ਇਨਸਾਈਕਲੋਪੀਡੀਆ ਬ੍ਰਿਟੈਨਿਕਾ
ਦਿੱਖ
(ਐੱਨਸਾਈਕਲੋਪੀਡੀਆ ਬ੍ਰਿਟੈਨਿਕਾ ਤੋਂ ਮੋੜਿਆ ਗਿਆ)
ਐੱਨਸਾਈਕਲੋਪੀਡੀਆ ਬ੍ਰਿਟੈਨਿਕਾ (English: Encyclopædia Britannica) ਅੰਗਰੇਜ਼ੀ ਦਾ ਇੱਕ ਆਮ ਜਾਣਕਾਰੀ ਗਿਆਨਕੋਸ਼ ਹੈ ਜੋ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਦੁਆਰਾ ਛਾਪਿਆ ਜਾਂਦਾ ਰਿਹਾ। ਇਹ ਤਕਰੀਬਨ ਇੱਕ ਸੌ ਸੰਪਾਦਕਾਂ ਅਤੇ 4,411 ਯੋਗਦਾਨੀਆਂ ਦੁਆਰਾ ਲਿਖਿਆ ਅਤੇ ਲਗਾਤਾਰ ਸੋਧਿਆ ਜਾਂਦਾ ਹੈ।
ਇਹ ਅੰਗਰੇਜ਼ੀ ਦਾ ਸਭ ਤੋਂ ਪੁਰਾਣਾ ਗਿਆਨਕੋਸ਼ ਹੈ ਜੋ ਅੱਜ ਵੀ ਜਾਰੀ ਹੈ। ਪਹਿਲੀ ਵਾਰ ਇਹ 1768 ਤੋਂ 1771 ਦੇ ਵਿਚਕਾਰ ਈਡਨਬਰਗ, ਸਕੌਟਲੈਂਡ ਵਿਖੇ ਤਿੰਨ ਜਿਲਦਾਂ ਵਿੱਚ ਛਪ ਕੇ ਜਾਰੀ ਹੋਇਆ।[1] ਇਸ ਦਾ ਅਕਾਰ ਵਧਦਾ ਗਿਆ; ਦੂਜਾ ਐਡੀਸ਼ਨ ਦਸ ਜਿਲਦਾਂ ਦਾ ਅਤੇ ਚੌਥਾ (1801–1809) ਵੀਹ ਜਿਲਦਾਂ ਦਾ ਸੀ।
ਮਾਰਚ 2012 ਵਿੱਚ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਨੇ ਇਸ ਦੇ ਹੋਰ ਨਾ ਛਪਣ ਅਤੇ ਇਸ ਦੇ ਔਨਲਾਈਨ ਐਡੀਸ਼ਨ ਵੱਲ ਧਿਆਨ ਦੇਣ ਦਾ ਐਲਾਨ ਕੀਤਾ। ਇਸ ਦਾ ਆਖ਼ਰੀ ਐਡੀਸ਼ਨ 2010 ਵਿੱਚ ਛਪਿਆ ਜੋ 32 ਜਿਲਦਾਂ ਦਾ ਸੀ।[2]
ਹਵਾਲੇ
[ਸੋਧੋ]- ↑ "Britannica goes digital after 244 years". TheNews.com.pk. ਮਾਰਚ 14, 2012. Retrieved ਨਵੰਬਰ 26, 2012.
{{cite web}}
: External link in
(help)|publisher=
- ↑ "After 244 Years, Encyclopaedia Britannica Stops the Presses". NYtimes.com. ਮਾਰਚ 13, 2012. Retrieved ਨਵੰਬਰ 26, 2012.
{{cite web}}
: External link in
(help)|publisher=
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |