ਸਮੱਗਰੀ 'ਤੇ ਜਾਓ

ਉਚੇਰੀ ਸਿੱਖਿਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਉੱਚ ਸਿੱਖਿਆ ਤੋਂ ਮੋੜਿਆ ਗਿਆ)
 ਫੇਜ਼, ਅਲ-ਕਾਰਵਾਈਯਿਨ ਯੂਨੀਵਰਸਿਟੀ, ਮੋਰਾਕੋਸ ਦੁਨੀਆ ਦਾ ਸਭ ਤੋਂ ਪੁਰਾਣੀ ਮੌਜੂਦਾ, ਨਿਰੰਤਰ ਓਪਰੇਟਿੰਗ ਅਤੇ ਯੂਨੈਸਕੋ ਅਤੇ ਗਿੰਨੀਜ਼ ਵਰਲਡ[1] ਰਿਕਾਰਡਾਂ ਅਨੁਸਾਰ ਸੰਸਾਰ ਵਿੱਚ ਉੱਚ ਸਿੱਖਿਆ ਦੀ ਪਹਿਲੀ ਡਿਗਰੀ ਪ੍ਰਦਾਨ ਕਰਨ ਵਾਲੀ ਸੰਸਥਾ ਹੈ।
ਬੋਲੋਗਨਾ ਯੂਨੀਵਰਿਸਟੀ[2] ਜੋ ਕਿ ਇਟਲੀ ਦੇ ਬਲੋਗਨਾ[3] ਵਿੱਚ ਸਥਿਤ ਹੈ। ਪੱਛਮੀ ਸੰਸਾਰ[4] ਵਿੱਚ ਉੱਚ ਸਿੱਖਿਆ ਦੀ ਸਭ ਤੋਂ ਪੁਰਾਣੀ ਸੰਸਥਾਂ ਹੈ।

