ਇੰਤਜ਼ਾਰ ਹੁਸੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਤਜ਼ਾਰ ਹੁਸੈਨنستارہ امتیاز ਸਿਤਾਰਾ ਇਮਤਿਆਜ਼
ਇੰਤਜ਼ਾਰ ਹੁਸੈਨ
ਜਨਮ ਇੰਤਜ਼ਾਰ ਹੁਸੈਨ
(1923-12-07)7 ਦਸੰਬਰ 1923
ਜ਼ਿਲ੍ਹਾ ਮੇਰਠ, ਬਰਤਾਨਵੀ ਹਿੰਦ
ਮੌਤ 2 ਫਰਵਰੀ 2016(2016-02-02) (ਉਮਰ 92)
ਲਾਹੌਰ
ਕੌਮੀਅਤ ਪਾਕਿਸਤਾਨੀ
ਨਾਗਰਿਕਤਾ ਪਾਕਿਸਤਾਨ
ਸਿੱਖਿਆ ਐਮ ਏ ਉਰਦੂ
ਅਲਮਾ ਮਾਤਰ ਜਾਮਾ ਪੰਜਾਬ, ਪਾਕਿਸਤਾਨ
ਕਿੱਤਾ ਸਹਾਫ਼ਤ, ਨਾਵਲ ਨਿਗਾਰ

ਇੰਤਜ਼ਾਰ ਹੁਸੈਨ (7 ਦਸੰਬਰ 1923 - 2 ਫ਼ਰਵਰੀ 2016) ਪ੍ਰਸਿੱਧ ਪਾਕਿਸਤਾਨੀ ਉਰਦੂ ਗਲਪ ਲੇਖਕ ਹੈ।[1][2]

ਜੀਵਨੀ[ਸੋਧੋ]

ਇੰਤਜ਼ਾਰ ਹੁਸੈਨ 7 ਦਸੰਬਰ, 1923 ਨੂੰ ਮੇਰਠ, ਜ਼ਿਲ੍ਹਾ ਬੁਲੰਦ ਸ਼ਹਿਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਬਿਦਾਈ ਵਿੱਚ ਪੈਦਾ ਹੋਏ। ਮੇਰਠ ਕਾਲਜ ਤੋਂ ਬੀ ਏ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਐਮ ਏ ਉਰਦੂ ਕਰਨ ਤੋਂ ਬਾਅਦ ਪੱਤਰਕਾਰੀ ਦੇ ਸ਼ੋਅਬੇ ਨਾਲ ਵਾਬਸਤਾ ਹੋ ਗਏ। ਪਹਿਲਾ ਕਹਾਣੀ ਸੰਗ੍ਰਹਿ ਗਲੀ ਕੂਚੇ 1953 ਵਿੱਚ ਪ੍ਰਕਾਸ਼ਿਤ ਹੋਇਆ। ਰੋਜ਼ਨਾਮਾ ਮਸ਼ਰਿਕ ਵਿੱਚ ਲੰਮੇ ਅਰਸੇ ਤੱਕ ਛਪਣ ਵਾਲੇ ਉਹਨਾਂ ਦੇ ਕਾਲਮ ਲਾਹੌਰ ਨਾਮਾ ਨੂੰ ਬਹੁਤ ਸ਼ੋਹਰਤ ਮਿਲੀ। ਇਸ ਦੇ ਇਲਾਵਾ ਉਹ ਰੇਡੀਓ ਵਿੱਚ ਵੀ ਕਾਲਮ ਨਿਗਾਰੀ ਕਰਦੇ ਰਹੇ। ਕਹਾਣੀਕਾਰੀ ਅਤੇ ਨਾਵਲਕਾਰੀ ਵਿੱਚ ਉਹਨਾਂ ਨੂੰ ਇੱਕ ਖ਼ਾਸ ਸਥਾਨ ਹਾਸਲ ਹੈ।

ਕਲਾ ਅਤੇ ਸ਼ੈਲੀ[ਸੋਧੋ]

ਇੰਤਜ਼ਾਰ ਹੁਸੈਨ ਉਰਦੂ ਕਹਾਣੀ ਦਾ ਇੱਕ ਮੁਅਤਬਰ ਨਾਮ ਹੋਣ ਦੇ ਨਾਲ ਨਾਲ ਆਪਣੀ ਸ਼ੈਲੀ, ਬਦਲਦੇ ਲਹਜਿਆਂ ਅਤੇ ਸ਼ਿਲਪਕਾਰੀ ਦੇ ਸਦਕਾ ਅੱਜ ਵੀ ਪੇਸ਼ ਮੰਜ਼ਰ ਦੇ ਕਹਾਣੀਕਾਰਾਂ ਲਈ ਵੱਡਾ ਚੈਲੰਜ ਹਨ। ਉਹਨਾਂ ਦੀ ਅਹਿਮੀਅਤ ਇਸ ਲਈ ਵੀ ਹੈ ਕਿ ਉਹਨਾਂ ਨੇ ਗਲਪੀ ਫ਼ਜ਼ਾ, ਉਸ ਦੀ ਪਾਤਰ-ਉਸਾਰੀ ਅਤੇ ਸ਼ੈਲੀ ਦਾ ਆਪਣੇ ਅਜੋਕੇ ਤਕਾਜ਼ਿਆਂ ਕੇ ਤਹਿਤ ਵਰਤਾਉ ਕਰਨਾ ਚਾਹਿਆ ਹੈ। ਉਹਨਾਂ ਦੀਆਂ ਲਿਖਤਾਂ ਪੜ੍ਹ ਕੇ ਹੈਰਤ ਦਾ ਇੱਕ ਰੇਲਾ ਜਿਹਾ ਆਉਂਦਾ ਹੈ ਜਿਸ ਨੇ ਅੱਜ ਦੇ ਸੰਜੀਦਾ ਪਾਠਕਾਂ ਦੇ ਪੈਰ ਉਖਾੜ ਰੱਖੇ ਹਨ। ਉਹਨਾਂ ਦੀ ਖ਼ੁਦ ਸਾਖ਼ਤਾ ਸੂਰਤ-ਏ-ਹਾਲ ਹਕੀਕਤ ਤੋਂ ਬਹੁਤ ਦੂਰ ਹੈ। ਇਸ ਤਰ੍ਹਾਂ ਦੀ ਸੂਰਤ-ਏ-ਹਾਲ ਫੈਨਤਾਸੀ ਦੇ ਨਾਮ ਹੇਠ ਯੂਰਪ ਵਿੱਚ ਸਾਹਮਣੇ ਆਈ। ਇੰਤਜ਼ਾਰ ਹੁਸੈਨ ਦਾ ਸਭ ਤੋਂ ਪ੍ਰਸਿੱਧ ਨਾਵਲ ਬਸਤੀ ਹੋਇਆ ਹੈ ਜਿਹੜਾ ਪ੍ਰਤੀਕ ਰੂਪ ਵਿੱਚ ਗੱਲ ਕਹਿੰਦੀ ਹੋਈ ਬਹੁਤ ਸੰਜ਼ੀਦਾ ਰਚਨਾ ਹੈ।

ਰਚਨਾਵਾਂ[ਸੋਧੋ]

ਕਹਾਣੀਆਂ[ਸੋਧੋ]

ਨਾਵਲ[ਸੋਧੋ]

ਸਵੈ-ਜੀਵਨੀ[ਸੋਧੋ]

ਇਨਾਮ[ਸੋਧੋ]

  • ਸਿਤਾਰਾ ਇਮਤਿਆਜ਼, ਪਾਕਿਸਤਾਨ ਹਕੂਮਤ ਵਲੋਂ।
  • ਸਤੰਬਰ 2014, ਆਫ਼ੀਸਰ ਆਫ਼ ਦੀ ਆਰਡਰ ਆਫ਼ ਆਰਟਸ ਐਂਡ ਲੈਟਰਜ਼, ਫ਼ਰਾਂਸ ਹਕੂਮਤ ਵਲੋਂ।
  • ਇੰਤਜ਼ਾਰ ਹੁਸੈਨ ਪਾਕਿਸਤਾਨ ਦਾ ਪਹਿਲਾ ਅਦੀਬ ਸੀ ਜਿਸ ਦਾ ਨਾਮ ਮੈਨ ਬੁੱਕਰ ਪਰਾਈਜ਼ ਲਈ ਸ਼ਾਰਟ ਲਿਸਟ ਕੀਤਾ ਗਿਆ ਸੀ।

ਹਵਾਲੇ[ਸੋਧੋ]