ਐਂਡਰੋਇਡ ਫ਼ੋਨ
ਐਂਡਰਾਇਡ ਫੋਨ ਲਈ ਹਜ਼ਾਰਾਂ ਐਪ ਤਿਆਰ ਹੋ ਚੁੱਕੇ ਹਨ ਜਿਹਨਾਂ ਨੂੰ ਤੁਸੀਂ ਗੂਗਲ ਐਪ ਸਟੋਰ ਜਾਂ ਪਲੇਅ ਸਟੋਰ ਤੋਂਡਾਊਨਲੋਡ ਕਰ ਸਕਦੇ ਹੋ। ਇਨ੍ਹਾਂ ਵਿੱਚੋਂ ਇੱਕ ਹੈ- ਸੁਪਰ ਬਰਾਈਟ ਐੱਲਈਡੀ ਫਲੈਸ਼ ਲਾਈਟ (Super- Bright LED Flashlight)। ਇਸ ਐਪ ਨੂੰ ਮੋਬਾਈਲ ਵਿੱਚ ਪਾਉਣ ਨਾਲ ਤੁਹਾਡਾ ਮੋਬਾਈਲ ਇੱਕ ਸ਼ਕਤੀਸ਼ਾਲੀ ਬੈਟਰੀ ਦਾ ਕੰਮ ਦੇ ਸਕਦਾ ਹੈ। ਕਈ ਵਾਰ ਰਾਤ ਨੂੰ ਅਚਾਨਕ ਬੱਤੀ ਗੁੱਲ ਹੋ ਜਾਂਦੀ ਹੈ ਤੇ ਘਰ ਵਿੱਚ ਘੁੱਕ ਹਨੇਰਾ ਹੋ ਜਾਂਦਾ ਹੈ। ਘਰ ਦੇ ਕਿਸੇ ਕੋਨੇ ਵਿੱਚ ਰੱਖੀ ਬੈਟਰੀ ਸ਼ਾਇਦ ਹੀ ਸਾਥ ਦੇਵੇ। ਅਜਿਹੀ ਸਥਿਤੀ ਵਿੱਚ ਤੁਹਾਡੀ ਜੇਬ ਵਿਚਲਾ ਸਮਾਰਟ ਫੋਨ ਤੁਹਾਡਾ ਸੱਚਾ ਸਾਥੀ ਬਣ ਕੇ ਮਦਦ ਕਰ ਸਕਦਾ ਹੈ।
ਫਲੈਸ਼ ਲਾਈਟ
[ਸੋਧੋ]ਫਲੈਸ਼ ਲਾਈਟ ਨੂੰ ਪਲੇਅ ਸਟੋਰ ਤੋਂ ਮੁਫ਼ਤ ’ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਦੀ ਐੱਲਈਡੀ ਲਾਈਟ ਅਸਲ ਬੈਟਰੀ ਦੀ ਰੌਸ਼ਨੀ ਵਰਗੀ ਲੱਗਦੀ ਹੈ ਜਿਸ ਦੀ ਮਦਦ ਨਾਲ ਅਸੀਂ ਪੜ੍ਹ ਵੀ ਸਕਦੇ ਹਾਂ। ਐਪ ਵਿੱਚ ਲਾਈਟ ਨੂੰ ਜਗਦਾ-ਬੁੱਝਦਾ ਰੱਖਣ ਦੀ ਖ਼ਾਸ ਵਿਸ਼ੇਸ਼ਤਾ ਪਾਈ ਗਈ ਹੈ। ਇਸ ’ਤੇ ਲਾਈਟ ਦੇ ਜੱਗਣ-ਬੁੱਝਣ ਦਾ ਸਮਾਂ ਵੀ ਬਦਲਿਆ ਜਾ ਸਕਦਾ ਹੈ। ਇਸ ਨੂੰ ਬੰਦ ਜਾਂ ਚਾਲੂ ਕਰਨਾ ਬੇਹੱਦ ਆਸਾਨ ਹੈ।
ਲਾਭ
[ਸੋਧੋ]- ਇਹ ਸਸਤੇ ਅਤੇ ਮੁਫ਼ਤ ਹੈ।
- ਇਸ ਫੋਨ ਵਿੱਚ ਖੇਤਰੀ ਭਾਸ਼ਾਵਾਂ ਵਿੱਚ ਟਾਈਪ ਕੀਤਾ ਜਾ ਸਕਦਾ ਹ।
- ਇਸ ਫੋਨ ਵਿੱਚ ਜ਼ਿਆਦਾ ਵਰਤੋਂ ਵਾਲੀਆਂ ਐਪਸ ਨੂੰ ਹੋਮ ਸਕਰੀਨ ’ਤੇ ਖਿਸਕਾ ਕੇ ਰੱਖਿਆ ਜਾ ਸਕਦਾ ਹੈ।
- ਇਸ ਵਿੱਚ ਇੱਕੋ ਸਮੇਂ ਇੱਕ ਤੋਂ ਵੱਧ ਐਪਸ ਚਲਾਈਆਂ ਜਾ ਸਕਦੀਆਂ ਹਨ।
- ਇਸ ਦੇ ਐਪਸ ਦਾ ਆਪਣੇ ਮਿੱਤਰਾਂ ਵਿਚੱਕਾਰ ਅਦਾਨ-ਪ੍ਰਦਾਨ ਕਰਨਾ ਬਹੁਤ ਸੋਖਾ ਹੈ।
ਕਮੀਆਂ
[ਸੋਧੋ]- ਇਸ ਨੂੰ ਇੰਟਰਨੈੱਟ ਨਾਲ ਜੋੜ ਕੇ ਰੱਖਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਕੁਝ ਐਪਸ ਆਪਣਾ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ।
- ਇਸ ਵਿੱਚ ਵਿੱਚ ਕਈ ਵਾਰ ਇੱਕ ਤੋਂ ਵੱਧ ਐਪਸ ਕੰਮ ਕਰ ਰਹੀਆਂ ਹੁੰਦੀਆਂ ਹਨ ਪਰ ਵਰਤੋਂਕਾਰ ਨੂੰ ਇਸ ਬਾਰੇ ਪਤਾ ਨਹੀਂ ਲੱਗਦਾ ਜਿਸ ਨਾਲ ਰੈਮ ’ਤੇ ਅਸਰ ਪੈਣ ਨਾਲ ਰਫ਼ਤਾਰ ਘਟ ਜਾਂਦੀ ਹੈ ਅਤੇ ਫੋਨ ਦੀ ਬੈਟਰੀ ਦੀ ਖਪਤ ਹੁੰਦੀ ਰਹਿੰਦੀ ਹੈ।
- ਇਸ ਦੇ ਐਪਸ ਦਾ ਆਕਾਰ 5 ਤੋਂ 20 ਐੱਮਬੀ ਤਕ ਹੋਣ ਕਾਰਨ ਵੱਡੇ ਆਕਾਰ ਵਾਲੀਆਂ ਗੇਮਾਂ ਲਈ ਵੱਡੀ ਰੈਮ ਦੀ ਲੋੜ ਹੁੰਦੀ ਹੈ।
- ਜ਼ਿਆਦਾ ਫੋਨ ਵਿੱਚ ਕੰਪਨੀਆਂ ਵੱਲੋਂ ਪੰਜਾਬੀ ਯੂਨੀਕੋਡ ਫੌਂਟ ਦੀ ਸਹੂਲਤ ਨਹੀਂ ਦਿਤੀ ਜਾਂਦੀ।