ਐਪੀਡਾਔਰਸ ਦਾ ਪ੍ਰਾਚੀਨ ਥੀਏਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਪੀਡਾਔਰਸ ਪ੍ਰਾਚੀਨ ਥੀਏਟਰ
ਪਨੋਰਮਾ - ਐਪੀਡਾਔਰਸ ਦਾ ਥੀਏਟਰ

ਐਪੀਡਾਔਰਸ ਦਾ ਪ੍ਰਾਚੀਨ ਥੀਏਟਰ ਜਾਨੀ ਕਿ 'ਐਨਸੀਏਂਟ ਥੀਏਟਰ ਆਫ਼ ਐਪੀਡਾਔਰਸ' ਯੂਨਾਨ ਦੇ ਸ਼ਹਿਰ ਐਪੀਡਾਔਰਸ ਦਾ ਥੀਏਟਰ ਹੈ, ਜੋ ਕਿ ਪ੍ਰਾਚੀਨ ਯੂਨਾਨ ਦੇ ਚਰਚਿਤ ਦਵਾਈਆਂ ਦੇ ਦੇਵਤੇ ਐਸਕਲੇਪੀਅਸ ਨੂੰ ਸਮਰਪਿਤ ਅਸਥਾਨ ਦੇ ਦੱਖਣ-ਪੂਰਬ ਸਿਰੇ 'ਤੇ ਸਥਿਤ ਹੈ। ਇਹ ਕਾਇਨੋਰਸ਼ਨ ਪਹਾੜੀ ਦੇ ਪੱਛਮੀ ਪਾਸੇ, ਆਧੁਨਿਕ ਲਾਇਗੋਰਿਓ ਨੇੜੇ ਬਣਾਇਆ ਗਿਆ ਹੈ ਅਤੇ ਐਪੀਡਾਔਰਸ ਪਾਲਿਕਾ ਨਾਲ ਸੰਬੰਧਿਤ ਹੈ। ਇਹ ਧੁਨੀ ਅਤੇ ਸੁਹਜ ਦੇ ਸੰਬੰਧ ਵਿੱਚ ਸਭ ਤੋਂ ਸੰਪੂਰਨ ਪ੍ਰਾਚੀਨ ਯੂਨਾਨੀ ਥੀਏਟਰ ਮੰਨਿਆ ਜਾਂਦਾ ਹੈ।[1]

ਇਤਿਹਾਸ[ਸੋਧੋ]

ਪੌਸਾਨੀਅਸ ਅਨੁਸਾਰ, ਪ੍ਰਾਚੀਨ ਥੀਏਟਰ ਦਾ ਨਿਰਮਾਣ ਚੌਥੀ ਸਦੀ ਬੀ.ਸੀ.[2] ਦੇ ਅਖੀਰ ਵਿੱਚ ਆਰਕੀਟੈਕਟ ਪੌਲੀਕਲੀਟੋਸ ਦ ਯੰਗਰ ਦੁਆਰਾ ਕੀਤਾ ਗਿਆ ਸੀ।[3] ਪੌਸਾਨੀਅਸ ਥੀਏਟਰ ਦੀ ਸਮਰੂਪਤਾ ਅਤੇ ਸੁੰਦਰਤਾ ਲਈ ਉਸਦੀ ਪ੍ਰਸ਼ੰਸਾ ਕਰਦਾ ਹੈ।[4] 13,000 ਤੋਂ 14,000 ਦਰਸ਼ਕਾਂ ਦੀ ਵੱਧ ਤੋਂ ਵੱਧ ਸਮਰੱਥਾ ਨਾਲ ਥੀਏਟਰ ਨੇ ਸੰਗੀਤ, ਗਾਇਨ ਅਤੇ ਨਾਟਕੀ ਖੇਡਾਂ ਦੀ ਮੇਜ਼ਬਾਨੀ ਕੀਤੀ, ਜੋ ਐਸਕਲੇਪੀਅਸ ਦੀ ਪੂਜਾ ਵਿੱਚ ਸ਼ਾਮਲ ਸਨ। ਇਹ ਮਰੀਜ਼ਾਂ ਨੂੰ ਰਾਜੀ ਕਰਨ ਦੇ ਇੱਕ ਸਾਧਨ ਵਜੋਂ ਵੀ ਵਰਤਿਆ ਜਾਂਦਾ ਸੀ, ਕਿਉਂਕਿ ਇੱਕ ਵਿਸ਼ਵਾਸ ਸੀ ਕਿ ਨਾਟਕੀ ਸ਼ੋਅ ਦੀ ਨਿਗਰਾਨੀ ਨੇ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਪਾਏ ਹਨ।

