ਆਪਰੇਟਿੰਗ ਸਿਸਟਮ
ਆਪਰੇਟਿੰਗ ਸਿਸਟਮ ਇੱਕ ਸਾਫ਼ਟਵੇਅਰ ਹੁੰਦਾ ਹੈ ਜੋ ਕੰਪਿਊਟਰ ਦੇ ਹਾਰਡਵੇਅਰ ਅਤੇ ਸਾਫ਼ਟਵੇਅਰ ਵਸੀਲਿਆਂ ਨੂੰ ਸੰਭਾਲਦਾ ਹੈ। ਆਪਰੇਟਿੰਗ ਸਿਸਟਮ ਕੰਪਿਊਟਰ ਦੇ ਸਿਸਟਮ ਸਾਫ਼ਟਵੇਅਰ ਦਾ ਇੱਕ ਮੁੱਖ ਅਤੇ ਜ਼ਰੂਰੀ ਹਿੱਸਾ ਹੁੰਦਾ ਹੈ। ਆਮ ਤੌਰ ਉੱਤੇ ਸਾਰੇ ਅਨੁਪ੍ਰੋਯੋਗੀ ਸਾਫ਼ਟਵੇਅਰਾਂ ਨੂੰ ਆਪਣਾ ਕੰਮ ਕਰਨ ਲਈ ਇੱਕ ਆਪਰੇਟਿੰਗ ਸਿਸਟਮ ਦੀ ਲੋੜ ਹੁੰਦੀ ਹੈ। ਸਮਾਂ-ਵੰਡ ਆਪਰੇਟਿੰਗ ਸਿਸਟਮ ਸਾਰੇ ਕੰਮਾਂ ਨੂੰ ਸਮੇਂ ਮੁਤਾਬਕ ਤਰਤੀਬ 'ਚ ਕਰ ਦਿੰਦੇ ਹਨ ਤਾਂ ਜੋ ਸਿਸਟਮ ਦੀ ਠੀਕ ਤਰਾਂ ਵਰਤੋਂ ਕੀਤੀ ਜਾ ਸਕੇ। ਹਾਰਡਵੇਅਰ ਦੇ ਕੰਮਾਂ ਜਿਵੇਂ ਇਨਪੁਟ ਅਤੇ ਆਊਟਪੁਟ ਅਤੇ ਮੈਮਰੀ ਵੰਡ ਆਦਿ ਲਈ ਆਪਰੇਟਿੰਗ ਸਿਸਟਮ ਕੰਪਿਊਟਰ ਦੇ ਪ੍ਰੋਗਰਾਮਾਂ ਅਤੇ ਹਾਰਡਵੇਅਰ ਦੇ ਵਿਚਕਾਰ ਇੱਕ ਵਿਚੋਲੇ ਦਾ ਕੰਮ ਕਰਦਾ ਹੈ।[1][2]
ਕੰਪਿਊਟਰ
[ਸੋਧੋ]ਕੰਪਿਊਟਰ ’ਤੇ ਵਰਤੇ ਜਾਣ ਵਾਲੇ ਅਪਰੇਟਿੰਗ ਸਿਸਟਮ ਹੀ ਕੰਪਿਊਟਰ ਦੇ ਸਾਫ਼ਟਵੇਅਰ ਅਤੇ ਹਾਰਡਵੇਅਰ ਭਾਗਾਂ ’ਚ ਤਾਲਮੇਲ ਪੈਦਾ ਕਰਦਾ ਹੈ। ਕੰਪਿਊਟਰ ਨੂੰ ਅਪਰੇਟਿੰਗ ਸਿਸਟਮ ਤੋਂ ਬਿਨਾਂ ਚਲਾਉਣ ਵਾਰੇ ਸੋਚਿਆ ਵੀ ਨਹੀਂ ਜਾ ਸਕਦਾ। ਮੋਬਾਈਲ ਫੋਨ ਲਈ ਵੀ ਐਪਲ, ਐਂਡਰਾਇਡ, ਵਿੰਡੋਜ ਆਦਿ ਕਈ ਪ੍ਰਕਾਰ ਦੇ ਅਪਰੇਟਿੰਗ ਸਿਸਟਮ ਵਰਤੇ ਜਾਂਦੇ ਹਨ। ਅੱਜ ਦੇ ਸਮਾਰਟ ਫੋਨ ਅੰਗਰੇਜ਼ੀ ਤੋਂ ਇਲਾਵਾ ਚੀਨੀ, ਅਰਬੀ, ਹਿੰਦੀ, ਉਰਦੂ, ਪੰਜਾਬੀ ਆਦਿ ਭਾਸ਼ਾਵਾਂ ਵਿੱਚ ਕੰਮ ਕਰਨ ਦੇ ਪੂਰੀ ਤਰ੍ਹਾਂ ਯੋਗ ਹਨ।
ਕਿਸਮਾਂ
