ਸਮੱਗਰੀ 'ਤੇ ਜਾਓ

ਉਦਾਤ ਦਾ ਸੰਕਲਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਹ ਨਿਬੰਧ ਉੱਪਰ ਆਧਾਰਿਤ ਹੈ ਜਿਸ ਵਿਚ ਉਦਾਤ ਦੇ ਲੱਛਣਾਂ ਬਾਰੇ, ਉਦਾਤ ਦੇ ਦੋਸ਼ਾਂ ਬਾਰੇ, ਉਦਾਤ ਦੇ ਵਿਰੋਧੀ ਲੱਛਣ ਬਾਰੇ ਗੱਲ ਕੀਤੀ ਗਈ ਹੈ। ਇਸ ਨਿਬੰਧ ਬਾਰੇ ਇਹ ਤੈਅ ਨਹੀਂ ਹੋ ਸਕਿਆ ਕਿ ਇਹ ਸੱਚਮੁੱਚ ਲੋਂਜਾਈਨਸ ਦਾ ਨਿਬੰਧ ਹੈ। ਇਸ ਨਿਬੰਧ ਨੂੰ ਡਾਈਨੌਂਸੀਅਸ ਦੇ ਨਾਮ ਨਾਲ਼ ਵੀ ਜਾਣਿਆਂ ਜਾਂਦਾ ਹੈ ਤੇ ਕੈਕੀਲੀਅਸ ਲੌਂਜਾਈਨਸ ਦੇ ਨਾਮ ਦੇ ਨਾਲ਼ ਵੀ। ਇਹ ਦੋਵੇਂ ਨਾਮ ਉਹਨਾਂ ਦੀਆਂ ਹੱਥ ਲਿਖਤ ਪ੍ਰਤੀਆ ਉੱਪਰ ਮਿਲ ਜਾਂਦੇ ਹਨ। ਸਭ ਤੋਂ ਪੁਰਾਣੀ ਪ੍ਰਤੀ ਦਸਵੀਂ ਸਦੀ ਵਿਚ ਮਿਲਦੀ ਹੈ। ਇਹ ਰੋਮਨ ਅਤੇ ਗ੍ਰੀਕ ਦੋਵੇਂ ਭਾਸ਼ਾਵਾਂ ਵਿਚ ਲੋਂਜਾਈਨਸ ਦਾ ਨਾਮ ਤੇ ਡਾਈਨੌਸੀਅਸ ਦਾ ਨਾਮ ਵੀ ਲਿਖਿਆ ਹੋਇਆ ਮਿਲਦਾ ਹੈ। ਇਸ ਨਿਬੰਧ ਬਾਰੇ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਹ ਪਹਿਲੀ ਸਦੀ ਈਸਾ ਪੂਰਵ ਬਾਅਦ ਵਿਚ ਲਿਖਿਆ ਗਿਆ ਕਿਉਂਕਿ ਜਿਨ੍ਹਾਂ ਕਵੀਆਂ ਦਾ ਇਸ ਨਿਬੰਧ ਵਿਚ ਜਿਕਰ ਹੈ ਉਹ ਪਹਿਲੀ ਸਦੀ ਈਸਾ ਪੂਰਵ ਤੋਂ ਬਾਅਦ ਵਿਚ ਹੋਈਆਂ। ਜਿਸ ਚਿੰਤਕ ਨਾਲ਼ ਇਸ ਨਿਬੰਧ ਵਿਚ ਸੰਪਾਦ ਰਚਾਇਆ ਹੋਇਆ ਹੈ ਉਸ ਚਿੰਤਕ ਦਾ ਨਾਮ ਕੈਕੀਲੀਅਸ ਹੈ। ਜਿਹੜਾ ਪਹਿਲੀ ਸਦੀ ਈਸਾ ਪੂਰਵ ਤੋਂ ਪਹਿਲਾਂ ਹੋਇਆ। ਉਸਨੇ ਉਦਾਤ ਦੇ ਸੰਕਲਪ ਬਾਰੇ ਕੁਝ ਲਿਖਿਆ ਉਸ ਦੇ ਨਾਲ਼ ਲੌਂਜਾਈਨਸ ਜਾਂ ਇਸ ਉਦਾਤ ਬਾਰੇ ਜੋ ਨਿਬੰਧ ਹੈ ਉਸਦਾ ਕਰਤਾ ਸੰਵਾਦ ਰਚਾਉਣ ਲੌਂਜਾਈਨਸ ਮੁੱਢ ਤੋਂ ਉਦਾਤ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਉਸ ਨੂੰ ਇੰਜ ਲੱਗਦਾ ਹੈ ਕਿ ਕੈਕੀਲੀਅਸ ਪਹਿਲਾਂ ਤੋਂ ਹੀ ਉਦਾਤ ਨੂੰ ਪਰਿਭਾਸ਼ਿਤ ਕਰ ਚੁੱਕਿਆ ਹੈ ਤੇ ਉਸਨੂੰ ਪਰਿਭਾਸ਼ਿਤ ਕਰਨ ਦੀ ਲੋੜ ਮਹਿਸੂਸ ਨਹੀਂ ਹੁੰਦੀ। ਫਿਰ ਵੀ ਉਸਦਾ ਮੰਨਣਾ ਹੈ ਕਿ ਉਦਾਤ ਭਾਸ਼ਾ ਦੀ ਉੱਚਤਾ ਅਤੇ ਭਾਸ਼ਾ ਦੀ ਉੱਤਮਤਾ ਦਾ ਨਾਮ ਹੈ। ਭਾਸ਼ਾ ਦੀ ਉੱਚਤਾ ਅਤੇ ਉੱਤਮਤਾ ਬਾਰੇ ਪ੍ਰਭਾਵ ਇਸ ਤਰਾਂ ਪੈਂਦਾ ਕਿ ਜਿਵੇਂ ਲੌਂਜਾਈਨਸ ਸਹਿਜ ਹੀ ਸਾਹਿਤ ਦੇ ਜਾਂ ਕਵੀ ਬਾਰੇ ਦੇ ਬਾਹਰੀ ਸਰੂਪ ਬਾਰੇ ਗੱਲ ਕਰ ਰਿਹਾ ਹੋਵੇ। ਜਦ ਕਿ ਅਜਿਹਾ ਨਹੀਂ ਹੈ। ਬਹਿਰੰਗ ਅਤੇ ਅਤਰੰਗ ਲੌਜਾਈਨਸ ਕਾਵਿ ਦੇ ਅੰਦਰੂਨੀ ਤੇ ਬਾਹਰੀ ਤੱਤਾਂ ਦੀ ਦਵੰਧ ਆਤਮਿਕਤਾ ਨੂੰ ਸਵੀਕਾਰ ਕਰਦਾ ਹੈ ਅਤੇ ਅੰਦਰੂਨੀ ਤੇ ਬਾਹਰੀ ਤੱਤ ਇੱਕ ਦੂਸਰੇ ਦੇ ਵਿੱਚ ਉਸਨੂੰ ਮਹਿਸੂਸ ਹੁੰਦੇ ਹਨ। ਇਸ ਕਰਕੇ ਉਦਾਤ ਦਾ ਸੰਕਲਪ ਸਿਰਫ ਭਾਸ਼ਾਈ ਰੂਪ ਨਾਲ ਸੰਬੰਧ ਨਹੀਂ ਹੈ ਸਗੋਂ ਉਦਾਤ ਦਾ ਸੰਕਲਪ ਭਾਸ਼ਾ ਦੇ ਵਿਚ ਪਰਗਟ ਹੋਏ ਭਾਵਾਂ ਅਤੇ ਉਹਨਾਂ ਦੇ ਸਮੁੱਚੇ ਤੌਰ ਤੇ ਜੋ ਵਿਚਾਰ ਸੰਸਾਰ ਨੂੰ ਆਪਣੇ ਕਲੇਵੇਂ ਵਿਚ ਲੈਂਦਾ ਹੈ ਕਿਉਂਕਿ ਇਸ ਵਿਚ ਭਾਵਾਂ ਦੀ ਤੀਬਰਤਾ ਦੀ ਗੱਲ ਕੀਤੀ ਗਈ ਹੈ ਪਰ ਸਭ ਤੋਂ ਮਹੱਤਵਪੂਰਨ ਗੱਲ ਕੀਤੀ ਗਈ ਹੈ ਉਹ ਕਵੀ ਦੀ ਸਮਰੱਥਾ ਦੀ ਗੱਲ ਕੀਤੀ ਗਈ ਹੈ। ਜਿਸ ਸਮਰੱਥਾ ਕਰਕੇ ਉਹ ਉਚੇਰੇ ਸੰਕਲਪਾਂ ਨੂੰ ਗ੍ਰਹਿਣ ਕਰਨ ਦੇ ਸਮਰੱਥ ਹੁੰਦਾ ਹੈ।

