ਸਮੱਗਰੀ 'ਤੇ ਜਾਓ

ਓਮੇਕੋ-ਪੋਲ ਆਫ਼ ਕੋਲਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Lake Vostok composite image (NASA)

ਰੂਸ ਚ' ਓਮੇਕੋ-ਪੋਲ ਆਫ਼ ਕੋਲਡ[1] ਨਾਂਅ ਦਾ ਪੰਜ ਕੁ ਸੌ ਦੀ ਅਬਾਦੀ ਵਾਲਾ ਪਿੰਡ ਹੈ,ਇੱਸ ਇਲਾਕੇ ਦਾ ਤਾਪਮਾਨ ੨੧ ਜੁਲਾਈ ੧੯੮੩ ਨੂੰ -੮੯.੨ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ,ਜੋ ਕਿ ਧਰਤੀ ਤੇ ਸਭ ਤੋ ਘੱਟ ਤਾਪਮਾਨ ਦਾ ਰਿਕਾਰਡ ਹੈ।ਇੱਥੇ ਬਹੁਤੇ ਆਦੀਵਾਸੀ ਰਹਿੰਦੇ ਨੇ ਤੇ ੧੯੨੦-੩੦ ਦੇ ਦੌਰਾਨ ਉਹ ਆਪਣੇ ਪਾਲਤੂ ਪਸ਼ੂਆਂ ਨੂੰ ਇਸ ਸਥਾਨ ਤੇ ਸਥਿਤ ਗਰਮ ਪਾਣੀ ਵਾਲੇ ਚਸ਼ਮੇ ਓਮੇਕੋਨ ਤੋ ਪਾਣੀ ਪਿਲਾਉਣ ਲਈ ਆਉਦੇ ਸਨ,ਜਿਸ ਲਈ ਇਨ੍ਹਾਂ ਨੂੰ ਲੰਮੀ ਦੂਰੀ ਤਹਿ ਕਰਨੀ ਪੈਦੀ ਸੀ,ਜਿਸਤੋ ਬਚਣ ਲਈ ਆਲੇ-ਦੁਆਲੇ ਦੇ ਲੋਕ ਹੌਲੀ-ਹੌਲੀ ਇੱਥੇ ਵਸਣੇ ਸ਼ੁਰੂ ਹੋ ਗਏ ਤੇ ਇੱਕ ਪਿੰਡ ਬਣ ਗਿਆ| ਬਹੁਤ ਜਿਆਦਾ ਠੰਢ ਪੈਣ ਕਾਰਨ ਇੱਥੇ ਕੋਈ ਫਸਲ ਨਹੀਂ ਹੁੰਦੀ ਪਰ ਕੁੱਝ ਅਜਿਹੇ ਰੁੱਖ ਤੇ ਬਨਸਪਤੀ ਜ਼ਰੂਰ ਹੁੰਦੀ ਹੈ ਜੋ ਇਨ੍ਹੀ ਠੰਢ ਚ' ਵੀ ਹਰੀ ਭਰੀ ਰਹਿੰਦੀ ਹੈ।ਘਰਾਂ ਚ ਗਰਮੀ ਪੈਦਾ ਕਰਨ ਤੇ ਖਾਣਾ ਬਣਾਉਣ ਲਈ ਲੱਕੜੀ ਦੀ ਵਰਤੋ ਕੀਤੀ ਜਾਂਦੀ ਹੈ।ਝੀਲਾਂ ਉੱਪਰ ਜੰਮੀ ਬਰਫ ਚ' ਸੁਰਾਖ ਕਰਕੇ ਹੇਠਲੇ ਪਾਣੀ ਚੋ ਮੱਛੀਆਂ ਫੜੀਆਂ ਜਾਂਦੀਆ ਨੇ,ਇਸ ਪਿੰਡ ਚ ਇੱਕ ਦੁਕਾਨ ਵੀ ਹੈ ਤੇ ਲੋਕ ਰੇਨਡੀਅਰ ਤੇ ਘੋੜੇ ਤੇ ਘੋੜੀਆਂ ਪਾਲ ਕੇ ਉਨ੍ਹਾਂ ਦਾ ਦੁੱਧ ਪੀਂਦੇ ਅਤੇ ਮਾਸ ਵੀ ਖਾਂਦੇ ਨੇ| ਇੱਥੇ ਜਿਆਦਾ ਠੰਢ ਹੋਣ ਕਰਕੇ ਕੋਈ ਮੱਖੀ,ਮੱਛਰ,ਕੀੜੇ-ਮਕੌੜੇ ਨਹੀਂ ਹਨ ਤੇ ਸਕੂਲ ਸਿਰਫ ਉਨ੍ਹਾਂ ਦਿਨਾਂ ਦੌਰਾਨ ਹੀ ਬੰਦ ਹੁੰਦੇ ਨੇ ਜਦੋਂ ਇੱਥੋ ਦਾ ਤਾਪਮਾਨ ੫੫ ਦਰਜੇ ਸੈਂਟੀਗ੍ਰੇਡ ਜਾਂ ਇਸ ਤੋ ਵੱਧ ਠੰਢਾ ਹੁੰਦਾ ਹੈ,ਜੁਲਾਈ-ਅਗਸਤ ਮਹੀਨਿਆਂ ਵਿੱਚ ਤਾਪਮਾਨ ਮਨਫ਼ੀ 30 ਡਿਗਰੀ ਸੈਲਸੀਅਸ ਹੀ ਰਹਿੰਦਾ ਹੈ| ਹੌਲੀ-ਹੌਲੀ ਇਸ ਤਰ੍ਹਾਂ ਦੇ ਮੌਸਮ ਵਿੱਚ ਰਹਿਣ ਦੇ ਸਥਾਨਕ ਵਾਸੀ ਆਦੀ ਹੋ ਚੁੱਕੇ ਨੇ ਪਰ ਫਿਰ ਵੀ ਕਈ ਤਰ੍ਹਾਂ ਦੀਆ ਮੁਸ਼ਕਿਲਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪੈਦਾ ਹੈ।[2]

ਹਵਾਲੇ

[ਸੋਧੋ]
  1. "The Pole of Cold – The Coldest Place on Earth". Retrieved 31 ਅਗਸਤ 2016.
  2. "ਵਿਸ਼ਵ ਦਾ ਸਭ ਤੋਂ ਠੰਢਾ-ਸੀਤ ਪਿੰਡ". 31 ਜੁਲਾਈ 2016. Retrieved 31 ਅਗਸਤ 2016.