ਸਮੱਗਰੀ 'ਤੇ ਜਾਓ

ਊਰਜਾ ਪ੍ਰਵਾਹ (ਵਾਤਾਵਰਣ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਾਤਾਵਰਨ ਵਿਗਿਆਨ ਵਿੱਚ, ਊਰਜਾ ਪ੍ਰਵਾਹ ਜਾ ਫਿਰ ਕੈਲੋਰੀਫਿਕ ਪ੍ਰਵਾਹ ਤੋਂ ਭਾਵ ਹੈ ਭੋਜਨ ਲੜੀ ਵਿੱਚ ਊਰਜਾ ਦਾ ਵਹਾਅ। ਜਦੋਂ ਊਰਜਾ ਨੂੰ ਇੱਕ ਟ੍ਰਾਪਿਕ ਲੈਵਲ ਤੋਂ ਦੂਜੇ ਟ੍ਰਾਪਿਕ ਲੈਵਲ ਤੱਕ ਭੇਜਿਆ ਜਾਂਦਾ ਹੈ ਤਾਂ ਹਰ ਵਾਰ ਤਕਰੀਬਨ 90% ਊਰਜਾ ਖਤਮ ਹੋ ਜਾਂਦੀ ਹੈ, ਜਿਸ ਵਿੱਚ ਕੁੱਝ ਉਰਜਾ ਤਾਂ ਸਰੀਰਕ ਤਾਪ ਵਿੱਚ ਬਦਲੀ ਹੁੰਦੀ ਹੈ ਕੁੱਝ ਊਰਜਾ ਉਸ ਭੋਜਨ ਵਿੱਚ ਵੀ ਸਤਿਥ ਹੁੰਦੀ ਹੈ ਜੋ ਪਚਿਆ ਹੋਇਆ ਨਹੀਂ ਹੁੰਦਾ। ਇਸ ਤਰਾਂ ਜਦੋਂ ਪ੍ਰਾਇਮਰੀ ਉਤਪਾਦਕ ਤੋਂ ਪ੍ਰਾਇਮਰੀ ਖਪਤਕਾਰ ਤੱਕ ਸਿਰਫ 10% ਊਰਜਾ ਹੀ ਪਹੁੰਚਦੀ ਹੈ ਜਿਸ ਵਿਚੋਂ ਸੈਕੰਡਰੀ ਖਪਤਕਾਰ ਨੂੰ 1% ਅਤੇ ਤੀਜੇ ਦਰਜੇ ਦੇ ਖਪਤਕਾਰ ਨੂੰ 0.1% ਉਰਜਾ ਮਿਲਦੀ ਹੈ। ਇਸ ਤੋਂ ਪਤਾ ਚਲਦਾ ਹੈ ਕੀ ਭੋਜਨ ਲੜੀ ਦੇ ਸਭ ਤੋਂ ਉੱਪਰਲੇ ਖਪਤਕਾਰ ਨੂੰ ਸਭ ਤੋਂ ਘੱਟ ਉਰਜਾ ਮਿਲਦੀ ਹੈ।[1]

