ਐੱਸ. ਕਲਾਈਵਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐੱਸ. ਕਲਾਈਵਾਨੀ
ਜਨਮ25 ਨਵੰਬਰ, 1999
ਚੇਨਈ, ਤਮਿਲਨਾਡੂ, ਭਾਰਤ
ਨਾਗਰਿਕਤਾਭਾਰਤੀ

ਐੱਸ. ਕਲਾਈਵਾਨੀ (ਜਨਮ-25 ਨਵੰਬਰ, 1999) ਇੱਕ ਮਹਿਲਾ ਭਾਰਤੀ ਮੁੱਕੇਬਾਜ਼ ਹੈ, ਜੋ 48 ਕਿਲੋ ਦੇ ਭਾਰ ਵਰਗ ਵਿੱਚ ਮੁਕਾਬਲਾ ਕਰਦੀ ਹੈ। 18 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਉਸ ਨੇ 2019 ਵਿੱਚ ਵਿਜੇਨਗਰ ਵਿੱਚ ਹੋਈ ਭਾਰਤੀ ਸੀਨੀਅਰ ਰਾਸ਼ਟਰੀ ਮੁੱਕੇਬਾਜੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। 2019 ਵਿੱਚ ਹੋਈ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਉਸ ਨੂੰ “ਸਭ ਤੋਂ ਵੱਧ ਹੋਣਹਾਰ ਮੁੱਕੇਬਾਜ਼” ਦਾ ਨਾਂ ਦਿੱਤਾ ਗਿਆ। ਉਸ ਤੋਂ ਬਾਅਦ ਉਹ ਸੋਨ ਤਮਗਾ ਜਿੱਤਣ ਲਈ 2019 ਵਿੱਚ ਨੇਪਾਲ ਦੇ ਕਾਠਮਾਂਡੂ ਵਿੱਚ ਹੋਣ ਵਾਲੀਆਂ ਦੱਖਣੀ ਏਸ਼ਿਆਈ ਖੇਡਾਂ ਵਿੱਚ ਭਾਗ ਲੈਣ ਲਈ ਗਈ।

ਨਿੱਜੀ ਜ਼ਿੰਦਗੀ ਅਤੇ ਪਿਛੋਕੜ[ਸੋਧੋ]

ਐੱਸ. ਕਲਾਈਵਾਨੀ ਦਾ ਜਨਮ 25 ਨਵੰਬਰ, 1999 ਨੂੰ ਤਮਿਲ ਨਾਡੂ ਦੇ ਚੇਨਈ ਦੇ ਵਾਸ਼ਰਮੇਨਪੇਟ ਵਿਖੇ ਹੋਇਆ।[1] ਉਸ ਦੇ ਪਿਤਾ ਐੱਮ. ਸ਼੍ਰੀਨਿਵਾਸਨ ਇੱਕ ਸ਼ੌਕੀਆ ਮੁੱਕੇਬਾਜ਼ ਅਤੇ ਉਸ ਦਾ ਭਰਾ ਰਨਜੀਤ ਵੀ ਰਾਸ਼ਟਰੀ ਪੱਧਰ ਦਾ ਮੁੱਕੇਬਾਜ਼ ਸੀ। ਇੱਕ ਇੰਟਰਵਿਊ ਵਿੱਚ ਉਸ ਨੇ ਦੱਸਿਆ ਕਿ ਕਿਵੇਂ ਉਸ ਦੇ ਪਿਤਾ ਨੂੰ ਉਨ੍ਹਾਂ ਦੇ ਖੇਡ ਦੇ ਦਿਨਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਬਚਪਨ ਵਿੱਚ ਪਿਤਾ ਦੁਆਰਾ ਉਸ ਦੇ ਭਰਾ ਨੂੰ ਘਰ ਵਿੱਚ ਹੀ ਮੁੱਕੇਬਾਜ਼ੀ ਸਿਖਾਂਉਦਿਆਂ ਦੇਖ ਉਸ ਦੇ ਮਨ ਵਿੱਚ ਵੀ ਮੁੱਕੇਬਾਜ਼ੀ ਲਈ ਜਨੂੰਨ ਪੈਦਾ ਹੋਇਆ। ਉਸ ਦੇ ਪਰਿਵਾਰ ਨੂੰ ਕਈ ਵਿੱਤੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਉਸ ਦੇ ਪਿਤਾ ਨੇ ਆਮਦਨੀ ਵਿੱਚ ਥੋੜ੍ਹਾ ਹੋਰ ਵਾਧਾ ਕਰਨ ਅਤੇ ਕਲਾਈਵਾਨੀ ਦੀ ਖੇਡ ਦੀ ਇੱਛਾ ਪੂਰੀ ਕਰਨ ਲਈ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ।[2][3]

ਉਸ ਦੇ ਪਿਤਾ ਨੇ ਹੀ ਉਸ ਨੂੰ ਖੇਡ ਲਈ ਉਤਸ਼ਾਹਿਤ ਕੀਤਾ ਅਤੇ ਉਸ ਦੀ ਸਿਖਲਾਈ ਵੀ ਸ਼ੁਰੂ ਕਰ ਦਿੱਤੀ। ਪਰ ਉਸ ਦੇ ਸਕੂਲ ਦੇ ਅਧਿਆਪਕ ਉਸ ਦੇ ਮੁੱਕੇਬਾਜ਼ੀ ਕਰਨ ਦੇ ਪੱਖ ਵਿੱਚ ਨਹੀਂ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਉਹ ਆਪਣਾ ਪੂਰਾ ਧਿਆਨ ਪੜ੍ਹਾਈ ’ਤੇ ਹੀ ਕੇਂਦਰਿਤ ਕਰੇ। ਕਲਾਈਵਾਨੀ ਨੇ ਚੌਥੀ ਜਮਾਤ ਵਿੱਚ ਹੀ ਮੁੱਕੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ। (3) ਪਰ ਸਾਰਿਆਂ ਦੀ ਖੇਡ ਪ੍ਰਤੀ ਧਾਰਨਾ ਉਸ ਸਮੇਂ ਬਦਲੀ ਜਦੋਂ ਕਲਾਈਵਾਨੀ ਨੇ ਉਪ-ਜੂਨੀਅਰ ਪੱਧਰ ’ਤੇ ਤਮਗੇ ਜਿੱਤਣੇ ਸ਼ੁਰੂ ਕਰ ਦਿੱਤੇ। ਫਿਰ ਉਹ ਸਕੂਲ ਦੀ “ਗੋਲਡਨ ਗਰਲ” ਬਣ ਗਈ ਸੀ। ਇਨ੍ਹਾਂ ਜਿੱਤਾਂ ਨੇ  ਉਸ ਨੂੰ ਮੁੱਖ ਤੌਰ ’ਤੇ ਉਤਸ਼ਾਹਿਤ ਕੀਤਾ। [2]

ਉਸ ਦੇ ਰਿਸ਼ਤੇਦਾਰਾਂ ਨੇ ਉਸ ਦੇ ਮੁੱਕੇਬਾਜੀ ਕਰਨ ’ਤੇ ਨਾਰਾਜ਼ਗੀ ਜਤਾਈ ਕਿਉਂਕਿ ਉਨ੍ਹਾਂ ਦੀ ਧਾਰਨਾ ਸੀ ਕਿ ਮੁੱਕੇਬਾਜ਼ੀ ਕੁੜੀਆਂ ਦਾ ਖੇਡ ਨਹੀਂ ਹੈ। ਉਸ ਦੇ ਕੁਝ ਰਿਸ਼ਤੇਦਾਰਾਂ ਨੇ ਉਸ ਦੇ ਪਿਤਾ ਨੂੰ ਇਹ ਵੀ ਕਿਹਾ ਕਿ ਜੇ ਇਹ ਇਸੇ ਤਰ੍ਹਾਂ ਮੁੱਕੇਬਾਜ਼ੀ ਕਰਦੀ ਰਹੀ ਤਾਂ ਕੋਈ ਵੀ ਉਸ ਨਾਲ਼ ਵਿਆਹ ਨਹੀਂ ਕਰਵਾਏਗਾ। [4]

ਉਸ ਦੇ ਪਿਤਾ ਨੇ ਇਨ੍ਹਾਂ ਗੱਲਾਂ ਵੱਲ ਧਿਆਨ ਨਾ ਦਿੰਦਿਆਂ ਕਲਾਈਵਾਨੀ ਦੀ ਸਿਖਲਾਈ ਜਾਰੀ ਰੱਖੀ ਅਤੇ ਆਪਣੀ ਧੀ ਨੂੰ ਵੀ ਆਪਣੇ ਪੁੱਤਰ ਦੇ ਬਰਾਬਰ ਹੀ ਖੇਡ ਲਈ ਉਤਸ਼ਾਹਿਤ ਕੀਤਾ। ਆਪਣੇ ਮੁੱਕੇਬਾਜ਼ੀ ਦੇ ਕੈਰੀਅਰ ਵਿੱਚ ਆਏ ਸਕਾਰਾਤਮਕ ਬਦਲਾਵ ਦਾ ਸਿਹਰਾ ਉਹ ਆਪਣੇ ਪਿਤਾ ਅਤੇ ਭਰਾ ਦੇ ਸਿਰ ਬੰਨ੍ਹਦੀ ਹੈ। ਉਸ ਦੇ ਪਿਤਾ ਜੋ ਕਿ ਸ਼ੁਰੂਆਤ ਤੋਂ ਹੀ ਆਪਣੇ ਪੁੱਤਰ ਨੂੰ ਮੁੱਕੇਬਾਜ਼ੀ ਵਿੱਚ ਅੱਗੇ ਲੈ ਕੇ ਜਾਣਾ ਚਾਹੁੰਦੇ ਸਨ। ਪਰ ਉਨ੍ਹਾਂ ਨੇ ਆਰਥਿਕ ਮਜਬੂਰੀਆਂ ਕਾਰਨ ਆਪਣੇ ਪੁੱਤਰ ਨੂੰ ਇਸ ਖੇਡ ਵਿੱਚੋਂ ਬਾਹਰ ਕੱਢਣਾ ਪਿਆ। ਉਸ ਦੇ ਪਿਤਾ ਨੇ ਸਾਰਾ ਧਿਆਨ ਆਪਣੀ ਧੀ ਦੀ ਤਰੱਕੀ ਅਤੇ ਵਿਕਾਸ ਲਈ ਕੇਂਦਰਿਤ ਕੀਤਾ।[4]

ਪੇਸ਼ੇਵਰ ਪ੍ਰਾਪਤੀਆਂ[ਸੋਧੋ]

9 ਸਾਲ ਦੀ ਉਮਰ ਵਿੱਚ ਕਲਾਈਵਾਨੀ ਨੇ ਪਹਿਲੀ ਵਾਰ ਮੁੱਕੇਬਾਜ਼ੀ ਦੇ ਗਲਵਜ਼ ਪਾਏ ਸਨ। ਉਸ ਨੇ ਸਾਲ 2012 ਵਿੱਚ ਹੋਈ ਉਪ-ਜੂਨੀਅਰ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ।[1]

ਸਾਲ 2019 ਵਿੱਚ ਉਸ ਨੇ ਸੀਨੀਅਰ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ।[2][3]

2019 ਵਿੱਚ ਉਸ ਨੂੰ ਕਾਠਮਾਂਡੂ ਵਿੱਚ ਹੋਈਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਸਭ ਤੋਂ ਵੱਡੀ ਸਫਲਤਾ ਪ੍ਰਾਪਤ ਹੋਈ, ਜਦੋਂ ਉਸ ਨੇ ਨੇਪਾਲ ਦੀ ਮਹਾਰਾਜਨ ਲਲਿਤਾ ਨੂੰ 48 ਕਿਲੋ ਦੇ ਮੁਕਾਬਲੇ ਵਿੱਚ ਹਰਾ ਕੇ ਭਾਰਤ ਨੂੰ ਸੋਨ ਤਮਗਾ ਦਵਾਇਆ।[5][3]

ਕਲਾਈਵਾਨੀ ਇਸ ਸਮੇਂ 48 ਕਿਲੋ ਦੇ ਵਰਗ ਵਿੱਚ ਮੁਕਾਬਲਾ ਕਰਦੀ ਹੈ।

ਤਮਗੇ[ਸੋਧੋ]

  • ਉਪ-ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 1 ਕਾਂਸੀ ਦਾ ਤਮਗਾ।
  • ਸੀਨੀਅਰ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ 2019 ਵਿੱਚ 1 ਚਾਂਦੀ ਦਾ ਤਮਗਾ।
  • ਕਾਠਮਾਂਡੂ ਵਿੱਚ ਹੋਈਆਂ ਦੱਖਣੀ ਏਸ਼ੀਆਈ ਖੇਡਾਂ 2019 ਵਿੱਚ 1 ਸੋਨ ਤਮਗਾ।

ਹਵਾਲੇ[ਸੋਧੋ]

  1. 1.0 1.1 "Indian Boxing Federation Boxer Details". www.indiaboxing.in. Retrieved 2021-02-17. 
  2. 2.0 2.1 2.2 Vishal, R. "Tamil Nadu's Kalaivani is emerging as the surprise package in Indian women's boxing". Scroll.in (in ਅੰਗਰੇਜ਼ੀ). Retrieved 2021-02-17. 
  3. 3.0 3.1 3.2 "ਰਿਸ਼ਤੇਦਾਰ ਕਹਿੰਦੇ ਸਨ ਕਿ ਕੁੜੀ ਦੀ ਬੌਕਸਿੰਗ ਕਾਰਨ ਵਿਆਹ ਵਿਚ ਦਿੱਕਤ ਆਵੇਗੀ". BBC News ਪੰਜਾਬੀ. Retrieved 2021-02-17. 
  4. 4.0 4.1 SURANA, NEHA (2020-02-01). "Packing a punch". Deccan Chronicle (in ਅੰਗਰੇਜ਼ੀ). Retrieved 2021-02-17. 
  5. SPORTS, FISTO (2020-12-01). "S.Kalaivani: 'Boxing keeps my head straight'". www.fistosports.com (in ਅੰਗਰੇਜ਼ੀ). Retrieved 2021-02-17.