ਉਦਯੋਗ ਸਾਧਨ ਆਯੋਜਨ (ERP)
ERP ਜਾਂ Enterprise Resource Planning (ਉਦਯੋਗ ਸਾਧਨ ਆਯੋਜਨ) ਇੱਕ ਅਜਿਹਾ ਸਾਫਟਵੇਅਰ ਹੈ ਜੋ ਕਿ ਕਿਸੇ ਵੀ ਉਦਯੋਗ, ਕਾਰਖਾਨੇ, ਸੰਸਥਾ ਜਾਂ ਕਾਰੋਬਾਰ ਦੇ ਰੋਜ਼-ਰੋਜ਼ ਦੇ ਕੰਮ ਸੌਖੇ ਅਤੇ ਜਲਦੀ ਕਰਨ ਦੇ ਕੰਮ ਆਉਂਦਾ ਹੈ। ਇਹ ਸਾਫਟਵੇਅਰ, ਉਦਯੋਗ ਦੇ ਵੱਖ ਵੱਖ ਸੰਸਥਾਗਤ ਹਿੱਸੇ, ਜਿਵੇਂ ਕਿ; ਅਕਾਉਂਟਸ, ਮਾਰਕਿਟਿੰਗ, ਪ੍ਰੋਡੱਕਸ਼ਨ, ਆਦਿ ਨੂੰ ਹਰ ਇੱਕ ਸਮੇਂ ਦੀ ਸਹੀ ਅਤੇ ਜ਼ਰੂਰੀ ਜਾਣਕਾਰੀ ਦਿੰਦਾ ਹੈ। ਇਸ ਨਾਲ ਉਦਯੋਗ ਦੇ ਕੰਮ ਕਰਨ ਦੀ ਗਤੀ ਅਤੇ ਕੁਸ਼ਲਤਾ ਦੋਂਵੇ ਵਧਦੀਆਂ ਹਨ। ਅੱਜ ਕੱਲ ਦੁਨੀਆ ਦੇ ਸਾਰੇ ਵੱਡੇ ਉਦਯੋਗ ERP ਦੀ ਵਰਤੋ ਕਰਦੇ ਹਨ।
ਦੁਨੀਆ ਦੇ ਸਭ ਤੋਂ ਵੱਧ ਵਰਤੇ ਜਾਣ ਵਾਲੇ ERP ਸਾਫਟਵੇਅਰ:
• SAP
• ਓਰੈਕਲ
• ਮਾਇਕ੍ਰੋਸਾਫਟ
• ਇਨਫੋਰ