ਐਲਨ ਟੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਐਲੇਨ ਟੇਟ ਤੋਂ ਰੀਡਿਰੈਕਟ)
Jump to navigation Jump to search
ਐਲਨ ਟੇਟ
225px
ਜਨਮ(1899-11-19)19 ਨਵੰਬਰ 1899
Winchester, Kentucky, ਸੰਯੁਕਤ ਰਾਜ
ਮੌਤ9 ਫਰਵਰੀ 1979(1979-02-09) (ਉਮਰ 79)
Nashville, Tennessee, ਸੰਯੁਕਤ ਰਾਜ
ਵੱਡੀਆਂ ਰਚਨਾਵਾਂ"Ode to the Confederate Dead"
ਕੌਮੀਅਤਸੰਯੁਕਤ ਰਾਜ ਅਮਰੀਕਾ
ਕਿੱਤਾਕਵੀ, ਨਿਬੰਧਕਾਰ
ਪ੍ਰਭਾਵਿਤ ਕਰਨ ਵਾਲੇਟੀ ਐਸ ਈਲੀਅਟ, John Crowe Ransom
ਪ੍ਰਭਾਵਿਤ ਹੋਣ ਵਾਲੇRobert Lowell, ਕਲੀਨਥ ਬਰੁਕਸ, Geoffrey Hill
ਲਹਿਰਨਵੀਂ ਆਲੋਚਨਾ
ਜੀਵਨ ਸਾਥੀCaroline Gordon
ਵਿਧਾਕਵਿਤਾ, ਸਾਹਿਤ ਆਲੋਚਨਾ

ਜਾਨ ਓਰਲੇ ਐਲਨ ਟੇਟ (19 ਨਵੰਬਰ 1899 – 9 ਫਰਵਰੀ 1979) ਇੱਕ ਅਮਰੀਕੀ ਕਵੀ, ਨਿਬੰਧਕਾਰ, ਸਮਾਜਿਕ ਟਿੱਪਣੀਕਾਰ, ਅਤੇ ਕਾਂਗਰਸ ਦੀ ਲਾਇਬ੍ਰੇਰੀ ਦਾ ਕਵਿਤਾ ਵਿੱਚ 1943 ਤੋਂ 1944 ਕਵੀ ਲੌਰੀਟ ਸਲਾਹਕਾਰ ਸੀ.

ਐਲਨ ਟੇਟ ਦੇ ਵਿਚਾਰ ਉਸ ਸਮੇਂ ਨਵ ਆਲੋਚਨਾ ਦੇ ਸੰਚਾਲਕਾਂ ਨੂੰ ਪਤਾ ਸੀ ਕਿ ਕਾਵਿ ਦੀ ਸਮਝ ਵਿੱਚ ਅਰਥਾਂ ਦੇ ਅਨਰਥ ਹੋ ਰਹੇ ਹਨ। ਅਜਿਹੇ ਵਿਚਾਰ ਐਲਨ ਟੇਟ ਨੇ 1938ਈ.ਵਿੱਚ ਲਿਖੇ ਇੱਕ ਨਿਬੰਧTension in poetry ਵਿੱਚ ਸੁਚੱਜੇ ਢੰਗ ਨਾਲ ਪ੍ਰਗਟ ਕੀਤੇ। ਉਸ ਦੱਸਿਆ ਕਿ ਕਈ ਕਵੀ ਆਪਣੀ ਹੀ ਨਿਰਾਰਥਕ ਭਾਸ਼ਾ ਘੜੀ ਜਾ ਰਹੇ ਹਨ।ਇਹੋ ਕਾਰਨ ਹੈ ਕਿ ਆਮ ਬੋਲਚਾਲ ਦੀ ਭਾਸ਼ਾ ਵੀ ਦਾਗ਼ੀ ਹੋ ਰਹੀ ਹੈ। ਉਸ ਦੱਸਿਆ ਕਿ ਕਵਿਤਾ ਕੇਵਲ ਵਿਚਾਰਾਂ ਦਾ ਅਦਾਨ ਪ੍ਰਦਾਨ ਹੀ ਨਹੀਂ। ਇਹ ਤਾਂ ਅਰਥਾਂ ਦਾ ਗੁੰਝਲਦਾਰ ਪੈਟਰਨ ਹੈ। ਇਸ ਲਈ ਇਸ ਨੂੰ ਗੁੰਝਲਦਾਰ ਪੈਟਰਨ ਵਜੋਂ ਹੀ ਸਮਝ ਕੇ ਸਲਾਹਿਆ ਅਤੇ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ।

