ਉਮਈਆ ਮਸਜਿਦ
ਉਮਈਆ ਮਸਜਿਦ جامع بني أمية الكبير | |
---|---|
![]() | |
Religion | |
ਮਾਨਤਾ | ਇਸਲਾਮ |
Region | ਲੇਵੰਤ |
Status | ਸਰਗਰਮ (ਚੱਲ ਰਹੀ) |
Location | |
ਟਿਕਾਣਾ | ਦਮਿਸ਼ਕ, ਸੀਰੀਆ |
ਭੂਗੋਲਿਕ ਨਿਰਦੇਸ਼ਾਂਕ | 33°30′43″N 36°18′24″E / 33.511944°N 36.306667°Eਗੁਣਕ: 33°30′43″N 36°18′24″E / 33.511944°N 36.306667°E |
Architecture | |
ਕਿਸਮ | ਮਸਜਿਦ |
ਸ਼ੈਲੀ | ਉਮਈਆ |
ਮੁਕੰਮਲ | 715 |
ਗ਼ਲਤੀ: ਅਕਲਪਿਤ < ਚਾਲਕ। | |
Minaret(s) | 3 |
Minaret height | 253 ਫੁੱਟ |
Materials | ਪੱਥਰ, ਸੰਗਮਰਮਰ, ਟਾਇਲ, ਮੋਜ਼ੇਕ |
ਉਮਈਆ ਮਸਜਿਦ, ਜਾਂ ਦਮਿਸ਼ਕ ਦੀ ਮਹਾਨ ਮਸਜਿਦ (ਅਰਬੀ: جامع بني أمية الكبير, Romanization: Ğāmi' Banī 'Umayya al-Kabīr),ਦਮਿਸ਼ਕ ਦੇ ਪੁਰਾਣੇ ਸ਼ਹਿਰ ਵਿੱਚ ਸਥਿਤ, ਸੰਸਾਰ ਵਿੱਚ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਮਸਜਿਦ ਹੈ। ਕੁਝ ਮੁਸਲਮਾਨ ਲੋਕਾਂ ਦਾ ਵਿਚਾਰ ਹੈ ਕਿ ਇਹ ਇਸਲਾਮ ਵਿੱਚ ਚੌਥਾ ਸਭ ਤੋਂ ਪਵਿੱਤਰ ਸਥਾਨ ਹੈ।[1][2][ਸਪਸ਼ਟੀਕਰਨ ਲੋੜੀਂਦਾ]
634 ਵਿੱਚ ਮੁਸਲਮਾਨਾਂ ਦੀ ਦਮਿਸ਼ਕ ਤੇ ਜਿੱਤ ਤੋਂ ਬਾਅਦ, ਮਸਜਿਦ ਨੂੰ ਇੱਕ ਮਸੀਹੀ ਬੈਸੀਲਿਕਾ ਦੇ ਸਥਾਨ ਤੇ ਬਣਾਇਆ ਗਿਆ ਸੀ ਜੋ ਕਿ ਜੌਨ ਬੈਪਟਿਸਟ (ਯਾਹਯਾ) ਨੂੰ ਸਮਰਪਿਤ ਸੀ, ਜਿਸ ਦਾ ਈਸਾਈ ਅਤੇ ਮੁਸਲਮਾਨ ਇੱਕ ਨਬੀ ਵਜੋਂ ਸਨਮਾਨ ਕਰਦੇ ਸੀ। 6ਵੀਂ ਸਦੀ ਨਾਲ ਸੰਬੰਧਤ ਇੱਕ ਮਹਾਨ ਕਹਾਣੀ ਇਹ ਮੰਨਦੀ ਹੈ ਕਿ ਇਮਾਰਤ ਵਿੱਚ ਜੌਹਨ ਬੈਪਟਿਸਟ ਦਾ ਸਿਰ ਹੈ। ਮਸਜਿਦ ਬਾਰੇ ਮੁਸਲਮਾਨਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਇਹ ਉਹ ਸਥਾਨ ਹੈ ਜਿੱਥੇ ਯਿਸੂ (ਈਸਾ) ਆਖਰੀ ਦਿਨ ਵਾਪਿਸ ਆਏਗਾ। ਸਲਾਦੀਨ ਦੀ ਕਬਰ ਵਾਲਾ ਮਕਬਰਾ ਮਸਜਿਦ ਦੀ ਉੱਤਰੀ ਕੰਧ ਦੇ ਨਾਲ ਲਗਦੇ ਇੱਕ ਛੋਟੇ ਜਿਹੇ ਬਾਗ ਵਿੱਚ ਹੈ।