ਉਚੇਰੀ ਸਿੱਖਿਆ (ਪੋਸਟ-ਸੈਕੰਡਰੀ ਐਜੂਕੇਸ਼ਨ, ਤੀਸਰੇ ਪੱਧਰ ਜਾਂ ਤੀਜੇ ਪੱਧਰ ਦੀ ਸਿੱਖਿਆ ਵੀ ਕਿਹਾ ਜਾਂਦਾ ਹੈ) ਵਿੱਦਿਅਕ ਸਿੱਖਿਆ ਦਾ ਇੱਕ ਅਖੀਰਲਾ ਪੜਾਅ ਹੈ ਜੋ ਸੈਕੰਡਰੀ ਸਿੱਖਿਆ ਨੂੰ ਪੂਰਾ ਕਰਨ ਦੇ ਬਾਅਦ ਹੁੰਦਾ ਹੈ। ਅਕਸਰ ਯੂਨੀਵਰਸਿਟੀਆਂ, ਅਕਾਦਮੀਆਂ, ਕਾਲਜਾਂ, ਸੈਮੀਨਰੀਆਂ, ਕਨਜ਼ਰਵੇਟਰੀਆਂ ਅਤੇ ਤਕਨਾਲੋਜੀ ਦੀਆਂ ਸੰਸਥਾਵਾਂ ਵਿੱਚ ਦਿੱਤੀਆਂ ਜਾਂਦੀਆਂ ਹਨ ਪਰ ਕੁਝ ਕਾਲਜ-ਪੱਧਰ ਦੀਆਂ ਸੰਸਥਾਵਾਂ ਦੁਆਰਾ ਵੀ ਉੱਚ ਸਿੱਖਿਆ ਪ੍ਰਾਪਤ ਹੁੰਦੀ ਹੈ, ਜਿਹਨਾਂ ਵਿੱਚ ਕਿੱਤਾਕਾਰੀ ਸਕੂਲਾਂ, ਵਪਾਰਕ ਸਕੂਲਾਂ ਅਤੇ ਹੋਰ ਕੈਰੀਅਰ ਕਾਲਜ ਹਨ ਜੋ ਅਕਾਦਮਿਕ ਡਿਗਰੀ ਜਾਂ ਪੇਸ਼ਾਵਰ ਸਰਟੀਫਿਕੇਟ ਪ੍ਰਦਾਨ ਕਰਦੇ ਹਨ। ਗੈਰ-ਡਿਗਰੀ ਪੱਧਰ ਤੇ ਤੀਸਰੀ ਸਿੱਖਿਆ ਨੂੰ ਕਈ ਵਾਰੀ ਉੱਚ ਸਿੱਖਿਆ ਤੋਂ ਵੱਖਰੇ ਤੌਰ 'ਤੇ ਅੱਗੇ ਦੀ ਪੜ੍ਹਾਈ ਜਾਂ ਲਗਾਤਾਰ ਸਿੱਖਿਆ ਵਜੋਂ ਜਾਣਿਆ ਜਾਂਦਾ ਹੈ। ਅਨੇਕ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਸਾਧਨਾਂ ਵਿੱਚ ਉੱਚ ਸਿੱਖਿਆ ਹਾਸਲ ਕਰਨ ਦਾ ਅਧਿਕਾਰ ਦਾ ਜ਼ਿਕਰ ਕੀਤਾ ਗਿਆ ਹੈ। 1966 ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਨੇਮ, 13 ਵੀਂ ਧਾਰਾ ਵਿੱਚ ਘੋਸ਼ਿਤ ਕਰਦਾ ਹੈ ਕਿ "ਉੱਚ ਸਿੱਖਿਆ ਸਾਰੇ ਸਮਰੱਥਾ ਦੇ ਆਧਾਰ 'ਤੇ, ਹਰੇਕ ਢੁਕਵੇਂ ਸਾਧਨਾਂ ਦੁਆਰਾ, ਅਤੇ ਖਾਸ ਤੌਰ 'ਤੇ ਪ੍ਰਗਤੀਸ਼ੀਲ ਪਹਿਚਾਣ ਦੁਆਰਾ ਮੁਫ਼ਤ ਸਿੱਖਿਆ " ਯੂਰੋਪ ਵਿਚ, 1950 ਵਿੱਚ ਅਪਣਾਏ ਗਏ ਮਨੁੱਖੀ ਅਧਿਕਾਰਾਂ ਬਾਰੇ ਯੂਰੋਪੀ ਕਨਵੈਂਸ਼ਨ ਵਿੱਚ ਪਹਿਲੇ ਪ੍ਰੋਟੋਕੋਲ ਦਾ ਆਰਟੀਕਲ 2, ਸਾਰੇ ਸਿੱਖਿਅਕ ਪਾਰਟੀਆਂ ਨੂੰ ਸਿੱਖਿਆ ਦੇ ਅਧਿਕਾਰ ਦੀ ਗਾਰੰਟੀ ਦੇਣ ਲਈ ਮਜਬੂਰ ਕਰਦਾ ਹੈ।

ਉਹਨਾਂ ਦਿਨਾਂ ਵਿੱਚ ਜਦੋਂ ਕੁਝ ਵਿਦਿਆਰਥੀ ਪ੍ਰਾਇਮਰੀ ਸਿੱਖਿਆ ਜਾਂ ਬੁਨਿਆਦੀ ਸਿੱਖਿਆ ਤੋਂ ਅੱਗੇ ਵਧਦੇ ਗਏ, "ਉੱਚ ਸਿੱਖਿਆ' ਸ਼ਬਦ ਨੂੰ ਅਕਸਰ ਸੈਕੰਡਰੀ ਸਿੱਖਿਆ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਸੀ, ਜਿਸ ਨਾਲ ਕੁਝ ਉਲਝਣ[5] ਪੈਦਾ ਹੋ ਸਕਦੀ ਹੈ। ਇਹ 14 ਤੋਂ 18 ਸਾਲ ਦੀ ਉਮਰ (ਜਾਂ ਅਮਰੀਕਾ) ਜਾਂ 11 ਅਤੇ 18 (ਯੂਕੇ ਅਤੇ ਆਸਟਰੇਲੀਆ[6]) ਦੇ ਬੱਚਿਆਂ ਲਈ ਵੱਖ-ਵੱਖ ਸਕੂਲਾਂ ਲਈ ਹਾਈ ਸਕੂਲ ਦੀ ਸ਼ੁਰੂਆਤ ਹੈ।