'ਐਲਨ ਟੇਟ ਦੀ ਮਹੱਤਵਪੂਰਨ ਕਾਵਿ ਆਲੋਚਨਾ ਵਿਧੀ ਟੇਟ ਨੇ ਇਹ ਨਵੀਂ ਟਰਮ Tension ਦੋ ਤਰਕਪੂਰਨ ਸ਼ਬਦਾਂ ਐਕਸਟੈਂਂਸ਼ਨ (Extension) ਅਤੇ ਇਨਟੈਂਸ਼ਨ (Intension) ਦੇ ਕ੍ਰਮਵਾਰ ਅਗੇਤਰਾਂ Ex ਅਤੇ In ਨੂੰ ਛਾਂਗ ਕੇ ਘੜੀ। ਇਨਟੈੰਸ਼ਨ ਸੂਖ਼ਮ ਅਰਥਾਂ ਨਾਲ ਸੰਬੰਧਤ ਹੁੰਦੀ ਹੈ ਅਤੇ ਐਕਸਟੈੰਸ਼ਨ ਸਥੂਲ ਅਰਥਾਂ ਨਾਲ।

ਐਕਸਟੈਂਸ਼ਨ ਆਭਿਧਾ ਅਰਥਾਂ/ਸਤਹੀ ਅਰਥਾਂ ਨਾਲ ਸਬੰਧਤ ਹੁੰਦੀ ਹੈ। ਜਦੋਂ ਕਿ ਇਨਟੈਂਸ਼ਨ ਡੂੰਘੇ ਅਰਥਾਂ/ਛੁਪੇ ਅਰਥਾਂ ਨਾਲ ਸਬੰਧਤ ਹੁੰਦੀ ਹੈ।ਐਕਸਟੈੰਸ਼ਨ ਤਾਂ ਬਾਹਰਲੇ/ਉਪਰਲੇ ਅਰਥਾਂ ਨਾਲ ਸਰੋਕਾਰ ਰੱਖਦੀ ਹੈ ਜਦੋਂ ਕਿ ਇਨਟੈੰਸ਼ਨ ਅੰਤਰ ਨਿਹਿਤ ਅਰਥਾਂ ਨਾਲ ਲਬਰੇਜ਼ ਹੁੰਦੀ ਹੈ। ਇਸ ਤਰ੍ਹਾਂ ਇਨਟੈਂਸ਼ਨ ਅਤੇ ਐਕਸਟੈੰਸ਼ਨ ਦਾ ਸੁਮੇਲ ਹੀ ਟੈਂਸ਼ਨ ਹੈ। ਜਿਥੇ ਇਹ ਸੁਮੇਲ ਨਹੀਂ ਉਹ ਕਵਿਤਾ ਵਧੀਆ ਨਹੀਂ ਆਖੀਂ ਜਾ ਸਕਦੀ।
ਸਪਸ਼ਟੀਕਰਨ ਲਈ ਕੁਝ ਸਤਰਾਂ ਦੇ ਦੋਵੇਂ ਅਰਥ ਦਿੱਤੇ ਜਾ ਰਹੇ ਹਨ:
ਕਾਵਿ ਸਤਰਾਂ:
ਤੀਆਂ ਵਾਲੇ ਬੋਹੜ ਦੀ
ਦੱਸੀਂ ਮਾਏ ਮੇਰੀਏ ਨੀ
ਪਿੰਡ ਕਿਉਂ ਨਹੀਂ ਕਰਦਾ ਸੰਭਾਲ।
ਮੈਂ ਨਿੱਕੀ ਹੁੰਦੀ ਤੱਕਿਆ
ਪੱਛੋਂ ਦਾ ਟਾਹਣਾ ਟੁੱਟਿਆ ਸੀ
ਆਇਆ ਉਦੋਂ ਪਿੰਡ ਚ ਭੂਚਾਲ।
ਨਿੱਕੇ ਵੱਡੇ ਟਾਹਣੇ ਫਿਰ
ਤੋੜੀ ਗੲੇ ਨੇ ਲੋਕ ਇਹਦੇ
ਭੋਰਾ ਵੀ ਨੀਂ ਛਾਂ ਦਾ ਖਿਆਲ।