ਉਦਾਤ ਦੇ ਸੰਕਲਪ ਬਾਰੇ ਮੁੱਖ ਗੱਲਾਂ

[ਸੋਧੋ]
  1. ਉਦਾਤ ਦਾ ਸੰਬੰਧ ਕਵਿਤਾ ਦੀ ਸੰਗਠਤਾ ਬਾਰੇ ਨਹੀਂ ਹੈ ਕਵਿਤਾ ਦੇ ਪ੍ਰਭਾਵ ਨਾਲ ਹੈ
  2. ਲੌਂਜਾਈਨਸ ਅਨੁਸਾਰ ਜਿਹੜੀ ਉਦਾਤਮਈ ਕਵਿਤਾ ਹੈ ਉਸਦਾ ਪ੍ਰਭਾਵ ਬਹੁਤ ਹੀ ਤੀਬਰ, ਛਿਣਕ (ਇੱਕਦਮ ਇੱਕ ਪਲ ਵਿਚ ਪੈਣ ਵਾਲਾ) ਅਤੇ ਇਸ ਸਮੂਹਿਕ ਰੂਪ ਵਿਚ ਪਾਠਕਾਂ ਸਰੋੋਤਿਆਂ ਨੂੰ ਪਸੰਦ ਆਉਣ ਵਾਲੀ ਅਤੇ ਉਹਨਾਂ ਦੇ ਭਾਵਾਂ ਨੂੰ ਪਰਿਭਾਵਿਤ ਕਰਨ ਵਾਲੀ ਰਚਨਾ ਹੁੰਦੀ ਹੈ, ਜਿਹੜੀ ਰਚਨਾ ਸਿਰਫ ਇੱਕ ਵਿਅਕਤੀ ਨੂੰ ਹੀ ਪਸੰਦ ਆ ਜਾਵੇ ਉਸਨੂੰ ਉਦਾਤਮਈ ਨਹੀਂ ਮੰਨਿਆ ਗਿਆ।
  3. ਜਿਹੜੀ ਰਚਨਾ ਉਸਨੂੰ ਇੱਕ ਲੋਕ ਸਮੂਹ, ਇੱਕ ਪਾਠਕ ਸਮੂਹ ਪਸੰਦ ਕਰਦਾ ਹੈ ਉਸ ਰਚਨਾ ਵਿਚ ਇਹ ਸਮਰੱਥਾ ਹੁੰਦੀ ਹੈ ਕਿ ਪਾਠਕ ਉਸ ਵਿਚੋਂ ਨਵੇਂ-ਨਵੇਂ ਅਰਥ ਕੱਢ ਸਕਦਾ ਹੈ। ਕਿਉਂਕਿ ਉਦਾਤਮਈ ਰਚਨਾ ਦਾ ਕੋਈ ਇੱਕ ਅਰਥ ਨਹੀਂ ਹੁੰਦਾ। ਲੌਂਜਾਈਨਸ ਪਾਠਕ ਨੂੰ ਇੱਕ ਤਰਾਂ ਦੀ ਖੁਦਮੁਖਤਿਆਰੀ ਵੀ ਪ੍ਰਵਾਨ ਕਰਦਾ ਹੈ।
  4. ਉਦਾਤਮਈ ਰਚਨਾ ਦਾ ਪ੍ਰਭਾਵ ਬਹੁਤ ਹੀ ਪ੍ਰਬਲ ਤੇ ਆਰੋਕ ਹੁੰਦੀ ਹੈ। ਉਦਾਤਮਈ ਰਚਨਾ ਖੰਡਾਂ ਵਿਚ ਨਹੀਂ ਹੁੰਦੀ ਸਗੋਂ ਸਮੁੱਚ ਵਿਚ ਹੁੰਦੀ ਹੈ। ਕਵਿਤਾ ਦੇ ਜਾਂ ਕਵੀ ਰਚਨਾ ਦੇ ਜਿੰਨੇ ਵੀ ਹਿੱਸੇ ਹੋਣਗੇ ਉਹ ਸਾਰੇ ਸੰਯੁਕਤ ਰੂਪ ਵਿਚ ਉਦਾਤਮਈ ਪ੍ਰਭਾਵ ਪੈਦਾ ਕਰਨਗੇ। ਉਹ ਵਿਅਕਤੀ ਅਤੇ ਸਮੂਹ ਨੂੰ ਇੱਕੋ ਸਮੇਂ ਆਪਣੀ ਗਰਿਫਤ ਵਿਚ ਲਵੇਗਾ।

