ਸਮੱਗਰੀ 'ਤੇ ਜਾਓ

ਓਸਟੇਰੀ ਝੀਲ

ਗੁਣਕ: 11°57′18″N 79°44′42″E / 11.955°N 79.745°E / 11.955; 79.745
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਓਸਟੇਰੀ ਝੀਲ
ਓਸਟੇਰੀ ਝੀਲ
ਓਸਟੇਰੀ ਝੀਲ is located in ਭਾਰਤ
ਓਸਟੇਰੀ ਝੀਲ
ਓਸਟੇਰੀ ਝੀਲ
ਸਥਿਤੀਪੁਡੂਚੇਰੀ, ਭਾਰਤ
ਗੁਣਕ11°57′18″N 79°44′42″E / 11.955°N 79.745°E / 11.955; 79.745
Typeਝੀਲ

ਓਸਟੇਰੀ ਝੀਲ (ਫ਼ਰਾਂਸੀਸੀ: Lac Oustéri) ਤਾਮਿਲਨਾਡੂ ਰਾਜ ਦੇ ਪੁਡੂਚੇਰੀ ਦੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਇੱਕ ਝੀਲ ਹੈ। ਇਸ ਝੀਲ ਨੂੰ ਓਸੁਦੂ ਝੀਲ ਵੀ ਆਖਿਆ ਜਾਂਦਾ ਹੈ ਕਿਉਂਕਿ ਇਹ ਓਸੁਦੂ ਨਾਮ ਦੇ ਪਿੰਡ ਵਿੱਚ ਪੈਂਦੀ ਝੀਲ ਹੈ।

ਇਹ ਝੀਲ ਲਗਭਗ 800 ਹੈਕਟੇਅਰ ਵਿੱਚ ਫੈਲੀ ਹੋਈ ਝੀਲ ਹੈ ਜਿਸ ਵਿੱਚ 390 ਹੈਕਟੇਅਰ ਪੁਡੂਚੇਰੀ ਦੇ ਵਿੱਚ ਅਤੇ ਬਾਕੀ ਤਾਮਿਲਨਾਡੂ ਦੇ ਵਿੱਚ ਆਉਂਦਾ ਹੈ। [1] ਇਹ ਪੁਡੂਚੇਰੀ ਦੀ ਸਭ ਤੋਂ ਵੱਡੀ ਝੀਲ ਹੈ।

ਪੰਛੀਆਂ ਦੀ ਸੈੰਕਚੂਰੀ

[ਸੋਧੋ]

ਓਸਟੇਰੀ ਝੀਲ ਇੱਕ ਇਨਸਾਨਾਂ ਵੱਲੋਂ ਬਣਾਈ ਗਈ ਝੀਲ ਹੈ, ਜਿਸ ਨੂੰ ਏਸ਼ੀਆ ਵਿੱਚ ਇੱਕ ਮਹੱਤਵਪੂਰਨ ਝੀਲ ਮੰਨਿਆ ਜਾਂਦਾ ਹੈ। ਵੱਖ-ਵੱਖ ਪ੍ਰਜਾਤੀਆਂ ਦੇ ਪਰਵਾਸੀ ਪੰਛੀ ਸਾਰਾ ਸਾਲ ਇਸ ਝੀਲ ਵਿੱਚ ਰਹਿੰਦੇ ਹਨ, ਜਿਸ ਲਈ ਇਸ ਝੀਲ ਨੂੰ ਆਈ.ਬੀ.ਏ. ( ਮਹੱਤਵਪੂਰਨ ਪੰਛੀ ਖੇਤਰ ) ਤੋਂ ਮਹੱਤਵ ਵੀ ਪ੍ਰਾਪਤ ਹੈ। [2] 2008 ਵਿੱਚ ਪੁਡੂਚੇਰੀ ਵਿੱਚ ਓਸਟੇਰੀ ਵੈਟਲੈਂਡਜ਼ ਨੂੰ ਪੰਛੀਆਂ ਦੀ ਸੈੰਕਚੂਰੀ ਵਜੋਂ ਘੋਸ਼ਿਤ ਕੀਤਾ ਗਿਆ ਸੀ, [3] ਜਦੋਂ ਕਿ ਤਾਮਿਲਨਾਡੂ ਰਾਜ ਵਿੱਚ ਵੈਟਲੈਂਡਜ਼ ਨੂੰ 2015 ਵਿੱਚ ਘੋਸ਼ਿਤ ਕੀਤਾ ਗਿਆ ਸੀ [4]

ਟੂਰੀਜ਼ਮ

[ਸੋਧੋ]

ਝੀਲ ਪੁਡੂਚੇਰੀ ਦੇ ਪ੍ਰਮੁੱਖ ਟੂਰੀਜ਼ਮ ਦੇ ਆਕਰਸ਼ਣਾਂ ਵਿੱਚੋਂ ਇੱਕ ਹੈ। ਪੁਡੂਚੇਰੀ ਟੂਰਿਜ਼ਮ ਡਿਪਾਰਟਮੈਂਟ ਕਾਰਪੋਰੇਸ਼ਨ ਨੇ ਸੈਲਾਨੀਆਂ ਲਈ ਝੀਲ ਵਿੱਚ ਇੱਕ ਛੋਟਾ ਜਿਹਾ ਬੋਟ ਕਲੱਬ ਵੀ ਬਣਾਇਆ ਹੈ। ਪੁਡੂਚੇਰੀ ਸਰਕਾਰ ਓਸਟੇਰੀ ਨੂੰ ਰਾਸ਼ਟਰੀ ਪਾਰਕ ਬਣਾਉਣ ਦਾ ਪ੍ਰਸਤਾਵ ਦੇ ਰਹੀ ਹੈ। ਇਸ ਨੇ ਪੰਛੀਆਂ ਨੂੰ ਦੇਖਣ ਲਈ ਟੈਲੀਸਕੋਪ ਲਗਾਉਣ ਅਤੇ ਇਸ ਖੇਤਰ ਨੂੰ ਈਕੋ ਟੂਰਿਜ਼ਮ ਡੈਸਟੀਨੇਸ਼ਨ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਹੋਇਆ ਹੈ। [5]

ਹਵਾਲੇ

[ਸੋਧੋ]
  1. "Ossudu lake, Bahour tank reach full level". The Hindu. 5 December 2015. Retrieved 16 February 2020.
  2. Islam, M.Z. & A.R. Rahmani (2004). Important Bird Areas in India: Priority sites for conservation. Indian Bird Conservation Network: Bombay Natural History Society and Birdlife International (UK).Pp.xviii+1133
  3. "Conservation of Ousteri lake in Puducherry - Draft Comprehensive Management Action Plan by SACON". www.indiawaterportal.org.
  4. Kumar, B. Aravind (24 April 2015). "Oussudu lake, a fully protected wetland now". The Hindu (in Indian English).
  5. "Ousteri Lake - Lake Tourism in Pondicherry - Pondy Torism". www.pondytourism.in.[permanent dead link]