ਸੰਯੁਕਤ ਰਾਜ ਅਮਰੀਕਾ
ਸੰਯੁਕਤ ਰਾਜ ਅਮਰੀਕਾ | |||||
---|---|---|---|---|---|
| |||||
ਮਾਟੋ: "ਸਾਨੂੰ ਪ੍ਰਮਾਤਮਾ ਤੇ ਭਰੋਸਾ ਹੈ" (ਸਰਕਾਰੀ) | |||||
ਐਨਥਮ: The Star-Spangled Banner | |||||
![]() | |||||
![]() ਸੰਯੁਕਤ ਰਾਜ ਅਤੇ ਪ੍ਰਾਂਤ | |||||
ਰਾਜਧਾਨੀ | ਵਾਸ਼ਿੰਗਟਨ, ਡੀ.ਸੀ | ||||
ਸਭ ਤੋਂ ਵੱਡਾ ਸ਼ਹਿਰ | ਨਿਊ ਯਾਰਕ 40°43′N 74°00′W / 40.717°N 74.000°W | ||||
ਅਧਿਕਾਰਤ ਭਾਸ਼ਾਵਾਂ | None at federal level[a] | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | |||||
ਕੌਮੀ ਭਾਸ਼ਾ | ਅੰਗਰੇਜ਼ੀ | ||||
ਵਸਨੀਕੀ ਨਾਮ | ਅਮਰੀਕੀ | ||||
ਸਰਕਾਰ | ਸੰਘਵਾਦ ਰਾਸ਼ਟਰਪਤੀ ਪ੍ਰਣਾਲੀ ਸੰਵਿਧਾਨਿਕ ਗਣਰਾਜ | ||||
Joe Biden | |||||
ਮਾਈਕ ਪੈਂਸ | |||||
• ਸਪੀਕਰ | ਪੌਲ ਰਯਾਨ | ||||
ਜੌਨ ਰਾਬਰਟਸ | |||||
ਵਿਧਾਨਪਾਲਿਕਾ | ਸੰਯੁਕਤ ਰਾਜ ਕਾਂਗਰਸ | ||||
ਸੈਨੇਟ | |||||
ਪ੍ਰਤੀਨਿਧੀ | |||||
ਅਮਰੀਕੀ ਰਾਜ ਪਲਟਾ ਬਰਤਾਨੀਆ ਤੋਂ ਅਜ਼ਾਦੀ | |||||
• ਅਜ਼ਾਦੀ ਦੀ ਘੋਸ਼ਣਾ | 4 ਜੁਲਾਈ, 1776 | ||||
• ਪੈਰਿਸ ਦੀ ਸੰਧੀ(1783) | 3 ਸਤੰਬਰ, 1783 | ||||
• ਸਵਿਧਾਨ | 21 ਜੂਨ, 1788 | ||||
• Current Statehood | 21 ਅਗਸਤ, 1959 | ||||
ਖੇਤਰ | |||||
• ਕੁੱਲ | 9,629,091 km2 (3,717,813 sq mi) (ਤੀਜਾ/ਚੌਥਾ) | ||||
• ਜਲ (%) | 2.23 | ||||
ਆਬਾਦੀ | |||||
• 2014 ਅਨੁਮਾਨ | ਫਰਮਾ:Data United States[1] (3ਜਾ) | ||||
• ਘਣਤਾ | 34.2/km2 (88.6/sq mi) (180ਵਾਂ) | ||||
ਜੀਡੀਪੀ (ਪੀਪੀਪੀ) | 2014 ਅਨੁਮਾਨ | ||||
• ਕੁੱਲ | $17.528 trillion (ਪਹਿਲਾ) | ||||
• ਪ੍ਰਤੀ ਵਿਅਕਤੀ | $54,980 (6ਵਾਂ) | ||||
ਜੀਡੀਪੀ (ਨਾਮਾਤਰ) | 2014 ਅਨੁਮਾਨ | ||||
• ਕੁੱਲ | $17.528 trillion (ਪਹਿਲਾ) | ||||
• ਪ੍ਰਤੀ ਵਿਅਕਤੀ | $54,980 (9ਵਾਂ) | ||||
ਗਿਨੀ (2012) | 36.9 medium · 39ਵਾਂ (2009) | ||||
ਐੱਚਡੀਆਈ (2013) | 0.914 very high · 5ਵਾਂ | ||||
ਮੁਦਰਾ | ਸੰਯੁਕਤ ਰਾਜ ਡਾਲਰ ($) (USD) | ||||
ਸਮਾਂ ਖੇਤਰ | UTC−5 to −10 | ||||
• ਗਰਮੀਆਂ (DST) | UTC−4 to −10[d] | ||||
ਡਰਾਈਵਿੰਗ ਸਾਈਡ | right[e] | ||||
ਕਾਲਿੰਗ ਕੋਡ | +1 | ||||
ਆਈਐਸਓ 3166 ਕੋਡ | US | ||||
ਇੰਟਰਨੈੱਟ ਟੀਐਲਡੀ | .us .gov .mil .edu | ||||
|
ਸੰਯੁਕਤ ਰਾਜ ਅਮਰੀਕਾ (ਅੰਗਰੇਜ਼ੀ: United States of America ਅਤੇ ਆਮ ਬੋਲਚਾਲ ਵਿੱਚ ਅਮਰੀਕਾ, ਯੂ.ਐਸ.ਏ ਜਾਂ ਯੂ.ਐਸ ਕਿਹਾ ਜਾਂਦਾ ਹੈ) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ, ਡੀ.ਸੀ ਹੈ ਅਤੇ ਇੱਥੋਂ ਦੀ ਮੁੱਖ ਭਾਸ਼ਾ ਅੰਗਰੇਜ਼ੀ ਹੈ।
