ਐੱਸ ਬਲਵੰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐੱਸ ਬਲਵੰਤ (10 ਦਸੰਬਰ 1946[1]-18 ਅਗਸਤ 2021) ਇੱਕ ਪੰਜਾਬੀ ਪ੍ਰਕਾਸ਼ਕ ਅਤੇ ਕਹਾਣੀਕਾਰ ਸੀ। ਇਸਨੂੰ ਪੰਜਾਬੀ ਅਕਾਦਮੀ ਦਿੱਲੀ ਦੁਆਰਾ "ਗਲਪ ਪੁਰਸਕਾਰ" ਨਾਲ ਸਨਮਾਨਤ ਕੀਤਾ ਗਿਆ।

ਐਸ ਬਲਵੰਤ (ਸਾਹਿਤਕ ਨਾਮ) ਦਾ ਪੂਰਾ ਨਾਮ ਬਲਵੰਤ ਸਿੰਘ ਅਟਵਾਲ ਸੀ। ਉਸ ਦਾ ਜਨਮ ਲਾਇਲਪੁਰ (ਪਾਕਿਸਤਾਨ) ਵਿੱਚ ਹੋਇਆ ਸੀ। 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਉਹ ਜਲੰਧਰ ਨੇੜਲੇ ਦੁਆਬੇ ਦੇ ਮਸ਼ਹੂਰ ਪਿੰਡ “ਚਿੱਟੀ” ਵਿੱਚ ਵਸ ਗਏ ਸਨ।

ਰਚਨਾਵਾਂ[ਸੋਧੋ]

  • ਮਹਾਂ ਨਗਰ (ਕਹਾਣੀ ਸੰਗ੍ਰਹਿ)[1]
  • ਕਦਮਾਂ ਦੇ ਨਿਸ਼ਾਨ (ਇੰਗਲੈਂਡ ਵਾਸੀ ਮਨਮੋਹਨ ਸਿੰਘ ਮਹੇੜੂ ਦੀ ਜ਼ਿੰਦਗੀ ਦੇ ਵੇਰਵੇ)[2]
  • ਗੁਮਨਾਮ ਸਿਪਾਹੀ
  • Love Dialogue: Selections from Heer Waris (ਲਵ ਡਾਇਲਾਗ:ਹੀਰ ਵਾਰਿਸ ਸ਼ਾਹ ਵਿੱਚੋਂ ਚੋਣਵੇਂ ਅੰਸ਼ ਅੰਗਰੇਜ਼ੀ ਵਿਚ ਅਨੁਵਾਦ)
  • ਅੰਗਰਜ਼ੀ-ਪੰਜਾਬੀ ਡਿਕਸ਼ਨਰੀ (ਜਸਵੀਰ ਅਟਵਾਲ ਨਾਲ਼ ਮਿਲ਼ ਕੇ)

ਹਵਾਲੇ[ਸੋਧੋ]

  1. 1.0 1.1 ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 894. ISBN 81-260-1600-0.
  2. "ਲੇਖਕ ਐਸ. ਬਲਵੰਤ ਅਤੇ ਉਸ ਦਾ ਪਾਤਰ ਦੋਵੇਂ ਵਿਦਵਾਨ ਹਨ - ਰਵਿੰਦਰ ਚੋਟ - Ajdapunjab". Dailyhunt (in ਅੰਗਰੇਜ਼ੀ). Retrieved 2021-08-19.