ਐਸ. ਬਲਬੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਸ. ਬਲਬੀਰ ਪੰਜਾਬੀ, ਭਾਰਤੀ ਗਾਇਕ ਸੀ ਜਿਸਨੇ ਪੰਜਾਬੀ, ਹਿੰਦੀ, ਬੰਗਾਲੀ ਫਿਲਮਾਂ ਵਿੱਚ 1950 ਤੋਂ 1970 ਦੇ ਦਰਮਿਆਨ ਅਨੇਕਾਂ ਗੀਤ ਗਾਏ। ਉਸਨੇ ਜ਼ਿਆਦਾਤਰ ਗੀਤ ਸਹਾਇਕ ਦੇ ਤੌਰ ਤੇ ਗਾਏ। ਪੰਜਾਬੀ ਗਾਇਕੀ ਦੇੇ ਖੇਤਰ ਵਿੱਚ ਉਸਨੂੰ ਮਜ਼ਾਹੀਆ ਗਾਇਕ ਦੇ ਤੌਰ ਤੇ ਜਾਣਿਆ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸ. ਬਲਬੀਰ ਸਿੱਖ ਪਰਿਵਾਰ ਨਾਲ ਨਾਲ ਸੰਬੰਧਿਤ ਸੀ ਜੋ ਤਰਨਤਾਰਨ ਨੇੜਲੇ ਕਿਸੇ ਪਿੰਡ ਦਾ ਜੰਮਪਲ ਸੀ। 1970 ਦੇ ਨੇੜੇ ਉਹ ਪਿੰਡ ਗਿਆ ਹੋਇਆ ਸੀ ਤਾਂ ਜ਼ਮੀਨ ਦੇ ਚੱਕਰ ਵਿੱਚ ਉਸ ਦਾ ਕਤਲ ਹੋ ਗਿਆ ਸੀ।

ਗਾਇਕੀ ਦਾ ਸਫ਼ਰ[ਸੋਧੋ]

ਐਸ. ਬਲਬੀਰ ਨੇ ਮੁਹੰਮਦ ਰਫ਼ੀ ਜਾਂ ਮਹਿੰਦਰ ਕਪੂਰ ਦੇ ਗਾਏ ਗੀਤਾਂ ਮਿਸਾਲ ਵਜੋਂ ‘ਮੈਂ ਕੋਈ ਝੂਠ ਬੋਲਿਆ… ਕੋਈ ਨਾ’, ‘ਯਿਹ ਦੇਸ਼ ਹੈ ਵੀਰ ਜਵਾਨੋਂ ਕਾ…’, ‘ਓ ਯਾਰਾ ਦਿਲਦਾਰਾ, ਮੇਰਾ ਦਿਲ ਕਰਦਾ…’, ‘ਮੌਸਮ ਹੈ ਬਹਾਰੋਂ ਕਾ, ਫੂਲੋਂ ਕਾ ਖਿਲਨਾ ਹੈ…’ ਗੀਤਾਂ ਵਿੱਚ ਸਹਾਇਕ ਦੇ ਤੌਰ ਤੇ ਆਪਣੀ ਅਵਾਜ਼ ਦਿੱਤੀ। ਉਸਤੋਂ ਬਾਅਦ ਐਸ.ਡੀ. ਬਾਤਿਸ਼ ਨੇ ਬਲਬੀਰ ਤੋਂ 1949 ਵਿੱਚ ਫਿਲਮ ‘ਖ਼ੁਸ਼ ਰਹੋ’ ਦੇ ਪੰਜ ਗੀਤ ਗਵਾਏ। ਇਨ੍ਹਾਂ ਵਿੱਚੋਂ ਦੋ ‘ਧੋਖਾ ਦੀਆ ਮੇਰੇ ਹਾਥ ਨੇ’ ‘ਤੇ ’ਦੁਨੀਆ ਮੇ ਕਿਸੀਕਾ ਕੋਈ ਨਹੀਂ’ ਸੋਲੋ ਸਨ ਅਤੇ ਬਾਕੀ ਪਰਮੋਦਿਨੀ ਦੇਸਾਈ ਨਾਲ ਦੋਗਾਣਿਆਂ ਦੇ ਰੂਪ ਵਿੱਚ ਹਨ। ਸੰਗੀਤਕਾਰ ਹੰਸਰਾਜ ਬਹਿਲ ਨੇ ਵੀ ਫਿਲਮ ‘ਕਰਵਟ’ ਵਿੱਚ ਬਲਬੀਰ ਪਾਸੋਂ ਇੱਕ ਸੋਲੋ ਤੇ ਇੱਕ ਡੂਏਟ ਗਵਾਇਆ। ਫਿਰ 1950 ਵਿੱਚ ਸੰਗੀਤਕਾਰ ਮੁਕੁਲ ਰਾਏ ਨੇ ‘ਭੇਦ’ ਵਿੱਚ ਬਲਬੀਰ ਪਾਸੋਂ ਦੋ ਸੋਲੋ ਗਵਾਏ। ਇਸੇ ਲੜੀ ਵਿੱਚ ਰਫ਼ੀ ਤੇ ਬਲਬੀਰ ਨੇ ਸਚਿਨ ਦੇਵ ਬਰਮਨ ਦੀ ਫਿਲਮ ‘ਸੁਸਾਇਟੀ’ ਵਿੱਚ ਕੱਵਾਲੀ ‘ਆ ਭੀ ਜਾ, ਅਬ ਆ ਭੀ ਜਾ' ਗਾਈ।