ਇਤਿਹਾਸ[ਸੋਧੋ]
ਕੋਲੰਬਸ ਨੇ ਸੰਨ 1492 ਵਿੱਚ ਅਮਰੀਕਾ ਲੱਭਿਆ। ਸਪੇਨ, ਫਰਾਂਸ ਅਤੇ ਇੰਗਲੈਂਡ ਦੇ ਵਾਸੀਆਂ ਨੇ ਇੱਥੇ ਬਸਤੀਆਂ ਸਥਾਪਿਤ ਕੀਤੀਆਂ। ਹੌਲੀ-ਹੌਲੀ ਇੰਗਲੈਂਡ ਦੇ ਬਸਤੀਵਾਦੀਆਂ ਨੇ ਸਪੇਨ ਅਤੇ ਫਰਾਂਸੀਸੀ ਬਸਤੀਆਂ ਤੋਂ ਉਨ੍ਹਾਂ ਦਾ ਇਲਾਕਾ ਲੈ ਲਿਆ ਅਤੇ ਅਮਰੀਕਾ, ਇੰਗਲੈਂਡ ਦੀ ਬਸਤੀ ਬਣ ਗਈ। ਅਮਰੀਕੀ ਲੋਕਾਂ ਨੇ ਇੰਗਲੈਂਡ ਤੋਂ ਆਜ਼ਾਦ ਹੋਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਸੰਨ 1776 ਵਿੱਚ ਇੰਗਲੈਂਡ ਤੋਂ ਆਜ਼ਾਦ ਹੋ ਕੇ ਅਮਰੀਕਾ ਇੱਕ ਆਜ਼ਾਦ ਦੇਸ਼ ਬਣ ਗਿਆ ਪਰ ਅਮਰੀਕਾ ਦੁਨੀਆ ਦੇ ਨਕਸ਼ੇ ‘ਤੇ ਇੱਕ ਮਹੱਤਵਪੂਰਨ ਦੇਸ਼ ਨਹੀਂ ਸੀ।
- ਅਮਰੀਕਾ ਦਾ ਮੁੱਢ ਬਹੁਤ ਹੀ ਨਿਮਨ ਅਤੇ ਨਿਮਰ ਵਰਗਾਂ ਨੇ ਬੰਨ੍ਹਿਆ। ਮੁੱਖ ਤੌਰ ‘ਤੇ ਤਿੰਨ ਤਰ੍ਹਾਂ ਦੇ ਲੋਕ ਯੂਰਪ ਤੋਂ ਅਮਰੀਕਾ ਆ ਕੇ ਵਸੇ। ਪਹਿਲਾ ਵਰਗ ਉਹ ਸੀ ਜੋ ਯੂਰਪ ਵਿੱਚ ਬਹੁਤ ਗਰੀਬੀ ਅਤੇ ਭੁੱਖਮਰੀ ਦਾ ਸ਼ਿਕਾਰ ਸੀ। ਲੱਖਾਂ ਲੋਕ ਅਜਿਹੀ ਮੌਤ ਤੋਂ ਬਚਣ ਲਈ ਅਮਰੀਕਾ ਆ ਵਸੇ। ਮੁੱਢ ਵਿੱਚ ਅਮਰੀਕਾ ਦੀ ਵਸੋਂ ਦਾ ਵੱਡਾ ਹਿੱਸਾ ਉਹੀ ਲੋਕ ਸਨ ਜੋ ਯੂਰਪ ਵਿੱਚ ਕੋਈ ਸਮਾਜਿਕ, ਆਰਥਿਕ ਜਾਂ ਰਾਜਨੀਤਕ ਸਥਾਨ ਹਾਸਲ ਨਹੀਂ ਕਰ ਸਕੇ ਅਤੇ ਉਹ ਯੂਰਪੀ ਸਮਾਜ ਦਾ ਸਭ ਤੋਂ ਹੇਠਲਾ ਨਿਮਰ ਅਤੇ ਨਿਮਨ ਵਰਗ ਹੀ ਕਹੇ ਜਾ ਸਕਦੇ ਸਨ।
- ਦੂਜਾ ਵਰਗ ਜਰਾਇਮ ਪੇਸ਼ਾ ਅਤੇ ਅਣਚਾਹੇ ਤੱਤ ਸਨ। ਇਹ ਉਹ ਵਰਗ ਸੀ ਜਿਸ ਨੂੰ ਯੂਰਪੀ ਸਮਾਜ ਸਹਿਣ ਨਹੀਂ ਸੀ ਕਰਦਾ ਅਤੇ ਉਨ੍ਹਾਂ ਨੂੰ ਉਥੋਂ ਕੱਢ ਕੇ ਜ਼ਬਰਦਸਤੀ ਅਮਰੀਕਾ ਵਸਾਇਆ ਗਿਆ। ਭਾਵੇਂ ਆਸਟਰੇਲੀਆ ਇੱਕ ਐਲਾਨੀ ਹੋਈ ਦੰਡਕ ਬਸਤੀ ਸੀ ਪਰ ਯੂਰਪ ਅਮਲੀ ਤੌਰ ‘ਤੇ ਅਮਰੀਕਾ ਨੂੰ ਵੀ ਇੱਕ ਪੀਨਲ ਕਾਲੋਨੀ ਵਾਂਗ ਹੀ ਸਮਝਦਾ ਸੀ ਜਿੱਥੇ ਉਹ ਆਪਣੇ ਜਰਾਇਮ ਪੇਸ਼ਾ ਅਤੇ ਅਣਚਾਹੇ ਅਨਸਰਾਂ ਨੂੰ ਧੱਕ ਸਕਦਾ ਸੀ।
- ਤੀਜਾ ਵਰਗ ਉਹ ਸੀ ਜੋ ਆਪਣੇ ਧਾਰਮਿਕ ਜਾਂ ਰਾਜਨੀਤਕ ਵਿਚਾਰਾਂ ਕਾਰਨ ਯੂਰਪ ਵਿੱਚ ਫਿੱਟ ਨਹੀਂ ਬੈਠਦਾ ਸੀ। ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਜਾਂ ਵਿਚਾਰਾਂ ਨੂੰ ਯੂਰਪ ਵਿੱਚ ਸਹਿਣ ਨਹੀਂ ਕੀਤਾ ਜਾਂਦਾ ਸੀ। ਕੈਥੋਲਿਕ ਬਹੁਗਿਣਤੀ ਦੇਸ਼ਾਂ ਵਿੱਚ ਪਰੋਟੈਸਟੈਂਟਾਂ ਅਤੇ ਪਰੋਟੈਸਟੈਂਟ ਬਹੁਗਿਣਤੀ ਵਾਲੇ ਮੁਲਕਾਂ ਵਿੱਚ ਕੈਥੋਲਿਕਾਂ ਨੂੰ ਸਹਿਣ ਨਹੀਂ ਕੀਤਾ ਜਾਂਦਾ ਸੀ ਅਤੇ ਇਹ ਲੋਕ ਵੀ ਯੂਰਪ ਛੱਡ ਕੇ ਅਮਰੀਕਾ ਆ ਵਸੇ।
ਕੁਦਰਤੀ ਸੋਮੇ[ਸੋਧੋ]
