ਐਨ. ਵਲਰਮਠੀ
ਐਨ. ਵਲਰਮਠੀ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤ |
ਅਲਮਾ ਮਾਤਰ | ਸਰਕਾਰੀ ਤਕਨੀਕੀ ਕਾਲਜ, ਕੋਇਮ੍ਬਤੁਰ |
ਪੁਰਸਕਾਰ | ਡਾ. ਏ.ਪੀ.ਜੇ. ਅਬਦੁਲ ਕਲਾਮ ਪੁਰਸਕਾਰ (2015) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ |
ਅਦਾਰੇ | ਭਾਰਤੀ ਅੰਤਰਿਕਸ਼ ਅਨੁਸੰਧਾਨ ਕੇਂਦਰ |
ਐਨ. ਵਲਰਮਠੀ ਇੱਕ ਭਾਰਤੀ ਵਿਗਿਆਨੀ ਅਤੇ ਭਾਰਤ ਦੇ ਪਹਿਲੇ ਸਵਦੇਸ਼ੀ ਵਿਕਸਤ ਰੇਡਾਰ ਪ੍ਰਤੀਬਿੰਬ ਉਪਗ੍ਰਿਹ, ਰਿਸੇਟ-1 (RISAT-1) ਦੀ ਪਰਿਯੋਜਨਾ ਨਿਰਦੇਸ਼ਕ ਹਨ। ਉਹ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੇ ਸਨਮਾਨ 'ਚ ਤਾਮਿਲਨਾਡੂ ਸਰਕਾਰ ਵੱਲੋਂ 2015 ਵਿੱਚ ਸਥਾਪਿਤ ਅਬਦੁਲ ਕਲਾਮ ਇਨਾਮ ਪ੍ਰਾਪਤ ਕਰਨ ਵਾਲੀ ਪਹਿਲੀ ਵਿਅਕਤੀ ਹਨ।[1]
ਸ਼ੁਰੂ ਦਾ ਜੀਵਨ
[ਸੋਧੋ]ਉਹਨਾਂ ਦਾ ਜਨਮ ਅਰਿਆਲੁਰ, ਤਾਮਿਲਨਾਡੂ ਵਿੱਚ ਹੋਇਆ ਅਤੇ ਨਿਰਮਲਾ ਕੁੜੀਆਂ ਦੇ ਉਚ ਮਾਧਮਿਕ ਸਕੂਲ ਤੋਂ ਸਿੱਖਿਆ ਹਾਸਿਲ ਕੀਤੀ। ਉਹਨਾਂ ਨੇ ਇੰਜੀਨੀਅਰਿੰਗ ਦੀ ਡਿਗਰੀ ਸਰਕਾਰੀ ਤਕਨੀਕੀ ਕਾਲਜ, ਕੋਇਮ੍ਬਤੁਰ ਅਤੇ ਮਾਸਟਰਜ਼, ਇਲੈਕਟ੍ਰੋਨਿਕਸ ਅਤੇ ਸੰਚਾਰ ਵਿੱਚ ਅੰਨਾ ਯੂਨੀਵਰਸਿਟੀ ਤੋਂ ਕੀਤੀ। [2][3]
ਕੈਰੀਅਰ
[ਸੋਧੋ]ਉਹ ਇਸਰੋ ਨਾਲ 1984 ਤੋਂ ਕੰਮ ਕਰ ਰਹੇ ਹਨ ਅਤੇ ਬਹੁਤ ਸਾਰੀਆਂ ਪਰਿਯੋਜਨਾਵਾਂ ਜਿਵੇਂ ਕਿ-ਇਨਸੈਟ 2A, ਆਈਆਰਐਸ ਆਈਸੀ, ਆਈਆਰਐਸ ਆਈਡੀ, ਟੀਈਐਸਵਿੱਚ ਸ਼ਾਮਿਲ ਹਨ। [4] ਉਹ ਭਾਰਤ ਦੇ ਪਹਿਲੇ ਸਵਦੇਸ਼ੀ ਵਿਕਸਤ ਰੇਡਾਰ ਪ੍ਰਤੀਬਿੰਬ ਉਪਗ੍ਰਿਹ ਰਿਸੈਟ-1 ਦੀ ਪਰਿਯੋਜਨਾ ਨਿਰਦੇਸ਼ਕ ਸਨ, ਜੋ ਕਿ, ਸਫਲਤਾਪੂਰਕ 2012 ਵਿੱਚ ਲਾਂਚ ਕੀਤਾ ਗਿਆ ਸੀ। [5] ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (isro) ਵਿੱਚ ਉਹ ਟੀ . ਅਨੁਰਾਧਾ, ਪ੍ਰੋਜੈਕਟ ਡਾਇਰੈਕਟਰ ਜਿਸੈਟ-12-2011 ਦੇ ਬਾਅਦ ਕਿਸੇ ਪ੍ਰਤਿਸ਼ਠਿਤ ਪ੍ਰਾਜੈਕਟ ਦਾ ਨਿਰਦੇਸ਼ਨ ਕਰਨ ਵਾਲੀ ਦੂਜੀ ਮਹਿਲਾ ਹਨ।