ਐਂਡੀ ਗੁਟਮਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਟਮਨਜ਼, 2006

ਐਂਡੀ ਗੁਟਮਨਜ਼ ਇਜ਼ਰਾਇਲੀ ਆਦੇਸ਼ਕਾਰ(ਪ੍ਰੋਗਰਾਮਰ) ਅਤੇ ਉੱਦਮੀ ਹੈ। ਉਸਨੇ ਪੀ.ਐਚ.ਪੀ ਦੇ ਨਿਰਮਾਣ ਵਿੱਚ ਮਦਦ ਕੀਤੀ ਅਤੇ ਜ਼ੈਂਡ ਤਕਨਾਲੋਜੀ ਦੇ ਸਹਿ-ਸੰਸਥਾਪਕ ਦੀ ਭੂਮਿਕਾ ਨਿਭਾਈ। ਗੁਟਮਨਜ਼ ਟੈਕਨੀਅਨ ਦਾ ਗ੍ਰੈਜੂਏਟ ਹੈ ਜੋ ਕਿ ਹਾਇਫ਼ਾ ਵਿੱਚ ਸਥਿਤ ਇਜ਼ਰਾਇਲ ਦਾ ਤਕਨੀਕੀ ਇੰਸਟੀਚਿਊਟ ਹੈ। ਉਸਨੇ ਆਪਣੇ ਸਹਿਪਾਠੀ ਜ਼ੀਵ ਸੁਰਾਸਕੀ ਨਾਲ ਮਿਲ ਕੇ 1993 ਵਿੱਚ ਪੀ.ਐਚ.ਪੀ.3 ਦਾ ਨਿਰਮਾਣ ਕੀਤਾ। 1997 ਵਿੱਚ ਉਹਨਾਂ ਨੇ ਜ਼ੈਂਡ ਇੰਜਣ ਲਿਖਿਆ ਜੋ ਕਿ ਪੀ.ਐਚ.ਪੀ.4 ਦੀ ਕੋਰ ਹੈ। ਉਹਨਾਂ ਨੇ ਜ਼ੈਂਡ ਤਕਨਾਲੋਜੀ ਦੀ ਸਥਾਪਨਾ ਕੀਤੀ।