ਸਮੱਗਰੀ 'ਤੇ ਜਾਓ

ਐਮੀਨੈਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਏਮਿਨਮ ਤੋਂ ਮੋੜਿਆ ਗਿਆ)
ਐਮੀਨਮ
ਐਮੀਨੈਮ ਲਾਸ ਏੰਜੇਲੇਸ ਵਿੱਚ ਪ੍ਰਦਰਸ਼ਨ ਕਰਦੇ ਹੋਏ
ਐਮੀਨੈਮ ਲਾਸ ਏੰਜੇਲੇਸ ਵਿੱਚ ਪ੍ਰਦਰਸ਼ਨ ਕਰਦੇ ਹੋਏ
ਜਾਣਕਾਰੀ
ਜਨਮ ਦਾ ਨਾਮਮਾਰਸ਼ਲ ਬ੍ਰੂਸ ਮੈਥਰਸ
ਜਨਮ (1972-10-17) ਅਕਤੂਬਰ 17, 1972 (ਉਮਰ 52)
ਮੂਲਡੇਟ੍ਰੋਇਤ, ਮਿਚੀਗਨ, ਅਮਰੀਕਾ
ਵੰਨਗੀ(ਆਂ)ਹਿਪ ਹੋਪ
ਕਿੱਤਾਰੈਪ ਗਾਇਕ,ਰਿਕਾਰਡ ਨਿਰਮਾਤਾ, ਗੀਤਕਾਰ, ਅਭਿਨੇਤਾ
ਸਾਲ ਸਰਗਰਮ1996–ਵਰਤਮਾਨ
ਲੇਬਲਆਫਟਰਮੈਥ, ਆਫਟਰਮੈਥ, ਸ਼ੇਡੀ, ਇੰਟਰਸਕੋਪ, ਬਾਸਮਿੰਟ, ਐਫ.ਬੀ.ਟੀ. ਪ੍ਰੋਡਕਸ਼ਨਸ
ਵੈਂਬਸਾਈਟwww.eminem.com

ਮਾਰਸ਼ਲ ਬ੍ਰੂਸ ਮੈਦਰਜ਼ III (ਜਨਮ 17 ਅਕਤੂਬਰ, 1972), ਉਰਫ਼ ਐਮੀਨੈਮ, ਇੱਕ ਅਮਰੀਕੀ ਰੈਪਰ, ਗੀਤਕਾਰ, ਅਤੇ ਰਿਕਾਰਡ ਨਿਰਮਾਤਾ ਹੈ। ਉਸ ਨੂੰ ਮੱਧ ਅਮਰੀਕਾ ਵਿੱਚ ਹਿਪ ਹੌਪ ਨੂੰ ਮਸ਼ਹੂਰ ਕਰਨ ਲਈ ਜਾਣਿਆ ਜਾਂਦਾ ਹੈ ਅਤੇ ਕਈਆਂ ਵੱਲੋਂ ਉਸ ਨੂੰ ਦੁਨੀਆਂ ਦਾ ਸਭ ਤੋਂ ਮਹਾਨ ਰੈਪਰ ਵੀ ਮੰਨਿਆ ਜਾਂਦਾ ਹੈ। ਐਮੀਨੈਮ ਦੀ ਦੁਨੀਆ ਭਰ ਵਿੱਚ ਸਫ਼ਲਤਾ ਨੂੰ ਕਈ ਨਸਲੀ ਰੁਕਾਵਟਾਂ ਭੰਨਣ ਲਈ ਵੀ ਜਾਣਿਆ ਜਾਂਦਾ ਹੈ ਜਿਸ ਨਾਲ਼ ਗੋਰੇ ਰੈਪਰਾਂ ਨੂੰ ਵੀ ਲੋਕ ਸੰਗੀਤ ਇੰਡਸਟਰੀ ਵਿੱਚ ਮਾਨਤਾ ਦੇਣ ਲੱਗੇ। 1990 ਅਤੇ 2000 ਦੇ ਦਹਾਕੇ ਵਿੱਚ ਉਹ ਆਪਣੇ ਭੜਕਾਊ ਗੀਤਾਂ ਕਾਰਣ ਬਹੁਤ ਵਿਵਾਦਤ ਬਣ ਗਿਆ ਸੀ, ਪਰ ਫਿਰ ਵੀ ਉਹ ਅਮਰੀਕੀ ਅੰਡਰਕਲਾਸ ਲਈ ਨੁਮਾਇੰਦਾ ਬਣਿਆ, ਅਤੇ ਕਈ ਹੋਰ ਗਾਇਕਾਂ ਨੂੰ ਵੀ ਉਸਨੇ ਬਹੁਤ ਮੁਤਾਸਿਰ ਕੀਤਾ।

