ਸਮੱਗਰੀ 'ਤੇ ਜਾਓ

ਉਲਟਾ ਪਿਰਾਮਿਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਲਟਾ ਪਿਰਾਮਿਡ ਵਿਧੀ ਮੂਰਤ ਰੂਪ

ਉਲਟਾ ਪਿਰਾਮਿਡ ਪੱਤਰਕਾਰਾਂ ਅਤੇ ਹੋਰ ਲੇਖਕਾਂ ਦੁਆਰਾ ਵਰਤਿਆ ਜਾਣ ਵਾਲਾ ਦ੍ਰਿਸ਼ਟਾਂਤ ਹੈ ਜਿਸਦੀ ਵਰਤੋਂ ਇਹ ਸਮਝਣ ਸਮਝਾਉਣ ਲਈ ਕੀਤੀ ਜਾਂਦੀ ਹੈ ਕਿ ਜਾਣਕਾਰੀ ਨੂੰ ਅਖ਼ਬਾਰੀ ਕਹਾਣੀ ਦੇ ਪਾਠ ਵਿੱਚ ਅਹਿਮੀਅਤ ਦੇ ਅਨੁਸਾਰ ਕਿਵੇਂ ਗੁੰਦਿਆ ਜਾਣਾ ਚਾਹੀਦਾ ਹੈ। ਇਹ ਅਖ਼ਬਾਰੀ ਕਹਾਣੀਆਂ ਲਿਖਣ ਲਈ ਇੱਕ ਆਮ ਢੰਗ ਹੈ (ਅਤੇ ਪਾਠ ਦੀਆਂ ਹੋਰ ਕਿਸਮਾਂ,, ਬਲੌਗ ਅਤੇ ਸੰਪਾਦਕੀ ਕਾਲਮ ਲਿਖਣ ਲਈ ਵੀ ਢਲਿਆ ਜਾ ਸਕਦਾ ਹੈ)। ਇਹ ਕਿਸੇ ਅਖ਼ਬਾਰੀ ਰਿਪੋਰਟ ਦੇ ਬਾਰੇ ਬੁਨਿਆਦੀ ਗੱਲਾਂ ਨੂੰ ਸਮਝਣ ਲਈ ਵਧੀਆ ਤਰੀਕਾ ਹੈ। ਇਹ ਜਨ-ਸੰਚਾਰ ਅਤੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦਾ ਵਿਆਪਕ ਤੌਰ 'ਤੇ ਵਰਤਿਆ ਜਾ ਰਿਹਾ ਵਧੀਆ ਤਰੀਕਾ ਹੈ, ਅਤੇ ਇਸ ਨੂੰ ਐਂਗਲੋਫੋਨ ਮੀਡੀਆ ਵਿੱਚ ਯੋਜਨਾਬੱਧ ਤੌਰ 'ਤੇ ਵਰਤਿਆ ਜਾਂਦਾ ਹੈ।