ਐਲਵਿਨ ਏਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਲਵਿਨ ਏਲੇ
ਕਾਰਲ ਵੈਨ ਵੇਚਟਨ ਵਲੋਂ1955 ਵਿੱਚ ਖਿੱਚੀ ਫੋਟੋ
ਜਨਮ(1931-01-05)ਜਨਵਰੀ 5, 1931
ਮੌਤਦਸੰਬਰ 1, 1989(1989-12-01) (ਉਮਰ 58)
ਪੇਸ਼ਾਡਾਂਸਰ, ਨਿਰਦੇਸ਼ਕ, ਕੋਰੀਓਗ੍ਰਾਫਰ, ਅਤੇ ਕਾਰਕੁਨ
ਪੁਰਸਕਾਰਆਜ਼ਾਦੀ ਦਾ ਰਾਸ਼ਟਰਪਤੀ ਮੈਡਲ ਕੈਨੇਡੀ ਸੈਂਟਰ ਆਨਰਜ਼

ਐਲਵਿਨ ਏਲੇ (5 ਜਨਵਰ 1931 - 1 ਦਸੰਬਰ 1989) ਇੱਕ ਅਫਰੀਕੀ-ਅਮਰੀਕੀ ਡਾਂਸਰ, ਨਿਰਦੇਸ਼ਕ, ਕੋਰੀਓਗ੍ਰਾਫਰ, ਅਤੇ ਕਾਰਕੁਨ ਸੀ, ਜਿਸਨੇ ਵਿਸ਼ਵ ਵਿੱਚ ਸਭ ਤੋਂ ਸਫਲ ਡਾਂਸ ਕੰਪਨੀਆਂ ਵਿੱਚੋਂ ਇੱਕ ਐਲਵਿਨ ਏਲੇ ਅਮੈਰੀਕਨ ਡਾਂਸ ਥੀਏਟਰ ਦੀ ਸਥਾਪਨਾ ਕੀਤੀ। ਉਸਨੇ ਏ.ਏ.ਏ.ਡੀ.ਟੀ. ਨੂੰ ਖੜਾ ਕੀਤਾ ਅਤੇ ਇਸ ਨਾਲ ਜੁੜਿਆ ਏਲੇ ਸਕੂਲ, ਕਾਲੇ ਕਲਾਕਾਰਾਂ ਦੀ ਪਾਲਣਾ ਕਰਨ ਅਤੇ ਨਾਚ ਦੁਆਰਾ ਅਫ਼ਰੀਕੀ-ਅਮਰੀਕੀ ਅਨੁਭਵ ਦੀ ਸਰਵ ਵਿਆਪਕਤਾ ਨੂੰ ਪ੍ਰਗਟ ਕਰਨ ਲਈ ਵੱਡੇ ਸਹਾਰੇ ਵਜੋਂ ਕੰਮ ਕਰਨ ਲੱਗਾ। ਉਸ ਦੇ ਕੰਮ ਨੇ ਥੀਏਟਰ, ਆਧੁਨਿਕ ਡਾਂਸ, ਬੈਲੇ ਅਤੇ ਜੈਜ਼ ਨੂੰ ਕਾਲੇ ਲੋਕਾਂ ਦੇ ਸਥਾਨਕ-ਭਾਸ਼ਾਈ ਨਾਚ ਨਾਲ ਮਿਲਾਇਆ, ਉਮੀਦਾਂ ਨਾਲ ਮਘਦੀ ਕੋਰਿਓਗ੍ਰਾਫੀ ਬਣਾਈ ਜੋ ਅਮਰੀਕਾ ਵਿੱਚ ਕਾਲੇ ਜੀਵਨ ਬਾਰੇ ਅੱਜ ਤੱਕ ਵੀ ਵਿਸ਼ਵਵਿਆਪੀ ਜਾਗਰੂਕਤਾ ਫੈਲਾਉਂਦੀ ਆ ਰਹੀ ਹੈ। ਏਲੇ ਦੇ ਕੋਰੀਓਗ੍ਰਾਫੀ ਮਾਅਨਿਆ ਖੁਲਾਸੇ ਸੰਸਾਰ ਵਿੱਚ ਸਭ ਪ੍ਰਸਿੱਧ ਹੈ ਅਤੇ ਸਭ ਕੀਤੇ ਬੈਲੇ ਦੇ ਇੱਕ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ।[1][2][3] 15 ਜੁਲਾਈ, 2008 ਨੂੰ, ਸੰਯੁਕਤ ਰਾਜ ਦੀ ਕਾਂਗਰਸ ਨੇ ਏ.ਏ.ਏ.ਡੀ.ਟੀ. ਨੂੰ “ਵਿਸ਼ਵ ਵਿੱਚ ਮਹੱਤਵਪੂਰਨ ਅਮਰੀਕੀ ਸਭਿਆਚਾਰਕ ਰਾਜਦੂਤ” ਦਾ ਰੁਤਬਾ ਦੇਣ ਵਾਲਾ ਮਤਾ ਪਾਸ ਕੀਤਾ।[4][5] ਉਸੇ ਸਾਲ, ਏਏਏਡੀਡੀ ਦੀ 50 ਵੀਂ ਵਰ੍ਹੇਗੰਢ ਦੇ ਸਨਮਾਨ ਵਿੱਚ, ਤਤਕਾਲੀ ਮੇਅਰ ਮਾਈਕਲ ਬਲੂਮਬਰਗ ਨੇ 4 ਦਸੰਬਰ ਨੂੰ ਨਿਊਯਾਰਕ ਸਿਟੀ ਵਿੱਚ "ਐਲਵਿਨ ਏਲੇ ਡੇ" ਐਲਾਨਿਆ ਜਦੋਂ ਕਿ ਤਤਕਾਲੀ ਗਵਰਨਰ ਡੇਵਿਡ ਪੈਟਰਸਨ ਨੇ ਨਿਊਯਾਰਕ ਰਾਜ ਦੀ ਤਰਫੋਂ ਸੰਸਥਾ ਦਾ ਸਨਮਾਨ ਕੀਤਾ।[6]

ਸ਼ੁਰੂਆਤੀ ਸਾਲ[ਸੋਧੋ]

ਰੋਜਰਜ਼, ਟੈਕਸਾਸ ਵਿੱਚ, ਹਿੰਸਕ ਨਸਲਵਾਦੀ ਅਤੇ ਵੱਖ ਕਰ ਕੇ ਰੱਖੇ ਦੱਖਣ ਵਿੱਚ ਮਹਾਂ ਮੰਦੀ ਦੇ ਸਿਖਰ ਦੇ ਸਮੇਂ, ਜਨਮੀ ਏਲੇ ਨੂੰ ਆਪਣੀ ਜਵਾਨੀ ਦੇ ਸਮੇਂ ਮੁੱਖਧਾਰਾ ਵਾਲੇ ਸਮਾਜ ਨਾਲ ਗੱਲਬਾਤ ਕਰਨ ਤੋਂ ਵਰਜਿਤ ਕੀਤਾ ਹੋਇਆ ਸੀ। 3 ਮਹੀਨਿਆਂ ਦੇ ਨਿੱਕੇ ਜਿਹੇ ਬਾਲਕ ਨੂੰ ਉਸ ਦੇ ਪਿਤਾ ਨੇ ਤਿਆਗ ਦਿੱਤਾ ਸੀ। ਆਪਣਾ ਢਿੱਡ ਭਰਨ ਲਈ ਏਲੇ ਅਤੇ ਉਸਦੀ ਮਾਂ ਕਪਾਹ ਦੇ ਖੇਤਾਂ ਵਿੱਚ ਅਤੇ ਗੋਰੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਮਜ਼ਬੂਰ ਹੋ ਗਏ ਸਨ। ਉਨ੍ਹਾਂ ਲਈ ਇਹੀ ਇਕੋ ਇੱਕ ਰੁਜ਼ਗਾਰ ਉਪਲਬਧ ਸੀ। ਬਚ ਨਿਕਲਣ ਦੇ ਲਈ, ਏਲੇ ਨੂੰ ਚਰਚ ਵਿੱਚ ਪਨਾਹ ਮਿਲਦੀ, ਉਹ ਬਾਲਗਾਂ ਦਾ ਨ੍ਰਿਤ ਵੇਖਣ ਲਈ ਰਾਤ ਨੂੰ ਨਿਕਲ ਜਾਂਦਾ ਸੀ, ਅਤੇ ਇੱਕ ਰਸਾਲੇ ਲਈ ਲਿਖਣ ਦਾ ਕੰਮ ਕਰਦਾ। ਇਸ ਮਗਰ ਵਾਲੀ ਆਦਤ ਨੂੰ ਉਸਨੇ ਆਪਣਾ ਸਾਰਾ ਜੀਵਨ ਕਾਇਮ ਰੱਖਿਆ। ਪਰ ਇਹ ਉਸਦੇ ਬਚਪਨ ਨੂੰ ਭਟਕਣ ਅਤੇ ਮੁਸੀਬਤਾਂ ਤੋਂ ਨਹੀਂ ਬਚਾ ਸਕਿਆ। ਕਸਬੇ ਤੋਂ ਕਸਬੇ ਬਦਲਣਾ ਆਮ ਸੀ ਕਿਉਂਕਿ ਉਸਦੀ ਮਾਂ ਰੋਜ਼ਗਾਰ ਦੀ ਭਾਲ ਵਿੱਚ ਭਟਕਦੀ ਸੀ। ਕਈ ਵਾਰ ਉਹ ਇਕੱਲੀ ਜਾਂਦੀ ਸੀ, ਤਾਂ ਏਲੇ ਨੂੰ ਰਿਸ਼ਤੇਦਾਰਾਂ ਕੋਲ ਛੱਡ ਜਾਂਦੀ ਸੀ। ਇੱਕ ਗੋਰੇ ਆਦਮੀ ਦੇ ਹੱਥੋਂ ਬਲਾਤਕਾਰ ਵੀ ਉਸਦੀ ਹੋਣੀ ਸੀ ਜਦੋਂ ਹਾਲੇ ਉਹ ਪੰਜ ਸਾਲਾਂ ਦਾ ਸੀ।[7][8]

ਹਵਾਲੇ[ਸੋਧੋ]

  1. "Dancing the Night Away : ALVIN AILEY: A Life in Dance. By Jennifer Dunning (Addison-Wesley: $30, 480 pp.) : THE JOFFREY BALLET: Robert Joffrey and the Making of an American Dance Company. By Sasha Anawalt (Scribner's: $35, 464 pp.)". Los Angeles Times (in ਅੰਗਰੇਜ਼ੀ (ਅਮਰੀਕੀ)). 1996-11-17. Retrieved 2019-07-29.
