ਉੱਚੀ ਅੱਡੀ ਵਾਲੀ ਗੁਰਗਾਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਉੱਚੀ ਅੱਡੀ ਵਾਲੀ ਗੁਰਗਾਬੀ"
ਲੇਖਕਕਰਤਾਰ ਸਿੰਘ ਦੁੱਗਲ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨਸਵੇਰ ਸਾਰ
ਪ੍ਰਕਾਸ਼ਨ ਕਿਸਮਪ੍ਰਿੰਟ

ਉੱਚੀ ਅੱਡੀ ਵਾਲੀ ਗੁਰਗਾਬੀ ਚੋਟੀ ਦੇ ਪੰਜਾਬੀ ਕਹਾਣੀਕਾਰਾਂ ਵਿੱਚੋਂ ਇੱਕ ਕਰਤਾਰ ਸਿੰਘ ਦੁੱਗਲ ਦੀ ਇੱਕ ਪੰਜਾਬੀ ਨਿੱਕੀ ਕਹਾਣੀ ਹੈ।

ਪਲਾਟ[ਸੋਧੋ]

ਇਕ ਹੇਠਲੀ ਮੱਧ ਸ਼੍ਰੇਣੀ ਦੇ ਪਰਿਵਾਰ ਦੀ ਧੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ। ਅਮੀਰ ਘਰਾਂ ਦੀਆਂ ਕੁੜੀਆਂ ਉਸ ਨਾਲ ਮੇਲਜੋਲ ਰੱਖਣਾ ਚਾਹੁੰਦੀਆਂ ਹਨ। ਘਰ ਦੀ ਗਰੀਬੀ ਕਾਰਨ ਉਸ ਕੋਲ ਚੰਗੇ ਕੱਪੜੇ ਨਹੀਂ। ਉਸ ਦੀ ਮਾਂ ਔਖੀ ਸੌਖੀ ਹੋਕੇ ਧੀ ਲਈ ਰੇਸ਼ਮੀ ਸੂਟ ਬਣਵਾ ਦਿੰਦੀ ਹੈ।

ਧੀ ਚਾਹੁੰਦੀ ਹੈ ਕਿ ਉਸ ਕੋਲ ਉੱਚੀ ਅੱਡੀ ਵਾਲੀ ਗੁਰਬਾਗੀ ਹੋਵੇ। ਪਿਉ ਨੇ ਔਖੇ-ਸੌਖੇ ਹੋ ਗੁਰਗਾਬੀ ਲੈ ਦਿੱਤੀ। ਜਦ ਰਾਤ ਨੂੰ ਪਾ ਕੇ ਦੇਖੀ, ਗੁਰਗਾਬੀ ਤੰਗ ਨਿਕਲੀ। ਰਾਤ ਨੂੰ ਕੁੜੀ ਨੂੰ ਗੁਰਗਾਬੀ ਦੇ ਹੀ ਸੁਪਨੇ ਆਉਂਦੇ ਰਹਿੰਦੇ ਹਨ। ਸਵੇਰੇ ਉੱਠ ਕੇ ਕੁੜੀ ਗੁਰਗਾਬੀ ਨੂੰ ਸਾਹਮਣੇ ਰੱਖ ਕੇ ਅਰਦਾਸ ਕਰਦੀ ਹੈ ਕਿ ਕਿਸੇ ਤਰ੍ਹਾਂ ਜੁੱਤੀ ਖੁੱਲ੍ਹੀ ਹੋ ਸਕੇ।