ਉੱਚ ਸਿੱਖਿਆ ਵਿੱਚ ਸਿਖਲਾਈ, ਖੋਜ, ਲਾਗੂ ਕੀਤੇ ਕਾਰਜਾਂ (ਜਿਵੇਂ ਕਿ ਮੈਡੀਕਲ ਸਕੂਲਾਂ ਅਤੇ ਡੈਂਟਲ ਸਕੂਲ), ਅਤੇ ਯੂਨੀਵਰਸਿਟੀਆਂ[7] ਦੀਆਂ ਸਮਾਜਿਕ ਸੇਵਾਵਾਂ ਦੀਆਂ ਸੇਵਾਵਾਂ ਸ਼ਾਮਲ ਹਨ। ਸਿੱਖਿਆ ਦੇ ਖੇਤਰ ਵਿੱਚ, ਇਸ ਵਿੱਚ ਅੰਡਰ-ਗਰੈਜੂਏਟ ਪੱਧਰ, ਅਤੇ ਇਸ ਤੋਂ ਅੱਗੇ, ਗ੍ਰੈਜੂਏਟ ਪੱਧਰ (ਜਾਂ ਪੋਸਟ-ਗ੍ਰੈਜੂਏਟ ਪੱਧਰ) ਦੋਵੇਂ ਸ਼ਾਮਲ ਹਨ। ਸਿੱਖਿਆ ਦੇ ਆਖ਼ਰੀ ਪੱਧਰ ਨੂੰ ਅਕਸਰ ਗਰੈਜੂਏਟ ਸਕੂਲ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਖਾਸ ਕਰਕੇ ਉੱਤਰੀ ਅਮਰੀਕਾ ਦੇ ਵਿੱਚ।

ਇਤਿਹਾਸ

[ਸੋਧੋ]

ਕਿਸਮਾਂ

[ਸੋਧੋ]

ਮਾਨਤਾ

[ਸੋਧੋ]

ਰੋਜ਼ਗਾਰ

[ਸੋਧੋ]

ਉਚੇਰੀ ਸਿੱਖਿਆ ਗਿਆਨ ਦਾ ਪ੍ਰਸਾਰ ਕਰਨ, ਸਮਾਜ ਨੂੰ ਬਦਲਣ ਅਤੇ ਨਵੀਆਂ ਖੋਜਾਂ ਕਰਨ ਲਈ ਅਹਿਮ ਰੋਲ ਅਦਾ ਕਰਦੀ ਹੈ।[8]

ਗੁਣਵੱਤਾ ਦਾ ਪੈਮਾਨਾ

[ਸੋਧੋ]

ਭਾਰਤ ਵਿੱਚ ਉਚੇਰੀ ਸਿੱਖਿਆ ਦੀ ਦਸ਼ਾ ਤੇ ਦਿਸ਼ਾ

[ਸੋਧੋ]

ਚੰਗਾ ਪੱਖ

[ਸੋਧੋ]

ਖ਼ਾਮੀਆਂ

[ਸੋਧੋ]

