨੂੰ ਪਾਰਟੀ 'ਚੋਂ ਕੱਢਿਆ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-14. Retrieved 2018-11-15.
  2. "ਚੌਟਾਲਿਆਂ ਦਾ ਵਿਵਾਦ ਨਿਬੇੜਨ 'ਚ ਅੜਿੱਕਾ ਬਣਿਆ ਬਾਦਲ ਦਾ ਪਿੱਠ ਦਰਦ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-12. Retrieved 2018-11-13.
  3. "ਇਨੈਲੋ ਦਾ ਵੱਡਾ ਫੈਸਲਾ, ਪਾਰਟੀ ਤੋਂ ਵੱਡਾ ਕੋਈ ਨਹੀਂ, ਦੁਸ਼ਿਅੰਤ ਤੇ ਦਿਗਵਿਜੇ ਚੌਟਾਲਾ ਨੂੰ ਪਾਰਟੀ 'ਚੋਂ ਕੀਤਾ ਬਰਖ਼ਾਸਤ– News18 Punjab". News18 Punjab. Retrieved 2018-11-13.
  4. "ਸਿਆਸੀ ਕਲੇਸ਼ ਦੇ ਸੰਕੇਤ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-04. Retrieved 2018-11-16.
  5. "ਅਜੈ ਚੌਟਾਲਾ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-17. Retrieved 2018-11-18.
  6. "ਚੌਟਾਲਾ ਪਰਿਵਾਰ: ਵਿਰਾਸਤ ਦੀ ਲੜਾਈ". Tribune Punjabi (in ਹਿੰਦੀ). 2018-12-10. Retrieved 2018-12-13.