ਸਮੱਗਰੀ 'ਤੇ ਜਾਓ

ਉਦਾਰਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਦਾਰਵਾਦ (ਅੰਗਰੇਜ਼ੀ:Liberalism) ਵਿਅਕਤੀਗਤ ਸੁਤੰਤਰਤਾ ਦੇ ਸਮਰਥਨ ਦਾ ਰਾਜਨੀਤਕ ਦਰਸ਼ਨ ਹੈ। ਵਰਤਮਾਨ ਵਿਸ਼ਵ ਵਿੱਚ ਇਹ ਅਤਿਅੰਤ ਪ੍ਰਤਿਸ਼ਠਿਤ ਧਾਰਨਾ ਹੈ। ਪੂਰੇ ਇਤਹਾਸ ਵਿੱਚ ਅਨੇਕਾਂ ਦਾਰਸ਼ਨਿਕਾਂ ਨੇ ਇਸਨੂੰ ਬਹੁਤ ਮਹੱਤਵ ਅਤੇ ਮਾਣ ਦਿੱਤਾ। ਉਦਾਰਵਾਦ ਦਾ ਮੁੱਖ ਕੇਂਦਰ ਇੱਕ ਸੁਤੰਤਰ ਵਿਅਕਤੀ ਹੈ। ਉਦਾਰਵਾਦ ਇੱਕ ਆਰਥਿਕ ਅਤੇ ਰਾਜਨੀਤਿਕ ਵਿਚਾਰਧਾਰਾ ਹੈ। ਇਸ ਵਿਚਾਰਧਾਰਾ ਦਾ ਆਰੰਭ 16ਵੀਂ ਸਦੀ ਵਿੱਚ ਹੋ ਗਿਆ ਸੀ ਅਤੇ 17ਵੀਂ, 18ਵੀਂ ਅਤੇ 19ਵੀਂ ਸਦੀ ਵਿੱਚ ਇਸਦਾ ਕਾਫੀ ਵਿਕਾਸ ਹੋਇਆ ਸੀ। ਉਦਾਰਵਾਦੀ ਵਿਚਾਰਧਾਰਾ ਵਿੱਚ ਸਮੇਂ ਦੇ ਨਾਲ ਪਰਿਵਰਤਨ ਆਉਂਦੇ ਰਹਿੰਦੇ ਹਨ। ਇਨ੍ਹਾਂ ਪਰਿਵਰਤਨਾਂ ਦੇ ਆਧਾਰ ਤੇ ਉਦਾਰਵਾਦ ਦੇ ਦੋ ਰੂਪ ਮੰਨੇ ਜਾਂਦੇ ਹਨ-

  1. ਪਰੰਪਰਾਵਾਦੀ ਉਦਾਰਵਾਦ
  2. ਸਮਕਾਲੀ ਉਦਾਰਵਾਦ

ਉਦਾਰਵਾਦ ਦੇ ਸ਼ਬਦੀ ਅਰਥ

[ਸੋਧੋ]

ਉਦਾਰਵਾਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ 'ਲਿਬਰੇਲਿਜਮ' (Liberalism) ਦਾ ਪੰਜਾਬੀ ਅਨੁਵਾਦ ਹੈ। 'ਲਿਬਰੇਲਿਜ਼ਮ' ਸ਼ਬਦ ਦੀ ਉਤਪਤੀ ਲਾਤੀਨੀ ਭਾਸ਼ਾ ਦੇ ਸ਼ਬਦ 'ਲਿਬਰਲਿਸ' ਤੋਂ ਹੋ ਹੈ। 'ਲਿਬਰੇਲਿਸ' ਸ਼ਬਦ ਦਾ ਅਰਥ ਸੁਤੰਤਰ ਵਿਅਕਤੀ ਹੈ। ਇਨਸਾਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ ਉਦਾਰਵਾਦ ਦੇ ਸਾਰੇ ਵਿਚਾਰ ਦਾ ਸਾਰ ਸੁਤੰਤਰਤਾ ਦਾ ਸਿਧਾਂਤ ਹੈ।

ਹਵਾਲੇ

[ਸੋਧੋ]