ਸਮੱਗਰੀ 'ਤੇ ਜਾਓ

ਸਨਅਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਉਦਯੋਗ ਤੋਂ ਮੋੜਿਆ ਗਿਆ)
ਖੇਤਰ ਅਤੇ ਪੇਸ਼ੇ ਪੱਖੋਂ ਮਜ਼ਦੂਰ ਜਮਾਤ ਦੇ ਅਧਾਰ ਉੱਤੇ ਅਰਥਚਾਰੇ ਦੀ ਜੀਡੀਪੀ ਬਣਤਰ। ਦੇਸ਼ਾਂ ਦੇ ਹਰੇ, ਲਾਲ ਅਤੇ ਨੀਲੇ ਹਿੱਸੇ ਤਰਤੀਬਵਾਰ ਖੇਤੀਬਾੜੀ, ਸਨਅਤ ਅਤੇ ਸੇਵਾਵਾਂ ਸੈਕਟਰ ਦੀਆਂ ਫ਼ੀਸਦਾਂ ਦੱਸਦੇ ਹਨ।

ਇੰਡਸਟਰੀ ਜਾਂ ਸਨਅਤ ਜਾਂ ਉਦਯੋਗ ਕਿਸੇ ਅਰਥਚਾਰੇ ਵਿੱਚ ਕਿਸੇ ਮਾਲ ਜਾਂ ਸੇਵਾ ਦੀ ਪੈਦਾਵਾਰ ਹੁੰਦੀ ਹੈ[1] ਕਿਸੇ ਟੋਲੀ ਜਾਂ ਕੰਪਨੀ ਦੀ ਆਮਦਨੀ ਦਾ ਮੁੱਖ ਸੋਮਾ ਉਹਦੀ ਢੁਕਵੀਂ ਸਨਅਤ ਦਾ ਸੂਚਕ ਹੁੰਦਾ ਹੈ।[2] ਜਦੋਂ ਕਿਸੇ ਵੱਡੇ ਜੁੱਟ ਦੀ ਆਮਦਨੀ ਦੇ ਕਈ ਸਰੋਤ ਹੋਣ ਤਾਂ ਉਹਨੂੰ ਵੱਖੋ-ਵੱਖ ਸਨਅਤਾਂ ਵਿੱਚ ਕੰਮ ਕਰਦਿਆਂ ਮੰਨਿਆ ਜਾਂਦਾ ਹੈ। ਸਨਅਤੀ ਇਨਲਕਾਬ ਵੇਲੇ ਯੂਰਪੀ ਅਤੇ ਉੱਤਰੀ ਅਮਰੀਕੀ ਦੇਸ਼ਾਂ ਵਿੱਚ ਕਾਰੀਗਰੀ ਸਨਅਤ, ਪੈਦਾਵਾਰ ਅਤੇ ਮਜ਼ਦੂਰੀ ਦਾ ਮੁੱਖ ਖੇਤਰ ਬਣ ਗਿਆ ਸੀ ਜਿਹਨੇ ਪੁਰਾਣੇ ਜ਼ਮਾਨੇ ਦੇ ਤਜਾਰਤੀ ਅਤੇ ਬਿਸਵੇਦਾਰੀ ਅਰਥਚਾਰਿਆਂ ਨੂੰ ਢਾਹ ਲਗਾਈ ਸੀ। ਇਹ ਸਭ ਕੁਝ ਟੈਕਨਾਲੋਜੀ ਵਿੱਚ ਤੇਜ਼ੀ ਨਾਲ਼ ਤਰਤੀਬਵਾਰ ਆਈਆਂ ਤਰੱਕੀਆਂ ਸਦਕਾ ਹੋ ਸਕਿਆ ਜਿਵੇਂ ਕਿ ਸਟੀਲ ਅਤੇ ਕੋਲ਼ੇ ਦੀ ਪੈਦਾਵਾਰ।

ਹਵਾਲੇ[ਸੋਧੋ]

  1. Industry| Define Industry at Dictionary.com
  2. "'Definition of Industry' Investopedia".