ਇਤਿਹਾਸ[ਸੋਧੋ]
ਪੂਰਵ-ਇਸਲਾਮੀ ਦੌਰ [ਸੋਧੋ]
ਇਹ ਜਗਾਹ ਲੋਹਾ ਜੁੱਗ ਤੋਂ ਪੂਜਾ ਦੇ ਸਥਾਨ ਵਜੋਂ ਪ੍ਰਮਾਣਿਤ ਹੋਈ ਹੈ। ਦਮਿਸ਼ਕ ਅਰਾਮਈ ਰਾਜ ਅਰਾਮ-ਦਮਿਸਕ ਦੀ ਰਾਜਧਾਨੀ ਸੀ ਅਤੇ ਤੂਫਾਨ ਅਤੇ ਮੀਂਹ ਦੇ ਦੇਵਤੇ ਹੱਦਦ-ਰੱਮਾਨ ਦੀ ਪੂਜਾ ਕਰਨ ਲਈ ਸਮਰਪਿਤ ਇੱਕ ਵਿਸ਼ਾਲ ਮੰਦਰ ਸੀ, ਜੋ ਅੱਜ-ਕੱਲ੍ਹ ਉਮਈਆ ਮਸਜਿਦ ਦੀ ਥਾਂ ਤੇ ਬਣਾਇਆ ਗਿਆ ਸੀ। ਇੱਕ ਪੱਥਰ ਅਰਾਮੀਆ ਦੇ ਮੰਦਰ ਦਾ ਬਚਿਆ ਹੋਇਆ ਹੈ, ਜੋ ਕਿ ਰਾਜਾ ਹਜ਼ਾਏਲ ਦੇ ਰਾਜ ਨਾਲ ਸੰਬੰਧਿਤ ਹੈ, ਅਤੇ ਵਰਤਮਾਨ ਵਿੱਚ ਦਮਿਸ਼ਕ ਦੇ ਨੈਸ਼ਨਲ ਮਿਊਜ਼ੀਅਮ ਵਿੱਚ ਰੱਖਿਆ ਹੈ।[3] ਹੱਦਦ-ਰੱਮਾਨ ਦਾ ਮੰਦਰ ਸ਼ਹਿਰ ਵਿੱਚ ਇੱਕ ਕੇਂਦਰੀ ਰੋਲ ਅਦਾ ਕਰਦਾ ਰਿਹਾ ਅਤੇ ਜਦੋਂ ਰੋਮਨਾਂ ਨੇ 64 ਈਪੂ ਵਿੱਚ ਦਮਿਸ਼ਕ ਨੂੰ ਜਿੱਤ ਲਿਆ ਤਾਂ ਹਦਦ ਨੂੰ ਉਹਨਾਂ ਨੇ ਆਪਣੇ ਤੂਫਾਨ ਦੇ ਦੇਵਤੇ ਜੁਪੀਟਰ ਵਿੱਚ ਮਿਲਾ ਲਿਆ।[4] ਇਸ ਤਰ੍ਹਾਂ, ਉਹ ਦਮਸ਼ਿਕਸ ਦੇ ਪੈਦਾ ਹੋਏ ਆਰਕੀਟੈਕਟ ਅਪੋਲੋਡੋਰਸ ਦੇ ਨਿਰਦੇਸ਼ਨ ਅਧੀਨ ਮੰਦਰ ਨੂੰ ਦੁਬਾਰਾ ਰੂਪ ਦੇਣ ਅਤੇ ਵਿਸਥਾਰ ਦੇਣ ਲਈ ਇੱਕ ਪ੍ਰਾਜੈਕਟ ਬਣਾ ਲਿਆ, ਜਿਸਨੇ ਨਵੇਂ ਡਿਜ਼ਾਇਨ ਦੀ ਸਿਰਜਣਾ ਕੀਤੀ ਅਤੇ ਇਸ ਨੂੰ ਨੇਪਰੇ ਚੜ੍ਹਾ ਦਿੱਤਾ।.[5]
ਰੋਮਨ ਮੰਦਰ, ਜੋ ਬਾਅਦ ਵਿੱਚ ਜੁਪੀਟਰ ਦੇ ਸ਼ਾਹੀ ਪੰਥ ਦਾ ਕੇਂਦਰ ਬਣ ਗਿਆ ਸੀ, ਉਸ ਤੋਂ ਯਰੂਸ਼ਲਮ ਦੇ ਯਹੂਦੀ ਮੰਦਰ ਦੇ ਟਾਕਰੇ ਦਾ ਕੰਮ ਲੈਣ ਦਾ ਮਨਸ਼ਾ ਸੀ।