ਸਤਹੀ ਅਰਥ (ਐਕਸਟੈਂਸ਼ਨ ਮੀਨਿੰਗ ਤੀਆਂ ਵਾਲਾ ਬੋਹੜ ਹੇਠ ਪੰਜਾਬ ਦੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਹਨ।ਕਾਵਿ ਨਾਇਕਾ ਮਾਂ ਨੂੰ ਪੁੱਛਦੀ ਹੈ ਕਿ ਇਸ ਬੋਹੜ ਦੀ ਸੰਭਾਲ ਪਿੰਡ ਕਿਉਂ ਨਹੀਂ ਕਰ ਰਿਹਾ।

ਕਾਵਿ ਨਾਇਕਾ ਨੇ ਇੱਕ ਵਾਰ ਛੋਟੀ ਉਮਰ ਵਿੱਚ ਪੱਛੋਂ ਵਾਲਾ ਟਾਹਣਾ ਟੁੱਟਦਾ ਵੇਖਿਆ ਸੀ। ਭੂਚਾਲ ਨਾਲ ਟਾਹਣਿਆਂ ਦਾ ਟੁਟਣਾ ਸੁਭਾਵਿਕ ਹੈ।
ਕਾਵਿ ਨਾਇਕਾ ਕਹਿੰਦੀ ਹੈ ਕਿ ਲੱਕੜ ਦੀ ਲੋੜ ਲਈ ਨਿੱਕੇ ਵੱਡੇ ਟਾਹਣੇ ਲੋਕੀਂ ਤੋੜ ਦੇ ਹੀ ਰਹਿੰਦੇ ਹਨ।

'ਡੂੰਘੇ ਅਰਥ(ਇਨਟੈੰਨਸਿਵ ਮੀਨਿੰਗ ਤੀਆਂ ਵਾਲੇ ਬੋਹੜ ਦੇ ਡੂੰਘੇ ਅਰਥ ਜਾਂ ਪ੍ਰਤੀਕਾਤਮਕ ਅਰਥ 'ਪੰਜਾਬ'ਹਨ। 'ਪਿੰਡ'ਸਾਰਾ ਭਾਰਤ ਹੈ ਜੋ ਕਿ ਪੰਜਾਬ ਦੀ ਬਰਬਾਦੀ ਹੁੰਦੀ ਵੇਖਦਾ ਰਿਹਾ।

ਨਾਇਕਾ 1947 ਵਿੱਚ ਛੋਟੀ ਉਮਰ ਵਿੱਚ ਸੀ। ਜਦੋਂ ਉਹਨੇ ਪੂਰੇ ਪੰਜਾਬ ਤੋਂ ਪੱਛਮੀ ਪੰਜਾਬ ਟੁੱਟਦਾ ਵੇਖਿਆ।'ਭੂਚਾਲ'ਦਾ ਮੈਟਾਫੋਰੀਕਲ ਅਰਥ ਹੈ 47 ਦੇ ਹੱਲੇ।
ਪੰਜਾਬ ਨਾਲੋਂ (ਨਿੱਕੇ ਵੱਡੇ ਟਾਹਣੇ) ਦੇ ਛੁਪੇ ਅਰਥ ਹਨ ਹਰਿਆਣਾ ਅਤੇ ਹਿਮਾਚਲ।
ਇੰਝ ਟੈਂਸ਼ਨ ਦੀ ਵਿਧੀ ਦੁਆਰਾ ਹੀ ਅਰਥਾਂ ਦੀ ਪੂਰੀ ਸਮਝ ਪੈਂਦੀ ਹੈ।

