ਉਮਾ ਚਕ੍ਰਵਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਮਾ ਚਕ੍ਰਵਰਤੀ
ਉਮਾ ਚਕ੍ਰਵਰਤੀ - ਮਈ 2015
ਜਨਮ20 ਅਗਸਤ 1941[1]
ਦਿੱਲੀ
ਅਲਮਾ ਮਾਤਰ ਬਾਨਾਰਸ ਹਿੰਦੂ ਯੂਨੀਵਰਸਿਟੀ
ਮੁੱਖ ਕੰਮSocial Dimensions of Early Buddhism
Rewriting History: The Life and Times of Pandita Ramabai

ਉਮਾ ਚੱਕਰਵਰਤੀ ਇੱਕ ਭਾਰਤੀ ਇਤਿਹਾਸਕਾਰ ਅਤੇ ਨਾਰੀਵਾਦੀ ਹੈ ਜਿਸ ਨੇ ਮਿਰਾਂਡਾ ਹਾਊਸ, ਦਿੱਲੀ ਯੂਨੀਵਰਸਿਟੀ ਵਿੱਚ ਪੜਾਇਆ ਸੀ। ਉਸ ਦਾ ਵਜ਼ੀਫ਼ਾ ਧਰਮ, ਮੁਢਲਾ ਭਾਰਤੀ ਇਤਹਾਸ, 19ਵੀਂ ਸਦੀ ਦੇ ਇਤਹਾਸ ਅਤੇ ਸਮਕਾਲੀ ਮੁੱਦਿਆਂ ਉੱਤੇ ਕੇਂਦਰਿਤ ਸੀ। ਉਹ ਔਰਤਾਂ ਦੇ ਅੰਦੋਲਨ ਅਤੇ ਲੋਕਤੰਤਰਿਕ ਅਧਿਕਾਰਾਂ ਦੇ ਅੰਦੋਲਨ ਨਾਲ  ਜੁੜੀ ਇੱਕ ਕਰਮਚਾਰੀ ਵੀ ਰਹੀ ਹੈ, ਜਿਸ ਵਿੱਚ ਕਈ ਤਥ- ਜਾਂਚ ਕਮੇਟੀਆਂ ਵਿੱਚ ਭਾਗ ਲੈਣਾ ਸ਼ਾਮਿਲ ਹੈ, ਜਿਸ ਵਿੱਚ ਗੁਜਰਾਤ ਲਈ ਨਿਆਂ ਬਾਰੇ ਅੰਤਰਰਾਸ਼ਟਰੀ ਟ੍ਰਿਬਿਊਨਲ ਸ਼ਾਮਿਲ ਹੈ।[2][3] ਉਹ ਭਾਰਤ ਵਿੱਚ ਨਾਰੀਵਾਦੀ ਇਤਹਾਸ -ਲੇਖਨ ਦੀ ਇੱਕ ਪ੍ਰਮੁੱਖ ਵਿਦਵਾਨ ਹੈ ਅਤੇ ਉਸਨੂੰ ਭਾਰਤੀ ਨਾਰੀ ਅੰਦੋਲਨ ਦੀ ਸੰਸਥਾਪਕ ਮਾਂ ਕਿਹਾ ਜਾਂਦਾ ਹੈ।

ਸ਼ੁਰੂ ਦਾ ਜੀਵਨ[ਸੋਧੋ]

ਉਮਾ ਚੱਕਰਵਰਤੀ ਦਾ ਜਨਮ 20 ਅਗਸਤ 1941 ਨੂੰ ਦਿੱਲੀ ਵਿੱਚ ਹੋਇਆ ਸੀ। ਉਸ ਦੇ  ਪਿਤਾ ਮੂਲ ਰੂਪ ਵਿੱਚ ਕੇਰਲ ਦੇ ਪਾਲਘਾਟ ਤੋਂ ਇੱਕ ਸਰਕਾਰੀ ਨੌਕਰ ਸਨ। ਉਮਾ ਨੇ ਦਿੱਲੀ ਪਬਲਿਕ ਸਕੂਲ ਵਿੱਚ ਅਤੇ ਬਾਅਦ ਵਿੱਚ, ਮਾਊਂਟ ਕਾਰਮੇਲ ਕਾਲਜ, ਬੈਂਗਲੋਰ ਵਿੱਚ ਪੜ੍ਹਾਈ ਕੀਤੀ।  ਬਾਅਦ ਵਿੱਚ, ਉਸ ਨੇ ਕਨੂੰਨ ਦੀ ਪੜ੍ਹਾਈ ਲਾ ਕਾਲਜ, ਬੈਂਗਲੁਰੁ ਤੋਂ ਕੀਤੀ ਅਤੇ ਨਾਲ ਹੀ ਬਾਨਾਰਸ ਹਿੰਦੂ ਯੂਨੀਵਰਸਿਟੀ ਤੋਂ ਇਤਹਾਸ ਵਿੱਚ ਮਾਸਟਰ ਦੀ ਡਿਗਰੀ ਪੂਰੀ ਕੀਤੀ।

