ਉੱਤਰ-ਪੂੰਜੀਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉੱਤਰ-ਪੂੰਜੀਵਾਦ ਪੂੰਜੀਵਾਦ ਨੂੰ ਤਬਦੀਲ ਕਰਨ ਲਈ ਇੱਕ ਨਵੇਂ ਹਾਈਪੋਥੈਟੀਕਲ ਆਰਥਿਕ ਸਿਸਟਮ ਲਈ ਪ੍ਰਸਤਾਵਾਂ ਦਾ ਇੱਕ ਸਮੂਹ ਹੈ। ਕੁਝ ਕਲਾਸੀਕਲ ਮਾਰਕਸਵਾਦੀ ਅਤੇ ਕੁਝ ਸਮਾਜਿਕ ਵਿਕਾਸਵਾਦੀ ਮੱਤਾਂ ਅਨੁਸਾਰ, ਉੱਤਰ-ਪੂੰਜੀਵਾਦੀ ਸਮਾਜ ਸਹਿਜ ਵਿਕਾਸਵਾਦ ਦੇ ਨਤੀਜੇ ਦੇ ਤੌਰ 'ਤੇ ਆਪ ਮੁਹਾਰੇ ਰੂਪ ਧਾਰ ਸਕਦਾ ਹੈ, ਕਿਉਂਕਿ ਪੂੰਜੀਵਾਦ ਵੇਲਾ ਵਿਹਾ ਜਾਵੇਗਾ। ਪਰ ਕੁਝ ਹੋਰਨਾਂ ਦਾ ਕਹਿਣਾ ਹੈ ਕਿ ਇਹ ਤਬਦੀਲੀ ਆਪਮੁਹਾਰੇ ਨਹੀਂ ਵਾਪਰ ਸਕਦੀ। ਇਸ ਲਈ ਸੋਚੀਆਂ ਸਮਝੀਆਂ ਤਰਕੀਬਾਂ ਘੜਨੀਆਂ ਅਤੇ ਲਾਗੂ ਕਰਨੀਆਂ ਪੈਣਗੀਆਂ।

ਅੰਤਰਕਾਲੀ ਸ਼ਕਤੀਆਂ[ਸੋਧੋ]

ਆਮਦਨ ਅਸਮਾਨਤਾ ਦਾ ਵਧਣਾ, ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਵਾਰ ਵਾਰ ਚਲਦੇ ਚੱਕਰ, ਅਤੇ ਗਲੋਬਲ ਵਾਰਮਿੰਗ ਲਈ ਪੂੰਜੀਵਾਦ ਦੀ ਭੂਮਿਕਾ ਉਤਰ-ਪੂੰਜੀਵਾਦੀ ਸਮਾਜ ਦਾ ਵਿਚਾਰ ਗੰਭੀਰਤਾ ਨਾਲ ਵਿਚਾਰਨ ਲਈ ਅਰਥਸ਼ਾਸਤਰੀਆਂ ਅਤੇ ਫ਼ਿਲਾਸਫ਼ਰਾਂ ਦੋਨਾਂ ਨੂੰ ਪਰੇਰਿਆ ਹੈ।