ਉੱਤਰ-ਬਸਤੀਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉੱਤਰ-ਬਸਤੀਵਾਦ ਅਧਿਐਨ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਬਸਤੀਵਾਦ ਅਤੇ ਸਾਮਰਾਜਵਾਦ ਦੁਆਰਾ ਪੈਦਾ ਹੋਣ ਵਾਲੇ ਸੱਭਿਆਚਾਰਕ ਅਤੇ ਸਮਾਜਕ ਪ੍ਰਭਾਵਾਂ ਨੂੰ ਸਮਝਿਆ ਜਾਂਦਾ ਹੈ। ਇਸ ਵਿੱਚ ਕਿਸੇ ਵਿਦੇਸ਼ੀ ਸ਼ਕਤੀ ਦੁਆਰਾ ਕਿਸੇ ਖੇਤਰ ਉੱਤੇ ਕਾਬਜ਼ ਹੋਣ ਨਾਲ ਸਥਾਨਕ ਲੋਕਾਂ ਦੇ ਜੀਵਨ ਉੱਤੇ ਹੋਣ ਵਾਲੇ ਪ੍ਰਭਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਉੱਤਰ-ਆਧੁਨਿਕਤਾਵਾਦ ਦੇ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਬਸਤੀਵਾਦੀ ਜਾਂ ਭੂਤਪੂਰਵ ਬਸਤੀਵਾਦੀ ਖੇਤਰਾਂ ਵਿੱਚ ਸੂਚਨਾ ਅਤੇ ਗਿਆਨ ਦੇ ਪ੍ਰਸਾਰ ਦਾ ਅਧਿਐਨ ਕੀਤਾ ਜਾਂਦਾ ਹੈ। ਅਤੇ ਇਹ ਵੀ ਸਮਝਿਆ ਜਾਂਦਾ ਹੈ ਕਿ ਕਿਵੇਂ ਬਾਹਰੀ ਸ਼ਕਤੀ ਸਥਾਨਕ ਲੋਕਾਂ ਦੀ ਮਾਨਸਿਕਤਾ ਵਿੱਚ ਹੀਣ-ਭਾਵਨਾ ਪੈਦਾ ਕਰਕੇ ਉਹਨਾਂ ਉੱਤੇ ਲੰਬੇ ਅਰਸੇ ਤੱਕ ਕਾਬੂ ਰੱਖਦੇ ਹਨ। ਵਿਦੇਸ਼ੀ ਸਮਰਾਜਵਾਦੀ ਸ਼ਕਤੀ ਦੁਆਰਾ ਸ਼ਾਸਕ ਸਮਾਜ ਅਤੇ ਅਧੀਨ ਸਮਾਜ ਦੀ ਰਾਜਨੀਤਕ, ਸੱਭਿਆਚਾਰਕ ਅਤੇ ਇਤਿਹਾਸਿਕ ਛਵੀਆਂ ਨੂੰ ਪੇਸ਼ ਕਰਨ ਦੀਆਂ ਸ਼ੈਲੀਆਂ ਨੂੰ ਵੀ ਵੇਖਿਆ ਜਾਂਦਾ ਹੈ, ਕਿਉਂਕਿ ਇਹ ਵੀ ਵਿਦੇਸ਼ੀ ਸਮਾਜ ਦੁਆਰਾ ਸਥਾਨਕ ਸਮਾਜ ਨੂੰ ਅਧੀਨ ਕਰ ਲੈਣ ਦਾ ਇੱਕ ਮਹੱਤਵਪੂਰਨ ਸਾਧਨ ਹੁੰਦਾ ਹੈ।

ਹਵਾਲੇ[ਸੋਧੋ]