ਹਰਿਆਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਰਿਆਣਾ ਦਾ ਨਕਸ਼ਾ

ਹਰਿਆਣਾ ਭਾਰਤ ਦਾ ਇੱਕ ਰਾਜ ਹੈ। ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਹੈ। 1 ਨਵੰਬਰ 1966 ਨੂੰ ਹਰਿਆਣਾ ਪੰਜਾਬ ਦੇ ਵਿੱਚੋਂ ਭਾਸ਼ਾ ਦੇ ਆਧਾਰ ਉੱਤੇ ਬਣਾਇਆ ਗਿਆ ਹੈ। ਭਾਵੇਂ ਪੰਜਾਬ ਦੀ ਸਿੱਖ ਵਸੋਂ ਪੰਜਾਬੀ ਸੂਬੇ ਦੀ ਮੰਗ ਕਰ ਰਹੀ ਸੀ ਪਰ ਹਿੰਦੀ ਬੋਲਦੇ ਲੋਕਾਂ ਦੀ ਪ੍ਰਤਨਿਧਤਾ ਕਰਦਿਆਂ ਕੇਂਦਰ ਸਰਕਾਰ ਨੇ ਹਰਿਆਣਾ ਅਤੇ ਹਿਮਾਚਲ ਸੂਬੇ ਬਣਾਏ ਗਏ। ਇਸ ਦੀਆਂ ਹੱਦਾਂ ਰਾਜਸਥਾਨ, ਪੰਜਾਬ, ਹਿਮਾਚਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨਾਲ ਮਿਲਦੀਆਂ ਹਨ ।ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਿਲਕੁੱਲ ਨਾਲ ਜੁੜਿਆ ਹੋਣ ਕਰ ਕੇ ਹਰਿਆਣਾ ਦੇ ਕਈ ਜਿਲ੍ਹਿਆਂ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਦੇ ਤੌਰ ਤੇ ਯੋਜਨਾਬੱਧ ਵਿਕਾਸ ਅਧੀਨ ਲਿਆਂਦਾ ਗਿਆ ਹੈ ।

ਹਰਿਆਣਾ 'ਚ ਸਿੱਖ[ਸੋਧੋ]

ਹਰਿਆਣਾ ਵਿੱਚ ਸਿੱਖਾਂ ਦੇ ਪ੍ਰਵੇਸ਼ ਦਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਮੰਨਿਆ ਜਾਂਦਾ ਹੈ। ਉਹ ਦੱਖਣ ਤੋਂ ਮੁਗਲ ਸਾਮਰਾਜ ਦਾ ਟਾਕਰਾ ਕਰਨ ਲਈ ਇਸ ਖੇਤਰ ’ਚੋਂ ਲੰਘਦਾ ਹੈ। ਉਸ ਦੇ ਸੱਦੇ ’ਤੇ ਪੰਜਾਬ ’ਚ ਵਸਦੇ ਅਨੇਕ ਸਿੱਖ ਉਸ ਦਾ ਸਾਥ ਦੇਣ ਲਈ ਮੁਸਤਫਾਬਾਦ, ਸਢੌਰਾ, ਛਛਰੋਲੀ ਅਤੇ ਬਿਲਾਸਪੁਰ ਆਦਿ ਇਲਾਕੇ ਵਿੱਚ ਪਹੁੰਚ ਜਾਂਦੇ ਹਨ ਅਤੇ ਮੁਗਲਾਂ ਤੋਂ ਇਹ ਇਲਾਕੇ ਸਰ ਕਰਨ ਪਿੱਛੋਂ ਇਨ੍ਹਾਂ ’ਚੋਂ ਬਹੁਤੇ ਸਿੱਖ ਇੱਥੇ ਹੀ ਵਸ ਜਾਂਦੇ ਹਨ। ਇਸ ਤੋਂ ਬਾਅਦ ਹਰਿਆਣਾ ਵਿੱਚ ਸਿੱਖਾਂ ਦਾ ਦੂਜਾ ਪ੍ਰਵੇਸ਼ ਸੰਨ 1857 ਦੇ ਗਦਰ ਦੀ ਅਸਫ਼ਲਤਾ ਤੋਂ ਬਾਅਦ ਅੰਗਰੇਜ਼ ਹਰਿਆਣਾ ਦੇ ਸਮੁੱਚੇ ਖੇਤਰ ਨੂੰ ਪੰਜਾਬ ਨਾਲ ਮਿਲਾ ਦਿੰਦੇ ਹਨ। ਹਰਿਆਣਾ ਦੇ ਇਹ ਖੇਤਰ ਸਿੱਖ ਸ਼ਾਸਕਾਂ ਦੇ ਅਧੀਨ ਆ ਜਾਂਦੇ ਹਨ। ਹਰਿਆਣਾ ਵਿੱਚ ਸਿੱਖਾਂ ਦੀ ਆਮਦ ਸਭ ਤੋਂ ਵਧੇਰੇ ਸੰਨ 1947 ਦੀ ਦੇਸ਼ ਵੰਡ ਸਮੇਂ ਹੋਈ। ਦੇਸ਼ ਦੀ ਵੰਡ ਸਮੇਂ ਲੱਖਾਂ ਦੀ ਗਿਣਤੀ ਵਿੱਚ ਪੱਛਮੀ ਪੰਜਾਬ ਤੋਂ ਉਜੜ ਕੇ ਆਏ ਸਿੱਖ ਪਰਿਵਾਰ ਅੰਬਾਲਾ, ਕਰਨਾਲ ਕੁਰੂਕਸ਼ੇਤਰ, ਰੋਹਤਕ, ਹਿਸਾਰ ਅਤੇ ਸਿਰਸਾ ਜ਼ਿਲ੍ਹਿਆਂ ’ਚ ਆਬਾਦ ਹੋ ਗਏ। ਇਹ ਸਾਰਾ ਇਲਾਕਾ ਉਸ ਸਮੇਂ ਪੰਜਾਬ ਦਾ ਹਿੰਦੀ-ਭਾਸ਼ੀ ਖੇਤਰ ਸੀ।

ਰਾਜਨੀਤੀ[ਸੋਧੋ]

ਸੰਦਰਭ[ਸੋਧੋ]