ਉਦਾਤ ਦੇ ਦੋਸ਼/ਵਿਰੋਧੀ ਲੱਛਣ

[ਸੋਧੋ]

ਉਦਾਤਮਈ ਰਚਨਾ ਦੇ ਰਸਤੇ ਵਿਚ ਕੁਝ ਰੁਕਾਵਟਾਂ ਹੁੰਦੀਆਂ ਹਨ।

1. ਸਬਦ ਅਡੰਬਰ

[ਸੋਧੋ]

ਕਈ ਵਾਰ ਕਵੀ ਆਪਣੀ ਗੱਲ ਨੂੰ ਜਿਆਦਾ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਬੇਲੋੜੇ ਸ਼ਬਦਾਂ ਦੀ ਵਰਤੋਂ ਕਰਦੇ ਨੇ ਉਸਨੂੰ ਲੌਂਜਾਈਨਸ ਸ਼ਬਦ ਅਡੰਬਰ ਦਾ ਨਾਮ ਦਿੰਦਾ ਹੈ।

2. ਭਾਵ ਅਡੰਬਰ

[ਸੋਧੋ]

ਲੌਂਜਾਈਨਸ ਦਾ ਮਤ ਹੈ ਕਿ ਉਦਾਤਮਈ ਰਚਨਾ ਦੇ ਕਵੀ ਨੂੰ ਸੰਜਮ ਵਿਚ ਰਹਿ ਕੇ ਜਿੱਥੇ ਸੰਜਮ ਦੀ ਜਰੂਰਤ ਹੋਵੇ ਸੰਜਮ ਵਿਚ ਰਹਿ ਕੇ ਭਾਵਾਂ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਜਿੱਥੇ ਭਾਵਾਂ ਦੀ ਤੀਬਰਤਾ ਦੀ ਲੋੜ ਹੋਵੇ ਉੱਥੇ ਸੰਜਮ ਦੀ ਵਜਾਏ ਉਸਨੂੰ ਵਿਸਤਾਰ ਵਿਚ ਗੱਲ ਕਰਨੀ ਚਾਹੀਦੀ ਹੈ।

3. ਛਛੋਰੇਪਨ ਦੇ ਨਾਲ਼

[ਸੋਧੋ]

ਕਵੀ ਆਪਣੀ ਬੋਧਿਕਤਾ ਦਰਸਾਉਣ ਵਾਸਤੇ ਪੰਡਤਾਊ ਕਿਸਮ ਦੀ ਭਾਸ਼ਾ ਵਰਤਦੇ ਨੇ , ਬੌਧਿਕ ਭਾਸ਼ਾ ਵਰਤਦੇ ਨੇ। ਇਹ ਬੌਧਿਕ ਭਾਸ਼ਾ ਉਦਾਤ ਨੂੰ ਖਤਮ ਕਰ ਸਕਦੀ ਹੈ।

4. ਬੇਲੋੜੇ ਰੀਤੀਵਾਦ ਨਾਲ਼

[ਸੋਧੋ]

ਬੇਲੋੜੇ ਰੀਤੀਵਾਦ ਕਵੀ ਨੂੰ ਉਸ ਰੁਝਾਨ ਵੱਲ ਲੈ ਜਾਂਦਾ ਹੈ ਕਿ ਉਹ ਬਿਨਾਂ ਕਿਸੇ ਮਤਲਬ ਤੋਂ ਸ਼ੈਲੀਗਤ ਤਜਰਬੇ ਕਰਨ ਦੀ ਕੋਸ਼ਿਸ਼ ਕਰਦਾ ਹੈ। ਬੇਲੋੜੇ ਸ਼ੈਲੀਗਤ ਤਜਰਬੇ ਸਿਰਫ ਵੱਖਰਾ ਦਿਖਣ ਵਾਸਤੇ ਕੀਤੇ ਜਾਣ ਵਾਲੇ ਸ਼ੈਲੀਗਤ ਤਜਰਬੇ ਹਨ, ਉਸਨੂੰ ਲੌਂਜਾਈਨਸ ਨੇ ਕਵੀ ਦਾ ਵਿਰੋਧੀ ਭਾਵ ਮੰਨਿਆ ਹੈ। ਪਹਿਲੀ ਚੱਲੀ ਆ ਰਹੀ ਪਰੰਪਰਾ ਨੂੰ ਸਥਾਪਿਤ ਕਰਨਾ ਕਵੀ ਦਾ ਕੰਮ ਹੈ ਇਸ ਰਾਹੀਂ ਉਦਾਤ ਦੀ ਰਚਨਾ ਹੁੰਦੀ ਹੈ।