ਇਨਫਾਇਨਾਈਟ (1996) ਅਤੇ ਐਕਸਟੈਂਡੇਡ ਪਲੇਅ ਸਲਿੱਮ ਸ਼ੇਡੀ ਈਪੀ (1997) ਨਾਲ਼ ਸੰਗੀਤ ਦੀ ਦੁਨੀਆਂ ਵਿੱਚ ਪੈਰ ਧਰਨ ਤੋਂ ਬਾਅਦ, ਐਮੀਨੈਮ ਡੌਕਟਰ ਡ੍ਰੇ ਦੇ ਅਫ਼ਟਰਮੈਥ ਇੰਟਰਟੇਨਮੈਂਟ ਨਾਲ਼ ਜੁੜਿਆ ਅਤੇ 1999 ਵਿੱਚ ਉਸ ਨੂੰ ਦ ਸਲਿੱਮ ਸ਼ੇਡੀ ਐੱਲਪੀ ਬਥੇਰੀ ਪ੍ਰਸਿੱਧੀ ਹਾਸਲ ਹੋਈ। ਉਸ ਦੀਆਂ ਅਗਲੀਆਂ ਦੋ ਐਲਬਮਾਂ ਦ ਮਾਰਸ਼ਲ ਮੈਦਰਜ਼ ਐੱਲਪੀ (2000) ਅਤੇ ਦ ਐਮੀਨੈਮ ਸ਼ੋਅ (2002), ਨੇ ਪੂਰੀ ਦੁਨੀਆਂ ਵਿੱਚ ਸਫ਼ਲਤਾ ਹਾਸਲ ਕੀਤੀ ਅਤੇ ਦੋਹੀਂ ਐਲਬਮਾਂ ਨੂੰ ਗ੍ਰੈਮੀ ਐਵੌਰਡਜ਼ ਵਿੱਚ ਵਰ੍ਹੇ ਦੀ ਸਭ ਤੋਂ ਵਧੀਆ ਐਲਬਮ ਦੇ ਵਰਗ ਵਿੱਚ ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਉਸ ਦੀ ਅਗਲੀ ਐਲਬਮ ਆਨਕੋਰ (2004), ਜਾਰੀ ਹੋਣ ਤੋਂ ਬਾਅਦ, ਐਮੀਨੈਮ 2005 ਵਿੱਚ ਠਹਿਰਾ 'ਤੇ ਚਲ ਗਿਆ, ਜਿਸ ਦਾ ਕਾਰਣ ਖ਼ਾਸ ਤੌਰ 'ਤੇ ਇੱਕ ਨਸ਼ੇ ਦੀ ਆਦਤ ਨੂੰ ਮੰਨਿਆ ਜਾਂਦਾ ਹੈ। ਐਮੀਨੈਮ ਨੇ ਸੰਗੀਤ ਦੀ ਦੁਨੀਆਂ ਵਿੱਚ ਚਾਰ ਵਰ੍ਹਿਆਂ ਬਾਅਦ ਰੀਲੈਪਸ (2009) ਨਾਲ਼ ਵਾਪਸੀ ਕੀਤੀ ਅਤੇ ਉਸ ਤੋਂ ਅਗਲੇ ਵਰ੍ਹੇ ਵਿੱਚ ਹੀ ਉਸ ਨੇ ਰਿਕਵਰੀ ਐਲਬਮ ਵੀ ਜਾਰੀ ਕੀਤੀ। ਰਿਕਵਰੀ 2010 ਦੀ ਦੁਨੀਆਂ ਦੀ ਸਭ ਤੋਂ ਵੱਧ ਵਿਕਣ ਵਾਲੀ ਐਲਬਮ ਸੀ। ਅਗਲੇ ਕੁੱਝ ਵਰ੍ਹਿਆਂ ਵਿੱਚ, ਐਮੀਨੈਮ ਨੇ ਦ ਮਾਰਸ਼ਲ ਮੈਦਰਜ਼ ਐੱਲਪੀ 2 (2013), ਰਿਵਾਈਵਲ (2017), ਕਾਮਿਕਾਜ਼ੀ (2018), ਅਤੇ ਮਿਊਜ਼ਿਕ ਟੂ ਬੀ ਮਰਡਰਡ ਬਾਏ (2020) ਜਾਰੀ ਕੀਤੀਆਂ।

ਐਮੀਨੈਮ ਨੇ ਫ਼ਿਲਮ ਇੰਡਸਟਰੀ ਵਿੱਚ ਇੱਕ ਸੰਗੀਤਕ ਡ੍ਰਾਮਾ ਫਿਲਮ 8 ਮਾਈਲ ਨਾਲ਼ ਪੈਰ ਧਰਿਆ, ਜਿਸ ਵਿੱਚ ਉਸ ਨੇ ਆਪਣਾ ਹੀ ਇੱਕ ਮਨਘੜ੍ਹਤਕ ਕਿਰਦਾਰ ਕੀਤਾ, ਅਤੇ ਉਸ ਫ਼ਿਲਮ ਵਿੱਚੋਂ ਉਸ ਦੇ ਗਾਣਾ "ਲੂਜ਼ ਯੁਅਰਸੈਲਫ਼" ਨੇ ਐਕੈਡਮੀ ਐਵੌਰਡਜ਼ ਵਿੱਚ ਸਭ ਤੋਂ ਵਧੀਆ ਅਸਲੀ ਗਾਣੇ ਦਾ ਖਿਤਾਬ ਜਿੱਤਿਆ, ਜਿਸ ਨਾਲ਼ ਉਹ ਇਸ ਵਰਗ ਵਿੱਚ ਖਿਤਾਬ ਜਿੱਤਣ ਵਾਲਾ ਪਹਿਲਾ ਹਿਪ ਹੌਪ ਕਲਾਕਾਰ ਬਣਿਆ। ਐਮੀਨੈਮ ਕਈ ਹੋਰ ਫ਼ਿਲਮਾਂ ਵਿੱਚ ਵੀ ਵੇਖਣ ਨੂੰ ਮਿਲ਼ੇ, ਜਿਵੇਂ ਕਿ, ਦ ਵੌਸ਼ (2001), ਫਨੀ ਪੀਪਲ (2009), ਦ ਇੰਟਰਵਿਊ (2014) ਅਤੇ ਇਸ ਤੋਂ ਅੱਡ ਉਹ ਇੱਕ ਟੈਲੀਵਿਜ਼ਨ ਲੜ੍ਹੀ ਵਿੱਚ ਵੀ ਵਿਖੇ ਜਿਸ ਦਾ ਨਾਂਮ ਐਂਟੋਰਾਜ (2010) ਸੀ। ਐਮੀਨੈਮ ਨੇ ਹੋਰ ਵੀ ਕਈ ਉੱਦਮ ਕੀਤੇ ਜਿਵੇਂ ਕਿ, ਸ਼ੇਡੀ ਰੈਕਰਡਜ਼ ਦੀ ਸਥਾਪਨਾ, ਇੱਕ ਸਾਂਝਾ ਉੱਦਮ ਪੌਲ ਰੋਜ਼ਨਬਰਗ ਨਾਲ਼, ਜਿਸ ਕਾਰਣ ਕਈ ਨਵੇਂ ਕਲਾਕਾਰਾਂ ਦਾ ਕਰੀਅਰ ਸ਼ੁਰੂ ਹੋਇਆ ਜਿਵੇਂ ਕਿ, 50 ਸੈਂੱਟ, ਯੇਲਾਵੁਲਫ਼ ਅਤੇ ਓਬੀ ਟ੍ਰਾਇਸ, ਅਤੇ ਕੁੱਝ ਹੋਰ ਵੀ। ਉਸ ਨੇ ਸਿਰਿਅਸ ਐੱਕਸਐੱਮ ਰੇਡੀਓ 'ਤੇ ਆਪਣਾ ਚੈਨਲ ਸ਼ੇਡ 45 ਵੀ ਸਥਾਪਤ ਕੀਤਾ। ਆਪਣੇ ਇੱਕਲੇ ਕਰੀਅਰ ਤੋਂ ਅੱਡ, ਐਮੀਨੈਮ ਡੀ12 ਹਿਪ ਹੌਪ ਟੋਲੇ ਦਾ ਵੀ ਮੈਂਬਰ ਸੀ। ਉਸ ਨੂੰ ਉਸਦੇ ਡੈਟ੍ਰੌਇਟ ਦੇ ਰੈਪਰ ਰੌਇਸ ਡਾ 5'9" ਦੇ ਨਾਲ਼ ਕੀਤੇ ਕੰਮ ਲਈ ਵੀ ਜਾਣਿਆ ਜਾਂਦਾ ਹੈ, ਦੋਹਾਂ ਇੱਕਠਿਆਂ ਨੂੰ ਬੈਡ ਮੀਟਸ ਈਵਲ ਨਾਂਮ ਨਾਲ਼ ਜਾਣਿਆ ਜਾਂਦਾ ਹੈ।

ਨਿੱਜੀ ਜੀਵਨ

[ਸੋਧੋ]

ਐਮੀਨੈਮ ਦਾ ਜਨਮ 17 ਅਕਤੂਬਰ 1972 ਨੂੰ ਸੇਂਟ ਜੋਸਫ, ਮਿਸੂਰੀ ਵਿੱਚ ਹੋਇਆ ਸੀ। ਉਹ ਆਪਣੇ ਪਿਤਾ, ਮਾਰਸ਼ਲ ਮੈਥਰਜ਼ ਜੂਨੀਅਰ ਨੂੰ ਨਹੀਂ ਜਾਣਦੇ ਸਨ ਕਿਉਂਕਿ ਉਸਦੇ ਪਿਤਾ ਨੇ ਉਸਨੂੰ ਐਮੀਨੈਮ ਅਤੇ ਪੂਰੇ ਪਰਿਵਾਰ ਨੂੰ ਛੱਡ ਦਿੱਤਾ ਸੀ, ਜਦੋਂ ਐਮੀਨੈਮ ਅਜੇ ਬੱਚਾ ਸੀ। ਨਤੀਜੇ ਵਜੋਂ, ਐਮਿਨਮ ਨੂੰ ਉਸਦੀ ਮਾਂ ਡੈਬੋਰਾ ਮੈਥਰਜ਼ ਨੇ ਪਾਲਿਆ ਸੀ। ਉਸਦੀ ਮਾਂ ਕੁਝ ਮਹੀਨਿਆਂ ਤੋਂ ਜ਼ਿਆਦਾ ਨੌਕਰੀ ਕਰਨ ਵਿੱਚ ਕਦੇ ਕਾਮਯਾਬ ਨਹੀਂ ਹੋਈ, ਇਸ ਲਈ ਉਹ ਅਕਸਰ ਮਿਸੋਰੀਅਤੇ ਡੀਟਰੋਇਟ, ਮਿਸ਼ੀਗਨ ਵਿੱਚ ਜਗ੍ਹਾ ਬਦਲਦੇ ਰਹਿੰਦੇ ਸਨ। ਜਿਸਨੇ ਐਮੀਨੈਮ ਜੀਵਨ 'ਤੇ ਬਹੁਤ ਵੱਡਾ ਪ੍ਰਭਾਵ ਪਾਇਆ। ਐਮੀਨਮ ਨੇ ਮਿਸ਼ੀਗਨ ਦੇ ਵਾਰਨ ਵਿੱਚ ਲਿੰਕਨ ਹਾਈ ਸਕੂਲ ਵਿੱਚ ਦਾਖਲਾ ਲਿਆ ਅਤੇ ਉਹ ਨੌਂਵੀਂ ਜਮਾਤ ਵਿੱਚੋਂ ਤਿੰਨ ਵਾਰ ਫੇਲ ਹੋਇਆ ਅਤੇ ਅਖੀਰ 17 ਸਾਲ ਦੀ ਉਮਰ ਵਿੱਚ ਉਸਨੇ ਸਕੂਲ ਛੱਡ ਦਿੱਤਾ। ਪੜ੍ਹਾਈ ਵਿੱਚ ਕਮਜ਼ਿਰ ਵਿਦਿਆਰਥੀ ਹੋਣ ਦੇ ਬਾਵਜੂਦ, ਐਮੀਨੇਮ ਦਾ ਭਾਸ਼ਾ ਨਾਲ ਹਮੇਸ਼ਾ ਤੋਂ ਇੱਕ ਡੂੰਘਾ ਸਬੰਧ ਸੀ, ਉਹ ਜ਼ਿਆਦਾਤਰ ਡਿਕਸ਼ਨਰੀ ਦਾ ਅਧਿਐਨ ਕਰਦਾ ਰਹਿੰਦਾ ਸੀ।