ਐਨਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੜ੍ਹਨ ਵਾਸਤੇ ਨਜ਼ਰ ਦੀ ਅਜੋਕੀ ਐਨਕ

ਐਨਕ ਜਾਂ ਚਸ਼ਮਾਂ ਕਿਸੇ ਢਾਂਚੇ ਵਿੱਚ ਜੜੇ ਹੋਏ ਲੈਨਜ਼ਾਂ ਦਾ ਉਹ ਜੰਤਰ ਹੁੰਦਾ ਹੈ ਜੋ ਉਹਨਾਂ ਨੂੰ ਬੰਦੇ ਦੀਆਂ ਅੱਖਾਂ ਮੂਹਰੇ ਟਿਕਾਈ ਰੱਖਦਾ ਹੈ। ਐਨਕਾਂ ਨੂੰ ਆਮ ਤੌਰ 'ਤੇ ਨਿਗ੍ਹਾ ਠੀਕ ਕਰਨ ਵਾਸਤੇ ਵਰਤਿਆ ਜਾਂਦਾ ਹੈ। ਹਿਫ਼ਾਜ਼ਤੀ ਐਨਕਾਂ ਉੱਡਦੇ ਚੂਰੇ ਜਾਂ ਪ੍ਰਤੱਖ ਅਤੇ ਲਗਭਗ-ਪ੍ਰਤੱਖ ਰੌਸ਼ਨੀ ਜਾਂ ਤਰੰਗਾਂ ਤੋਂ ਅੱਖਾਂ ਦੀ ਹਿਫ਼ਾਜ਼ਤ ਕਰਨ ਵਾਸਤੇ ਵਰਤੀਆਂ ਜਾਂਦੀਆਂ ਹਨ। ਸੂਰਜੀ ਐਨਕਾਂ ਚੁੰਧਿਆਉਂਦੀ ਧੁੱਪ ਵਿੱਚ ਚੰਗੇਰੀ ਤਰ੍ਹਾਂ ਵੇਖਣ ਦੇ ਕੰਮ ਆਉਂਦੀਆਂ ਹਨ ਅਤੇ ਅੱਖਾਂ ਨੂੰ ਪਰਾਬੈਂਗਣੀ ਰੌਸ਼ਨੀ ਦੀ ਭਾਰੀ ਮਿਣਤੀ ਤੋਂ ਹੋਣ ਵਾਲੀ ਹਾਨੀ ਤੋਂ ਬਚਾਉਂਦੀਆਂ ਹਨ।

ਬਾਹਰਲੇ ਜੋੜ[ਸੋਧੋ]