[6] ਸ਼ਹਿਰ ਤੇ ਰੋਮਨ ਰਾਜ ਦੇ ਅਰੰਭਕ ਸਮੇਂ ਦੌਰਾਨ ਜੁਪੀਟਰ ਦੇ ਮੰਦਰ ਵਿੱਚ ਹੋਰ ਵਾਧੇ ਹੋਣੇ ਸੀ, ਜੋ ਕਿ ਮੁੱਖ ਤੌਰ 'ਤੇ ਉੱਚ ਪੁਜਾਰੀਆਂ ਨੇ ਸ਼ੁਰੂ ਕੀਤੇ ਸਨ ਜਿਹਨਾਂ ਨੇ ਦਮਿਸ਼ਕ ਦੇ ਅਮੀਰ ਸ਼ਹਿਰੀਆਂ ਤੋਂ ਯੋਗਦਾਨ ਇਕੱਤਰ ਕੀਤਾ ਸੀ। [7] ਵਿਹੜੇ ਦੇ ਪੂਰਬੀ ਗੇਟਵੇ ਨੂੰ ਸੇਪਟੀਮੀਅਸ ਸੇਵੇਰਸ (ਆਰ. 193-211 ਈ.) ਦੇ ਸ਼ਾਸਨਕਾਲ ਦੌਰਾਨ ਵਧਾਇਆ ਗਿਆ ਸੀ।[8] ਚੌਥੀ ਸਦੀ ਈਸਵੀ ਤਕ ਇਹ ਮੰਦਰ ਖ਼ਾਸ ਕਰਕੇ ਇਸ ਦੇ ਆਕਾਰ ਅਤੇ ਸੁੰਦਰਤਾ ਲਈ ਮਸ਼ਹੂਰ ਸੀ। ਇਹ ਸ਼ਹਿਰ ਨਾਲੋਂ ਕੰਧਾਂ ਦੇ ਦੋ ਵਾਗਲੇ ਮਾਰ ਕੇ ਵੱਖ ਕੀਤਾ ਹੋਇਆ ਸੀ। ਪਹਿਲੀ, ਵੱਡੀ ਕੰਧ ਨੇ ਇੱਕ ਵਿਸ਼ਾਲ ਖੇਤਰ ਨੂੰ ਵਗਲਿਆ ਹੋਇਆ ਸੀ ਜਿਸ ਵਿੱਚ ਇੱਕ ਮਾਰਕੀਟ ਸ਼ਾਮਲ ਸੀ ਅਤੇ ਦੂਜੀ ਕੰਧ, ਜੋ ਕਿ ਜੁਪੀਟਰ ਦਾ ਅਸਲ ਪਵਿੱਤਰ ਅਸਥਾਨ ਸੀ, ਇਹ ਰੋਮਨ ਸੀਰੀਆ ਵਿੱਚ ਸਭ ਤੋਂ ਵੱਡਾ ਮੰਦਰ ਸੀ।[9]
ਚੌਥੀ ਸਦੀ ਦੇ ਅੰਤ ਵਿੱਚ, 391 ਵਿੱਚ, ਜੁਪੀਟਰ ਦੇ ਮੰਦਰ ਨੂੰ ਕ੍ਰਿਸ਼ਚੀਅਨ ਸਮਰਾਟ ਥੀਓਡੋਸੀਅਸ ਪਹਿਲੇ ਨੇ (ਰ. 379-395) ਨੇ ਇੱਕ ਕੈਥੇਡੈਲ ਵਿੱਚ ਬਦਲ ਦਿੱਤਾ ਸੀ। ਇੱਕ ਕ੍ਰਿਸ਼ਚੀਅਨ ਕੈਥੇਡ੍ਰਲ ਵਿੱਚ ਇਸ ਦੇ ਬਦਲ ਦੇਣ ਦੌਰਾਨ, ਇਹ ਤੁਰੰਤ ਜੌਹਨ ਬੈਪਟਿਸਟ ਨੂੰ ਸਮਰਪਿਤ ਨਹੀਂ ਸੀ; ਇਹ ਜੋੜ ਬਾਅਦ ਵਿੱਚ ਜੁੜਿਆ, ਜੋ 6ਵੀਂ ਸਦੀ ਵਿੱਚ ਆਇਆ ਸੀ। ਦੰਦਕਥਾ ਇਹ ਸੀ ਕਿ ਸੇਂਟ ਜੌਹਨ ਦੇ ਸਿਰ ਇਥੇ ਦਫ਼ਨਾਇਆ ਗਿਆ ਸੀ। [10] ਇਹ ਦਮਿਸ਼ਕ ਦੇ ਬਿਸ਼ਪ ਦੀ ਸੀਟ ਦੇ ਤੌਰ 'ਤੇ ਕੰਮ ਕਰਦਾ ਸੀ, ਜਿਸਦਾ ਰੁਤਬਾ ਖ਼ੁਦ ਬਾਦਸ਼ਾਹ ਤੋਂ ਬਾਅਦ ਸੀ।[11]
ਉਮਈਆ ਮਸਜਿਦ[ਸੋਧੋ]
ਦਮਿਸ਼ਕ ਨੂੰ 634 ਵਿੱਚ ਖਾਲਿਦ ਇਬਨ ਅਲ-ਵਾਲਿਦੀ ਦੀ ਅਗਵਾਈ ਹੇਠ ਮੁਸਲਿਮ ਅਰਬ ਫ਼ੌਜਾਂ ਨੇ ਕਬਜ਼ਾ ਕਰ ਲਿਆ ਸੀ। 661 ਈਸਵੀ ਵਿੱਚ, ਇਸਲਾਮੀ ਖਲੀਫ਼ਾ ਉਮਈਆ ਵੰਸ਼ ਦੇ ਸ਼ਾਸਨਕਾਲ ਵਿੱਚ ਆਇਆ ਜਿਸ ਨੇ ਦਮਿਸ਼ਕ ਨੂੰ ਮੁਸਲਿਮ ਸੰਸਾਰ ਦੀ ਪ੍ਰਸ਼ਾਸਕੀ ਰਾਜਧਾਨੀ ਵਜੋਂ ਚੁਣਿਆ।