ਉਜਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਉਜਰਤ ਧਨ ਦੇ ਰੂਪ ਵਿੱਚ ਉਸ ਅਦਾਇਗੀ ਨੂੰ ਕਹਿੰਦੇ ਹਨ ਜੋ ਮਜ਼ਦੂਰ ਨੂੰ ਉਸਦੇ ਕੰਮ ਦੇ ਬਦਲੇ ਪੈਦਾਵਾਰ ਦੇ ਸਾਧਨਾਂ ਦੇ ਮਾਲਕ ਕੋਲੋਂ ਪ੍ਰਾਪਤ ਮਿਲਦੀ ਹੈ।

ਪੂੰਜੀਵਾਦੀ ਪ੍ਰਬੰਧ ਅਧੀਨ ਉਜਰਤ[ਸੋਧੋ]

ਪੂੰਜੀਵਾਦੀ ਅਦਾਰਿਆਂ ਵਿੱਚ ਇੱਕ ਮਜ਼ਦੂਰ ਨੂੰ ਨਿਸਚਿਤ ਸਮੇਂ ਲਈ ਕੀਤੇ ਉਸਦੇ ਕੰਮ ਦੇ ਬਦਲੇ ਧਨ ਦੀ ਇੱਕ ਨਿਸਚਿਤ ਰਕਮ ਮਿਲਦੀ ਹੈ ਅਤੇ ਉਦਾਰ ਅਰਥ ਸ਼ਾਸਤਰੀਆਂ ਅਨੁਸਾਰ ਇਸ ਤਰ੍ਹਾਂ ਉਸਨੂੰ ਉਸਦੀ ਸਾਰੀ ਕਿਰਤ ਦੀ ਪੂਰੀ ਅਦਾਇਗੀ ਹੋ ਜਾਂਦੀ ਹੈ। ਅਸਲ ਵਿੱਚ ਨਿਜੀ ਮਾਲਕੀ ਇੱਕ ਨਿਸਚਿਤ ਸਮੇਂ ਲਈ ਮਜ਼ਦੂਰ ਦੀ ਕਿਰਤ ਸ਼ਕਤੀ ਖਰੀਦ ਲੈਂਦੀ ਹੈ। ਇਸ ਕਿਰਤ ਸ਼ਕਤੀ ਦੀ ਮੰਡੀ ਵਿੱਚ ਇੱਕ ਜਿਨਸ ਦੀ ਤਰ੍ਹਾਂ ਕੀਮਤ ਮਿਥ ਹੁੰਦੀ ਹੈ। ਪੂੰਜੀਵਾਦੀ ਮਾਲਕ ਕੰਮ ਦੇ ਸਮੇਂ ਦੇ ਦੌਰਾਨ ਦਿੱਤੀ ਕੀਮਤ ਨਾਲੋਂ ਕਿਤੇ ਵਧ ਕਦਰ ਜਾਂ ਕੀਮਤ ਸਾਕਾਰ ਕਰ ਲੈਂਦਾ ਹੈ। ਮਾਰਕਸ ਦੀ ਵਿਆਖਿਆ ਅਨੁਸਾਰ ਇਸਨੂੰ ਵਾਧੂ ਕਦਰ ਕਿਹਾ ਜਾਂਦਾ ਹੈ। ਪੂੰਜੀਪਤੀ ਮਾਲਕ ਇਸ ਹਥਿਆ ਲਈ ਗਈ ਵਾਧੂ ਕਦਰ ਨੂੰ ਆਪਣਾ ਮੁਨਾਫ਼ਾ ਕਹਿੰਦਾ ਹੈ।