ਸਮੱਗਰੀ 'ਤੇ ਜਾਓ

ਉਤਪ੍ਰੇਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉਤਪ੍ਰੇਰਕ ਉਹ ਤੱਤ ਜਾਂ ਅਣੂ ਜਾਂ ਯੋਗਿਕ ਹਨ ਜੋ ਰਸਾਇਣਕ ਕਿਰਿਆ ਦੀ ਦਰ ਉੱਪਰ ਪ੍ਰਭਾਵ ਪਾਉਂਦੇ ਹਨ ਪਰ ਖੁਦ ਕਿਰਿਆ 'ਚ ਭਾਗ ਨਹੀਂ ਲੈਦੇ। ਕੁਝ ਉਤਪ੍ਰੇਰਕ ਰਸਾਇਣਕ ਕਿਰਿਆ ਨੂੰ ਤੇਜ਼ ਕਰਦੇ ਹਨ ਪਰ ਕੁਝ ਉਤਪ੍ਰੇਰਕ ਰਸਾਇਣਕ ਕਿਰਿਆ 'ਚ ਵਿਘਟਨ ਪਾਉਂਦੇ ਹਨ ਤੇ ਕਿਰਿਆਵਾਂ ਦੀ ਦਰ ਬਹੁਤ ਨੀਵਾਂ ਕਰ ਦਿੰਦੇ ਹਨ। ਉਤਪ੍ਰੇਰਕ ਆਪਣਾ ਕੰਮ ਕਿਰਿਆਵਾਂ ਦੀ ਕਿਰਿਆਤਮਕ ਊਰਜਾ ਨੂੰ ਘਟਾ ਕੇ ਕਰਦੇ ਹਨ। ਉਹ ਕਿਰਿਆਵਾਂ ਦਾ ਵਾਪਰਣਾ ਸੌਖਾ ਬਣਾ ਦਿੰਦੇ ਹਨ। ਧਾਤਾਂ ਨੂੰ ਅਕਸਰ ਉਤਪ੍ਰੇਰਕ ਦੇ ਤੌਰ 'ਤੇ ਵਰਤਿਆ ਜਾਂਦਾ ਹੈ।[1]

Ca(ClO3)2 + MnO2 → CaCl2+3O2 + MnO2

ਇਸ ਕਿਰਿਆ 'ਚ ਮੈਗਨੀਜ਼ ਡਾਈਆਕਸਾਈਡ ਉਤਪ੍ਰੇਰਕ ਤੌਰ 'ਤੇ ਕੰਮ ਕਰਦਾ ਹੈ ਕਿਰਿਆ 'ਚ ਭਾਗ ਨਹੀਂ ਲੈਂਦਾ।

2 H2O2 → 2 H2O + O2

ਇਸ ਕਿਰਿਆ 'ਚ ਹਾਈਡਰੋਜਨ ਪਰਆਕਸਾਈਡ ਤੋਂ ਪਾਣੀ ਅਤੇ ਆਕਸੀਜਨ ਦਾ ਨਿਰਮਾਣ ਹੁੰਦਾ ਹੈ ਇਹ ਕਿਰਿਆ ਉਤਪ੍ਰੇਰਕ ਮੈਗਨੀਜ਼ ਡਾਈਆਕਸਾਈਡ ਦੀ ਮੌਜੂਦਗੀ 'ਚ ਹੁੰਦੀ ਹੈ।

ਹਵਾਲੇ

[ਸੋਧੋ]