ਅੱਜ ਸਮਾਰਕ ਯੂਨਾਨੀ ਅਤੇ ਵਿਦੇਸ਼ੀ ਮਹਿਮਾਨਾਂ ਦੀ ਇੱਕ ਵੱਡੀ ਗਿਣਤੀ ਨੂੰ ਆਕਰਸ਼ਿਤ ਕਰਦਾ ਹੈ ਅਤੇ ਪੁਰਾਣੇ ਨਾਟਕਾਂ ਦੇ ਪ੍ਰਦਰਸ਼ਨ ਲਈ ਵਰਤਿਆ ਜਾਂਦਾ ਹੈ।[5] ਥੀਏਟਰ ਵਿੱਚ ਕੀਤਾ ਗਿਆ ਪਹਿਲਾ ਆਧੁਨਿਕ ਪ੍ਰਦਰਸ਼ਨ ਸੋਫੋਕਲੀਜ਼ ਦਾ ਦੁਖਾਂਤਕ ਨਾਟਕ ਇਲੈਕਟ੍ਰਾ ਸੀ। ਇਹ 1938 ਵਿੱਚ ਖੇਡਿਆ ਗਿਆ, ਦਿਮਿਤ੍ਰਿਸ ਰੌਂਟੀਰਸ ਦੁਆਰਾ ਨਿਰਦੇਸ਼ਤ ਕੀਤਾ ਗਿਆ ਅਤੇ ਕੈਟਿਨਾ ਪੈਕਸਿਨੌ ਅਤੇ ਏਲੇਨੀ ਪਾਪਦਕੀ ਇਸਦੇ ਅਦਾਕਾਰ ਸਨ।[6]

ਦੂਜੇ ਵਿਸ਼ਵ ਯੁੱਧ ਕਾਰਨ ਪ੍ਰਦਰਸ਼ਨ ਬੰਦ ਹੋ ਗਏ। ਨਾਟਕ ਦੀ ਪੇਸ਼ਕਾਰੀ ਸੰਗਠਿਤ ਤਿਉਹਾਰ ਵਜੋਂ 1954 ਵਿੱਚ ਦੁਬਾਰਾ ਸ਼ੁਰੂ ਹੋਈ। 1955 ਵਿੱਚ ਉਨ੍ਹਾਂ ਨੂੰ ਪੁਰਾਣੇ ਨਾਟਕ ਦੀ ਪੇਸ਼ਕਾਰੀ ਲਈ ਸਾਲਾਨਾ ਸਮਾਗਮ ਵਜੋਂ ਸਥਾਪਤ ਕੀਤਾ ਗਿਆ ਸੀ। ਐਪੀਡਾਔਰਸ ਫੈਸਟੀਵਲ ਅੱਜ ਵੀ ਜਾਰੀ ਹੈ ਅਤੇ ਗਰਮੀਆਂ ਦੇ ਮਹੀਨਿਆਂ ਦੌਰਾਨ ਲੱਗਦਾ ਹੈ।

ਥੀਏਟਰ ਨੂੰ ਸੰਗੀਤ ਦੇ ਛੋਟੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਲਈ ਵਰਤਿਆ ਜਾਂਦਾ ਰਿਹਾ ਹੈ। ਐਪੀਡਾਔਰਸ ਫੈਸਟੀਵਲ ਦੇ ਫਰੇਮਵਰਕ ਵਿੱਚ ਮੰਨੇ-ਪ੍ਰਮੰਨੇ ਯੂਨਾਨੀ ਅਤੇ ਵਿਦੇਸ਼ੀ ਅਦਾਕਾਰਾਂ ਨੇ ਕੰਮ ਕੀਤਾ ਹੈ, ਮਾਰੀਆ ਕੈਲਾਜ਼ ਇਨ੍ਹਾਂ ਅਦਾਕਾਰਾਂ ਵਿਚੋਂ ਇੱਕ ਹੈ- ਜਿਸਨੇ 1960 ਵਿੱਚ ਨੋਰਮਾ ਅਤੇ 1961 'ਚ ਮੀਡੀ ਵਿੱਚ ਭੂਮਿਕਾ ਨਿਭਾਈ ਸੀ।

ਹਵਾਲੇ[ਸੋਧੋ]