[1] ਉਸ ਦਾ ਵਿਆਹ ਕਿਮਬਰਲੀ ਐਨੀ "ਕਿਮ" ਸਕਾਟ ਨਾਲ ਹੋਇਆ ਸੀ ਦੋਵਾਂ ਦਾ ਵਿਆਹ 1999 ਵਿੱਚ ਹੋਇਆ ਸੀ ਅਤੇ 2001 ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ। ਅਤੇ ਉਹਨਾਂ ਦੀ ਇੱਕ ਹੈਲੀ ਨਾਮ ਦੀ ਬੱਚੀ ਵੀ ਹੈ, ਜਿਸਦਾ ਜਨਮ 25 ਦਸੰਬਰ 1995 ਨੂੰ ਹੋਇਆ ਸੀ। ਉਸ ਨੇ ਅਤੇ ਕਿਮ ਨੇ ਜਨਵਰੀ 2006 ਵਿੱਚ ਦੁਬਾਰਾ ਵਿਆਹ ਕਰਵਾ ਲਿਆ ਅਤੇ ਐਮੀਨੈਮ ਨੇ ਅਪ੍ਰੈਲ ਦੇ ਸ਼ੁਰੂ ਵਿੱਚ ਤਲਾਕ ਦਾਇਰ ਕਰ ਦਿੱਤਾ।

ਡਿਸਕੋਗ੍ਰਾਫੀ

[ਸੋਧੋ]
  • ਇਨਫੀਨੈਂਟ (1996)
  • ਦੀ ਸਲਿਮ ਸ਼ੇਡੀ ਐੱਲ ਪੀ (1999)
  • ਦੀ ਮਾਰਸ਼ਲ ਮੈਥਰਜ਼ ਐਲ ਪੀ (2000)
  • ਦੀ ਐਮੀਨੈਮ ਸ਼ੌਅ (2002)
  • ੰਕੋਰ (2004)
  • ਰਿਲੈਪਸ (2009)
  • ਰਿਕਵਰੀ (2010)
  • ਦੀ ਮਾਰਸ਼ਲ ਮੈਥਰਜ਼ ਐਲ ਪੀ-2 (2013)
  • ਰੀਵਾਇਵਲ (2017)

ਟੂਰ

[ਸੋਧੋ]
ਦੀ ਮੰਸਟਰ ਟੂਰ, 2014
  • ਦੀ ਰਿਕਵਰੀ ਟੂਰ (2010–2013)
  • ਰੈਪਚਰ ਟੂਰ (2014)
  • ਰਿਵਾਵਲ ਟੂਰ (2018)

ਹਵਾਲੇ

[ਸੋਧੋ]