ਸਮੱਗਰੀ 'ਤੇ ਜਾਓ

ਏ ਗਰਲ ਇਨ ਦਾ ਰਿਵਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏ ਗਰਲ ਇਨ ਦਾ ਰਿਵਰ: ਦਾ ਪਰਾਈਸ ਆਫ਼ ਫੌਰਗਿਵਨੈਸ
ਨਿਰਦੇਸ਼ਕਸ਼ਰਮੀਨ ਉਬਾਇਡ-ਚਿਨੌਏ
ਨਿਰਮਾਤਾਟੀਨਾ ਬ੍ਰਾਊਨ
ਸ਼ੀਲਾ ਨੇਵੀਨਸ (ਭੂਤਪੂਰਵ ਨਿਰਮਾਤਾ )
ਪ੍ਰੋਡਕਸ਼ਨ
ਕੰਪਨੀਆਂ
ਐਸ ਓ ਸੀ ਫਿਲਮਸ
ਐਚਬੀਓ ਡਾਕੂਮੈਟਰੀ ਫਿਲਮਸ
ਡਿਸਟ੍ਰੀਬਿਊਟਰਐਚਬੀਓ
ਰਿਲੀਜ਼ ਮਿਤੀ
  • ਅਕਤੂਬਰ 28, 2015 (2015-10-28)
ਮਿਆਦ
40 ਮਿੰਟ
ਦੇਸ਼ਅਮਰੀਕਾ /ਪਾਕਿਸਤਾਨ
ਭਾਸ਼ਾਵਾਂਅੰਗ੍ਰੇਜ਼ੀ, ਪੰਜਾਬੀ

ਏ ਗਰਲ ਇਨ ਦਾ ਰਿਵਰ: ਦਾ ਪਰਾਈਸ ਆਫ਼ ਫੌਰਗਿਵਨੈਸ, 2015 ਵਿੱਚ ਬਣਾਈ ਗਈ ਇੱਕ ਦਸਤਾਵੇਜ਼ੀ ਫਿਲਮ ਹੈ ਜੋ ਪਾਕਿਸਤਾਨ ਵਿੱਚ ਇੱਜਤ ਲਈ ਕਤਲ ਵਿਸ਼ੇ ਬਾਰੇ ਹੈ ਅਤੇ ਇਸ ਫਿਲਮ ਦੀ ਨਿਰਦੇਸ਼ਕ ਸ਼ਰਮੀਨ ਉਬਾਇਡ-ਚਿਨੌਏ ਹੈ। "ਏ ਗਰਲ ਇਨ ਦਾ ਰਿਵਰ: ਦਾ ਪਰਾਈਸ ਆਫ਼ ਫੌਰਗਿਵਨੈਸ" ਇਸ ਫਿਲਮ ਦਾ ਅੰਗਰੇਜ਼ੀ ਵਿੱਚ ਨਾਮ ਹੈ ਜਿਸਦਾ ਪੰਜਾਬੀ ਵਿੱਚ ਮਤਲਬ ਹੈ,"ਨਦੀ ਵਿੱਚ ਇੱਕ ਕੁੜੀ :ਮਾਫ਼ ਕਰਨ ਦੀ ਸਜ਼ਾ। ਇਸ ਫਿਲਮ ਦੇ ਨਿਰਮਾਤਾ ਟੀਨਾ ਬ੍ਰਾਊਨ ਅਤੇ ਸ਼ੀਲਾ ਨੇਵੀਨਸ ਹਨ।[1] ਇਸ ਫਿਲਮ ਉੱਤਮ ਦਸਤਾਵੇਜ਼ੀ ਫਿਲਮ ਪੁਰਸਕਾਰ 2015 ਦਿੱਤਾ ਗਿਆ ਹੈ।

ਕਹਾਣੀ

[ਸੋਧੋ]

ਇਸ ਫਿਲਮ ਦੀ ਕਹਾਣੀ ਇੱਕ 18 ਸਾਲਾ ਮੁਟਿਆਰ ਸਾਬਾ ਦੀ ਕਹਾਣੀ ਹੈ ਜੋ ਆਪਣੇ ਰਿਸ਼ਤੇਦਾਰਾਂ ਵੱਲੋਂ ਇੱਜਤ ਲਈ ਕਤਲ ਕਰ ਦਿੱਤੀ ਜਾਂਦੀ ਹੈ ਪਰ ਉਹ ਕਿਸੇ ਤਰਾਂ ਸਬੱਬ ਨਾਲ ਬਚ ਜਾਂਦੀ ਹੈ। ਇਹ ਕੁੜੀ ਆਪਣੀ ਪਸੰਦ ਦੇ ਮੁੰਡੇ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਓਣਾ ਚਾਹੁੰਦੀ ਹੈ ਪਰ ਉਸਦੇ ਮਾਪੇ ਉਸਦੇ ਇਸ ਫੈਸਲੇ ਦੇ ਵਿਰੁੱਧ ਹਨ ਅਤੇ ਅਖੀਰ ਕੁੜੀ ਦਾ ਪਿਓ ਉਸਨੂੰ ਗੋਲੀ ਮਾਰ ਦਿੰਦਾ ਹੈ। ਕੁੜੀ ਦਾ ਪਿਓ ਨੂੰ ਮਰਿਆ ਸਮਝ ਕੇ ਆਪਣੇ ਇੱਕ ਭਰਾ ਨਾਲ ਰਲ ਕੇ ਲਾਸ਼ ਨੂੰ ਬੋਰੀ ਵਿੱਚ ਬੰਨ ਕੇ ਦਰਿਆ ਵਿੱਚ ਰੋੜ੍ਹ ਦਿੰਦਾ ਹੈ। ਪਰ ਇਹ ਲੜਕੀ ਕਿਸੇ ਤਰਾਂ ਮਰਨ ਤੋਂ ਬਚ ਜਾਂਦੀ ਹੈ। ਕਹਾਣੀ ਦਾ ਨਾਇਕ ਪੀੜਤ ਕੁੜੀ ਨੂੰ ਗੁਨਾਹਗਾਰ ਹਮਲਾਵਰਾਂ ਨੂੰ ਮੁਆਫ ਨਾ ਕਰਨ ਲਈ ਜੋਰ ਪਾਉਂਦਾ ਹੈ ਪਰ ਲੋਕ ਉਸ ਉੱਤੇ ਉਹਨਾ ਨੂੰ ਮਾਫ਼ ਕਰਨ ਲਈ ਦਬਾਅ ਬਣਾ ਦਿੰਦੇ ਹਨ ਅਤੇ ਨਤੀਜੇ ਵਜੋਂ ਹਮਲਾ ਕਰਨ ਵਾਲੇ ਗੁਨਾਹਗਾਰ ਬਰੀ ਹੋ ਜਾਂਦੇ ਹਨ ਅਤੇ ਆਪੋ ਆਪਣੇ ਘਰ ਪਰਤ ਆਉਂਦੇ ਹਨ।

ਹਵਾਲੇ

[ਸੋਧੋ]
  1. "Sharmeen's documentary shortlisted for Oscar nomination". Arab News. October 28, 2015. Retrieved October 29, 2015.

ਬਾਹਰੀ ਲਿੰਕ

[ਸੋਧੋ]