[ਸੋਧੋ]- ਐਂਡਰਾਇਡ ਅਪਰੇਟਿੰਗ ਸਿਸਟਮ ਨੂੰ ਗੂਗਲ ਨੇ ਤਿਆਰ ਕਿਤਾ ਹੈ। ਇਸ ਨੂੰ ਤਿਆਰ ਕਰਨ ਲਈ ਜਾਵਾ ਪ੍ਰੋਗਰਾਮਿੰਗ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇੱਕ ਮੁਫ਼ਤ ਅਪਰੇਟਿੰਗ ਸਿਸਟਮ ਹੈ।ਗੂਗਲ ਦੇ ਐਪ ਸਟੋਰ ’ਤੇ ਐਂਡਰਾਇਡ ਮੁਫ਼ਤ ਮਿਲਦਾ ਹੈ।
- ਆਈ.ਓ.ਐਸ. ਐਪਲ ਦਾ ਸ਼ਕਤੀਸ਼ਾਲੀ ਅਪਰੇਟਿੰਗ ਸਿਸਟਮ ਹੈ। ਇਸ ਦੀ ਵਰਤੋਂ ਸਿਰਫ਼ ਐਪਲ ਦੇ ਆਈ ਫੋਨ/ਆਈ-ਪੈਡ ਵਿੱਚ ਕੀਤੀ ਜਾਂਦੀ ਹੈ। ਇਹ ਵੀ ਬਹੁਤ ਸਾਰੀਆ ਭਾਰਤੀ ਭਾਸ਼ਾਵਾਂ ਨੂੰ ਮੰਨਦਾ ਹੈ।
- ਵਿੰਡੋਜ਼ ਅਪਰੇਟਿੰਗ ਸਿਸਟਮ ਨੂੰ ਮਾਈਕਰੋਸਾਫ਼ਟ ਕੰਪਨੀ ਨੇ ਤਿਆਰ ਕੀਤਾ ਹੈ। ਇਹ ਡਾਟ-ਨੈੱਟ ਫਰੇਮਵਰਕ ਨੂੰ ਸਮਰਥਨ ਦਿੰਦਾ ਹੈ। ਇਹ ਫ਼ੋਨ ਵੀ ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਵਰਤਣ ਦੇ ਸਮਰੱਥ ਹਨ।
- ਸਿੰਬੀਅਨ ਸਿਸਟਮ ਦਾ ਨੋਕੀਆ ਨਾਂ ਦੀ ਕੰਪਨੀ ਨੇ ਕੀਤਾ। ਇਹ ਅਪਰੇਟਿੰਗ ਸਿਸਟਮ ਜਾਵਾ ਪ੍ਰੋਗਰਾਮਿੰਗ ਭਾਸ਼ਾ ਮਾਈਕਰੋ ਐਡੀਸ਼ਨ ਅਤੇ ਸੀ/ਸੀ++ ਆਦਿ ਭਾਸ਼ਾਵਾਂ ਨੂੰ ਸਮਰਥਨ ਕਰਦਾ ਹੈ।
- ਓ.ਐਸ. 4/5, ਰਿਮ ਦੁਆਰਾ ਤਿਆਰ ਕੀਤਾ ਅਪਰੇਟਿੰਗ ਸਿਸਟਮ ਹੈ ਜਿਹੜਾ ਦੀ ਵਰਤੋਂ ਬਲੈਕਬੇਰੀ ਫੋਨਾਂ ਵਿੱਚ ਹੀ ਕੀਤੀ ਜਾਂਦੀ ਹੈ।
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
<ref>
tag defined in <references>
has no name attribute.ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |