ਐਮੀਨੈਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਮੀਨਮ
Eminem DJ Hero.jpg
ਐਮੀਨੈਮ ਲਾਸ ਏੰਜੇਲੇਸ ਵਿੱਚ ਪ੍ਰਦਰਸ਼ਨ ਕਰਦੇ ਹੋਏ
ਜਾਣਕਾਰੀ
ਜਨਮ ਦਾ ਨਾਂਮਾਰਸ਼ਲ ਬ੍ਰੂਸ ਮੈਥਰਸ
ਜਨਮ (1972-10-17) ਅਕਤੂਬਰ 17, 1972 (ਉਮਰ 49)
ਮੂਲਡੇਟ੍ਰੋਇਤ, ਮਿਚੀਗਨ, ਅਮਰੀਕਾ
ਵੰਨਗੀ(ਆਂ)ਹਿਪ ਹੋਪ
ਕਿੱਤਾਰੈਪ ਗਾਇਕ,ਰਿਕਾਰਡ ਨਿਰਮਾਤਾ, ਗੀਤਕਾਰ, ਅਭਿਨੇਤਾ
ਸਰਗਰਮੀ ਦੇ ਸਾਲ1996–ਵਰਤਮਾਨ
ਲੇਬਲਆਫਟਰਮੈਥ, ਆਫਟਰਮੈਥ, ਸ਼ੇਡੀ, ਇੰਟਰਸਕੋਪ, ਬਾਸਮਿੰਟ, ਐਫ.ਬੀ.ਟੀ. ਪ੍ਰੋਡਕਸ਼ਨਸ
ਵੈੱਬਸਾਈਟwww.eminem.com

ਮਾਰਸ਼ਲ ਬਰੂਸ ਮੈਥਰਸ III (ਜਨਮ 17 ਅਕਤੂਬਰ 1972) ਆਪਣੇ ਸਟੇਜ ਦੇ ਨਾਮ ਐਮੀਨੈਮ ਤੋਂ ਜਾਣੇ ਜਾਣ ਵਾਲਾ ਇੱਕ ਅਮਰੀਕੀ ਰੈਪ ਗਾਇਕ,ਰਿਕਾਰਡ ਨਿਰਮਾਤਾ, ਗੀਤਕਾਰ ਅਤੇ ਅਭਿਨੇਤਾ ਹੈ। ਰੋਲੀਂਗ ਸਟੋਨਸ ਮੈਗਜ਼ੀਨ ਨੇ ਇਸਨੂੰ ਸੌ ਮਹਾਨ ਕਲਾਕਾਰਾਂ ਦੀ ਸੂਚੀ ਵਿੱਚ 83ਵੇਂ ਨੰਬਰ ਉੱਤੇ ਰੱਖਿਆ।

ਐਮੀਨੈਮ 2000 ਦੇ ਦਹਾਕੇ ਵਿੱਚ ਅਮਰੀਕਾ ਦਾ ਸਭ ਤੋਂ ਵੱਧ ਕਮਾਈ ਵਾਲਾ ਕਲਾਕਾਰ ਬਣ ਗਿਆ। ਆਪਣੇ ਕੈਰੀਅਰ ਦੌਰਾਨ, ਉਸ ਦੀਆਂ 47.4 ਮਿਲੀਅਨ ਐਲਬਮਾਂ ਅਮਰੀਕਾ ਵਿੱਚ ਅਤੇ ਵਿਸ਼ਵ ਪੱਧਰ 'ਤੇ 220 ਮਿਲੀਅਨ ਰਿਕਾਰਡ ਵਿਕ ਗਈਆਂ ਚੁੱਕੀਆਂ ਹਨ। ਉਹ ਦੁਨੀਆ ਦੇ ਸਭ ਤੋਂ ਵਿਕਣ ਵਾਲੇ ਕਲਾਕਾਰਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ, ਉਸ ਨੇ ਇਕੱਲੌਤਾ ਅਜਿਹਾ ਕਲਾਕਾਰ ਹੈ ਜਿਸ ਦੀਆਂ ਅੱਠ ਐਲਬਮਾਂ ਲਗਾਤਾਰ ਬਿਲਬੋਰਡ 200 ਦੇ ਟਾਪ 'ਤੇ ਰਹੀਆਂ ਹਨ। ਰੋਲਿੰਗ ਸਟੋਨ ਨਾਲ ਉਹ 'ਸਦਾਬਹਾਰ 100 ਮਹਾਨ ਕਲਾਕਾਰਾਂ' ਦੀ ਸੂਚੀ ਵਿੱਚ 83 ਵੇਂ ਸਥਾਨ 'ਤੇ ਆ ਗਿਆ ਹੈ[1] ਅਤੇ ਉਸਨੂੰ ਹਿਪ ਹੌਪ ਦਾ ਰਾਜਾ ਵੀ ਕਿਹਾ ਜਾਂਦਾ ਹੈ।

