ਇੱਕ ਨਿੱਕੀ ਜਿਹੀ ਜਨੌਰ ਕਹਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

" ਇੱਕ ਨਿੱਕੀ ਜਿਹੀ ਜਨੌਰ ਕਹਾਣੀ " (ਜਰਮਨ:"Kleine Fabel") ਫ੍ਰਾਂਜ਼ ਕਾਫਕਾ ਦੀ 1917 ਅਤੇ 1923 ਦੇ ਵਿਚਕਾਰ, ਸ਼ਾਇਦ 1920 ਵਿੱਚ ਲਿਖੀ ਗਈ ਇੱਕ ਨਿੱਕੀ ਕਹਾਣੀ ਹੈ। ਕਹਾਣੀ ਦੀ ਲੰਬਾਈ ਵਿੱਚ ਸਿਰਫ ਇੱਕ ਪੈਰੇ ਦੀ ਹੈ। ਇਹ ਕਾਫ਼ਕਾ ਦੇ ਜੀਵਨ ਕਾਲ ਵਿੱਚ ਪ੍ਰਕਾਸ਼ਿਤ ਨਹੀਂ ਹੋਈ ਸੀ ਅਤੇ ਪਹਿਲੀ ਵਾਰ ਬੇਇਮ ਬਾਉ ਡੇਰ ਚੀਨੀਸਚੇਨ ਮੌਅਰ (1931) ਵਿੱਚ ਪ੍ਰਕਾਸ਼ਤ ਹੋਈ ਸੀ। ਵਿਲਾ ਅਤੇ ਐਡਵਿਨ ਮੁਇਰ ਵਾਲ਼ਾ ਪਹਿਲਾ ਅੰਗਰੇਜ਼ੀ ਅਨੁਵਾਦ 1933 ਵਿੱਚ ਲੰਡਨ ਵਿੱਚ ਮਾਰਟਿਨ ਸੇਕਰ ਨੇ ਪ੍ਰਕਾਸ਼ਿਤ ਕੀਤਾ ਸੀ। ਫਿਰ ਇਹ ਚੀਨ ਦੀ ਮਹਾਨ ਦੀਵਾਰ ਕਹਾਣੀਆਂ ਅਤੇ ਖ਼ਿਆਲ ( ਨਿਊਯਾਰਕ ਸਿਟੀ : ਸ਼ੌਕਨ ਬੁੱਕਸ, 1946) ਵਿੱਚ ਛਪੀ। [1]

ਕਹਾਣੀ[ਸੋਧੋ]

"ਹਾਏ", ਚੂਹੇ ਨੇ ਕਿਹਾ, "ਸਾਰਾ ਸੰਸਾਰ ਹਰ ਦਿਨ ਨਿੱਕਾ ਹੁੰਦਾ ਜਾ ਰਿਹਾ ਹੈ। ਸ਼ੁਰੂ ਵਿਚ ਇਹ ਇੰਨੀ ਵੱਡਾ ਸੀ ਕਿ ਮੈਂ ਡਰਦਾ ਸੀ, ਮੈਂ ਦੌੜਦਾ ਰਿਹਾ, ਅਤੇ ਜਦੋਂ ਮੈਂ ਦੂਰ-ਦੂਰ ਤੱਕ ਸੱਜੇ-ਖੱਬੇ ਕੰਧਾਂ ਦੇਖੀਆਂ ਤਾਂ ਮੈਨੂੰ ਖੁਸ਼ੀ ਹੋਈ, ਪਰ ਇਹ ਲੰਬੀਆਂ ਕੰਧਾਂ ਇੰਨੀ ਤੇਜ਼ੀ ਨਾਲ਼ ਭੀੜੀਆਂ ਹੋ ਗਈਆਂ ਕਿ ਮੈਂ ਪਹਿਲਾਂ ਹੀ ਆਖਰੀ ਚੈਂਬਰ ਵਿਚ ਹਾਂ।, ਅਤੇ ਉੱਥੇ ਕੋਨੇ ਵਿੱਚ ਉਹ ਕੜਿੱਕੀ ਪਈ ਹੈ ਜਿਸ ਵਿੱਚ ਫਸ ਜਾਣ ਲਈ ਮੈਂ ਭੱਜ ਰਿਹਾ ਹਾਂ।"

"ਤੈਨੂੰ ਸਿਰਫ ਆਪਣੀ ਦਿਸ਼ਾ ਬਦਲਣ ਦੀ ਲੋੜ ਹੈ," ਬਿੱਲੀ ਨੇ ਕਿਹਾ, ਅਤੇ ਉਸਨੂੰ ਨਿਗਲ ਗਈ। [2]

ਹਵਾਲੇ[ਸੋਧੋ]

  1. The Great Wall of China: Stories and Reflections. Franz Kafka - 1946 - Schocken Books
  2. Kafka, Franz (2017). The Burrow. Great Britain: Penguin. p. 122. ISBN 9780141395609.