ਐਬਸਰਡਿਜ਼ਮ
ਦਰਸ਼ਨ ਵਿੱਚ, "ਐਬਸਰਡ" ਜੀਵਨ ਵਿੱਚ ਨਹਿਤ ਮੁੱਲ ਅਤੇ ਅਰਥ ਦੀ ਤਲਾਸ਼ ਦੀ ਮਾਨਵੀ ਪ੍ਰਵਿਰਤੀ ਅਤੇ ਮਨੁੱਖ ਦੁਆਰਾ ਉਸਨੂੰ ਖੋਜ ਪਾਉਣ ਦੀ ਅਸਮਰਥਤਾ ਦੇ ਵਿੱਚਲੇ ਦਵੰਦ ਦਾ ਲਖਾਇਕ ਹੈ। ਇਸ ਸੰਦਰਭ ਵਿੱਚ ਐਬਸਰਡ ਦਾ ਮਤਲਬ "ਤਾਰਕਿਕ ਤੌਰ 'ਤੇ ਅਸੰਭਵ" ਨਹੀਂ, ਸਗੋਂ "ਮਾਨਵੀ ਤੌਰ 'ਤੇ ਅਸੰਭਵ" ਹੈ।[1] ਬ੍ਰਹਿਮੰਡ ਅਤੇ ਮਾਨਵੀ ਮਨ ਦੋਨੋਂ ਅੱਡ ਅੱਡ ਐਬਸਰਡ ਦੇ ਜਨਕ ਨਹੀਂ, ਸਗੋਂ, ਐਬਸਰਡ ਦਾ ਜਨਮ ਇੱਕੋ ਵਕਤ ਵਿਦਮਾਨ ਦੋਨਾਂ ਦੀ ਵਿਰੋਧਮਈ ਪ੍ਰਕਿਰਤੀ ਵਿੱਚੋਂ ਹੁੰਦਾ ਹੈ। ਇਉਂ ਐਬਸਰਡਿਜ਼ਮ ਇੱਕ ਦਾਰਸ਼ਨਿਕ ਸੰਪਰਦਾ ਹੈ ਜਿਸਦਾ ਦਾਅਵਾ ਹੈ ਕਿ ਮਾਨਵਜਾਤੀ ਦੇ ਨਹਿਤ ਮੁੱਲ ਅਤੇ ਅਰਥਾਂ ਦੀ ਤਲਾਸ਼ ਦੇ ਯਤਨ ਅਖੀਰ ਨਾਕਾਮ ਹੋ ਜਾਣਗੇ (ਸੋ ਇਹ ਬੇਹੂਦਾ ਹਨ) ਕਿਉਂਕਿ ਸੂਚਨਾ ਦਾ ਘੋਰ ਪਸਾਰ ਅਤੇ ਦੂਜੇ ਹਥ ਅਣਜਾਣੇ ਦਾ ਅਸੀਮ ਖੇਤਰ ਨਿਸਚਤਤਾ ਨੂੰ ਅਸੰਭਵ ਬਣਾਉਂਦੇ ਹਨ। ਅਤੇ ਫਿਰ ਵੀ, ਕੁੱਝ ਐਬਸਰਡਿਜ਼ਮ ਦੇ ਸਮਰਥਕ ਕਹਿੰਦੇ ਹਨ ਕਿ ਬੰਦੇ ਨੂੰ ਮਨੁੱਖ ਜਾਤੀ ਦੀ ਐਬਸਰਡ ਸਥਿਤੀ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਅਤੇ ਇਹਦੇ ਵਿਪਰੀਤ ਅਰਥਾਂ ਦੀ ਖੋਜ ਕਰਨਾ ਜਾਰੀ ਰੱਖਿਆ ਜਾਵੇ।[2]