ਕੈਰੀਅਰ[ਸੋਧੋ]

ਚੱਕਰਵਰਤੀ ਨੇ 1966 ਵਿੱਚ ਦਿੱਲੀ ਯੂਨੀਵਰਸਿਟੀ  ਦੇ ਪ੍ਰੀਮਿਅਰ ਵੋਮਿੰਨ ਕਾਲਜ, ਮਿਰਾਂਡਾ ਹਾਉਸ ਦਾਖਲਾ ਲਿਆ।[4] ਉਹ 1988 ਤੱਕ ਬੋਧੀ ਧਰਮ, ਪ੍ਰਾਚੀਨ ਭਾਰਤੀ ਇਤਹਾਸ, 19ਵੀਂ ਸਦੀ ਦੇ ਇਤਹਾਸ ਅਤੇ ਸਮਕਾਲੀ ਮੁੱਦਿਆਂ ਉੱਤੇ ਕੰਮ ਕਰਦੇ ਉੱਥੇ ਰਹੀ। ਉਸ ਨੇ 7 ਕਿਤਾਬਾਂ ਅਤੇ 50 ਤੋਂ ਜਿਆਦਾ ਜਾਂਚ ਲੇਖ ਲਿਖੇ।

1970 ਦੇ ਦਹਾਕੇ ਤੋਂ ਚੱਕਰਵਰਤੀ, ਔਰਤਾਂ ਦੇ ਅੰਦੋਲਨ ਅਤੇ ਲੋਕਤੰਤਰਿਕ ਅਧਿਕਾਰਾਂ ਦੇ ਅੰਦੋਲਨ ਨਾਲ ਜੁੜੀ ਹੋਈ ਹੈ।  ਉਸ ਨੇ ਮਨੁੱਖ ਅਧਿਕਾਰਾਂ ਦੀ ਉਲੰਘਣਾ, ਫਿਰਕੂ ਦੰਗਿਆਂ ਅਤੇ ਰਾਜ ਦਮਨ ਦੀ ਜਾਂਚ ਲਈ ਕਈ ਤਥ- ਖੋਜੀ ਟੀਮਾਂ ਵਿੱਚ ਭਾਗ ਲਿਆ।

ਸਭ ਤੋਂ ਸੱਜਰਾ ਕੰਮ, ਉਸਨੇ ਦੋ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ, ਇੱਕ ਬਾਲ ਦੁਲਹਨ ਸੁੱਬੁਲਕਸ਼ਮੀ ਦੇ ਜੀਵਨ ਤੇ ਹੈ, ਜਿਸਨੇ ਭਾਰਤੀ ਆਜ਼ਾਦੀ ਅੰਦੋਲਨ ਵਿੱਚ ਭਾਗ ਲਿਆ ਸੀ ਅਤੇ ਦੂਜਾ ਲੇਖਕ ਮਿਥਿਲੀ ਸ਼ਿਵਰਾਮਨ ਬਾਰੇ ਜਿਸਨੇ ਕਿਰਤੀ ਪੁਰਸ਼ਾਂ ਅਤੇ ਔਰਤਾਂ ਦੇ ਨਾਲ ਕੰਮ ਕਰਦਿਆਂ, ਉਨ੍ਹਾਂ ਦੇ ਉਤਪੀੜਨ ਦਾ ਦਸਤਾਵੇਜੀਕਰਣ ਕੀਤਾ ਸੀ।[5]