ਇਸ ਸਮੇਂ ਉਚੇਰੀ ਸਿੱਖਿਆ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਦਾ ਵਿਸ਼ਵਾਸ ਘੱਟਣ ਲੱਗ ਪਿਆ ਹੈ ਜਿਸ ਦੇ ਕਈ ਕਾਰਨ ਹਨ। ਬਹੁਤੇ ਸਰਕਾਰੀ ਕਾਲਜਾਂ ਵਿੱਚ ਅਧਿਆਪਕ ਹੀ ਪੂਰੇ ਨਹੀਂ ਜਦੋਂਕਿ 30 ਫੀਸਦੀ ਤੋਂ ਜ਼ਿਆਦਾ ਆਯੋਗ ਆਧਿਆਪਕ ਪੜ੍ਹਾ ਰਹੇ ਹਨ। ਪੜ੍ਹਾਉਣ ਦੇ ਵੀ ਤਰੀਕੇ ਪੁਰਾਣੇ ਹੀ ਹਨ। ਸਿਲੇਬਸ ਵੀ ਬਦਲਦੇ ਸਮੇਂ ਦੀਆਂ ਲੋੜਾਂ ਅਨੁਸਾਰ ਨਹੀਂ। ਜੇ ਮਾੜੇ ਨਤੀਜੇ ਆਉਣ ਤਾਂ ਅਧਿਆਪਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਂਦਾ। ਖੋਜ ਦੇ ਕੰਮ ਦਾ ਪੱਧਰ ਮਾੜਾ ਹੈ। ਬਹੁਤੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਕੇਵਲ ਡਿਗਰੀਆਂ ਹੀ ਵੰਡ ਰਹੀਆਂ ਹਨ।ਦੂਸਰਾ ਮਹੱਤਵਪੂਰਨ ਮਸਲਾ ਸਰਕਾਰ ਦਾ ਉਚੇਰੀ ਸਿੱਖਿਆ ਉਪਰ ਖ਼ਰਚ ਦਾ ਹੈ। ਸਰਕਾਰੀ ਬਜਟ ਦਾ ਬਹੁਤ ਘੱਟ ਹਿੱਸਾ ਉਚੇਰੀ ਸਿੱਖਿਆ ਉਪਰ ਖ਼ਰਚ ਹੁੰਦਾ ਹੈ। ਰਾਜਨੀਤਕ ਪਾਰਟੀਆਂ ਲਈ ਉਚੇਰੀ ਸਿੱਖਿਆਂ ਜ਼ਿਆਦਾ ਮਹੱਤਵ ਨਹੀਂ ਰੱਖਦੀ। ਭਾਰਤ ਵਿੱਚ ਖੋਜ ਨਾਲੋਂ ਅੱਖਰੀ ਗਿਆਨ ਦੇ ਵਿਕਾਸ ਉਪਰ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਜਦੋਂਕਿ ਇਸ ਦੇ ਉਲਟ ਵਿਕਸਿਤ ਦੇਸ਼ਾ ਵਿੱਚ ਖੋਜ ਅਤੇ ਅਮਲੀ ਸਿੱਖਿਆ ਉਪਰ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਅਜੇ ਵੀ ਪੁਰਾਣੇ ਪ੍ਰੋਫੈਸਰ, ਪੁਰਾਣੇ ਤਰੀਕਿਆਂ ਰਾਹੀਂ ਹੀ ਪੜ੍ਹਾਉਣਾ ਚਾਹੁੰਦੇ ਹਨ। ਨਵੇਂ ਤਰੀਕੇ ਜਾਂ ਤਾਂ ਉਹਨਾਂ ਨੂੰ ਆਉਂਦੇ ਨਹੀ, ਜਾਂ ਫਿਰ ਉਹ ਅਪਨਾਉਣਾ ਨਹੀਂ ਚਾਹੁੰਦੇ। ਪ੍ਰੈਕਟੀਕਲ ਸਿੱਖਿਆ ਵਿਦਿਆਰਥੀਆਂ ਦਾ ਸੁਪਨਾ ਹੀ ਰਹਿ ਜਾਂਦਾ ਹੈ।

ਉਚੇਰੀ ਸਿੱਖਿਆ ਵਿੱਚ ਅਨੇਕਾਂ ਸਮੱਸਿਆਵਾਂ ਹਨ ਜਿਸ ਕਰਕੇ ਹਰ ਕੋਈ ਇਸ ਦੀ ਆਲੋਚਨਾ ਕਰਦਾ ਹੈ। ਇਸ ਵਿੱਚ ਰਾਜਨੀਤਕ ਦਖ਼ਲਅੰਦਾਜ਼ੀ ਬਹੁਤ ਜ਼ਿਆਦਾ ਹੈ। ਸਰਕਾਰੀ ਕਾਲਜਾਂ ਵਿੱਚ ਸਰਕਾਰ ਆਧਿਆਪਕ ਨਹੀਂ ਰੱਖਦੀ ਅਤੇ ਨਾ ਹੀ ਪੂਰੀਆਂ ਸਹੂਲਤਾਂ ਦਿੰਦੀ ਹੈ। ਯੂਨੀਵਰਸਿਟੀਆਂ ਵਿੱਚ ਸਭ ਉੱਚ ਅਹੁਦੇ ਰਾਜਨੀਤੀ ਤੋਂ ਪ੍ਰੇਰਿਤ ਹੁੰਦੇ ਹਨ। ਮਾਨਤਾ ਪ੍ਰਾਪਤ ਕਾਲਜਾਂ ਨੂੰ ਸਮੇਂ ਸਿਰ ਸਰਕਾਰ ਗਰਾਂਟ ਨਹੀਂ ਦਿੰਦੀ। ਇਸ ਕਰਕੇ ਅਧਿਆਪਕ ਹੜਤਾਲਾਂ ਕਰਦੇ ਹਨ ਅਤੇ ਵਿਦਿਆਰਥੀਆਂ ਦਾ ਨੁਕਸਾਨ ਹੁੰਦਾ ਹੈ। ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸਿੱਖਿਆ ਨੈਤਿਕ ਕਦਰਾਂ ਕੀਮਤਾਂ ਤੋਂ ਕੋਹਾਂ ਦੂਰ ਹੈ।[8] ਉਚੇਰੀ ਸਿੱਖਿਆ ਵਿੱਚ ਮਾੜੇ  ਸਿਲੇਬਸ, ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣਾ,  ਰਾਜਨੀਤਕ ਦਖਲਅੰਦਾਜ਼ੀ, ਨਵੀਆਂ ਤਕਨੀਕਾਂ ਦਾ ਪ੍ਰਯੋਗ ਨਾ ਹੋਣਾ, ਆਦਿ ਅਨੇਕਾਂ ਸਮਸਿਆਵਾਂ  ਹਨ।

ਗੁਣਵੱਤਾ ਦੀ ਗਿਰਾਵਟ ਦੇ ਕਾਰਨ

[ਸੋਧੋ]

ਉਚੇਰੀ ਸਿੱਖਿਆ ਸਾਹਮਣੇ ਅਨੇਕਾਂ ਚੁਣੌਤੀਆਂ ਹੁੰਦੀਆਂ ਹਨ। ਜਿਵੇਂ ਜਿਵੇਂ ਵਿਦਿਆਰਥੀ ਸਕੂਲ ਤੋਂ ਉਚੇਰੀ ਸਿੱਖਿਆ ਵੱਲ ਆਉਂਦੇ ਹਨ, ਉਹਨਾਂ ਦੀ ਗਿਣਤੀ ਘਟਣ ਲੱਗ ਪੈਂਦੀ ਹੈ। ਇਸ ਦੇ ਵੱਖ ਵੱਖ ਖੇਤਰਾਂ ਵਿੱਚ ਲਿੰਗ, ਖੇਤਰੀ, ਸਮਾਜਿਕ ਤੇ ਆਰਥਿਕ ਕਾਰਨ ਹੁੰਦੇ ਹਨ। ਬਹੁਤੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ  ਜਿਹੜਾ ਸਿਲੇਬਸ ਪੜ੍ਹਾਇਆ ਜਾਂਦਾ ਹੈ, ਉਸਦੇ ਨਾਲ ਮਿਆਰੀ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਰਹੇ ਹੁੰਦੇ। ਸਿੱਖਿਆ ਮਹਿੰਗੀ ਹੁੰਦੀ ਹੈ ਤੇ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੁੰਦੀ ਹੈ।[9]

ਸੁਧਾਰ ਦੇ ਤਰੀਕੇ

[ਸੋਧੋ]

ਸਿੱਖਿਆ ਪ੍ਰਣਾਲੀ ਨੂੰ ਅਸਰਦਾਇਕ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਸਿੱਖਿਆ ਪ੍ਰਣਾਲੀ  ਸਮੇਂ ਦੀ ਹਾਣੀ ਹੋਵੇ। ਨਵੀਆਂ ਖੋਜਾਂ ਦਾ ਪ੍ਰਯੋਗ ਕੀਤਾ ਜਾਵੇ। ਸਿਲੇਬਸ ਅਜਿਹਾ ਹੋਣ ਕਿ  ਵਿਦਿਆਰਥੀ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਉਦਯੋਗਾਂ ਵਿੱਚ ਨੌਕਰੀ ਪ੍ਰਾਪਤ ਕਰ ਸਕਣ।  ਸਕਿੱਲ ਡਿੱਵੈਲਪਮੈਂਟ ਸੈਂਟਰਾ ਦਾ ਵਿਕਾਸ ਕੀਤਾ ਜਾਵੇੇ। ਅਧਿਆਪਕਾਂ ਨੂੰ ਅਤੇ ਖੋਜ ਕਰਨ  ਵਾਲਿਆਂ ਨੂੰ ਸਰਕਾਰ ਉਤਸ਼ਾਹਿਤ ਕਰੇ। ਈ-ਟੈਕਨੋਲਜੀ, ਸਮਾਰਟ ਕਲਾਸ ਰੂਮ ਅਤੇ ਡਿਜ਼ੀਟਲ  ਪ੍ਰਣਾਲੀ ਰਾਹੀਂ ਉਚੇਰੀ ਸਿੱਖਿਆ ਦਿੱਤੀ ਜਾਵੇ। ਸਰਕਾਰ ਉਚੇਰੀ ਸਿੱਖਿਆ ਲਈ ਸਮੇਂ ਸਿਰ  ਫੰਡ ਮੁਹਾਈਆ ਕਰਵਾਏ। ਅਧਿਆਪਕ ਦੀਆਂ ਤਨਖਾਹਾਂ ਦਾ ਬੋਝ ਗ਼ਰੀਬ ਬੱਚਿਆਂ ’ਤੇ ਨਾ ਪਾਇਆ  ਜਾਵੇ। ਸਿੱਖਿਆ ਪ੍ਰ੍ਰਣਾਲੀ ਰਾਜਨੀਤਕ ਨਾ ਹੋ ਕੇ ਵਿਦਿਆਰਥੀਆਂ ਤੇ ਹੀ ਕੇਂਦਰਿਤ ਹੋਵੇ।  ਉਚੇਰੀ ਸਿੱਖਿਆ ਵਿੱਚ ਸਰਕਾਰ ਆਪਣੀ ਅਤੇ ਲੋਕ ਦੀ ਭਾਈਵਾਲੀ ਦੀ ਪ੍ਰਣਾਲੀ ਨੂੰ ਲਾਗੂ ਕਰੇ।  ਸਿੱਖਿਆ ਨੌਕਰੀ ਦੇਣ ਵਾਲੀ ਹੋਣੀ ਚਾਹੀਦੀ ਹੈ।[10]

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. Oldest University
  2. Top Universities World University Rankings Retrieved 2010-1-6
  3. Our History - Università di Bologna
  4. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.External link in |title= (help)Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
  5. For example, Higher Education: General and Technical, a 1933 National Union of Teachers pamphlet by Lord Eustace Percy, which is actually about secondary education and uses the two terms interchangeably.
  6. [1]
  7. Pucciarelli F., Kaplan Andreas M. (2016) Competition and Strategy in Higher Education: Managing Complexity and Uncertainty, Business Horizons, Volume 59
  8. 8.0 8.1 ਡਾ. ਆਰ.ਕੇ.ਉੱਪਲ. "ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਕੋਹਾਂ ਦੂਰ ਹੈ ਸਿੱਖਿਆ". ਪੰਜਾਬੀ ਟ੍ਰਿਬਿਊਨ. {{cite news}}: Cite has empty unknown parameter: |dead-url= (help)
  9. ਡਾ. ਆਰ ਕੇ ਉਪਲ. "ਉਚੇਰੀ ਸਿੱਖਿਆ ਪ੍ਰਣਾਲੀ ਬਣੇ ਸਮੇਂ ਦੀ ਹਾਣੀ". ਪੰਜਾਬੀ ਟ੍ਰਿਬਿਊਨ. {{cite news}}: Cite has empty unknown parameter: |dead-url= (help)
  10. ਪ੍ਰੋ. ਆਰ.ਕੇ. ਉੱਪਲ. "ਉਚੇਰੀ ਸਿੱਖਿਆ ਵਿੱਚ ਵੱਡੇ ਪਰਿਵਰਤਨਾਂ ਦੀ ਲੋੜ". ਪੰਜਾਬੀ ਟ੍ਰਿਬਿਊਨ. {{cite news}}: Cite has empty unknown parameter: |dead-url= (help)
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.