ਪੰਜਾਬੀ ਫਿਲਮ ਗਾਇਕੀ ਵਿੱਚ ਐਸ. ਬਲਬੀਰ ਬੜਾ ਕਿਸੇ ਸਮੇਂ ਵੱਡਾ ਨਾਂਅ ਸੀ। ਉੇਸਦੇ ਗਾੲੇ ਗੀਤਾਂ ਕਰਕੇ ਹੀ ਉਸਨੂੰ ਮਜ਼ਾਹੀਆ ਗਾਇਕੀ ਦਾ ਸਰਤਾਜ ਕਿਹਾ ਜਾਂਦਾ ਹੈ। ਉਸਨੇ ‘ਮੱਝ ਗਾਂ ਵਾਲਿਆਂ…ਵੱਡੇ ਨਾਂ ਵਾਲਿਆਂ’ (ਦੋ ਲੱਛੀਆਂ), ‘ਵਾਹ ਜਮੂਰੇ ਵਾਹ…ਕਾਹਨੂੰ ਲੈਨੈਂ ਔਖੇ ਸਾਹ…’(ਮਾਮਾ ਜੀ), ‘ਹਾਏ ਓ ਮਾਰ ਸੁੱਟਿਆ ਈ ਆ..’ (ਚੰਬੇ ਦੀ ਕਲੀ), ‘ਪੀਵੇ ਪੀਵੇ..ਪੀਵੇ ਕਾਲੀਆਂ ਦਾ ਦੁੱਧ’ (ਲਾਈਏ ਤੋੜ ਨਿਭਾਈਏ), ‘ਰੁੱਖੀ ਸੁੱਖੀ ਖਾ ਗੋਪਾਲਾ…’ (ਲਾਜੋ) ਵਰਗੇ ਸਦਾਬਹਾਰ ਗੀਤ ਗਾੲੇ। ਫਿਲਮ ‘ਸ਼ੌਂਕਣ ਮੇਲੇ ਦੀ’ ਵਿੱਚ ਸ਼ਿਵ ਬਟਾਲਵੀ ਵੱਲੋਂ ਲਿਖਿਆ ਪਹਿਲਾ ਮਜ਼ਾਹੀਆ ਗੀਤ ‘ਕੁਕੜੂ ਘੜੂੰ, ਦੁਰ ਫਿਟੇ ਮੂੰਹ…’ ਵੀ ਬਲਬੀਰ ਨੇ ਗਾਇਆ। ‘ਨੌਕਰੀ ਬੀਵੀ ਕਾ’, ‘ਕੌਡੇ ਸ਼ਾਹ’, ‘ਧਰਤੀ ਵੀਰਾਂ ਦੀ’, ‘ਖੇਡ ਪ੍ਰੀਤਾਂ ਦੀ’, ਕਿੱਕਲੀ’, ‘ਜੱਗਾ’, ‘ਸ਼ੇਰਨੀ’, ‘ਬੰਤੋ’, ‘ਪਰਦੇਸੀ ਢੋਲਾ’, ‘ਮੇਲੇ ਮਿੱਤਰਾਂ ਦੇ’, ‘ਮੁੱਖੜਾ ਚੰਨ ਵਰਗਾ’ ਫਿਲਮਾਂ ਵਿੱਚ ਵੀ ਬਲਵੀਰ ਨੇ ਗੀਤ ਗਾਏ।[1]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. ਸੁਰਿੰਦਰ ਸਿੰਘ ਤੇਜ. "ਖਾਮੋਸ਼ ਸੁਰਾਂ-14 : ਐੱਸ. ਬਲਬੀਰ".