ਅਮਰੀਕਾ ਦੀ ਮਹਾਨਤਾ ਦਾ ਮੁੱਖ ਕਾਰਨ ਇੱਥੇ ਕੁਦਰਤੀ ਸੋਮਿਆਂ ਦੀ ਬਹੁਤਾਤ ਹੋਣਾ ਸੀ। ਦੂਜੇ ਪਾਸੇ ਯੂਰਪ ਦੇ ਦੇਸ਼ਾਂ ਕੋਲ ਸੀਮਿਤ ਕੁਦਰਤੀ ਵਸੀਲੇ ਸਨ ਅਤੇ ਉਥੋਂ ਦੀ ਵਸੋਂ ਜ਼ਿਆਦਾ ਸੀ। ਯੂਰਪ ਦੀ ਤੁਲਨਾ ਵਿੱਚ ਅਮਰੀਕੀ ਲੋਕਾਂ ਨੂੰ ਬਹੁਤ ਜ਼ਿਆਦਾ ਕਦਰਤੀ ਵਸੀਲੇ ਉਪਲਬਧ ਸਨ। ਅਜਿਹੀ ਹਾਲਤ ਵਿੱਚ ਕਿਸੇ ਤਰ੍ਹਾਂ ਦੇ ਲੋਕਾਂ ਦਾ ਵੀ ਸਫ਼ਲ ਹੋਣਾ ਲਗਪਗ ਲਾਜ਼ਮੀ ਸੀ। ਅਮਰੀਕਾ ਦਾ ਇਹ ਪ੍ਰਚਾਰ ਕਿ ਯੂਰਪ ਦੇ ਮੁਕਾਬਲੇ ਅਮਰੀਕੀ ਲੋਕ ਬਹੁਤ ਮਿਹਨਤੀ ਅਤੇ ਸਮਰਪਿਤ ਸਨ ਤੱਥਾਂ ਦੀ ਕਸਵਟੀ ‘ਤੇ ਪੂਰਾ ਨਹੀਂ ਉਤਰਦਾ। ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਅਮਰੀਕੀ ਹੰਕਾਰ ਦਾ ਮੁੱਢ ਬੰਨਿ੍ਹਆ ਜਾਂਦਾ ਹੈ। ਚਾਹੀਦਾ ਤਾਂ ਇਹ ਸੀ ਕਿ ਆਪਣੇ ਨਿਮਨ ਅਤੇ ਨਿਮਰ ਮੁੱਢ ਨੂੰ ਦੇਖਦੇ ਹੋਏ ਅਮੀਰਕੀ ਨਿਮਰਤਾ ਦਾ ਰਾਹ ਚੁਣਦੇ ਅਤੇ ਅਮਰੀਕਾ ਦੀ ਧਰਤੀ ਅਤੇ ਕੁਦਰਤ ਦਾ ਸ਼ੁਕਰ ਕਰਦੇ ਜਿਸ ਨੇ ਯੂਰਪ ਦੇ ਰਹੇ-ਖੁਹੇ, ਨਖਿੱਧ, ਜਰਾਇਮ ਪੇਸ਼ਾ ਅਤੇ ਅਣਚਾਹੇ ਅਨਸਰਾਂ ਨੂੰ ਵੀ ਇੱਕ ਮਹਾਨ ਦੇਸ਼ ਦੇ ਵਾਸੀ ਬਣਾ ਦਿੱਤਾ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਸਕਿਆ।
ਲੁੱਟ[ਸੋਧੋ]
ਅਮੀਰ ਕੁਦਰਤੀ ਵਸੀਲਿਆਂ ਤੋਂ ਇਲਾਵਾ ਘੱਟ ਗਿਣਤੀਆਂ ਦੀ ਲੁੱਟ ਨੇ ਵੀ ਅਮਰੀਕਾ ਨੂੰ ਮਹਾਨ ਬਣਾਉਣ ਵਿੱਚ ਵੱਡਾ ਹਿੱਸਾ ਪਇਆ ਹੈ। ਸਭ ਤੋਂ ਪਹਿਲਾਂ ਅਮਰੀਕੀ ਗੋਰਿਆਂ ਨੇ ਆਦਿਵਾਸੀਆਂ ਦੀਆਂ ਜ਼ਮੀਨਾਂ ਖੋਹੀਆਂ, ਇਹ ਜ਼ਮੀਨਾਂ ਧੋਖੇ ਤੇ ਨਾਬਰਾਬਰੀ ਵਾਲੀਆਂ ਸੰਧੀਆਂ ਉਨ੍ਹਾਂ ‘ਤੇ ਠੋਸ ਕੇ ਅਤੇ ਕਈ ਵਾਰੀ ਜੰਗਲੀ ਜਾਨਵਰਾਂ ਵਾਂਗ ਵੱਡੇ ਪੱਧਰ ‘ਤੇ ਉਨ੍ਹਾਂ ਦਾ ਕਤਲੇਆਮ ਕਰ ਕੇ ਵੀ ਖੋਹੀਆਂ ਗਈਆਂ।
- ਕਾਲੇ ਲੋਕਾਂ ਦੀ ਲੁੱਟ ਕੀਤੀ ਗਈ। ਆਧੁਨਿਕ ਯੁੱਗ ਵਿੱਚ ਉਨ੍ਹਾਂ ਨੂੰ ਗੁਲਾਮ ਬਣਾਇਆ ਗਿਆ ਜਦੋਂਕਿ ਬਾਕੀ ਦੁਨੀਆ ਵਿੱਚ ਗੁਲਾਮੀ ਪ੍ਰਥਾ ਬਹੁਤ ਸਮਾਂ ਪਹਿਲਾਂ ਖ਼ਤਮ ਹੋ ਚੁੱਕੀ ਸੀ। ਕਾਲੇ ਲੋਕਾਂ ਨੂੰ ਪਹਿਲਾਂ ਖੇਤੀਬਾੜੀ ਅਤੇ ਘਰੇਲੂ ਯੁੱਧ ਤੋਂ ਬਾਅਦ ਕਾਰਖਾਨਿਆਂ ਵਿੱਚ ਉਤਪਾਦਨ ਲਈ ਵਰਤਿਆ ਗਿਆ। ਕਾਲੇ ਲੋਕਾਂ ਨੂੰ ਗੋਰਿਆਂ ਦੇ ਮੁਕਾਬਲੇ ਬਹੁਤ ਹੀ ਘੱਟ ਉਜਰਤ ਅਤੇ ਖਰਚੇ ਦਿੱਤੇ ਜਾਂਦੇ ਸਨ ਜਿਸ ਨਾਲ ਵਾਧੂ ਸਰਮਾਇਆ ਇਕੱਠਾ ਕਰਨਾ ਸੌਖਾ ਹੋ ਗਿਆ।
- ਲਾਤੀਨੀ ਲੋਕਾਂ ਦੀ ਵਿਆਪਕ ਲੁੱਟ ਸ਼ੁਰੂ ਹੋਈ। ਖੇਤੀਬਾੜੀ, ਬਾਗਬਾਨੀ ਅਤੇ ਹੋਰ ਬਹੁਤ ਘੱਟ ਉਜਰਤ ਵਾਲੇ ਕੰਮਾਂ ਜਿਵੇਂ ਵਪਾਰਕ ਅਦਾਰਿਆਂ ਦੀ ਸਫ਼ਾਈ ਅਤੇ ਘਰੇਲੂ ਕੰਮ-ਕਾਜ ਆਦਿ ਵਿੱਚ ਲਾਤੀਨੀ ਲੋਕਾਂ ਨੂੰ ਲਾਇਆ ਗਿਆ। ਇਹ ਕਾਲੇ ਲੋਕਾਂ ਨਾਲੋਂ ਵੀ ਸਸਤੇ ਪੈਂਦੇ ਹਨ ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਗ਼ੈਰ-ਕਾਨੂੰਨੀ ਆਵਾਸੀ ਹਨ। ਇਸ ਲਈ ਇਹ ਬਹੁਤ ਹੀ ਘੱਟ ਉਜਰਤ ਉਤੇ ਅਤੇ ਬਿਨਾਂ ਕੋਈ ਸਹੂਲਤਾਂ ਦੇ ਵੀ ਕੰਮ ਕਰਨ ਲਈ ਮਜਬੂਰ ਹਨ।
- ਅਮਰੀਕਾ ਦੇ ਇੱਕ ਵੱਡੀ ਸ਼ਕਤੀ ਬਣਨ ਵਿੱਚ ਤੀਜੀ ਦੁਨੀਆ ਤੇ ਖਾਸ ਕਰਕੇ ਲਾਤੀਨੀ ਅਮਰੀਕਾ ਦੀ ਲੁੱਟ ਨੇ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਅਮਰੀਕਾ ਨੇ ਮੈਕਸੀਕੋ, ਕੇਂਦਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਦੇ ਵਸੀਲਿਆਂ ‘ਤੇ ਮੁਕੰਮਲ ਕੰਟਰੋਲ ਕਰ ਲਿਆ। ਭਾਵੇਂ ਸਬਜ਼ੀਆਂ, ਫਲ ਤੇ ਕਾਫੀ ਤੇ ਗੰਨੇ ਵਰਗੀਆਂ ਫ਼ਸਲਾਂ, ਕੇਲੇ, ਅੰਗੂਰ ਤੇ ਅਨਾਨਾਸ, ਇਨ੍ਹਾਂ ਦੇਸ਼ਾਂ ਦਾ ਤੇਲ ਹੋਵੇ ਭਾਵੇਂ ਸੋਨਾ, ਚਾਂਦੀ ਤੇ ਹੋਰ ਧਾਤਾਂ, ਇਨ੍ਹਾਂ ਸਭ ‘ਤੇ ਅਮਰੀਕਾ ਦਾ ਹੀ ਕੰਟਰੋਲ ਸੀ। ਇੱਥੋਂ ਤਕ ਕਿ ਇਨ੍ਹਾਂ ਦੇਸ਼ਾਂ ਦੇ ਚੰਗੇ ਵਾਤਾਵਰਣ ਅਤੇ ਸੋਹਣੇ ਕੁਦਰਤੀ ਦ੍ਰਿਸ਼ਾਂ ‘ਤੇ ਵੀ ਅਮਰੀਕਾ ਨੇ ਮੁਕੰਮਲ ਕੰਟਰੋਲ ਕਰਕੇ ਉਨ੍ਹਾਂ ਨੂੰ ਸੈਰ-ਸਪਾਟੇ ਅਤੇ ਅਯਾਸ਼ੀ ਦੇ ਕੇਂਦਰਾਂ ਵਜੋਂ ਵਿਕਸਿਤ ਕਰਕੇ ਖੂਬ ਮੁਨਾਫ਼ਾ ਕਮਾਇਆ।
- ਹੁਣ ਮੈਕਸੀਕੋ ਦਾ ਸਾਰਾ ਸਮੁੰਦਰੀ ਕੰਢਾ ਹੀ ਅਮਰੀਕਾ ਨੇ ਇਸ ਪੱਖੋਂ ਵਿਕਸਿਤ ਕਰ ਲਿਆ ਹੈ। ਇਨ੍ਹਾਂ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਨੂੰ ਅਮਰੀਕਾ ਨੇ ਕੌਡੀਆਂ ਦੇ ਭਾਅ ਖਰੀਦ ਕੇ ਖੂਬ ਮੁਨਾਫ਼ਾ ਕਮਾਇਆ ਅਤੇ ਉਸ ਮੁਨਾਫ਼ੇ ਦਾ ਕੁਝ ਹਿੱਸਾ ਆਪਣੇ ਲੋਕਾਂ ਨੂੰ ਵੀ ਸਸਤੀਆਂ ਵਸਤੂਆਂ ਦੇ ਰੂਪ ਵਿੱਚ ਦਿੱਤਾ, ਲਾਤੀਨੀ ਅਮਰੀਕਾ ਦੇ ਕੁਦਰਤੀ ਅਤੇ ਮਨੁੱਖੀ ਵਸੀਲਿਆਂ ਦੀ ਪਾਰਲੀ ਲੁੱਟ ਅਮਰੀਕੀ ਸਾਮਰਾਜ ਦੇ ਉਥਾਨ ਦਾ ਮੁੱਖ ਸੋਮਾ ਬਣੀ ਪਰ ਇਹ ਪਾਰਲੀ ਲੁੱਟ ਸਿਰਫ਼ ਅਮਰੀਕਾ ਦਾ ਪਿਛਵਾੜਾ ਕਹੇ ਜਾਂਦੇ ਲਾਤੀਨੀ ਅਮਰੀਕਾ ਤਕ ਹੀ ਸੀਮਿਤ ਨਹੀਂ ਸੀ ਸਗੋਂ ਸਮੁੱਚੀ ਤੀਜੀ ਦੁਨੀਆ ਅਰਥਾਤ ਅਫ਼ਰੀਕਾ ਅਤੇ ਏਸ਼ੀਆ ਵੀ ਅਮਰੀਕੀ ਸਾਮਰਾਜੀ ਲੁੱਟ ਦਾ ਸ਼ਿਕਾਰ ਬਣੇ ਅਤੇ ਅਮਰੀਕੀ ਉਥਾਨ ਅਤੇ ਅਮਰੀਕਾ ਦੇ ਇੱਕੋ ਇੱਕ ਮਹਾਂਸ਼ਕਤੀ ਬਣਨ ਵਿੱਚ ਸਹਾਈ ਹੋਏ।
ਮਹਾਂ ਸ਼ਕਤੀ[ਸੋਧੋ]
ਸੰਨ 1846 ਤੋਂ 1848 ਤਕ ਅਮਰੀਕਾ-ਮੈਕਸੀਕੋ ਯੁੱਧ ਚੱਲਿਆ ਜਿਸ ਵਿੱਚ ਅਮਰੀਕਾ ਦੀ ਜਿੱਤ ਹੋਈ ਅਤੇ ਮੈਕਸੀਕੋ ਦਾ ਬਹੁਤ ਸਾਰਾ ਇਲਾਕਾ ਅਮਰੀਕਾ ਨੇ ਆਪਣੇ ਵਿੱਚ ਮਿਲਾ ਲਿਆ। ਅਮਰੀਕਾ ਦਾ ਸਾਰਾ ਪੱਛਮੀ ਕੰਢਾ ਅਤੇ ਦੱਖਣ-ਪੱਛਮੀ ਹਿੱਸਾ ਪਹਿਲਾਂ ਮੈਕਸੀਕੋ ਦਾ ਹਿੱਸਾ ਹੁੰਦਾ ਸੀ। ਇਸ ਜਿੱਤ ਨਾਲ ਅਮਰੀਕਾ ਇੱਕ ਅਹਿਮ ਸ਼ਕਤੀ ਵਜੋਂ ਉਭਰਿਆ। ਸੰਨ 1861 ਤੋਂ 1865 ਤਕ ਚੱਲੇ ਘਰੇਲੂ ਯੁੱਧ ਨੇ ਅਮਰੀਕਾ ਨੂੰ ਇੱਕ ਉਤਪਾਦਕ ਸ਼ਕਤੀ ਵਜੋਂ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਕਿਉਂਕਿ ਉਸ ਤੋਂ ਪਹਿਲਾਂ ਅਮਰੀਕਾ ਉਤਰੀ ਅਤੇ ਦੱਖਣੀ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਉਤਰ ਵਿੱਚ ਲੱਗੇ ਕਾਰਖਾਨਿਆਂ ਵਿੱਚ ਕੰਮ ਕਰਨ ਲਈ ਕਿਰਤੀਆਂ ਦੀ ਘਾਟ ਸੀ। ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਖੇਤੀਬਾੜੀ ਮੁੱਖ ਧੰਦਾ ਸੀ ਅਤੇ ਉੱਥੇ ਜ਼ਿਆਦਾਤਰ ਕਾਲੇ ਗੁਲਾਮ ਖੇਤੀਬਾੜੀ ਵਿੱਚ ਲੱਗੇ ਹੋਏ ਸਨ। ਇਸ ਘਰੇਲੂ ਯੁੱਧ ਵਿੱਚ ਦੱਖਣ ਹਾਰ ਗਿਆ ਅਤੇ ਉਤਰ ਜਿੱਤ ਗਿਆ। ਗੁਲਾਮ ਕਾਲੇ ਉਤਰੀ ਅਮਰੀਕਾ ਦੇ ਕਾਰਖਾਨਿਆਂ ਵਿੱਚ ਮਜ਼ਦੂਰੀ ਕਰਨ ਲਈ ਆਜ਼ਾਦ ਹੋ ਗਏ। ਇਸ ਤੋਂ ਬਾਅਦ ਅਮਰੀਕਾ ਦੁਨੀਆ ਦੀ ਇੱਕ ਮਹੱਤਵਪੂਰਨ ਉਤਪਾਦਕ ਸ਼ਕਤੀ ਬਣ ਗਿਆ।