5. ਸਾਂਝਾ ਤੱਤ ਬੌਧਿਕ ਨਵੀਨਤਾ ਦੀ ਲਾਲਸਾ

[ਸੋਧੋ]

ਲੇਖਕ ਅੰਦਰ ਇਕ ਚਾਹਤ ਹੁੰਦੀ ਹੈ ਕਿ ਉਹ ਨਵੀਂ ਚੀਜ ਕਰੇ, ਨਵੀਨਤਾ ਦੀ ਲਾਲਸਾ ਨੂੰ ਲੌਂਜਾਈਨਸ ਰੱਦ ਕਰਦਾ ਹੈ। ਇਹ ਕਵਿਤਾ ਵਿਚ ਦੋਸ਼ ਪੈਦਾ ਕਰਦੀ ਹੈ। ਉਦਾਤ ਦੇ ਪ੍ਰਭਾਵ ਨੂੰ ਘਟਾਉਂਦੀ ਹੈ।

ਉਦਾਤ ਦੇ ਸੋਮੇ

[ਸੋਧੋ]

ਉਦਾਤ ਦੇ ਪੰਜ ਸੋਮੇ ਦੱਸੇ ਗਏ ਹਨ

1. ਮਹਾਨ ਸੰਕਲਪਾਂ ਨੂੰ ਗ੍ਰਹਿਣ ਕਰਨ ਦੀ ਸ਼ਕਤੀ -

[ਸੋਧੋ]

ਰਚਨਾ ਮਹਾਨ ਇਸ ਕਰਕੇ ਹੁੰਦੀ ਹੈ ਕਿਉਂਕਿ ਕਵੀ ਕੋਲ ਉਹਨਾਂ ਸੰਕਲਪਾਂ ਨੂੰ ਗ੍ਰਹਿਣ ਕਰਨ ਦੀ ਸ਼ਕਤੀ ਹੁੰਦੀ ਹੈ ਅਤੇ ਕਵੀ ਦੀ ਪ੍ਰਤਿਭਾ ਦੀ ਗੱਲ ਕੀਤੀ ਗਈ ਹੈ। ਕਵੀ ਦੁਨੀਆਂ ਨੂੰ ਇਸ ਦ੍ਰਿਸ਼ਟੀ ਤੋਂ ਦੇਖਦਾ ਹੈ ਜਿਸਨੂੰ ਇੱਕ ਛੋਟਾ ਇਨਸਾਨ ਨਹੀਂ ਦੇ ਸਕਦਾ। ਮਹਾਨ ਵਿਅਕਤੀ ਮਹਾਨ ਕਵਿਤਾ ਦਾ ਰਚਨਾਕਾਰ ਬਣ ਸਕਦਾ ਹੈ। ਕਵੀ ਦੀ ਜਨਮ ਜਾਤ ਪ੍ਰਤਿਭਾ ਤੇ ਮਹਾਨ ਜੀਵਨ ਦੇ ਨਾਲ਼ ਮਹਾਨ ਆਤਮਾ ਤੋਂ ਬਿਨਾ ਮਹਾਨ ਸੰਕਲਪਨਾ ਨਹੀਂ ਹੋ ਸਕਦੀ।

2. ਸ਼ਕਤੀਸ਼ਾਲੀ ਅਤੇ ਤੀਬਰ ਭਾਵ ਤਰੰਗ

[ਸੋਧੋ]

ਲੋਂਜਾਈਨਸ ਮੁਤਾਬਿਕ ਕਵਿਤਾ ਦਾ ਖੇਤਰ ਬੌਧਿਕਤਾ ਤੇ ਵਿਚਾਰਾਂ ਦਾ ਖੇਤਰ ਨਹੀਂ ਹੈ। ਕਵਿਤਾ ਦਾ ਖੇਤਰ ਭਾਵਨਾਤਮਕਤਾ ਦਾ ਖੇਤਰ ਹੈ। ਭਾਵ ਪ੍ਰਚੰਡ ਰੂਪ ਵਿਚ ਪ੍ਰਗਟ ਹੋਣੇ ਚਾਹੀਦੇ ਹਨ। ਭਾਵਾਂ ਦੀ ਪ੍ਰਚੰਡਤਾ ਤੋਂ ਬਿਨਾ ਕਵਿਤਾ ਭਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀ। ਤੀਬਰ ਭਾਵ ਤੀਬਰ ਕਿਸਮ ਦੀ ਭਾਸ਼ਾਈ ਬਣਤਰ ਨਾਲ਼ ਹੀ ਪ੍ਰਗਟ ਦੋ ਸਕਦੇ ਹਨ।