ਐਲਨ ਟੇਟ ਦੀ Tension ਮਹੱਤਵਪੂਰਨ ਕਾਵਿ ਆਲੋਚਨਾ ਵਿਧੀ ਹੈ।

ਐਲਨ ਟੇਟ ਦਾ ਦੱਖਣੀ ਅਮਰੀਕਾ ਨਾਲ ਮੋਹ

ਬੇਸ਼ੱਕ ਟੇਟ 1928-32 ਤੱਕ ਪੈਰਿਸ ਵਿੱਚ ਰਹਿ। ਪਰ ਇਸਦਾ ਲਾਭ ਉਸ ਨੂੰ ਇਹ ਹੋਇਆ ਕਿ ਉਘੇ ਅਮਰੀਕਨ ਲੇਖਕਾਂ ਦੇ ਸੰਪਰਕ ਵਿੱਚ ਆ ਗਿਆ ਜਿਵੇਂ ਕਿ ਅਰਨੈਸਟ ਹੈਮਿੰਗਵੇ,ਗਰਟਰੁਡ ਸਟੇਨ ਆਦਿ। ਪਰ ਮਾਨਸਿਕ ਤੌਰ ਤੇ ਉਹ ਅਜੇ ਵੀ ਦੱਖਣੀ ਅਮਰੀਕਾ ਨਾਲ ਜੁੜਿਆ ਹੋਇਆ ਸੀ।ਇਹੋ ਕਾਰਨ ਹੈ ਕਿ ਉਸ ਦੀਆਂ ਕਵਿਤਾ ਵਿੱਚ ਦੱਖਣੀ ਸੱਭਿਆਚਾਰ ਲੋਕਾਂ ਦਾ ਮੋਹ, ਧਰਾਤਲ,ਪੌਣ ਪਾਣੀ, ਜਾਨਵਰ, ਪਸ਼ੂ ਪੰਛੀ ਆਦਿ ਦਾ ਜ਼ਿਕਰ ਉਸਦੀਆਂ ਕਵਿਤਾਵਾਂ ਵਿੱਚ ਅਕਸਰ ਹੀ ਵੇਖਿਆ ਜਾ ਸਕਦਾ ਹੈ। ਟੈਟ ਦਾ ਵਿਚਾਰ ਸੀ ਕਿ ਦੱਖਣੀ ਅਮਰੀਕਾ ਦਾ ਪੁਰਾਤਨ ਕਿਰਸਾਨੀ ਸੱਭਿਆਚਾਰ ਆਪਣੀ ਕਲਾਤਮਕ ਸੁਹਜ,ਸਮਝ ਅਤੇ ਹਾਜ਼ਰ ਜਵਾਬੀ ਵਿੱਚ ਨਿਪੁੰਨ ਸੀ।

ਟੇਟ ਦੀ ਕਵਿਤਾ ਵਿੱਚ ਸੰਵੇਦਨੀ ਬੋਧ ਭਰਿਆ ਹੋਇਆ ਹੈ। ਉਸ ਦੀ ਧਾਰਨਾ ਸੀ ਕਿ ਮਨੁੱਖ ਦੇ ਦੁੱਖਾਂ ਦਾ ਕਾਰਨ ਬੇਵਿਸ਼ਵਾਸੀ ਹੈ।ਉਹ ਈਸਾਈਅਤ ਦੇ ਪਰਮਾਨੰਦ ਦੀ ਭਾਵਨਾ ਦਾ ਸਮਰਥਕ ਸੀ।
ਸੰਖੇਪ ਵਿੱਚ ਕਿ ਐਲਨ ਟੇਟ ਅਮਰੀਕਾ ਦਾ ਉੱਲੇਖਨੀਯ ਬਹੁਪੱਖੀ ਸਾਹਿਤਕਾਰ ਹੈ। ਉਸ ਨੇ ਕਵਿਤਾਵਾਂ, ਨਿਬੰਧ, ਅਨੁਵਾਦ,ਨਾਵਲ ਆਦਿ ਰਚੇ। ਉਸ ਦੀ ਮਿਹਨਤ Dictionary of literary Biography ਵਿੱਚ ਝਲਕਦੀ ਹੈ। ਉਸ ਦਾ new criticism ਵਿੱਚ ਵਿਲੱਖਣ ਸਥਾਨ ਹੈ।

1.ਪੱਛਮੀ ਆਲੋਚਨਾ, ਸਿਧਾਂਤਕਾਰ ਅਤੇ ਵਾਦ.ਡਾ.ਧਰਮ ਚੰਦ ਵਾਤਿਸ਼ 2.ਡਾ.ਧਰਮ ਚੰਦ ਵਾਤਿਸ਼ . ਪੱਛਮੀ ਆਲੋਚਨਾ, ਸਿਧਾਂਤਕਾਰ ਅਤੇ ਵਾਦ . 3.ਪੱਛਮੀ ਆਲੋਚਨਾ, ਸਿਧਾਂਤਕਾਰ ਅਤੇ ਵਾਦ.ਡਾ.ਧਰਮ ਚੰਦ ਵਾਤਿਸ਼.