ਦੋ ਮਹਾਂ ਸ਼ਕਤੀਆਂ[ਸੋਧੋ]
ਸੰਨ 1914 ਤੋਂ 1918 ਤਕ ਚੱਲੇ ਪਹਿਲੀ ਸੰਸਾਰ ਜੰਗ ਵਿੱਚ ਅਮਰੀਕਾ ਨੇ ਫੈਸਲਾਕੁੰਨ ਭੂਮਿਕਾ ਨਿਭਾਈ ਅਤੇ ਇੱਕ ਵੱਡੀ ਸ਼ਕਤੀ ਬਣ ਗਿਆ। ਸੰਨ 1939 ਤੋਂ 1945 ਤਕ ਚੱਲੇ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣ ਗਿਆ। ਇਸ ਯੁੱਧ ਤੋਂ ਬਾਅਦ ਸੰਸਾਰ ਦੋ ਗੁੱਟਾਂ ਵਿੱਚ ਵੰਡਿਆ ਗਿਆ। ਇੱਕ ਪਾਸੇ ਅਮਰੀਕਾ ਦੀ ਅਗਵਾਈ ਹੇਠ ਪੱਛਮੀ ਦੇਸ਼ਾਂ ਦਾ ਗੁੱਟ ਅਤੇ ਦੂਜੇ ਪਾਸੇ ਸੋਵੀਅਤ ਯੂਨੀਅਨ ਦੀ ਅਗਵਾਈ ਹੇਠ ਪੂਰਬੀ ਯੂਰਪੀ ਦੇਸ਼ਾਂ ਦਾ ਗੁੱਟ। ਸੰਨ 1946 ਤੋਂ 1991 ਤਕ ਦੇ ਸਮੇਂ ਨੂੰ ਅਸੀਂ ਸ਼ੀਤ ਯੁੱਧ ਦਾ ਸਮਾਂ ਕਹਿ ਸਕਦੇ ਹਾਂ ਕਿਉਂਕਿ ਭਾਵੇਂ ਦੋਵਾਂ ਗੁੱਟਾਂ ਵਿੱਚ ਖੁੱਲ੍ਹ ਕੇ ਲੜਾਈ ਨਹੀਂ ਹੋਈ ਪਰ ਦੋਵਾਂ ਵਿੱਚ ਵਿਚਾਰਧਾਰਕ, ਹਥਿਆਰਾਂ ਦੀ ਦੌੜ ਤੇ ਜਾਸੂਸੀ ਟਕਰਾਅ ਹੁੰਦਾ ਰਿਹਾ ਅਤੇ ਆਨੇ-ਬਹਾਨੇ ਪਰੋਕਸੀ ਲੜਾਈਆਂ ਹੁੰਦੀਆਂ ਰਹੀਆਂ।
ਆਰਥਿਕ ਸੰਕਟ[ਸੋਧੋ]
ਸਾਲ 1991 ਵਿੱਚ ਸੋਵੀਅਤ ਯੂਨੀਅਨ ਟੁੱਟ ਗਿਆ ਅਤੇ ਅਮਰੀਕਾ ਦੁਨੀਆ ਦੀ ਇੱਕੋ-ਇੱਕ ਮਹਾਂਸ਼ਕਤੀ ਬਣ ਗਿਆ। ਸਾਲ 1991 ਤੋਂ 2010 ਤਕ ਤਕਰੀਬਨ ਵੀਹ ਸਾਲ ਦਾ ਸਮਾਂ ਅਮਰੀਕੀ ਯੁੱਗ ਕਿਹਾ ਸਕਦਾ ਹੈ ਪਰ ਇੱਕੀਵੀਂ ਸਦੀ ਦੇ ਦੂਜੇ ਦਹਾਕੇ ਤਕ ਅਮਰੀਕਾ ਡੂੰਘੇ ਸੰਕਟਾਂ ਦਾ ਸ਼ਿਕਾਰ ਹੋ ਗਿਆ ਅਤੇ ਦੁਨੀਆ ਵਿੱਚ ਇੱਕੋ ਇੱਕ ਮਹਾਂਸ਼ਕਤੀ ਵਜੋਂ ਆਪਣੀ ਪ੍ਰਬਲਤਾ ਕਾਇਮ ਨਹੀਂ ਰੱਖ ਸਕਿਆ। ਇਹ ਸੰਕਟ ਸਿਰਫ਼ ਆਰਥਿਕ ਨਹੀਂ ਹੈ, ਭਾਵੇਂ ਇਹ ਮੁੱਖ ਤੌਰ ‘ਤੇ ਆਰਥਿਕ ਸੰਕਟ ਵਜੋਂ ਸਾਹਮਣੇ ਆਇਆ ਹੈ। ਇਹ ਸੰਕਟ ਵਿਆਪਕ ਹੈ ਜਿਸ ਵਿੱਚ ਸਮਾਜਿਕ, ਸੱਭਿਆਚਾਰਕ ਅਤੇ ਘੱਟ ਰਹੀ ਫ਼ੌਜੀ ਸ਼ਕਤੀ ਵਰਗੇ ਪੱਖ ਵੀ ਸ਼ਾਮਲ ਹਨ। ਏਸ਼ੀਆ ਅਤੇ ਚੀਨ ਦੇ ਉਭਾਰ ਨੇ ਵੀ ਅਮਰੀਕਾ ਦੇ ਦੁਨੀਆ ਦੀ ਇੱਕੋ-ਇਕ ਮਹਾਂਸ਼ਕਤੀ ਵਜੋਂ ਵਜੂਦ ਨੂੰ ਖ਼ਤਮ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਬੀਤੇ ਸਾਲ ਵਿੱਚ ਅਮਲੀ ਤੌਰ ‘ਤੇ ਚੀਨ ਦੀ ਆਰਥਿਕਤਾ ਅਮਰੀਕਾ ਨਾਲੋਂ ਅੱਗੇ ਨਿਕਲ ਗਈ। ਇਸ ਲਈ ਸਾਲ 2010 ਨੂੰ ਅਮਰੀਕੀ ਯੁੱਗ ਦੇ ਅੰਤ ਦਾ ਸਮਾਂ ਕਹਿ ਸਕਦੇ ਹਾਂ। ਸਾਰੇ ਕੌਮਾਂਤਰੀ ਰੁਝਾਨ ਇਹ ਹੀ ਸੰਕੇਤ ਦੇ ਰਹੇ ਹਨ ਕਿ ਤੁਲਨਾਤਮਕ ਤੌਰ ‘ਤੇ ਅਮਰੀਕਾ ਦੀ ਸ਼ਕਤੀ ਘਟੀ ਜਾਏਗੀ। ਅਮਰੀਕਾ ਦਾ ਸੰਸਾਰ ਦੀ ਇੱਕੋ-ਇੱਕ ਮਹਾਂਸ਼ਕਤੀ ਵਜੋਂ ਸਥਾਨ ਤਾਂ ਸਦਾ ਲਈ ਖੁੱਸ ਗਿਆ ਹੈ। ਸਮੁੱਚੇ ਤੌਰ ‘ਤੇ ਅਮਰੀਕਾ ਦੀ ਸ਼ਕਤੀ ਅਤੇ ਰਸੂਖ ਘਟਦੇ ਜਾਣਗ
ਰਾਜ ਪ੍ਰਬੰਧ[ਸੋਧੋ]