  2. Dunning, Jennifer (1989-12-10). "DANCE VIEW; Alvin Ailey: Believer in the Power of Dance". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved 2019-07-29.
  3. "For Alvin Ailey Dance Theater, the themes that inspired its founder are as relevant as ever | The Star". thestar.com (in ਅੰਗਰੇਜ਼ੀ). Retrieved 2019-07-29.
  4. Nadler, Jerrold (2008-07-15). "H.Res.1088 - 110th Congress (2007-2008): Recognizing and commending the Alvin Ailey American Dance Theater for 50 years of service as a vital American cultural ambassador to the world". www.congress.gov. Retrieved 2019-07-29.
  5. Dunning, Jennifer (2008-03-27). "Alvin Ailey - Alvin Ailey American Dance Theater - Dance - Celebration". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved 2019-07-29.
  6. MacAulay, Alastair (December 4, 2008). "One Foot in the Present Season, One Foot in the Past". The New York Times.
  7. Valerie Gladstone (October 23, 1996). "Frail, Strong and Dance Incarnate". The New York Times. Retrieved January 9, 2009.
  8. "Alvin Ailey Biography at Black History Now". Black Heritage Commemorative Society (in ਅੰਗਰੇਜ਼ੀ (ਅਮਰੀਕੀ)). Archived from the original on 2019-11-01. Retrieved 2019-07-29.