ਐਪੀਥੀਲਿਅਲ ਟੈਗਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Epithelial Tags (Abrasion)

ਅਕਸਰ ਸੜਕ ਹਾਦਸਿਆਂ ਵਿੱਚ ਝਰੀਟਾਂ ਪੈ ਜਾਂਦੀਆਂ ਹਨ। ਇਨ੍ਹਾਂ ਸਭ ਹਾਲਤਾਂ ਦੇ ਨਾਲ ਨਾਲ ਜੇਕਰ ਕਿਸੇ ਖੁਰਦਰੀ ਚੀਜ਼ ਨਾਲ ਕਿਸੇ ਤੇ ਵਾਰ ਕੀਤਾ ਗਿਆ ਹੋਵੇ ਤਾਂ ਇਸ ਸੱਟ ਦਾ ਚੰਗੀ ਤਰ੍ਹਾਂ ਮੁਆਇਨਾ ਕਰ ਕੇ ਵਾਰ ਦੀ ਦਿਸ਼ਾ ਦਾ ਪਤਾ ਲਾਇਆ ਜਾ ਸਕਦਾ ਹੈ। ਜਿਸ ਦਿਸ਼ਾ ਵਿੱਚ ਵਾਰ ਹੋਇਆ ਹੋਵੇ, ਉਸ ਤੋਂ ਉਲਟੀ ਦਿਸ਼ਾ ਵਿੱਚ ਸਰੀਰ ਤੋਂ ਉਖੜਿਆ ਮਾਸ ਇਕੱਠਾ ਹੋ ਜਾਂਦਾ ਹੈ ਜਿਸ ਨੂੰ ਅੰਗ੍ਰੇਜ਼ੀ ਵਿੱਚ ਐਪੀਥੀਲਿਅਲ ਟੈਗਸ ਕਹਿੰਦੇ ਹਨ।