ਅਮਰੀਕਾ ਵਿੱਚ ਸਾਰੀਆਂ ਚੋਣਾਂ ਨਵੰਬਰ ਮਹੀਨੇ ਹੁੰਦੀਆਂ ਹਨ। ਅਖ਼ਬਾਰਾਂ ਵਿੱਚ ਸਰਕਾਰੀ ਇਸ਼ਤਿਹਾਰ ਬਹੁਤ ਹੀ ਘੱਟ ਆਉਂਦੇ ਹਨ। ਕੋਈ ਨੀਂਹ ਪੱਥਰ ਰੱਖਦਾ ਹੈ ਅਤੇ ਨਾ ਹੀ ਕੋਈ ਉਦਘਾਟਨ ਕਰਦਾ ਹੈ। ਇਹ ਲੋਕ ਸਮਾਂ ਬਰਬਾਦ ਨਹੀਂ ਕਰਦੇ ਅਤੇ ਨਾ ਹੀ ਇਸ਼ਤਿਹਾਰਬਾਜ਼ੀ ’ਤੇ ਪੈਸਾ ਖ਼ਰਚ ਕਰਦੇ ਹਨ। ਰਾਸ਼ਟਰਪਤੀ ਦੀ ਚੋਣ ਸਿੱਧੀ ਹੁੰਦੀ ਹੈ ਅਤੇ ਹੁੰਦੀ ਵੀ ਚਾਰ ਸਾਲ ਲਈ ਹੈ। ਉਹ ਸਾਰੀਆਂ ਸ਼ਕਤੀਆਂ ਜੋ ਸਾਡੇ ਪ੍ਰਧਾਨ ਮੰਤਰੀ ਕੋਲ ਹਨ, ਉਹ ਰਾਸ਼ਟਰਪਤੀ ਕੋਲ ਹਨ। ਸਿੱਧੀ ਚੋਣ ਹੋਣ ਕਰਕੇ ਰਾਸ਼ਟਰਪਤੀ ਨੂੰ ਸਾਰੇ ਸੂਬਿਆਂ ਦਾ ਧਿਆਨ ਰੱਖਣਾ ਪੈਂਦਾ ਹੈ। ਰਾਸ਼ਟਰਪਤੀ ਨੂੰ ਵੀਟੋ ਦਾ ਅਧਿਕਾਰ ਹੈ ਭਾਵ ਜੇ ਸੈਨੇਟ ਕੋਈ ਬਿੱਲ ਪਾਸ ਕਰ ਦੇਵੇ ਤਾਂ ਰਾਸ਼ਟਰਪਤੀ ਉਸ ਨੂੰ ਰੋਕ ਸਕਦਾ ਹੈ ਪਰ ਜੇ ਉਹ ਬਿੱਲ ਮੁੜ ਪਾਸ ਹੋ ਜਾਵੇ ਤਾਂ ਉਸ ਨੂੰ ਮੁੜ ਵੀਟੋ ਨਹੀਂ ਕਰ ਸਕਦਾ। ਸੰਵਿਧਾਨ ਵਿੱਚ ਸੋਧ ਕਰਨ ਲਈ ਲੋਕਾਂ ਕੋਲੋਂ ਵੋਟਾਂ ਪੁਆ ਕੇ ਪੁਸ਼ਟੀ ਕਰਵਾਈ ਜਾਂਦੀ ਹੈ। ਹੈ। ਅਮਰੀਕਾ ਵਿੱਚ ਕਿਸੇ ਵੀ ਮੈਂਬਰ ਨੂੰ ਨਾਮਜ਼ਦ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਅਮਰੀਕਾ ਵਿੱਚ ਵੀ ਦੋ ਹਾਊਸ ਹਨ। ਇੱਕ ਸੈਨੇਟ ਅਤੇ ਦੂਜਾ ਹਾਊਸ ਆਫ਼ ਰਿਪਰੀਜੈਨਟੇਟਿਵ, ਜਿਸਨੂੰ ਆਮ ਤੌਰ ’ਤੇ ਕਾਂਗਰਸ ਕਹਿ ਦਿੰਦੇ ਹਨ। ਅਮਰੀਕਾ ਦੇ 50 ਸੂਬੇ ਹਨ। ਸੈਨੇਟ ਵਿੱਚ ਹਰ ਸੂਬੇ ਦੀਆਂ 2 ਸੀਟਾਂ ਹਨ ਅਤੇ ਇੰਜ ਸੈਨੇਟ ਦੀਆਂ ਕੁੱਲ 100 ਸੀਟਾਂ ਹਨ। ਸੈਨੇਟਰ ਲੋਕਾਂ ਦੁਆਰਾ ਚੁਣੇ ਜਾਂਦੇ ਹਨ। ਕਾਂਗਰਸ ਦੇ ਮੈਂਬਰਾਂ ਦੀ ਗਿਣਤੀ ਅਬਾਦੀ ਅਨੁਸਾਰ ਹੁੰਦੀ ਹੈ। ਇਸ ਸਮੇਂ ਇਸ ਦੀ ਗਿਣਤੀ 435 ਹੈ। ਇਸ ਦੇ ਮੈਂਬਰਾਂ ਨੂੰ ਕਾਂਗਰਸਮੈੱਨ ਕਿਹਾ ਜਾਂਦਾ ਹੈ। ਕੋਵੀ ਵੀ ਬਿੱਲ ਦਾ ਦੋਵਾਂ ਹਾਊਸਾਂ ਵਿੱਚੋਂ ਪਾਸ ਹੋਣਾ ਜ਼ਰੂਰੀ ਹੈ। ਅਮਰੀਕਾ ਵਿੱਚ ਸੈਨੇਟਰ ਤੇ ਕਾਂਗਰਸਮੈੱਨ ਮੰਤਰੀ ਨਹੀਂ ਬਣ ਸਕਦੇ। ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਜਿਸ ਸ਼ਹਿਰੀ ਨੂੰ ਚਾਹੇ ਮੰਤਰੀ ਨਾਮਜ਼ਦ ਕਰ ਸਕਦਾ ਹੈ, ਜਿਸ ਨੂੰ ‘ਸੈਕਟਰੀ ਆਫ਼ ਸਟੇਟ’ ਕਿਹਾ ਜਾਂਦਾ ਹੈ। ਆਮ ਤੌਰ ’ਤੇ ਮੰਤਰੀ ਸਬੰਧਤ ਵਿਭਾਗ ਨਾਲ ਜੁੜੇ ਵਿਅਕਤੀ ਨੂੰ ਚੁਣਿਆ ਜਾਂਦਾ ਹੈ। ਚੋਣ ਭਾਵੇਂ ਰਾਸ਼ਟਰਪਤੀ, ਗਵਰਨਰ ਜਾਂ ਸੈਨੇਟ ਤੇ ਮੇਅਰ ਦੀ ਹੋਵੇ; ਮਈ/ਜੂਨ ਮਹੀਨੇ ਵਿੱਚ ਉਸ ਪਾਰਟੀ ਦੇ ਮੈਂਬਰ ਆਪਸ ਵਿੱਚ ਚੋਣ ਲੜਦੇ ਹਨ, ਜਿਸ ਨੂੰ ਪ੍ਰਾਇਮਰੀ ਕਿਹਾ ਜਾਂਦਾ ਹੈ। ਇਹ ਚੋਣ ਵੀ ਆਮ ਚੋਣਾਂ ਦੀ ਤਰ੍ਹਾਂ ਚੋਣ ਕਮਿਸ਼ਨ ਕਰਵਾਉਂਦਾ ਹੈ। ਪ੍ਰਾਇਮਰੀ ਚੋਣ ਵਿੱਚ ਜਿੱਤਣ ਵਾਲੇ ਹੀ ਨਵੰਬਰ ਵਿੱਚ ਹੋਣ ਵਾਲੀ ਚੋਣ ਲੜ ਸਕਦੇ ਹਨ। ਅਮਰੀਕਾ ਵਿੱਚ ਚੋਣ ਮੁੱਦਿਆਂ ’ਤੇ ਅਧਾਰਿਤ ਹੁੰਦੀ ਹੈ। ਵੱਡੇ-ਵੱਡੇ ਇਕੱਠਾਂ ਵਿੱਚ ਵਿਰੋਧੀ ਅਤੇ ਸੱਤਾਧਾਰੀ ਇੱਕ ਸਟੇਜ ’ਤੇ ਬਹਿਸ ਕਰਦੇ ਹਨ। ਮੀਡੀਆ ਤੋਂ ਇਲਾਵਾ ਉੱਥੇ ਹਾਜ਼ਰ ਲੋਕ ਸੁਆਲ ਪੁੱਛਦੇ ਹਨ। ਰਾਸ਼ਟਰਪਤੀ ਦੀ ਚੋਣ ਸਮੇਂ ਉਮੀਦਵਾਰ ਇੱਕੋ ਮੰਚ ’ਤੇ ਖਲੋਅ ਕੇ ਪੱਤਰਕਾਰਾਂ ਦੇ ਜੁਆਬ ਦਿੰਦੇ ਹਨ। ਬਹਿਸ ਉਸਾਰੂ ਹੁੰਦੀ ਹੈ। ਸਾਰਾ ਅਮਰੀਕਾ ਇਨ੍ਹਾਂ ਬਹਿਸਾਂ ਨੂੰ ਸੁਣ ਕੇ ਮਨ ਬਣਾਉਂਦਾ ਹੈ ਕਿ ਵੋਟ ਕਿਸ ਨੂੰ ਪਾਉਣੀ ਹੈ। ਘਟੀਆ ਕਿਸਮ ਦੀ ਦੂਸ਼ਣਬਾਜ਼ੀ ਨਹੀਂ ਹੁੰਦੀ।
