ਉਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਮਰ ਇਬਨ ਅਲਖਤਾਬ
  • ਅਮੀਰਲ ਮੋਮੀਨੀਨ
  • ਸੱਤਿਆ ਔਰ ਅਸਤੀਆ ਮੈਂ ਫ਼ਰਕ ਕਰਨੇ ਵਾਲਾ (ਉਲ ਫ਼ਾਰੂਕ); (ਅਲ-ਫਾਰੁਕ)[1]
Caliph of the Rashidun Caliphate
ਸ਼ਾਸਨ ਕਾਲ23 August 634 CE – 3 November 644 CE
ਪੂਰਵ-ਅਧਿਕਾਰੀਅਬੂ ਬਕਰ
ਵਾਰਸUthman ibn Affan
ਜਨਮਅੰ. 584  CE
ਮੱਕਾ, Arabia
ਮੌਤ3 November 644 CE (26 Dhul-Hijjah 23 AH)[2]
Medina, Arabia, Rashidun Empire
ਦਫ਼ਨ
ਜੀਵਨ-ਸਾਥੀ
  • ਜ਼ੈਨਬ ਬੰਤ ਮਜ਼ੋਨ
  • ਕਰੀਬਾ ਬੰਤ ਅਬੀ ਅਮੀਆ ਉਲ ਮਖਜ਼ੋਮੀ
  • ਉਮ ਹਕੀਮ ਬੰਤ ਉਲ ਹਾਰਿਸ ਇਬਨ ਹਸ਼ਾਮ
  • ਉਮ ਕਲਸਮ ਬੰਤ ਅਲੀ[3][4]
  • ਆਤਿਕਾ ਬੰਤ ਜ਼ੈਦ ਇਬਨ ਅਮਰ ਇਬਨ ਨਫ਼ੀਲ
ਔਲਾਦ
  • ਅਬਦੁੱਲਾ ਇਬਨ ਉਮਰ
  • ਅਬਦ ਰਹਿਮਾਨ ਇਬਨ ਉਮਰ
  • ਅਬੀਦਲਾ ਇਬਨ ਉਮਰ
  • ਜ਼ੈਦ ਇਬਨ ਉਮਰ
  • ਆਸਿਮ ਇਬਨ ਉਮਰ
  • ਅਿਆਦ ਇਬਨ ਉਮਰ
  • ਹਫ਼ਸਾ ਬੰਤ ਉਮਰ
  • ਫ਼ਾਤਿਮਾ ਬੰਤ ਉਮਰ
  • ਜ਼ੈਨਬ ਬੰਤ ਉਮਰ
ਨਾਮ
‘Umar ibn Al-Khaṭṭāb Arabic: عمر بن الخطاب
ਪਿਤਾKhattab ibn Nufayl
ਮਾਤਾHantamah binti Hisham

ਉਮਰ, (ਅਰਬੀ: عمر بن الخطاب, ਲਿਪੀਅੰਤਰਨ: `Umar ibn Al-Khattāb, Umar Son of Al-Khattab, ਅੰ. 584 CE - 3 ਨਵੰਬਰ 644 CE), ਇਸਲਾਮ ਦੇ ਇਤਿਹਾਸ ਦੇ ਪ੍ਰਮੁੱਖ ਖਲੀਫ਼ਿਆਂ ਵਿੱਚੋਂ ਇੱਕ ਸੀ।[5] ਉਹ ਮੁਹੰਮਦ ਸਾਹਿਬ ਦਾ ਪ੍ਰਮੁੱਖ ਸਹਾਬਾ ਸੀ। ਉਹ ਹਜਰਤ ਅਬੁ ਬਕਰ (632–634) ਦੇ ਬਾਅਦ 23 ਅਗਸਤ 634 ਨੂੰ ਮੁਸਲਮਾਨਾਂ ਦੇ ਦੂਜੇ ਖਲੀਫਾ ਚੁਣੇ ਗਏ। ਮੁਹੰਮਦ ਸਾਹਿਬ ਨੇ ਉਸਨੂੰ ਅਲ ਫ਼ਾਰੂਕ ਦੀ ਉਪਾਧੀ ਦਿੱਤੀ ਸੀ। ਜਿਸਦਾ ਮਤਲਬ ਸੱਚੀ ਅਤੇ ਝੂਠੀ ਗੱਲ ਵਿੱਚ ਫਰਕ ਕਰਨ ਵਾਲਾ। ਉਸਨੂੰ ਇਸਲਾਮ ਦੇ ਇਤਿਹਾਸਕਾਰ ਉਮਰ ਪਹਿਲਾ ਵੀ ਕਹਿ ਦਿੰਦੇ ਹਨ। ਕਿਉਂਜੋ ਬਾਅਦ ਨੂੰ ਇੱਕ ਹੋਰ ਉਮਯਾਦ ਖਲੀਫ਼ਾ ਵੀ ਹੋਇਆ ਹੈ ਜਿਸ ਨੂੰ, ਉਮਰ ਦੂਜਾ ਕਹਿੰਦੇ ਹਨ। ਸੁੰਨੀਆਂ ਦੇ ਅਨੁਸਾਰ, ਉਮਰ, ਅਬੂ ਬਕਰ ਬਾਅਦ ਦੂਜਾ ਵੱਡਾ ਖਲੀਫ਼ਾ ਹੈ।[6][7][8] ਯਰੋਪੀ ਲੇਖਕਾ ਨੇ ਉਨ੍ਹਾਂ ਵਾਰੇ ਕਿਤਾਬਾਂ ਲਿਖਿਆ ਜਿਨ੍ਹਾਂ ਵਿੱਚ ਉਮਰ ਨੂੰ ਮਹਾਨ (Umar The Great) ਦੀ ਉਪਾਧੀ ਦਿੱਤੀ ਗਈ। ਪ੍ਰਸਿੱਧ ਲੇਖਕ ਮਾਈਕਲ ਐਚ. ਹਾਰਟ ਨੇ ਆਪਣੀ ਪ੍ਰਸਿੱਧ ਪੁਸਤਕ ਦੀ ਹੰਡ੍ਰੇਡ The 100: A Ranking of the Most Influential Persons in History, ( ਦੁਨੀਆ ਦੇ ਸਭ ਤੋਂ ਪਰਭਾਵਤ ਕਰਨ ਵਾਲੇ ਲੋਕ) ਵਿੱਚ ਹਜ਼ਰਤ ਉਮਰ ਨੂੰ ਸ਼ਾਮਿਲ ਕੀਤਾਂ ਹੈ।

ਮੁਢਲਾ ਜੀਵਨ[ਸੋਧੋ]

ਹਜ਼ਰਤ ਉਮਰ ਦਾ ਜਨਮ ਮੱਕਾ ਵਿੱਚ ਹੋਇਆ। ਉਹ ਯੇ ਕੁਰੇਸ਼ ਖ਼ਾਨਦਾਨ ਵਿਚੋਂ ਸਨ। ਜਿਸ ਸਮੇਂ ਅਗਿਆਨਤਾ ਦਾ ਦੌਰ ਸੀ ਉਨ੍ਹਾਂ ਦਿਨਾਂ ਵਿੱਚ ਹੀ ਲਿਖਣਾ ਪੜ੍ਹਨਾ ਸਿੱਖ ਲਿਆ ਸੀ, ਜਦਕਿ ਉਸ ਸਮੇਂ ਵਿੱਚ ਅਰਬ ਲੋਕੀ ਲਿਖਣਾ ਪੜ੍ਹਨਾ ਬੇਕਾਰ ਦਾ ਕੰਮ ਸਮਝਦੇ ਸਨ। ਇਨ੍ਹਾਂ ਦਾ ਕੱਦ ਉੱਚਾ, ਚਿਹਰਾ ਰੋਹਬਦਾਰ ਅਤੇ ਗਠੀਲਾ ਸ਼ਰੀਰ ਸੀ। ਉਮਰ ਮੱਕਾ ਦੇ ਮਸ਼ਹੂਰ ਪਹਿਲਵਾਨਾਂ ਵਿਚੋਂ ਇੱਕ ਸੀ ਅਤੇ ਉਨ੍ਹਾਂ ਦਾ ਪੂਰੇ ਮੱਕੇ ਵਿੱਚ ਪੂਰਾ ਦਬਦਬਾ ਸੀ। ਉਮਰ ਸਾਲਾਨਾ ਪਹਿਲਵਾਨੀ ਮੁਕਾਬਲੀਆਂ ਵਿੱਚ ਹਿੱਸਾ ਲੈਂਦੇ ਸਨ। ਸੁਰੂ ਵਿੱਚ ਹਜ਼ਰਤ ਉਮਰ ਇਸਲਾਮ ਦੇ ਕੱਟਰ ਵਿਰੋਧੀ ਸੀ ਅਤੇ ਮੁਹੰਮਦ ਸਾਹਿਬ ਨੂੰ ਜਾਨ ਤੋਂ ਮਾਰਨਾ ਚਾਹੁੰਦੇ ਸਨ। ਉਮਰ ਸ਼ੁਰੂ ਵਿੱਚ ਬੁੱਤ ਪੂਜਾ ਕਰਦੇ ਸਨ ਪਰ ਬਾਅਦ ਵਿੱਚ ਉਸ ਇਸਲਾਮ ਗ੍ਰਹਿਣ ਕਰ ਬੁੱਤਾਂ ਨੂੰ ਤੋੜ ਦਿੱਤਾ ਅਤੇ ਆਪਣਾ ਸਾਰਾ ਜੀਵਨ ਇਸਲਾਮ ਦੇ ਲੇਖੇ ਲਾ ਦਿੱਤਾ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. ibn Sa'ad, 3/ 281
  2. Ibn Hajar al-Asqalani, Ahmad ibn Ali. Lisan Ul-Mizan: *Umar bin al-Khattab al-Adiyy.
  3. Majlisi, Muhammad Baqir. Mir'at ul-Oqool. Vol. 21. p. 199.
  4. Al-Tusi, Nasir Al-Din. Al-Mabsoot. Vol. 4. p. 272.
  5. Ahmed, Nazeer, Islam in Global History: From the Death of Prophet Muhammad to the First World War, American Institute of Islamic History and Cul, 2001, p. 34. ISBN 0-7388-5963-X.
  6. http://sunnah.com/bukhari/62/21
  7. http://sunnah.com/bukhari/62/14
  8. http://sunnah.com/bukhari/62/48

ਬਾਹਰੀ ਕੜੀਆਂ[ਸੋਧੋ]