ਇੱਕ ਪਤਵੰਤਾ ਦੋਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਇੱਕ ਪਤਵੰਤਾ ਦੋਸਤ"
ਲੇਖਕ ਐਂਤਨ ਚੈਖ਼ਵ
ਮੂਲ ਸਿਰਲੇਖЗнакомый мужчина
ਦੇਸ਼ਰੂਸ
ਭਾਸ਼ਾਰੂਸੀ
ਪ੍ਰਕਾਸ਼ਨਓਸਕੋਲਕੀ
ਪ੍ਰਕਾਸ਼ਕਅਡੌਲਫ਼ ਮਾਰਕਸ (1899)
ਪ੍ਰਕਾਸ਼ਨ ਮਿਤੀ3 ਮਈ 1886

"ਇੱਕ ਪਤਵੰਤਾ  ਦੋਸਤ" (ਰੂਸੀ: Знакомый мужчина, romanized: Znakomyi muzhchina) ਐਂਟਨ ਚੈਖ਼ਵ ਦੀ ਇੱਕ ਛੋਟੀ ਕਹਾਣੀ ਹੈ ਜੋ ਅਸਲ ਵਿੱਚ 20 ਅਪ੍ਰੈਲ (ਪੁ. 3 ਮਈ) 1886 ਨੂੰ ਓਸਕੋਲਕੀ (ਅੰਕ ਨੰ. 18) ਵਿੱਚ ਛਪੀ ਸੀ, ਜਿਸਦਾ ਸਿਰਲੇਖ ਸੀ "ਥੋੜ੍ਹਾ ਜਿਹਾ ਦਰਦ" (Немножко боли) ਅਤੇ ਦਸਤਖ਼ਤ ਕੀਤੇ ਅ. ਚੈਖ਼ਵ (А. Чехонте). 6 ਜੁਲਾਈ (ਪੁ. 23 ਜੂਨ) ਨੂੰ ਇਹ ਨੋਵੋਸਤੀ ਦਨਿਆ (ਰੋਜ਼ਾਨਾ ਅਖ਼ਬਾਰ) ਨੇ ਬਿਨਾਂ ਕਿਸੇ ਬਦਲਾਅ ਦੇ ਦੁਬਾਰਾ ਛਾਪੀ। ਨਵੇਂ ਸਿਰਲੇਖ ਦੇ ਤਹਿਤ ਇਸਨੂੰ ਚੈਖ਼ਵ ਨੇ 1899-1901 ਵਿੱਚ ਅਡੌਲਫ਼ ਮਾਰਕਸ ਪ੍ਰਕਾਸ਼ਿਤ ਆਪਣੀਆਂ ਸਮੁਚੀਆਂ ਰਚਨਾਵਾਂ ਦੀ ਪਹਿਲੀ ਜਿਲਦ ਵਿੱਚ ਸ਼ਾਮਲ ਕੀਤਾ ਸੀ। [1]

ਪਿਛੋਕੜ[ਸੋਧੋ]

ਇਹ ਕਹਾਣੀ ਘੱਟੋ-ਘੱਟ ਕੁਝ ਹੱਦ ਤੱਕ ਵਿਕਟਰ ਬਿਲੀਬਿਨ ਦੀ ਚੈਖ਼ਵ ਨੂੰ ਮਿਲ਼ੀ ਇੱਕ ਚਿੱਠੀ ਦੇ ਜਵਾਬ ਵਜੋਂ ਲਿਖੀ ਗਈ ਸੀ ਜਿਸ ਨੇ ਸੁਝਾਅ ਦਿੱਤਾ ਸੀ: "[ਇੱਕ ਕਹਾਣੀ ਬਾਰੇ ਕੀ ਖ਼ਿਆਲ ਹੈ] ਕਿ ਇੱਕ ਵਧੀਆ ਆਦਮੀ ਆਪਣੇ ਆਪ ਨੂੰ ਟੁੱਟਿਆ ਹੋਇਆ ਪਾਉਂਦਾ ਹੈ, ਪੈਸੇ ਉਧਾਰ ਲੈਣ ਲਈ ਇੱਕ ਦੋਸਤ ਨੂੰ ਮਿਲ਼ਣ ਜਾਂਦਾ ਹੈ ਪਰ ਉਸਨੂੰ ਅਜਿਹੀ ਬੇਨਤੀ ਕਰਨਾ ਅਸੰਭਵ ਲੱਗਦਾ ਹੈ ਅਤੇ ਬਿਨਾਂ ਪੁੱਛੇ ਮੁੜ ਆਉਂਦਾ ਹੈ?" [1]