 1. Vassilantonopoulos, Stamis; Hatziantoniou, Panagiotis; Tatlas, Nicolas-Alexander; Zakynthinos, Tilemachos; Skarlatos, Dimitrios; Mourjopoulos, John N. (September 2011). "Measurements and analysis of the acoustics of the ancient theatre of Epidaurus" (PDF). The Acoustics of Ancient Theatres Conference. Retrieved 13 November 2018.
 2. According to the explanation text in front of the Theatre.
 3. Βικιθήκη Παυσανία Ελλάδος περιήγησις/Κορινθιακά Ἐπιδαυρίοις δέ ἐστι θέατρον ἐν τῷ ἱερῷ μάλιστα ἐμοὶ δοκεῖν θέας ἄξιον: τὰ μὲν γὰρ Ῥωμαίων πολὺ δή τι [καὶ] ὑπερῆρε τῶν πανταχοῦ τῷ κόσμῳ, μεγέθει δὲ Ἀρκάδων τὸ ἐν Μεγάλῃ πόλει: ἁρμονίας δὲ ἢ κάλλους ἕνεκα ἀρχιτέκτων ποῖος ἐς ἅμιλλαν Πολυκλείτῳ γένοιτ' ἂν ἀξιόχρεως; Πολύκλειτος γὰρ καὶ θέατρον τοῦτο καὶ οἴκημα τὸ περιφερὲς ὁ ποιήσας ἦν
 4. Παπαχατζής, Νικόλαος (1989). Παυσανίου Ελλάδος Περιήγησις βιβλίο 2ο ΛΑΚΩΝΙΚΑ. Αθήνα.{{cite book}}: CS1 maint: location missing publisher (link)
 5. Γώγος Σάββας, Γεωργουσόπουλος Κωνσταντίνος – Ομάδα Θεατρολόγων, Σάββας, Κωνσταντίνος (2004). ΕΠΙΔΑΥΡΟΣ: το Αρχαίο Θέατρο και οι Παραστάσεις. Αθήνα: ΜΙΛΗΤΟΣ. p. 452. ISBN 978-960-8460-46-1.{{cite book}}: CS1 maint: multiple names: authors list (link)
 6. "Ιστορία του Φεστιβάλ Επιδαύρου". Archived from the original on 2015-03-28. Retrieved 2016-07-20.

ਹੋਰ ਪੜ੍ਹਨ ਲਈ[ਸੋਧੋ]

  • Defrasse A. and Lechat H., Epidaure: restauration et description des principaux monuments d u sanctuaire d’Asclépios, 'Paris, '1895
  • Γώγος Σ., Γεωργουσόπουλος Κ. – Ομάδα Θεατρολόγων, «ΕΠΙΔΑΥΡΟΣ: το Αρχαίο Θέατρο και οι Παραστάσεις», Αθήνα 2004
  • A. von Gerkan, W. Müller-Wiener, Das Theater von Epidaurus, Stuttgart 1961
  • Καββαδίας Π., Το Ασκληπιείο της Επιδαύρου Επανέκδοση του έργου Το Ιερόν του Ασκληπιού εν Επιδαύρω και η θεραπεία των ασθενών (Αθήνα 1900)
  • Καζολιάς Ε., Μελέτη προστασίας, συντήρησης και αποκατάστασης του σκηνικού οικοδομήματος του αρχαίου θεάτρου Επιδαύρου, α΄φάση: άμεσα μέτρα προστασίας και αποκατάστασης των ευπαθών τμημάτων. Επίδαυρος 2010
  • Β. Λαμπρινουδάκης, Ε. Καζολιάς, Μ. Σοφικίτου, Το πρόγραμμα έρευνας, αποκατάστασης και ανάδειξης του αρχαίου θεάτρου Ασκληπιείου Επιδαύρου, εισήγηση στο Διεθνές Συνέδριο «Το αρχαιολογικό έργο στην Πελοπόννησο», Τρίπολη, 7-11 Νοεμβρίου 2012.
  • Μπολέτης Κ., Ιστορικό των νεότερων επεμβάσεων στο θέατρο του Ασκληπιείου Επιδαύρου και στον ευρύτερο χώρο του έως το 1989, Αρχαιολογικό, Δελτίο,Ανάτυπο, Μέρος Α΄: Μελέτες, Τόμος 57, 2002
  • Ομάδα Εργασίας για τη συντήρηση των μνημείων Επιδαύρου, Το Ασκληπιείο της Επιδαύρου: η έδρα του θεού γιατρού της αρχαιότητα, η συντήρηση των μνημείων του, Περιφέρεια Πελοποννήσου, 1999
  • Παπαχατζής Νικ. Δ. Παυσανίου Ελλάδος Περιήγησις, βιβλίο 2ο: ΛΑΚΩΝΙΚΑ, Μετάφραση, Αθήνα, 1989