ਆਪਣੀ ਪਹਿਲੀ ਐਲਬਮ ਇਨਫੀਨੈਂਟ 1996) ਅਤੇ ਫਿਰ ਸਲੈਮ ਸ਼ੈਡਿਊ ਈਪੀ (1997) ਦੇ ਬਾਅਦ ਐਮਿਨੀਮ ਨੇ ਡਾ. ਡਰੇ ਦੇ ਨਾਲ ਆਫਟਰਮਾਥ ਐਂਟਰਟੇਨਮੈਂਟ ਨਾਲ ਜੁੜਿਆ ਅਤੇ ਬਾਅਦ ਵਿੱਚ 1999 ਵਿੱਚ ਸਲਿਮ ਸ਼ੇਡੀ ਐਲ ਪੀ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਨਾਲ ਉਸ ਨੇ ਬੈਸਟ ਰੈਪ ਐਲਬਮ ਲਈ ਪਹਿਲਾ ਗ੍ਰੈਮੀ ਪੁਰਸਕਾਰ ਜਿੱਤਿਆ। ਉਸ ਦੀਆਂ ਅਗਲੀਆਂ ਦੋ ਐਲਬਮ, ਦੀ ਮਾਰਸ਼ਲ ਮੈਥਰਜ਼ ਐਲ ਪੀ 2000 ਅਤੇ ਦੀ ਐਮੀਨੇਮ ਸ਼ੋਅ 2002, ਦੁਨੀਆ ਭਰ ਸਫਲ ਰਹੀਆਂ ਅਤੇ ਦੋਨਾਂ ਨੇ ਬੈਸਟ ਰੈਪ ਐਲਬਮ ਗ੍ਰੈਮੀ ਪੁਰਸਕਾਰ ਹਾਸਲ ਕੀਤਾ। ਇਸ ਤਰਾਂ ਐਮੀਨੈਮ ਲਗਾਤਾਰ ਤਿੰਨ ਐਲਪੀਜ਼ ਲਈ ਪੁਰਸਕਾਰ ਜਿੱਤਣ ਵਾਲਾ ਪਹਿਲਾ ਕਲਾਕਾਰ ਬਣ ਗਿਆ। ਉਸ ਤੋਂ ਬਾਅਦ ਉਸਦੀ 2004 ਵਿੱਚ ਆਈ ਐਲਬਮ 'ਇਨਕੋਰ' ਵੀ ਹਿੱਟ ਰਹੀ। 2005 ਵਿੱਚ ਦੌਰੇ ਤੋਂ ਬਾਅਦ ਐਮਿਨਮ ਰੁਕ ਗਿਆ ਅਤੇ ਫਿਰ 2009 ਵਿੱਚ 'ਰੀਲੈਪਸ' ਅਤੇ 2010 ਵਿੱਚ ਰਿਕਵਰੀ ਐਲਬਮ ਰੀਲੀਜ਼ ਕੀਤੀ। ਦੋਵਾਂ ਨੇ ਗ੍ਰੈਮੀ ਪੁਰਸਕਾਰ ਜਿੱਤਿਆ ਅਤੇ ਰਿਕਵਰੀ 2010 ਦੀ ਸਭ ਤੋਂ ਵੱਧ ਵਿਕਣ ਵਾਲੀ ਐਲਬਮ ਰਹੀ। ਉਸਦੀ ਅੱਠਵੀਂ ਐਲਬਮ, ਦੀ ਦ ਮਾਰਸ਼ਲ ਮੈਥਰਜ਼ ਐਲ ਪੀ -2 (2013) ਨੇ ਦੋ ਗ੍ਰੈਮੀ ਪੁਰਸਕਾਰ ਜਿੱਤੇ।

ਐਮੀਨੈਮ ਨੂੰ ਹਰ ਸਮੇਂ ਦੇ ਸਭ ਤੋਂ ਵੱਡੇ ਹਿੱਪ-ਹੋਪ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਰੋਲੀਂਗ ਸਟੋਨਸ ਮੈਗਜ਼ੀਨ ਨੇ ਉਸਨੂੰ ਸੌ ਮਹਾਨ ਕਲਾਕਾਰਾਂ ਦੀ ਸੂਚੀ ਵਿੱਚ 83ਵੇਂ ਨੰਬਰ ਉੱਤੇ ਰੱਖਿਆ ਹੈ।[2] ਉਹ ਵੀ ਐੱਚ 1 ਦੀ 100 ਸਭ ਤੋਂ ਮਹਾਨ ਕਲਾਕਾਰਾਂ ਦੀ ਸੂਚੀ ਵਿੱਚ 79ਵੇਂ ਸਥਾਨ 'ਤੇ ਹੈ।[3] 2010 ਵਿੱਚ, ਐਮਟੀਵੀ ਪੁਰਤਗਾਲ ਨੇ ਐਮੀਨੈਮ ਨੂੰ ਪੌਪ-ਮਿਊਜ਼ਿਕ ਇਤਹਾਸ ਵਿੱਚ ਸੱਤਵਾਂ ਸਭ ਤੋਂ ਵੱਡਾ ਆਈਕੋਨ ਹੋਣ ਦਾ ਦਰਜਾ ਦਿੱਤਾ।[4]

