ਓਟੋ ਵੋਨ ਗਯੁਰਿਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਟੋ ਵੋਨ ਗਯੁਰਿਕੇ
(1601–1674) ਸਮੇਂ
ਜਨਮ30 ਨਵੰਬਰ, 1602
ਮੌਤMay 21, 1686 (1686-05-22) (aged 83)
ਰਾਸ਼ਟਰੀਅਤਾਜਰਮਨ
ਲਈ ਪ੍ਰਸਿੱਧਖ਼ਲਾਅ ਤੇ ਤਜਰਬੇ ਅਤੇ ਖੋਜ
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨੀ, ਰਾਜਨੇਤਾ
Influencedਰਾਬਰਟ ਬੋਇਲ

ਓਟੋ ਵੋਨ ਗਯੁਰਿਕੇ (30 ਨਵੰਬਰ, 1602-21 ਮਈ, 1686) ਇੱਕ ਪਵਿਤਰ ਰੋਮਨ ਸਾਮਰਾਜ ਦੇ ਪ੍ਰਸਿੱਧ ਭੌਤਿਕ ਵਿਗਿਆਨੀ ਸਨ। ਉਹਨਾਂ ਪਹਿਲੇ ਹਵਾ ਪੰਪ ਦੀ ਖੋਜ ਕੀਤੀ ਅਤੇ ਉਸ ਦਾ ਤਜਰਬਾ ਹਵਾ ਦੇ ਦਬਾਅ ਅਤੇ ਖਿਚਾਅ ਦੀ ਭੂਮਿਕਾ ਦਾ ਪਤਾ ਲਗਾਉਣ ਵਿੱਚ ਕੀਤਾ। ਉਸ ਨੇ ਸਿੱਧ ਕੀਤਾ ਕਿ ਪ੍ਰਕਾਸ਼ ਖ਼ਲਾਅ ’ਚੋਂ ਹੋ ਕੇ ਗੁਜ਼ਰ ਸਕਦਾ ਹੈ ਪਰ ਆਵਾਜ਼ ਨਹੀਂ। ਉਸ ਨੇ ਇਹ ਸਿੱਧ ਕੀਤਾ ਕਿ ਖਲਾਅ ਚੈਂਬਰ ਵਿੱਚ ਮੋਮਬੱਤੀ ਨਹੀਂ ਬਲ ਸਕਦੀ। ਉਹਨਾਂ ਕਈ ਖ਼ਲਾਅ ਚੈਂਬਰਾਂ ਦਾ ਨਿਰਮਾਣ ਵੀ ਕੀਤਾ। ਉਹਨਾਂ ਤਾਂਬੇ ਦੇ ਦੋ ਗੋਲ-ਅਰਧ ਵੀ ਬਣਾਏ, ਜਿਹਨਾਂ ਨੂੰ ‘ਗੈਦੇਬਰਗ ਰੈਮੀਸਫੀਅਰ’ ਆਖਿਆ ਗਿਆ। ਉਹਨਾਂ ਇਨ੍ਹਾਂ ‘ਗੈਦੇਬਰਗ ਹੈਮੀਸਫੀਅਰਾਂ’ ਨੂੰ ਖਾਲੀ ਕਰਕੇ ਜੋੜ ਦਿੱਤਾ ਅਤੇ ਸਾਬਤ ਕਰ ਦਿੱਤਾ ਕਿ ਖਲਾਅ ਕਿੰਨੇ ਤਾਕਤਵਰ ਹੁੰਦੇ ਹਨ। ਇਨ੍ਹਾਂ ਨੂੰ ਵੱਖਰਿਆਂ ਕਰਨ ਲਈ ਘੋੜਿਆਂ ਦੇ ਦੋ ਦਲ ਜ਼ੋਰ ਲਗਾ ਕੇ ਥੱਕ ਗਏ ਪਰ ਖਲਾਅ ਵੱਖ ਨਹੀਂ ਹੋਏ। ਸੰਨ 1663 ਵਿੱਚ ਗਯੁਰਿਕੇ ਨੇ ਪਹਿਲਾ ਬਿਜਲੀ ਜਨਰੇਟਰ ਬਣਾਇਆ। ਉਹਨਾਂ ਖਗੋਲ ਵਿਗਿਆਨ ਦਾ ਵੀ ਅਧਿਐਨ ਕੀਤਾ ਅਤੇ ਦੱਸਿਆ ਕਿ ਪੂਛਲ ਤਾਰੇ ਪੁਲਾੜ ਵਿੱਚੋਂ ਨਿਯਮਤ ਰੂਪ ਨਾਲ ਮੁੜਦੇ ਹਨ।

ਹਵਾਲੇ[ਸੋਧੋ]