ਸਮੱਗਰੀ 'ਤੇ ਜਾਓ

ਅਖ਼ੇਲੀਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਐਕੇਲੀਜ ਤੋਂ ਮੋੜਿਆ ਗਿਆ)
ਐਕੇਲੀਜ ਮੁਰਦਾ ਹੈਕਟਰ ਨੂੰ ਘੜੀਸ ਕੇ ਆਪਣੇ ਰਥ ਕੋਲ ਲਿਆ ਰਿਹਾ ਹੈ। ਸਿਆਹ ਚਿਤਰ, 490 ਈਪੂ ਇਰੇਟਰੀਆ ਤੋਂ - ਲੂਵਰੇ ਮਿਊਜੀਅਮ

ਅਖ਼ੇਲੀਜ਼ (ਪੁਰਾਤਨ ਯੂਨਾਨੀ: Lua error in package.lua at line 80: module 'Module:Lang/data/iana scripts' not found., Akhilleus, ਉਚਾਰਨ [akʰillěws]) ਇੱਕ ਮਹਾਨ ਯੂਨਾਨੀ ਮਿਥਹਾਸਕ ਯੋਧਾ ਸੀ। ਯੂਨਾਨੀ ਮੰਨਦੇ ਸਨ ਕਿ ਉਸ ਤੋਂ ਮਹਾਨ ਯੋਧਾ ਅੱਜ ਤੱਕ ਪੈਦਾ ਨਹੀਂ ਹੋਇਆ। ਉਹ ਟਰਾਏ ਦੇ ਯੁੱਧ ਦਾ ਮਹਾਨਾਇਕ ਸੀ ਅਤੇ ਹੋਮਰ ਦੇ ਮਹਾਂਕਾਵਿ ਇਲਿਆਡ ਦਾ ਨਾਇਕ ਵੀ ਸੀ। ਉਹ ਉਹਨਾਂ ਯੋਧਿਆਂ ਵਿੱਚੋਂ ਸਭ ਤੋਂ ਸੁੰਦਰ ਸੀ ਜਿਹਨਾਂ ਨੇ ਟਰਾਏ ਦੇ ਵਿਰੁੱਧ ਲੜਾਈ ਲੜੀ ਸੀ।

ਉਹ ਨਿੰਫ ਥੇਟਿਸ ਅਤੇ ਪੇਲੀਅਸ ਦਾ ਪੁੱਤਰ ਸੀ, ਜੋ ਮਰਮਿਡੋਂਸ ਦਾ ਰਾਜਾ ਸੀ। ਜਿਊਸ ਅਤੇ ਪੋਸਾਇਡਨ ਦੋਨੋਂ ਥੇਟਿਸ ਨਾਲ ਵਿਆਹ ਕਰਨਾ ਚਾਹੁੰਦੇ ਸਨ ਜਦੋਂ ਤੱਕ ਕਿ ਪ੍ਰੋਮੀਥੀਅਸ ਨੇ ਜਿਊਸ ਨੂੰ ਇਹ ਭਵਿੱਖਵਾਣੀ ਨਹੀਂ ਦੱਸੀ ਕਿ ਥੇਟਿਸ ਦਾ ਪੁੱਤ ਆਪਣੇ ਪਿਤਾ ਤੋਂ ਮਹਾਨ ਹੋਵੇਗਾ। ਤਦ ਜਿਊਸ ਅਤੇ ਪੋਸਾਇਡਨ ਨੇ ਥੇਟਿਸ ਨੂੰ ਪੇਲੀਅਸ ਨਾਲ ਵਿਆਹ ਕਰਨ ਦਿੱਤਾ। ਪੇਲੀਅਸ ਇਨਸਾਨ ਅਤੇ ਥੇਟਿਸ ਦੇਵੀ ਸੀ। ਯੂਨਾਨੀ ਦੇਵਮਾਲਾ ਇਹ ਇੱਕਮਾਤਰ ਉਦਾਹਰਨ ਹੈ ਕਿ ਕਿਸੇ ਦੇਵੀ ਨੇ ਕਿਸੇ ਨਸ਼ਵਰ ਆਦਮੀ ਨਾਲ ਵਿਆਹ ਕੀਤਾ ਹੋਵੇ। ਥੇਟਿਸ ਨੇ [ਅਖ਼ੇਲੀਜ਼|ਅਕੇਲੀਜ਼] ਨੂੰ ਅਮਰ ਕਰਨ ਲਈ ਉਸਨੂੰ ਗਿੱਟੇ ਕੋਲੋਂ ਫੜਕੇ, ਨਦੀ ਸਤਾਇਕਸ ਵਿੱਚ ਗੋਤਾ ਦੁਆ ਦਿੱਤਾ। ਇਸ ਤਰ੍ਹਾਂ ਉਸ ਦਾ ਸਾਰਾ ਸਰੀਰ (ਅੱਡੀ ਨੂੰ ਛੱਡ ਕੇ ਜੋ ਪਾਣੀ ਵਿੱਚ ਤਰ ਨਹੀਂ ਹੋਈ ਸੀ) ਹਥਿਆਰਾਂ ਦੇ ਪ੍ਰਭਾਵ ਤੋਂ ਨਿਰਲੇਪ ਹੋ ਗਿਆ।