ਨੀਲਸਨ ਸਾਊਂਡਸਕੈਨ ਦੇ ਅਨੁਸਾਰ ਉਹ ਅਮਰੀਕਾ ਤੋਂ 2000 ਤੋਂ 2009 ਦੇ ਦਹਾਕੇ ਦਾ ਸਭ ਤੋਂ ਵੱਧ ਮਸ਼ਹੂਰ ਕਲਾਕਾਰ ਸੀ।[5] ਉਸ ਦੀਆਂ ਦੇਸ਼ ਵਿੱਚ 47.4 ਮਿਲੀਅਨ ਐਲਬਮਾਂ[6] ਅਤੇ ਵਿਸ਼ਵ ਪੱਧਰ 'ਤੇ 220 ਮਿਲੀਅਨ ਦੇ ਰਿਕਾਰਡ ਵੇਚੇ ਗਏ ਹਨ।

ਨਿੱਜੀ ਜੀਵਨ[ਸੋਧੋ]

ਐਮੀਨੈਮ ਦਾ ਜਨਮ 17 ਅਕਤੂਬਰ 1972 ਨੂੰ ਸੇਂਟ ਜੋਸਫ, ਮਿਸੂਰੀ ਵਿੱਚ ਹੋਇਆ ਸੀ। ਉਹ ਆਪਣੇ ਪਿਤਾ, ਮਾਰਸ਼ਲ ਮੈਥਰਜ਼ ਜੂਨੀਅਰ ਨੂੰ ਨਹੀਂ ਜਾਣਦੇ ਸਨ ਕਿਉਂਕਿ ਉਸਦੇ ਪਿਤਾ ਨੇ ਉਸਨੂੰ ਐਮੀਨੈਮ ਅਤੇ ਪੂਰੇ ਪਰਿਵਾਰ ਨੂੰ ਛੱਡ ਦਿੱਤਾ ਸੀ, ਜਦੋਂ ਐਮੀਨੈਮ ਅਜੇ ਬੱਚਾ ਸੀ। ਨਤੀਜੇ ਵਜੋਂ, ਐਮਿਨਮ ਨੂੰ ਉਸਦੀ ਮਾਂ ਡੈਬੋਰਾ ਮੈਥਰਜ਼ ਨੇ ਪਾਲਿਆ ਸੀ। ਉਸਦੀ ਮਾਂ ਕੁਝ ਮਹੀਨਿਆਂ ਤੋਂ ਜ਼ਿਆਦਾ ਨੌਕਰੀ ਕਰਨ ਵਿੱਚ ਕਦੇ ਕਾਮਯਾਬ ਨਹੀਂ ਹੋਈ, ਇਸ ਲਈ ਉਹ ਅਕਸਰ ਮਿਸੋਰੀਅਤੇ ਡੀਟਰੋਇਟ, ਮਿਸ਼ੀਗਨ ਵਿੱਚ ਜਗ੍ਹਾ ਬਦਲਦੇ ਰਹਿੰਦੇ ਸਨ। ਜਿਸਨੇ ਐਮੀਨੈਮ ਜੀਵਨ 'ਤੇ ਬਹੁਤ ਵੱਡਾ ਪ੍ਰਭਾਵ ਪਾਇਆ। ਐਮੀਨਮ ਨੇ ਮਿਸ਼ੀਗਨ ਦੇ ਵਾਰਨ ਵਿੱਚ ਲਿੰਕਨ ਹਾਈ ਸਕੂਲ ਵਿੱਚ ਦਾਖਲਾ ਲਿਆ ਅਤੇ ਉਹ ਨੌਂਵੀਂ ਜਮਾਤ ਵਿੱਚੋਂ ਤਿੰਨ ਵਾਰ ਫੇਲ ਹੋਇਆ ਅਤੇ ਅਖੀਰ 17 ਸਾਲ ਦੀ ਉਮਰ ਵਿੱਚ ਉਸਨੇ ਸਕੂਲ ਛੱਡ ਦਿੱਤਾ। ਪੜ੍ਹਾਈ ਵਿੱਚ ਕਮਜ਼ਿਰ ਵਿਦਿਆਰਥੀ ਹੋਣ ਦੇ ਬਾਵਜੂਦ, ਐਮੀਨੇਮ ਦਾ ਭਾਸ਼ਾ ਨਾਲ ਹਮੇਸ਼ਾ ਤੋਂ ਇੱਕ ਡੂੰਘਾ ਸਬੰਧ ਸੀ, ਉਹ ਜ਼ਿਆਦਾਤਰ ਡਿਕਸ਼ਨਰੀ ਦਾ ਅਧਿਐਨ ਕਰਦਾ ਰਹਿੰਦਾ ਸੀ।[7] ਉਸ ਦਾ ਵਿਆਹ ਕਿਮਬਰਲੀ ਐਨੀ "ਕਿਮ" ਸਕਾਟ ਨਾਲ ਹੋਇਆ ਸੀ ਦੋਵਾਂ ਦਾ ਵਿਆਹ 1999 ਵਿੱਚ ਹੋਇਆ ਸੀ ਅਤੇ 2001 ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ। ਅਤੇ ਉਹਨਾਂ ਦੀ ਇੱਕ ਹੈਲੀ ਨਾਮ ਦੀ ਬੱਚੀ ਵੀ ਹੈ, ਜਿਸਦਾ ਜਨਮ 25 ਦਸੰਬਰ 1995 ਨੂੰ ਹੋਇਆ ਸੀ। ਉਸ ਨੇ ਅਤੇ ਕਿਮ ਨੇ ਜਨਵਰੀ 2006 ਵਿੱਚ ਦੁਬਾਰਾ ਵਿਆਹ ਕਰਵਾ ਲਿਆ ਅਤੇ ਐਮੀਨੈਮ ਨੇ ਅਪ੍ਰੈਲ ਦੇ ਸ਼ੁਰੂ ਵਿੱਚ ਤਲਾਕ ਦਾਇਰ ਕਰ ਦਿੱਤਾ।

