ਉਡਾਨ ਟਰਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਉਡਾਨ ਟਰਸਟ ਇੱਕ ਭਾਰਤੀ ਗੈਰ-ਸਰਕਾਰੀ ਸੰਸਥਾ ਹੈ, ਜੋ ਕਿ ਮਹਾਂਰਾਸ਼ਟਰ ਵਿੱਚ ਕੰਮ ਕਰਦੀ ਹੈ। ਇਹ ਪਹਿਲਾ ਸੰਗਠਨ ਹੈ, ਜੋ ਏਡਜ਼ ਪੀਡ਼ਤਾਂ ਵੱਲੋਂ ਬਣਾਇਆ ਗਿਆ ਹੈ।[1] ਉਡਾਨ ਟਰਸਟ ਖਾਸ ਕਰਕੇ ਲਿੰਗਕ ਸਿਹਤ ਸੇਵਾਵਾਂ ਵੱਲ ਧਿਆਨ ਦਿੰਦਾ ਹੈ। ਉਡਾਨ ਟਰਸਟ ਵੱਲੋਂ ਸਮਾਜ ਨੂੰ ਲਿੰਗ ਸਿੱਖਿਆ, ਕਾਊਂਸਲਿੰਗ ਅਤੇ ਗੰਭੀਰ ਹਾਲਤਾ ਡਾਕਟਰੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ।[2] ਉਡਾਨ ਟਰਸਟ ਵੱਲੋਂ ਉਹਨਾਂ ਲੋਕਾਂ ਵਿੱਚ ਜੋ ਏਡਜ਼ ਜਾਂ ਕਿਸੇ ਹੋਰ ਲਿੰਗਕ ਬਿਮਾਰੀ ਨਾਲ ਪੀਡ਼ਿਤ ਹਨ, ਉਹਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ ਅਤੇ ਉਹਨਾਂ ਲੋਕਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ।[3] ਉਡਾਨ ਟਰਸਟ ਕੋਲ ਦਾਨ ਵਜੋਂ ਜੋ ਫੰਡ ਇਕੱਠਾ ਹੁੰਦਾ ਹੈ, ਉਹ ਅੰਦਾਜ਼ਨ 1500 ਏਡਜ਼ ਪੀਡ਼ਿਤਾਂ ਤੇ ਖਰਚ ਕੀਤਾ ਜਾਂਦਾ ਹੈ।[1] ਇਸਦੀਆਂ ਸ਼ਾਖ਼ਾਵਾਂ ਮੁੰਬ, ਪੂਨੇ, ਜਿਲ਼੍ਹਾ ਥਾਨੇ, ਜਿਲ਼੍ਹਾ ਰਾਏਗਾਡ਼, ਜਲਗਾਓਂ, ਨਾਸਿਕ, ਅਤੇ ਅਹਿਮਦਨਗਰ ਵਿੱਚ ਹਨ।[4]

ਇਤਿਹਾਸ[ਸੋਧੋ]

ਉਡਾਨ ਟਰਸਟ 1992 ਵਿੱਚ ਮਹਾਂਰਾਸ਼ਟਰ ਵਿੱਚ ਸਥਾਪਿਤ ਕੀਤਾ ਗਿਆ ਸੀ।

7 ਮਾਰਚ, 2011 ਨੂੰ ਅੰਤਰ-ਰਾਸ਼ਟਰੀ ਵਿਕਾਸ ਸੰਯੁਕਤ ਰਾਜ ਏਜੰਸੀ ਦੇ ਅਧਿਕਾਰੀ ਇਸ ਟਰਸਟ ਦੇ ਕੰਮਕਾਜ ਦੀ ਪਡ਼ਤਾਲ ਲ ਆਏ ਸਨ।[5]

13 ਮਾਰਚ, 2011 ਨੂੰ ਉਡਾਨ ਟਰਸਟ ਵੱਲੋਂ ਗੁਰਦਾਸਪੁਰ ਪੁਲਿਸ ਨੂੰ ਦੋ ਐਂਬੂਲਸਾਂ, ਡਰਾਇਵਰਾਂ ਅਤੇ ਕੁਝ ਦਵਾ ਸਮੇਤ ਦਾਨ ਕੀਤੀਆਂ ਗਆਂ ਸਨ।[6]

ਹਵਾਲੇ[ਸੋਧੋ]

  1. 1.0 1.1 U.S. Agency for International Development: Directory of Associations of People Living with HIV/Aids, July 2004, accessed February 19, 2012
  2. Udaan Trust: Objective, accessed February 19, 2012
  3. Staff writer (June 24, 2002). "Udaan: Dedicated to problems of gays". The Times of India. Retrieved February 19, 2012. 
  4. Udaan Trust: Projects, accessed February 19, 2012
  5. AVERT: USAID Team Visit, March 7, 2011, accessed February 19, 2011
  6. "2 ambulances donated to Gurdaspur police". The Tribune (India). March 14, 2011. Retrieved February 19, 2012. 

ਬਾਹਰੀ ਕਡ਼ੀਆਂ[ਸੋਧੋ]