ਕਿਸੇ ਵੀ ਭੋਜਨ ਲੜੀ ਵਿੱਚ ਊਰਜਾ ਦਾ ਵਹਾਅ ਇਸ ਤਰਾਂ ਚਲਦਾ ਹੈ:-

  • ਊਰਜਾ ਦਾ ਮੁੱਖ ਸਰੋਤ ਸੂਰਜ ਹੈ ਅਤੇ ਇਸਨੂੰ ਫੋਟੋਆਟੋਟਰੋਪਾਂ, ਜਿਹਨਾਂ ਨੂੰ ਪ੍ਰਾਇਮਰੀ ਉਤਪਾਦਕ ਕਿਹਾ ਜਾਂਦਾ ਵੱਲੋਂ ਵਰਤਿਆ ਜਾਂਦਾ ਹੈ, ਜਿਵੇਂ ਕਿ ਹਰੇ ਦੱਰਖਤ। ਪ੍ਰਾਇਮਰੀ ਖਪਤਕਾਰ ਇਹਨਾਂ ਵਿੱਚ ਜਮਾਂ ਹੋਈ ਜਿਤਆਦਾਤਾਰ ਊਰਜਾ ਜਜ਼ਬ ਕਰ ਲੈਂਦੇ ਹਨ, ਅਤੇ ਇਸ ਊਰਜਾ ਉਸ ਕਿਸਮ ਵਿੱਚ ਤਬਦੀਲ ਕਰ ਲੈਂਦੇ ਹਨ ਜੋ ਓਹਨਾਂ ਨੂੰ ਲੋੜੀਦੀ ਹੈ, ਜਿਵੇਂ ਕੀ ਅਡੀਨੋਸਾਇਨ ਟਰਾਈਫ਼ਾਸਫੇਟ। ਪ੍ਰਾਇਮਰੀ ਖਪਤਕਾਰ ਨੂੰ ਜੋ ਉਰਜਾ ਮਿਲਦੀ ਹੈ ਉਸ ਵਿਚੋਂ ਕੁੱਝ ਸਰੀਰਕ ਤਾਪ ਵਿੱਚ ਤਬਦੀਲ ਹੋ ਜਾਂਦੀ ਹੈ ਜੋ ਕਿ ਸਮੇਂ ਨਾਲ ਉੱਡ ਜਾਂਦੀ ਹੈ ਅਤੇ ਇਹ ਊਰਜਾ ਸਿਸਟਮ ਵਿੱਚੋਂ ਖਤਮ ਹੋ ਜਾਂਦੀ ਹੈ। ਊਰਜਾ ਦਾ ਇਸ ਤਰਾਂ ਸਰੀਰ ਵਿੱਚ ਖਤਮ ਹੋਣਾ ਠੰਡੇ ਖੂਨ ਵਾਲੇ ਪਸ਼ੂਆਂ ਨਾਲੋਂ ਗਰਮ ਖੂਨ ਵਾਲੇ ਪਸ਼ੂਆਂ ਵਿੱਚ ਜ਼ਿਆਦਾ ਹੁੰਦਾ ਹੈ।
  • ਸੈਕੰਡਰੀ ਖਪਤਕਾਰ, ਕਾਰਨੀਵੋਰ ਅਤੇ ਓਮਨੀਵੋਰ ਫਿਰ ਪ੍ਰਾਇਮਰੀ ਖਪਤਕਾਰ ਨੂੰ ਖਾਂਦੇ ਹਨ। ਪ੍ਰਾਇਮਰੀ ਖਪਤਕਾਰ ਦੇ ਸ਼ਰੀਰ ਵਿੱਚ ਜਮਾਂ ਹੋਈ ਊਰਜਾ ਨੂੰ ਸੈਕੰਡਰੀ ਖਪਤਕਾਰ ਹਜ਼ਮ ਕਰਕੇ ਆਪਨੇ ਸ਼ਰੀਰ ਵਿੱਚ ਸੋਕ ਲੈਂਦੇ ਹਨ।ਇਸ ਊਰਜਾ ਨੂੰ ਓਹ ਆਪਣੇ ਸ਼ਰੀਰ ਵਿੱਚ ਵਰਤੀ ਜਾਣ ਵਾਲੀ ਊਰਜਾ ਵਿੱਚ ਤਬਦੀਲ ਕਰ ਲੈਂਦੇ ਹਨ। ਅਤੇ ਇਹੀ ਪ੍ਰੀਕਿਰਿਆ ਵਿੱਚ ਬਹੁਤ ਸਾਰੀ ਊਰਜਾ ਵੀ ਸਮਾਪਤ ਹੋ ਜਾਂਦੀ ਹੈ ਜੋ ਕੀ ਪ੍ਰਾਇਮਰੀ ਖਪਤਕਾਰ ਨੇ ਸ਼ਰੀਰ ਦੇ ਤਾਪ ਨੂੰ ਸੰਭਾਲਣ ਲਈ ਵਰਤੀ ਹੁੰਦੀ ਹੈ ਜੋ ਕੀ ਸੈਕੰਡਰੀ ਖਪਤਕਾਰ ਨੂੰ ਨਹੀਂ ਮਿਲਦੀ।
  • ਇਸ ਬਾਅਦ ਵਿੱਚ ਫਿਰ ਤੀਜੇ ਦਰਜੇ ਦੇ ਖਪਤਕਾਰ, ਸੈਕੰਡਰੀ ਖਪਤਕਾਰ ਨੂੰ ਖਾਂਦੇ ਹਨ। ਸੈਕੰਡਰੀ ਖਪਤਕਾਰ ਦੀ ਪੂਰੀ ਊਰਜਾ ਵਿਚੋਂ ਇਹਨਾਂ ਨੂੰ ਕੁੱਝ ਹਿੱਸਾ ਹੀ ਮਿਲਦਾ ਹੈ ਜਿਵੇਂ ਕੀ ਪਿਹਲਾ ਵੀ ਇਸੇ ਤਰਾਂ ਹੀ ਹੁੰਦਾ ਆ ਰਿਹਾ ਹੈ।
  • ਭੋਜਨ ਲੜੀ ਦਾ ਆਖਰੀ ਹਿੱਸਾ ਹੁੰਦੇ ਡੀਕੋਮਪੋਸਰ ਹਨ ਜੋ ਮਰੇ ਹੋਏ ਸੜ ਰਹੇ ਜੈਵਿਕ ਪਦਾਰਥਾਂ ਨੂੰ ਆਪਨੇ ਸ਼ਿਕਾਰ ਬਣਾਉਦੇ ਹਨ।

ਹਵਾਲੇ[ਸੋਧੋ]

  1. Odum, H. T. (1988). "Self-organization, transformity, and information". Science. 242 (4882): 1132–1139. doi:10.1126/science.242.4882.1132. JSTOR 1702630. PMID 17799729.