3. ਅਲੰਕਾਰਾਂ ਦੀ ਉੱਚਿਤ ਵਰਤੋ

[ਸੋਧੋ]

ਅਲੰਕਾਰ ਕਵਿਤਾ ਦੀ ਸਤਿਹ ਉੱਪਰ ਇਸ ਤਰਾਂ ਗੁੰਨੇ ਪਏ ਹੋਣ ਕਿ ਪਾਠਕ ਜਾਂ ਸਰੋਤੇ ਨੂੰ ਮਹਿਸੂਸ ਹੀ ਨਾ ਹੋਣ।

4. ਉੱਤਮ ਪਦਾਵਲੀ

[ਸੋਧੋ]

ਭਾਸ਼ਾ ਨੂੰ ਉੱਚਤਾ ਤੇ ਉੱਤਮਤਾ ਨਾਲ਼ ਜੋੜਨਾ। ਅਲੰਕਾਰ ਉੱਤਮ ਪਦਾਵਲੀ ਦੇ ਓਹਲੇ ਹੋਣ ਉੱਤਮ ਪਦਾਵਲੀ ਲਈ ਯੋਜਕਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਵਾਕਾਂ ਦੇ ਕਰਮ ਅਤੇ ਉੱਪਕਰਮ ਮੁਤਾਬਿਕ ਰੂਪ ਵਿਚ ਲਿਖੇ ਜਾਣ।

5. ਗੋਰਵਸ਼ਾਲੀ ਤੇ ਭਖਦੀ ਮਚਦੀ ਰਚਨਾਤਮਕ ਬਣਤਰ

[ਸੋਧੋ]

ਭਾਸ਼ਾ, ਸ਼ਬਦਾਂ, ਬਚਨਾਂ ਨੂੰ ਸਹੀ ਤਰਤੀਬ ਦੇਣਾ। ਭਾਸ਼ਾ ਧੁਰ ਆਤਮਾ ਤੱਕ ਜਾਵੇ। ਪਾਠਕ ਕੁਝ ਕਰਨ ਵਾਸਤੇ ਤਿਆਰ ਹੋਵੇ। ਕਾਵਿ ਵਾਕਿ ਗੁੰਦਿਆ ਹੋਇਆ ਹੋਣਾ ਚਾਹੀਦਾ ਹੈ। ਜੇ ਇੱਕ ਵਾਕ ਨੂੰ ਇੱਧਰ ਉੱਧਰ ਕਰੀਏ ਤਾਂ ਸਾਰਾ ਪ੍ਰਭਾਵ ਖੰਡਿਤ ਹੋਣਾ ਚਾਹੀਦਾ ਹੈ। ਰਚਨਾ ਵਿੱਚ ਤੀਬਰ ਭਾਵਾਂ ਦਾ ਹੋਣਾ ਚਾਹੀਦਾ ਹੈ।

ਉਦਾਤ ਦਾ ਸੰਕਲਪ ਸਹਿਜ ਸੁਭਾਵਿਕ ਕਵਿਤਾ ਦੀ ਸੁੰਦਰਤਾ ਉੱਪਰ ਬਲ਼ ਦਿੰਦਾ ਹੈ, ਸਹਿਜ ਸੁਭਾਵਿਕ ਹੋਣ ਦੇ ਬਾਵਜੂਦ ਮਹਾਨ ਆਤਮਾ ਵਿਚੋਂ ਪੈਦਾ ਹੋਈ ਹੋਣ ਕਰਕੇ ਪਾਠਕ ਦੇ ਭਾਵਾਂ ਨੂੰ ਜਗਾਉਂਦੀ ਹੈ ਤੇ ਉਸ ਨੂੰ ਅਵੇਸ਼ ਵਿਚ ਲੈ ਕੇ ਆਉਂਦੀ ਹੈ।

ਵਿਸ਼ੇਸ਼ ਕਲਾਸ ਲੈਕਚਰ ਡਾ. ਸੁਰਜੀਤ ਸਿੰਘ

  1. "ਉਦਾਂਤ ਦਾ ਸੰਕਲਪ".