ਸਮੱਗਰੀ 'ਤੇ ਜਾਓ

ਅਫ਼ੀਮੀ ਜੰਗਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਓਪਿਅਮ ਯੁੱਧ ਤੋਂ ਮੋੜਿਆ ਗਿਆ)
ਅਫੀਮ ਲੜਾਈ

ਦੂਸਰਾ ਅਫੀਮ ਲੜਾਈ ਦੇ ਦੌਰਾਨ ਗੁਆਂਗਜਾਉ (ਕੈਂਟਨ)
ਮਿਤੀ1839–1842, 1856–1860
ਥਾਂ/ਟਿਕਾਣਾ
ਪੂਰਬੀ ਚੀਨ
ਨਤੀਜਾ ਅੰਗਰੇਜਾਂ ਅਤੇ ਪੱਛਮੀ ਸ਼ਕਤੀਆਂ ਦੀ ਜਿੱਤ
ਰਾਜਖੇਤਰੀ
ਤਬਦੀਲੀਆਂ
ਹਾਂਗਕਾਂਗ ਟਾਪੂ ਅਤੇ ਦੱਖਣ ਕੋਲੂਨ ਬ੍ਰਿਟੇਨ ਨੂੰ ਦਿੱਤੇ ਗਏ।
Belligerents

ਬਰਤਾਨਵੀ ਸਾਮਰਾਜ
ਫ਼ਰਾਂਸ (1856–1860)

ਅਮਰੀਕਾ (1856 and 1859)
ਰੂਸ (1856–1859)
ਚਿੰਗ ਸਾਮਰਾਜ

ਉਂਨੀਵੀਂ ਸਦੀ ਦੇ ਮੱਧ ਵਿੱਚ ਚੀਨ ਅਤੇ ਮੁੱਖ ਤੌਰ 'ਤੇ ਬ੍ਰਿਟੇਨ ਦੇ ਵਿੱਚ ਲੜੇ ਗਏ ਦੋ ਯੁੱਧਾਂ ਨੂੰ ਅਫੀਮ ਯੁੱਧ ਕਹਿੰਦੇ ਹਨ। ਇਹ ਲੰਬੇ ਸਮੇਂ ਤੋਂ ਚੀਨ (ਚਿੰਗ ਰਾਜਵੰਸ਼) ਅਤੇ ਬ੍ਰਿਟੇਨ ਦੇ ਵਿੱਚ ਚੱਲ ਰਹੇ ਵਪਾਰਕ ਵਿਵਾਦਾਂ ਦੇ ਚਰਮ ਅਵਸਥਾ ਵਿੱਚ ਪਹੁੰਚਣ ਦੇ ਕਾਰਨ ਹੋਏ। ਪਹਿਲਾ ਯੁੱਧ 1839 ਤੋਂ 1842 ਤੱਕ ਚਲਿਆ ਅਤੇ ਦੂਜਾ 1856 ਤੋਂ 1860 ਤੱਕ। ਦੂਜੀ ਵਾਰ ਫਰਾਂਸ ਵੀ ਬ੍ਰਿਟੇਨ ਦੇ ਨਾਲ ਸੀ। ਦੋਨ੍ਹੋਂ ਹੀ ਯੁੱਧਾਂ ਵਿੱਚ ਚੀਨ ਦੀ ਹਾਰ ਹੋਈ ਅਤੇ ਚੀਨੀ ਸ਼ਾਸਨ ਨੂੰ ਅਫੀਮ ਦਾ ਗੈਰਕਾਨੂੰਨੀ ਵਪਾਰ ਸਹਿਣਾ ਪਿਆ। ਚੀਨ ਨੂੰ ਨਾਂਜਿੰਗ ਦੀ ਸੰਧੀ ਅਤੇ ਤੀਯਾਂਜਿਨ ਦੀ ਸੰਧੀ ਕਰਨੀ ਪਈ।