ਅਮਰੀਕਾ ਵਿੱਚ ਭਾਵੇਂ ਰਾਸ਼ਟਰਪਤੀ ਪਾਸ ਨੈਸ਼ਨਲ ਸਿਕਿਊਰਟੀ ਗਾਰਡ ਹਨ ਪਰ ਅਮਨ-ਕਾਨੂੰਨ ਦੀ ਰੱਖਿਆ ਲਈ ਅਮਰੀਕੀ ਫ਼ੌਜ ਦੀ ਵਰਤੋਂ ਦੀ ਮਨਾਹੀ ਹੈ। ਕੁਝ ਬਹੁਕੌਮੀ ਕੰਪਨੀਆਂ ਅਮਰੀਕਾ ਦੇ ਪ੍ਰਬੰਧ ਨੂੰ ਚਲਾ ਰਹੀਆਂ ਹਨ।
ਰਾਸ਼ਟਰਪਤੀ[ਸੋਧੋ]
ਗਵਰਨਰ[ਸੋਧੋ]
ਰਾਜ ਪੱਧਰ ’ਤੇ ਸੂਬੇ ਦਾ ਮੁਖੀ ਗਵਰਨਰ ਹੁੰਦਾ ਹੈ, ਜਿਸਦੀ ਅਹੁਦੇ ਦੀ ਮਿਆਦ ਚਾਰ ਸਾਲ ਹੁੰਦੀ ਹੈ। ਉਸ ਦੀ ਚੋਣ ਸਿੱਧੀ ਹੁੰਦੀ ਹੈ। ਕੋਈ ਵੀ ਵਿਅਕਤੀ ਤੀਜੀ ਵਾਰ ਗਵਰਨਰ ਨਹੀਂ ਬਣ ਸਕਦਾ। ਸਿੱਧੀ ਚੋਣ ਹੋਣ ਕਰਕੇ ਗਵਰਨਰ ਨੂੰ ਹਰ ਵੋਟਰ ਪਾਸ ਜਾਣਾ ਪੈਂਦਾ ਹੈ ਅਤੇ ਉਸ ਨੂੰ ਸਾਰੇ ਸੂਬੇ ਦਾ ਧਿਆਨ ਰੱਖਣਾ ਪੈਂਦਾ ਹੈ। ਜੇ ਲੋਕ ਚਾਹੁਣ ਤਾਂ ਗਵਰਨਰ ਨੂੰ ਵਾਪਸ ਵੀ ਬੁਲਾ ਸਕਦੇ ਹਨ ਪਰ ਇਸ ਲਈ ਵੋਟਰਾਂ ਦੀ ਖ਼ਾਸ ਗਿਣਤੀ ਚਾਹੀਦੀ ਹੈ। ਇੱਥੇ ਵੀ ਦੋ ਹਾਊਸ ਹੁੰਦੇ ਹਨ। ਰਾਸ਼ਟਰਪਤੀ ਵਾਂਗ ਗਵਰਨਰ ਆਪਣੀ ਮਰਜ਼ੀ ਦੇ ਮੰਤਰੀ ਰੱਖਦਾ ਹੈ। ਅਮਰੀਕਾ ਵਿੱਚ ਹਰ ਸੂਬੇ ਦਾ ਆਪਣਾ ਝੰਡਾ, ਪੰਛੀ, ਫੁੱਲ, ਸੈਂਸਰ ਬੋਰਡ ਅਤੇ ਕਾਨੂੰਨ ਆਦਿ ਹਨ। ਹਰ ਸੂਬਾ ਆਜ਼ਾਦ ਹੈ। ਹਰ ਸੂਬੇ ਦੇ ਆਪਣੇ ਟਰੈਫ਼ਿਕ ਨਿਯਮ ਹਨ। ਇੱਥੇ ਸਹੀ ਅਰਥਾਂ ਵਿੱਚ ਪੰਚਾਇਤੀ ਰਾਜ ਹੈ। ਮਿਉਂਸਿਪਲ ਕਮੇਟੀਆਂ ਪੂਰੀ ਤਰ੍ਹਾਂ ਆਜ਼ਾਦ ਹਨ। ਹਰ ਸ਼ਹਿਰ ਦੀ ਆਪਣੀ ਪੁਲੀਸ ਹੈ।
ਸਕੂਲ ਅਤੇ ਹੋਰ ਪ੍ਰਬੰਧ[ਸੋਧੋ]
ਇਲਾਕਾ ਨਿਵਾਸੀ ਵੋਟਾਂ ਪਾ ਕੇ ਸਕੂਲ ਕਮੇਟੀ ਚੁਣਦੇ ਹਨ ਜੋ ਸਕੂਲ ਚਲਾਉਂਦੀ ਹੈ। 99 ਫ਼ੀਸਦੀ ਬੱਚੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਹਨ, ਜਿੱਥੇ ਕੋਈ ਫ਼ੀਸ ਨਹੀਂ ਲੱਗਦੀ। ਰਾਜ ਅਤੇ ਸ਼ਹਿਰੀ ਪੱਧਰ ’ਤੇ ਕਈ ਫ਼ੈਸਲੇ ਵੋਟਾਂ ਪਾ ਕੇ ਲਏ ਜਾਂਦੇ ਹਨ। ਅਮਰੀਕਾ ਵਿੱਚ ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ, ਪੜ੍ਹਨ, ਲਿਖਣ ਅਤੇ ਬੋਲਣ ਦੀ ਆਜ਼ਾਦੀ ਹੈ। ਦਫ਼ਤਰਾਂ ਵਿੱਚ ਰਿਸ਼ਵਤਖੋਰੀ ਨਹੀਂ ਹੈ ਅਤੇ ਜ਼ਮੀਨੀ ਰਿਕਾਰਡ ਇੰਟਰਨੈੱਟ ’ਤੇ ਉਪਲਬਧ ਹੈ। ਇਹ ਕੰਮ ਨਿੱਜੀ ਕੰਪਨੀਆਂ ਕੋਲ ਹੈ। ਮਕਾਨ ਖ਼ਰੀਦਣ ਜਾਂ ਕਾਰੋਬਾਰ ਕਰਨ ਲਈ ਕਰਜ਼ੇ ਦੀ ਦਰ ਬਹੁਤ ਥੋੜ੍ਹੀ ਹੈ। ਕਰਜ਼ਾ ਆਸਾਨੀ ਨਾਲ ਲੰਮੇ ਸਮੇਂ ਲਈ ਮਿਲ ਜਾਂਦਾ ਹੈ। ਅੰਗਹੀਣਾਂ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ। ਇੱਕ ਵੀ ਹਸਪਤਾਲ ਸਰਕਾਰੀ ਨਹੀਂ ਹੈ ਅਤੇ ਸਾਰਾ ਡਾਕਟਰੀ ਇਲਾਜ ਪ੍ਰਾਈਵੇਟ ਹੈ। ਬੀਮੇ ਤੋਂ ਬਗ਼ੈਰ ਗੁਜ਼ਾਰਾ ਨਹੀਂ ਹੁੰਦਾ। 65 ਸਾਲ ਤੋਂ ਵੱਧ ਉਮਰ ਵਾਲਿਆਂ ਦਾ ਇਲਾਜ ਮੁਫ਼ਤ ਹੈ। ਗ਼ਰੀਬ ਲੋਕਾਂ ਲਈ ਸਰਕਾਰੀ ਖ਼ਜ਼ਾਨੇ ਵਿੱਚੋਂ ਬੀਮਾ ਕਰਵਾਉਣ ਦੇ ਯਤਨ ਹੋ ਰਹੇ ਹਨ। ਅਮਰੀਕਾ ਵਿੱਚ ਗ਼ਰੀਬਾਂ ਨੂੰ ਫੂਡ ਸਟੈਂਪਾਂ ਮਿਲਦੀਆਂ ਹਨ, ਜਿਸ ਨਾਲ ਸੋਹਣਾ ਗੁਜ਼ਾਰਾ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪੈਨਸ਼ਨ ਨਹੀਂ ਮਿਲਦੀ, ਉਨ੍ਹਾਂ ਨੂੰ ਸਰਕਾਰ ਵੱਲੋਂ ਤਕਰੀਬਨ 1100 ਡਾਲਰ ਹਰ ਮਹੀਨੇ ਗੁਜ਼ਾਰਾ ਭੱਤੇ ਦੇ ਤੌਰ ’ਤੇ ਦਿੱਤੇ ਜਾਂਦੇ ਹਨ।
ਰਾਜ[ਸੋਧੋ]
ਹੇਠਲੇ ਟੇਬਲ ਵਿੱਚ ਅਮਰੀਕਾ ਦੇ ੫੦ ਰਾਜਾਂ ਦੇ ਬਾਰੇ ਹੇਠ ਲਿਖੀ ਜਾਣਕਾਰੀ ਹੈ:
- ਰਾਜ ਦਾ ਨਾਮ
- ਅੰਗਰੇਜੀ ਵਿੱਚ ਰਾਜ ਦਾ ਨਾਮ
- ਅਮਰੀਕਾ ਦੇ ਡਾਕਖਾਨੇ ਦੇ ਦੁਆਰਾ ਦਿੱਤਾ ਗਿਆ ਰਾਜ ਦਾ ਕੋਡ[9]
- ਰਾਜ ਦਾ ਝੰਡਾ
- ਤਰੀਕ — ਜਦ ਇਹ ਰਾਜ ਅਮਰੀਕਾ ਵਿੱਚ ਆਇਆ
- ੧ ਜੁਲਾਈ 2007 ਦੇ ਸੇਨਸਸ ਦੇ ਹਿਸਾਬ ਨਾਲ ਰਾਜ ਦੀ ਜਨ-ਸੰਖਿਆ[10][11]
- ਰਾਜਧਾਨੀ
- ੧ ਜੁਲਾਈ 2007 ਦੇ ਦੇਨਸਸ ਦੇ ਹਿਸਾਬ ਨਾਲ ਰਾਜ ਦਾ ਸਭ ਤੋਂ ਜਿਆਦਾ ਜਨ-ਸੰਖਿਆ ਵਾਲਾ ਸ਼ਹਿਰ[12]
ਹੋਰ ਵੇਖੋ[ਸੋਧੋ]
ਹਵਾਲੇ[ਸੋਧੋ]
- ↑ Lua error in ਮੌਡਿਊਲ:Citation/CS1 at line 4247: attempt to index field 'date_names' (a nil value). (figure updated automatically).
- ↑ New Mexico Code 1-16-7 (1981).
- ↑ New Mexico Code 14-11-13 (2011).
- ↑ Lua error in ਮੌਡਿਊਲ:Citation/CS1 at line 4247: attempt to index field 'date_names' (a nil value).
- ↑ Lua error in ਮੌਡਿਊਲ:Citation/CS1 at line 4247: attempt to index field 'date_names' (a nil value).
- ↑ Lua error in ਮੌਡਿਊਲ:Citation/CS1 at line 4247: attempt to index field 'date_names' (a nil value).
- ↑ Lua error in ਮੌਡਿਊਲ:Citation/CS1 at line 4247: attempt to index field 'date_names' (a nil value).
- ↑ Lua error in ਮੌਡਿਊਲ:Citation/CS1 at line 4247: attempt to index field 'date_names' (a nil value).
- ↑ Lua error in ਮੌਡਿਊਲ:Citation/CS1 at line 4247: attempt to index field 'date_names' (a nil value).
- ↑ Lua error in ਮੌਡਿਊਲ:Citation/CS1 at line 4247: attempt to index field 'date_names' (a nil value).
- ↑ Lua error in ਮੌਡਿਊਲ:Citation/CS1 at line 4247: attempt to index field 'date_names' (a nil value).
- ↑ Lua error in ਮੌਡਿਊਲ:Citation/CS1 at line 4247: attempt to index field 'date_names' (a nil value).
- ↑ ਨਿਊਯਾਰਕ ਸ਼ਹਿਰ ਅਮਰੀਕਾ ਦਾ ਸਭ ਤੋਂ ਜਿਆਦਾ ਜਨ ਸੰਖਿਆ ਵਾਲਾ ਸ਼ਹਿਰ ਹੈ।
ਬਾਹਰੀ ਕੜੀ[ਸੋਧੋ]
![]() |
ਵਿਕੀਮੀਡੀਆ ਕਾਮਨਜ਼ ਉੱਤੇ United States ਨਾਲ ਸਬੰਧਤ ਮੀਡੀਆ ਹੈ। |