ਸਮੱਗਰੀ 'ਤੇ ਜਾਓ

ਈ ਐਮ ਫੋਰਸਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈ ਐਮ ਫੋਰਸਟਰ

ਏਡਵਰਡ ਮਾਰਗਨ ਫੋਰਸਟਰ (ਅੰਗਰੇਜ਼ੀ: Edward Morgan Forster, 1 ਜਨਵਰੀ 1879 - 7 ਜੂਨ 1970) ਇੱਕ ਅੰਗਰੇਜ਼ੀ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਨਿਬੰਧਕਾਰ ਅਤੇ ਓਪੇਰਾ-ਲੇਖਕ ਸੀ। ਉਹਦਾ ਅਸਲ ਨਾਮ ਹੈਨਰੀ ਮਾਰਗਨ ਫੋਰਸਟਰ ਸੀ ਜੋ ਬਪਤਿਸਮੇ ਸਮੇਂ ਗਲਤੀ ਨਾਲ ਏਡਵਰਡ ਮਾਰਗਨ ਫੋਰਸਟਰ ਦਰਜ਼ ਹੋ ਗਿਆ। ਉਹ ਆਪਣੇ ਵਿਅੰਗ ਭਰਪੂਰ ਗੱਠਵੇਂ ਪਲਾਟ ਵਾਲੇ ਨਾਵਲਾਂ ਲਈ ਪ੍ਰਸਿੱਧ ਜਿਹਨਾਂ ਵਿੱਚ ਬੀਹਵੀਂ ਸਦੀ ਦੇ ਬਰਤਾਨਵੀ ਸਮਾਜ ਵਿੱਚ ਜਮਾਤੀ ਵਖਰੇਵਿਆਂ ਅਤੇ ਪਖੰਡੀ ਜੀਵਨ ਨੂੰ ਉਧੇੜਿਆ ਗਿਆ ਹੈ।[1]

ਜੀਵਨ

[ਸੋਧੋ]

ਫੋਰਸਟਰ ਲੰਡਨ ਦੇ ਇੱਕ ਅੰਗਰੇਜ਼-ਆਇਰਿਸ਼ ਅਤੇ ਵੈਲਸ਼ ਮੱਧ-ਕਲਾਸ ਪਰਿਵਾਰ ਵਿੱਚ ਹੋਇਆ ਸੀ। ਉਹ ਐਲਿਸ ਕਲਾਰਾ "ਲਿਲੀ" ਅਤੇ ਐਡਵਰਡ ਮੋਰਗਨ ਲਲੇਵੈਲਿਨ ਫੋਰਸਟਰ ਦਾ ਇਕਲੌਤਾ ਬੱਚਾ ਸੀ। ਉਸਦਾ ਪਿਤਾ ਇੱਕ ਆਰਕੀਟੈਕਟ ਸੀ। ਫੋਰਸਟਰ ਦਾ ਨਾਮ ਸਰਕਾਰੀ ਰਜਿਸਟਰ ਵਿੱਚ ਹੈਨਰੀ ਮੋਰਗਨ ਫੋਰਸਟਰ ਦੇ ਤੌਰ 'ਤੇ ਦਰਜ ਕੀਤਾ ਗਿਆ ਸੀ, ਪਰ ਉਸ ਦੇ ਬਪਤਿਸਮੇ ਸਮੇਂ ਉਹਦਾ ਨਾਮ ਸਬੱਬ ਨਾਲ ਐਡਵਰਡ ਮੋਰਗਨ ਫੋਰਸਟਰ ਹੋ ਗਿਆ।[1] ਉਸ ਨੂੰ ਉਸ ਦੇ ਪਿਤਾ ਨਾਲੋਂ ਅੱਡਰੀ ਪਛਾਣ ਲਈ, ਉਸ ਨੂੰ ਹਮੇਸ਼ਾ ਮੋਰਗਨ ਕਹਿ ਕੇ ਬੁਲਾਇਆ ਗਿਆ ਸੀ। ਮੋਰਗਨ ਦੇ ਦੂਜੀ ਜਨਮ ਦਿਨ ਤੋਂ ਪਹਿਲਾਂ ਟੀਬੀ ਨਾਲ 30 ਅਕਤੂਬਰ 1880 ਨੂੰ ਉਸ ਦੇ ਪਿਤਾ ਦੀ ਮੌਤ ਹੋ ਗਈ।[2]

ਫੋਰਸਟਰ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ। ਕੈਂਬਰਿਜ ਵਿੱਚ ਆਪਣੇ ਟਿਊਟਰ, ਨਥੇਨੀਅਲ ਵੇਡ ਦੇ ਪ੍ਰਭਾਵਵਸ਼ ਪ੍ਰਾਚੀਨ ਗਰੀਕ ਅਤੇ ਰੋਮਨ ਸਾਹਿਤ ਅਤੇ ਆਪ ਯੂਨਾਨ ਵਿੱਚ ਉਸਦੀ ਰੁਚੀ ਜਾਗਰਤ ਹੋਈ। ਇਸ ਕਾਰਨ ਸਾਹਿਤ ਰਚਨਾ ਦਾ ਸ਼ਰੀਗਣੇਸ਼ ਉਸਨੇ ਪ੍ਰਾਚੀਨ ਕਥਾਵਾਂ ਦੀ ਸ਼ੈਲੀ ਵਿੱਚ ਲਿਖੀਆਂ ਹੋਈਆਂ ਕਹਾਣੀਆਂ ਦੁਆਰਾ ਕੀਤਾ।

ਪ੍ਰਮੁੱਖ ਰਚਨਾਵਾਂ

[ਸੋਧੋ]

ਨਾਵਲ

[ਸੋਧੋ]

ਹਵਾਲੇ

[ਸੋਧੋ]
  1. 1.0 1.1 Moffatt, p. 26
  2. AP Central – English Literature Author: E. M. Forster. Apcentral.collegeboard.com (18 January 2012). Retrieved on 10 June 2012.