ਸਮੱਗਰੀ 'ਤੇ ਜਾਓ

ਉਰਦੂ ਬਾਜ਼ਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Jama Masjid, Delhi, 1852, seen from Urdu Bazar.

ਉਰਦੂ ਬਾਜ਼ਾਰ (Urdu: اُردو بازار, ਹਿੰਦੀ: उर्दू बाज़ार, ਸ਼ਾਬਦਿਕ ਅਰਥ ਫੌਜੀ ਕੈਂਪ ਦੀ ਮਾਰਕੀਟ) ਦਿੱਲੀ, ਭਾਰਤ ਦੇ ਪੁਰਾਣੀ ਦਿੱਲੀ ਖੇਤਰ ਵਿੱਚ ਇੱਕ ਵੱਡਾ ਬਾਜ਼ਾਰ ਸੀ। ਉਹ ਮੁੱਢਲਾ ਬਾਜ਼ਾਰ 1857 ਦੇ ਆਜ਼ਾਦੀ ਅੰਦੋਲਨ ਸਮੇਂ ਬਰਬਾਦ ਹੋ ਗਿਆ ਸੀ। ਅੱਜ ਵੀ ਇਹਦਾ ਨਾਮ ਚੱਲਦਾ ਹੈ।

ਉਰਦੂ ਭਾਸ਼ਾ ਦਾ ਨਾਮ ਇਸ ਮਾਰਕੀਟ ਤੋਂ ਹੀ ਪਿਆ।

ਮਿਰਜ਼ਾ ਗ਼ਾਲਿਬ ਨੇ 1857 ਬਗਾਵਤ ਦੀ ਅਸਫਲਤਾ ਦੇ ਬਾਅਦ ਦਿੱਲੀ ਦੀ ਤਬਾਹੀ ਬਾਰੇ ਲਿਖਿਆ ਹੈ:

"ਮੇਰੇ ਪਿਆਰੇ, ਜਦ ਉਰਦੂ ਬਾਜ਼ਾਰ ਹੀ ਨਹੀਂ ਹੈ, ਤਾਂ ਉਰਦੂ ਕਿਥੇ ਹੈ? ਸਹੁੰ ਰੱਬ ਦੀ, ਦਿੱਲੀ ਹੁਣ ਕੋਈ ਸ਼ਹਿਰ ਨਹੀਂ ਹੈ, ਬੱਸ ਇੱਕ ਕੈਂਪ, ਇੱਕ ਛਾਉਣੀ ਹੈ। ਕੋਈ ਕਿਲਾ ਨਹੀਂ, ਕੋਈ ਸ਼ਹਿਰ ਨਹੀਂ, ਕੋਈ ਵੀ ਬਾਜ਼ਾਰ ਨਹੀਂ..."[1]

ਦਿੱਲੀ ਦਾ ਪਹਿਲਾ ਮੁੱਖ ਕਾਰਜਕਾਰੀ ਕੌਂਸਲਰ ਅਤੇ ਪ੍ਰਸਿੱਧ ਆਜ਼ਾਦੀ ਸ੍ਨ੍ਗ੍ਰਾਮਿਆ, ਮੀਰ ਮੁਸ਼‍ਤਾਕ ਅਹਿਮਦ, ਦਫ਼ਤਰ ਵਿੱਚ ਆਪਣੇ ਕਾਰਜਕਾਲ ਦੇ ਦੌਰਾਨ ਅਤੇ ਉਸ ਤੋਂ ਪਹਿਲਾਂ ਵੀ ਇਥੋਂ ਦਾ ਨਿਵਾਸੀ ਸੀ ਅਤੇ ਉਸਨੇ ਮਕਾਮੀ ਕਾਰੋਬਾਰਾਂ ਅਤੇ ਨਿਵਾਸੀਆਂ ਦੇ ਫ਼ਾਇਦੇ ਲਈ 1956 ਵਿੱਚ ਉਰਦੂ ਬਾਜ਼ਾਰ ਵਿੱਚ ਜਨਤਾ ਸਹਕਾਰੀ ਬੈਂਕ ਦੀ ਸਥਾਪਨਾ ਕੀਤੀ। ਉਸ ਦੇ ਪਰਿਸਰ ਵਿੱਚ ਰਾਸ਼ਟਰੀ ਪੱਧਰ ਉੱਤੇ ਉਘੇ ਕਵੀਆਂ ਅਤੇ ਬੁੱਧੀਜੀਵੀਆਂ ਦੀਆਂ ਸਮੇਂ ਸਮੇਂ ਤੇ ਬੈਠਕਾਂ ਦਾ ਪ੍ਰਬੰਧ ਕੀਤਾ ਜਾਂਦਾ ਸੀ। ਅੱਜ ਲਾਹੌਰ, ਕਰਾਚੀ, ਰਾਵਲਪਿੰਡੀ ਵਰਗੇ ਪਾਕਿਸਤਾਨੀ ਸ਼ਹਿਰਾਂ ਵਿੱਚ ਕਿਤਾਬਾਂ ਦੇ ਪ੍ਰਕਾਸ਼ਨ, ਪ੍ਰਿੰਟਿੰਗ ਅਤੇ ਵਿਕਰੀ ਦੇ ਮੁੱਖ ਬਾਜ਼ਾਰਾਂ ਨੂੰ ਵੀ ਉਰਦੂ ਬਾਜ਼ਾਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਹਵਾਲੇ

[ਸੋਧੋ]
  1. Ghalib, 1797-1869 By Mirza Asadullah Khan Ghalib, Ghalib, Asad-Allāh Ḫān Mīrzā Ġālib, Ralph Russell, Khurshidul Islam Published by Allen & Unwin, 1969