ਡਿਸਕੋਗ੍ਰਾਫੀ[ਸੋਧੋ]

 • ਇਨਫੀਨੈਂਟ (1996)
 • ਦੀ ਸਲਿਮ ਸ਼ੇਡੀ ਐੱਲ ਪੀ (1999)
 • ਦੀ ਮਾਰਸ਼ਲ ਮੈਥਰਜ਼ ਐਲ ਪੀ (2000)
 • ਦੀ ਐਮੀਨੈਮ ਸ਼ੌਅ (2002)
 • ੰਕੋਰ (2004)
 • ਰਿਲੈਪਸ (2009)
 • ਰਿਕਵਰੀ (2010)
 • ਦੀ ਮਾਰਸ਼ਲ ਮੈਥਰਜ਼ ਐਲ ਪੀ-2 (2013)
 • ਰੀਵਾਇਵਲ (2017)

ਟੂਰ[ਸੋਧੋ]

ਦੀ ਮੰਸਟਰ ਟੂਰ, 2014
 • ਦੀ ਰਿਕਵਰੀ ਟੂਰ (2010–2013)
 • ਰੈਪਚਰ ਟੂਰ (2014)
 • ਰਿਵਾਵਲ ਟੂਰ (2018)

ਹਵਾਲੇ[ਸੋਧੋ]

 1. Caufield, Keith. "Eminem Makes Chart History With Eighth Consecutive No. 1 Debut on Billboard 200". Billboard. 
 2. "The Immortals: Rolling Stone". Rolling Stone. Archived from the original on October 16, 2008. Retrieved October 20, 2008. 
 3. "Michael Jackson, the Beatles, Bob Dylan, Led Zeppelin, and the Rolling Stones Top..... – NEW YORK, August 25 /PRNewswire/". New York: Prnewswire.com. August 25, 2010. Retrieved October 26, 2010. 
 4. MTV Top 10 | Ep. 1 | Pop Icons No.07 | Eminem | MTV Top 10 – episode 1deMTV Top 10 | Vídeo | MTV Portugal Archived December 19, 2010, at the Wayback Machine. . Mtv.pt. Retrieved December 21, 2010.
 5. Montgomery, James (December 8, 2009). "Eminem Is The Best-Selling Artist Of The Decade". MTV News. Retrieved May 21, 2010. 
 6. "Eminem Fans Will Soon Be Able to Invest in Royalties From His Catalog". Billboard. September 25, 2017. Retrieved January 23, 2018. 
 7. https://www.biography.com/people/eminem-9542093%7Carchivedate=October[ਮੁਰਦਾ ਕੜੀ] 16, 2008}}October 25, 2017