ਸਮੱਗਰੀ 'ਤੇ ਜਾਓ

ਉਲਟ-ਪਦਾਰਥ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉਲਟ-ਪਦਾਰਥ ਕਣ ਭੌਤਿਕ ਵਿਗਿਆਨ ਵਿੱਚ, ਐਂਟੀਮੈਟਰ (ਉਲਟ-ਪਦਾਰਥ) ਐਂਟੀਪਾਰਟੀਕਲਾਂ (ਉਲਟ-ਕਣਾਂ) ਤੋਂ ਬਣਿਆ ਪਦਾਰਥ ਹੁੰਦਾ ਹੈ, ਜਿਸਦਾ ਸਧਾਰਨ ਪਦਾਰਥ ਦੇ ਕਣਾਂ ਦੇ ਪੁੰਜ ਜਿੰਨਾ ਹੀ ਪੁੰਜ ਹੁੰਦਾ ਹੈ ਪਰ ਚਾਰਜ ਉਲਟਾ ਹੁੰਦਾ ਹੈ, ਤੇ ਨਾਲ ਹੀ ਹੋਰ ਕਣ ਵਿਸ਼ੇਸ਼ਤਾਵਾਂ ਵੀ ਉਲਟੀਆਂ ਹੁੰਦੀਆਂ ਹਨ ਜਿਵੇਂ ਲੈਪਟੌਨ ਅਤੇ ਬੇਰੌਨ ਨੰਬਰ ਅਤੇ ਕੁਆਂਟਮ ਸਪਿੱਨ। ਕਣਾਂ ਅਤੇ ਉਲਟ-ਕਣਾਂ ਦਰਮਿਆਨ ਟਕਰਾਓ ਦੋਹਾਂ ਦੇ ਖਾਤਮੇ ਦਾ ਕਾਰਨ ਬਣਦਾ ਹੈ, ਜਿਸ ਨਾਲ ਪ੍ਰਚੰਡ ਫੋਟੌਨਾਂ, ਨਿਊਟ੍ਰੌਨਾਂ, ਅਤੇ ਹਲਕੇ ਪੁੰਜ ਵਾਲੇ ਕਣ-ਉਲਟ-ਕਣ (ਪਾਰਟੀਕਲ-ਐਂਟੀਪਾਰਟੀਕਲ) ਜੋੜਿਆਂ ਦੇ ਕਈ ਕਿਸਮ ਦੇ ਅਨੁਪਾਤ ਬਣਦੇ ਹਨ। ਵਿਨਾਸ਼ ਦਾ ਪੂਰਾ ਨਤੀਜਾ ਕੰਮ ਲਈ ਉਪਲਬਧ ਊਰਜਾ ਛੱਡਦਾ ਹੈ, ਜੋ ਕੁੱਲ ਪਦਾਰਥ ਅਤੇ ਉਲਟ-ਪਦਾਰਥ ਦੇ ਪੁੰਜ ਦੇ ਅਨੁਪਾਤ ਵਿੱਚ ਹੁੰਦੀ ਹੈ, ਅਤੇ ਪੁੰਜ-ਊਰਜਾ ਸਮਾਨਤਾ ਸਮੀਕਰਨ (ਮਾਸ-ਐਨਰਜੀ ਇਕੁਈਵੇਲੈਂਸ ਇਕੁਏਸ਼ਨ) E = mc2 ਦੇ ਮੁਤਾਬਿਕ ਹੁੰਦੀ ਹੈ।[1]

ਜਿਸ ਤਰ੍ਹਾਂ ਪਦਾਰਥ ਕਣਾਂ ਦਾ ਬਣਿਆ ਹੁੰਦਾ ਹੈ ਉਸੇ ਪ੍ਰਕਾਰ ਉਲਟ-ਪਦਾਰਥ ਉਲਟ-ਕਣਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਉਦਾਹਰਣ ਦੇ ਲਈ, ਇੱਕ ਐਂਟੀਇਲੇਕਟਰਾਨ (ਇੱਕ ਪਾਜੀਟਰਾਨ, ਜੋ ਇੱਕ ਪਾਜੇਟਿਵ ਆਵੇਸ਼ ਸਹਿਤ ਇੱਕ ਇਲੇਕਟਰਾਨ ਹੁੰਦਾ ਹੈ) ਅਤੇ ਇੱਕ ਐਂਟੀਪ੍ਰੋਟੋਨ (ਨੈਗੇਟਿਵ ਆਵੇਸ਼ ਸਹਿਤ ਇੱਕ ਪ੍ਰੋਟੋਨ) ਮਿਲ ਕੇ ਇੱਕ ਐਂਟੀਹਾਈਡਰੋਜਨ ਪਰਮਾਣੁ ਠੀਕ ਉਸੇ ਪ੍ਰਕਾਰ ਬਣਾ ਸਕਦੇ ਹਨ, ਜਿਸ ਤਰ੍ਹਾਂ ਇੱਕ ਇਲੇਕਟਰਾਨ ਅਤੇ ਇੱਕ ਪ੍ਰੋਟੋਨ ਮਿਲ ਕੇ ਹਾਈਡਰੋਜਨ ਪਰਮਾਣੂ ਬਣਾਉਂਦੇ ਹਨ।

ਹਵਾਲੇ

[ਸੋਧੋ]