ਉੜਾਊ ਪੁੱਤਰ ਦੀ ਵਾਪਸੀ (ਰੈਮਬਰਾਂ)
ਦਿੱਖ
ਉੜਾਊ ਪੁੱਤਰ ਦੀ ਵਾਪਸੀ ਰੈਮਬਰਾਂ ਦਾ ਇੱਕ ਤੇਲ ਚਿੱਤਰ ਹੈ। ਇਹ ਡਚ ਉਸਤਾਦ ਦੀਆਂ ਆਖਰੀ ਕ੍ਰਿਤੀਆਂ ਵਿੱਚੋਂ ਇੱਕ ਹੈ। ਇਹ 1669 ਵਿੱਚ ਉਹਦੀ ਮੌਤ ਤੋਂ ਪਹਿਲਾਂ ਦੇ ਦੋ ਸਾਲਾਂ ਅੰਦਰ ਕਿਸੇ ਸਮੇਂ ਮੁਕੰਮਲ ਕੀਤੀ ਗਈ।[1] ਇਸ ਵਿੱਚ ਯਸੂ ਦੇ ਦ੍ਰਿਸ਼ਟਾਂਤਾਂ ਵਿੱਚੋਂ ਇੱਕ ਉੜਾਊ ਪੁੱਤਰ ਦੀ ਵਾਪਸੀ ਦੇ ਉਸ ਪਲ ਨੂੰ ਚਿਤਰਿਆ ਗਿਆ ਹੈ ਜਦੋਂ ਬਾਪ ਆਪਣੇ ਪੁੱਤਰ ਨੂੰ ਧਾਹ ਕੇ ਬੁੱਕਲ ਵਿੱਚ ਲੈ ਲੈਂਦਾ ਹੈ। ਕਲਾ ਇਤਹਾਸਕਾਰ ਕੈਂਥ ਕਲਾਰਕ ਦੇ ਸ਼ਬਦਾਂ ਵਿੱਚ ਅਜਿਹੀ ਤਸਵੀਰ ਜਿਸ ਬਾਰੇ "ਲੈਨਿਨਗ੍ਰਾਦ ਵਿੱਚ ਮੂਲ ਚਿੱਤਰ ਦੇਖਣ ਵਾਲਿਆਂ ਨੂੰ ਕਦੇ ਵੀ ਚਿੱਤਰੀ ਗਈ ਸਭ ਤੋਂ ਮਹਾਨ ਤਸਵੀਰ ਕਹਿਣ ਲਈ ਖਿਮਾ ਕੀਤਾ ਜਾ ਸਕਦਾ ਹੈ।"[2]