ਸੰਖੇਪ[ਸੋਧੋ]

ਵਾਂਦਾ [2] ਨਾਮ ਦੀ ਇੱਕ ਪਿਆਰੀ ਕੁੜੀ ਇੱਕ ਹਸਪਤਾਲ ਵਿੱਚੋਂ ਨਿਕਲਣ ਤੋਂ ਬਾਅਦ ਆਪਣੇ ਆਪ ਨੂੰ ਲਗਭਗ ਖ਼ਾਲੀ ਹੋ ਗਈ ਪਾਉਂਦੀ ਹੈ। ਉਹ ਪੈਸੇ ਮੰਗਣ ਲਈ ਇੱਕ ਆਦਮੀ ਨੂੰ ਮਿਲ਼ਣ ਦਾ ਫੈਸਲਾ ਕਰਦੀ ਹੈ ਜਿਸਨੂੰ ਉਹ ਹਾਲ ਹੀ ਵਿੱਚ ਇੱਕ ਕੈਫ਼ੇ ਵਿੱਚ ਮਿਲ਼ੀ ਸੀ (ਜਿਸ ਤੋਂ, ਉਸਨੂੰ ਗ਼ਲਤੀ ਨਾਲ ਉਮੀਦ ਹੈ ਕਿ ਉਹ ਤੁਰੰਤ ਉਸਨੂੰ ਪਛਾਣ ਲਵੇਗਾ)। ਉਹ ਆਦਮੀ, ਜੋ ਦੰਦਾਂ ਦਾ ਡਾਕਟਰ ਨਿਕਲਦਾ ਹੈ, ਉਸਨੂੰ ਕੁਰਸੀ 'ਤੇ ਬੈਠਣ ਲਈ ਕਹਿੰਦਾ ਹੈ ਅਤੇ ਉਸਦੇ ਦੰਦਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੰਦਾ ਹੈ। ਉਸ ਵੱਲੋਂ ਨਾ ਪਛਾਣੇ ਜਾਣ, ਅਤੇ ਨਾਲ਼ ਹੀ ਸ਼ੀਸ਼ੇ ਵਿੱਚ ਉਹ ਆਪਣੀ ਰੁੱਖੀ ਜਿਹੀ ਦਿੱਖ ਤੋਂ ਨਿਰਾਸ਼, ਉਹ ਪੈਸੇ ਮੰਗਣ ਦੀ ਬਜਾਏ, ਆਪਣਾ ਖ਼ਰਾਬ ਦੰਦ ਕੱਢਵਾਉਣ ਲਈ ਸਹਿਮਤ ਹੋ ਜਾਂਦੀ ਹੈ ਅਤੇ ਇਸਦੇ ਬਦਲੇ ਉਸਨੂੰ ਆਖ਼ਰੀ ਰੂਬਲ ਅਦਾ ਕਰਦੀ ਹੈ। ਖ਼ੁਸ਼ੀ ਦੀ ਗੱਲ ਹੈ ਕਿ, ਅਗਲੇ ਦਿਨ ਉਹ ਉਸੇ ਕੈਫ਼ੇ ਵਿੱਚ ਇੱਕ ਹੋਰ ਪਤਵੰਤੇ ਦੋਸਤ ਨੂੰ ਮਿਲਦੀ ਹੈ, ਜੋ ਕਾਜ਼ਾਨ ਦਾ ਇੱਕ ਅਮੀਰ ਵਪਾਰੀ ਹੈ, ਅਤੇ ਉਸਦੀ ਵਿੱਤੀ ਸਥਿਤੀ ਵਿੱਚ ਲੋੜੀਂਦਾ ਸੁਧਾਰ ਹੋ ਜਾਂਦਾ ਹੈ।

ਨੋਟ[ਸੋਧੋ]

ਹਵਾਲੇ[ਸੋਧੋ]

  1. 1.0 1.1 Polotskaya, E. A. Commentaries to Знакомый мужчина. The Works by A.P. Chekhov in 12 volumes. Khudozhestvennaya Literatura. Moscow, 1960. Vol. 4, p. 564
  2. "Nastasya Kanavkina by her passport...", which means 'Wanda' is an assumed name. 'Kanavkina' is a derivative from 'Kanava', 'a ditch'; a 'speaking' surname, apparently allowing the author to make an assumption as to his heroine's future.