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇਤਿਹਾਸਕਾਰ ਕੁਮਕੁਮ ਰਾਏ ਨੇ ਚੱਕਰਵਰਤੀ ਦੇ ਸਨਮਾਨ ਵਿੱਚ ਵਿਦਵਾਨਾਂ ਦੇ ਇੱਕ ਲੇਖ ਦਾ ਸੰਪਾਦਨ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਸਿਖਿਅਕਾਂ, ਵਿਦਿਆਰਥੀਆਂ ਅਤੇ ਦੋਸਤਾਂ ਦੀਆਂ ਪੀੜੀਆਂ ਨੂੰ ਪ੍ਰੇਰਿਤ ਕੀਤਾ ਸੀ।[5]ਸਿਟੀ ਯੂਨੀਵਰਸਿਟੀ ਆਫ ਨਿਊ ਯਾਰਕ ਦੇ ਏਸ਼ਲੇ ਟੇਲਿਸ ਕਹਿੰਦੇ ਹਨ ਕਿ ਭਾਰਤੀ ਨਾਰੀਵਾਦੀ ਇਤਹਾਸਕਰੀ  ਦੇ ਨਾਲ-ਨਾਲ ਭਾਰਤੀ ਨਾਰੀ ਅੰਦੋਲਨ ਦੀ ਸਥਾਪਨਾ ਦੀ ਮਾਂ ਦੀ ਭੂਮਿਕਾ ਨਿਭਾਂਦੇ, ਉਸ ਨੇ ਕਈ ਜਵਾਨ ਵਿਦਵਾਨਾਂ ਅਤੇ ਕਰਮਚਾਰੀਆਂ ਦੇ ਜੀਵਨ ਅਤੇ ਕੈਰੀਅਰ ਉੱਤੇ ਗਹਿਰਾ ਪ੍ਰਭਾਵ ਪਾਇਆ ਸੀ।[6]

ਨਿੱਜੀ ਜ਼ਿੰਦਗੀ[ਸੋਧੋ]

ਉਮਾ ਨੇ ਇੱਕ ਸਮਾਜਸ਼ਾਸਤਰੀ ਆਨੰਦ  ਚੱਕਰਵਰਤੀ ਨਾਲ ਵਿਆਹ ਕਰਵਾਇਆ। ਉਨ੍ਹਾਂ ਦੇ ਕੋਲ ਇੱਕ ਧੀ, ਉਪਲੀ ਅਤੇ ਪੁੱਤਰ ਸਿਧਾਰਥ ਹੈ। ਉਹ ਆਪਣੇ ਪਤੀ ਅਤੇ ਧੀ  ਦੇ ਨਾਲ ਦਿੱਲੀ ਵਿੱਚ ਰਹਿੰਦੀ ਹੈ।

ਰਚਨਾਵਾਂ[ਸੋਧੋ]

 • Social Dimensions of Early Buddhism (Oxford University Press, 1987). ISBN 8121507499.
 • Delhi Riots: Three Days in the Life of a Nation (with Nandita Haksar, Delhi: Lancer International, 1987)
 • Rewriting History: The Life and Times of Pandita Ramabai (Kali for Women, 1998). ISBN 9381017948.
 • From Myths to Markets: Essays on Gender (with Kumkum Sangari, Indian Institute of Advanced Study, Simla, 1999)
 • Gendering Caste through a Feminist Lens (Stree, 2002). ISBN 8185604541.
 • Everyday Lives, Everyday Histories: Beyond the Kings and Brahmanas of Ancient India (Tulika Books, 2006). ISBN 8189487043.
 • Shadow Lives: Writings on Widowhood (with Preeti Gill, Kali for Women, 2006). ISBN 8186706402.

ਹਵਾਲੇ[ਸੋਧੋ]

 1. Julia Dutta, Uma Chakravarti, a larger than life picture, Dignity Dialogue, November 2013, retrieved 2015-12-15.
 2. Dr Uma Chakravarti (bio) Archived 2015-05-29 at the Wayback Machine., Leiden University, retrieved 2015-12-11.
 3. WGST Visiting Scholar: Uma Chakravarti Archived 2018-02-10 at the Wayback Machine., Drew University, 22 October 2012, retrieved 2015-12-15.
 4. Chakravarti 2014.
 5. 5.0 5.1 Kumkum Roy, Insights and Interventions 2011.
 6. Tellis, Ashley (2007), "Book Review: Uma Chakravarti, Everyday Lives, Everyday Histories: Beyond the Kings and Brahmanas of 'Ancient' India", Social Scientist, 35 (5/6)